Saturday, May 18, 2024  

ਸਿਹਤ

ਡਾ. ਬਲਬੀਰ ਸਿੰਘ ਨੇ ਸਰਕਾਰੀ ਰਜਿੰਦਰਾ ਹਸਪਤਾਲ 'ਚ 7.5 ਕਰੋੜ ਰੁਪਏ ਦੀ ਲਾਗਤ ਨਾਲ ਬਣੇ 4 ਅਲਟਰਾ ਮਾਡਰਨ ਆਪਰੇਸ਼ਨ ਥੀਏਟਰ ਮਰੀਜਾਂ ਨੂੰ ਸਮਰਪਿਤ ਕੀਤੇ

March 14, 2024

-ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਰਾਜ ਲੋਕਾਂ ਨੂੰ ਪ੍ਰਦਾਨ ਕੀਤੀਆਂ ਬਿਹਤਰ ਸਿਹਤ ਸੇਵਾਵਾਂ
-ਰਾਜਿੰਦਰਾ ਹਸਪਤਾਲ ਦੀ ਕਾਇਆਂ ਕਲਪ, ਪੈਲੀਏਟਿਵ ਕਲੀਨਿਕ ਦੀ ਵੀ ਸ਼ੁਰੂਆਤ-ਡਾ. ਬਲਬੀਰ ਸਿੰਘ

ਪਟਿਆਲਾ, 14 ਮਾਰਚ (ਸੁਭਾਸ਼ ਚੰਦਰ) : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਕਰੀਬ 7.5 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਮਗਰੋਂ ਨਵੇਂ ਬਣਾਏ 4 ਅਲਟਰਾ ਮਾਡਰਨ, ਅਤਿਆਧੁਨਿਕ ਮੋਡੁਲਰ ਆਪਰੇਸ਼ਨ ਥੀਏਟਰਾਂ ਦਾ ਉਦਘਾਟਨ ਕਰਕੇ ਮਰੀਜਾਂ ਨੂੰ ਸਮਰਪਿਤ ਕੀਤੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਰਾਜਿੰਦਰਾ ਹਸਪਤਾਲ ਨੂੰ ਸਰਕਾਰ ਵੱਲੋਂ ਲਗਾਤਾਰ ਅਪਗ੍ਰੇਡ ਕੀਤਾ ਜਾ ਰਿਹਾ ਹੈ ਤੇ ਇਸ ਦੀ ਕਾਇਆਂ ਕਲਪ ਕਰ ਦਿੱਤੀ ਗਈ ਹੈ। ਇੱਥੇ 8 ਆਪਰੇਸ਼ਨ ਥੀਏਟਰਾਂ ਨੂੰ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 4 ਅੱਜ ਮਰੀਜਾਂ ਨੂੰ ਸਮਰਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਵੀਂ ਸ਼ੁਰੂਆਤ ਕਰਦਿਆਂ ਪੇਨ ਮੈਨੈਜਮੈਂਟ ਕਲੀਨਿਕ ਤਹਿਤ ਕੈਂਸਰ ਵਰਗੇ ਗੰਭੀਰ ਰੋਗਾਂ ਦੇ ਸ਼ਿਕਾਰ ਮਰੀਜਾਂ ਨੂੰ ਦਰਦ ਤੋਂ ਰਾਹਤ ਦਿਵਾਉਣ ਲਈ ਸੁਪਰ ਸਪੈਸ਼ਲਿਟੀ ਸਰਵਿਸਿਜ ਪੈਲੀਏਟਿਵ ਕੇਅਰ ਯੂਨਿਟ ਦੀ ਵੀ ਸ਼ੁਰੂਆਤ ਕੀਤੀ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਾਫ਼ ਸੁਥਰੇ ਵਾਤਾਵਰਣ ਵਿੱਚ ਮਰੀਜਾਂ ਦੇ ਆਪਰੇਸ਼ਨ ਹੋਣ ਸਫ਼ਲਤਾ ਦਰ ਵਧੇਗੀ ਤੇ ਮਰੀਜ ਸਿਹਤਮੰਦ ਹੋਕੇ ਆਪਣੇ ਘਰਾਂ ਨੂੰ ਜਾਣਗੇ। ਉਨ੍ਹਾਂ ਦੱਸਿਆ ਕਿ ਆਪਰੇਸ਼ਨ ਥੀਏਟਰਾਂ 'ਚ ਲੈਮੀਨਾਰ ਫਲੋ ਸਿਸਟਮ ਤੇ ਹੈਫ਼ਾ ਫਿਲਟਰ ਕਕਰੇ ਲਗਾਤਾਰ ਹਰ ਤਿੰਨ ਤੋਂ ਪੰਜ ਮਿੰਟ ਬਾਅਦ ਹਵਾ ਤਬਦੀਲ ਹੋਵੇਗੀ ਤੇ ਤਾਪਮਾਨ ਤੇ ਨਮੀਂ ਕੰਟਰੋਲ ਕਰਦੇ ਹਨ, ਇੱਥੇ ਮਰੀਜਾਂ ਨੂੰ ਕਿਸੇ ਵੀ ਲਾਗ ਦੀ ਬਿਮਾਰੀ ਦਾ ਕੋਈ ਖ਼ਤਰਾ ਨਹੀਂ ਹੋਵੇਗਾ। ਇੱਥੇ ਵਰਤੇ ਜਾਣ ਵਾਲੇ ਸਾਰੇ ਉਪਕਰਨ ਪ੍ਰੀਫੈਬਰੀਕੇਟ ਤੇ ਦੀਵਾਰ ਵਿੱਚ ਫਿਟ ਹੋਣ ਕਾਰਨ ਇਹ ਸਟੇਟ ਆਫ਼ ਦੀ ਆਰਟ ਆਪਰੇਸ਼ਨ ਥੀਏਟਰ ਮਰੀਜਾਂ ਦੇ ਲਈ ਵਰਦਾਨ ਸਾਬਤ ਹੋਣਗੇ।
ਸਿਹਤ ਮੰਤਰੀ ਨੇ ਦੱਸਿਆ ਕਿ ਬੈਕਟਰੀਆ, ਫੰਗਸ, ਵਾਇਰਸ ਤੋਂ ਰਹਿਤ ਹੋਣਗੇ ਚਾਰੇ ਅਲਟਰਾ ਮਾਡਰਨ ਮੌਡੁਲਰ ਆਪਰੇਸ਼ਨ ਥੀਏਟਰ ਜਿਸ ਕਰਕੇ ਇੱਥੇ ਇੱਕ ਮਰੀਜ ਤੋਂ ਦੂਜੇ ਮਰੀਜ ਨੂੰ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਦਾ ਵੀ ਕੋਈ ਖ਼ਤਰਾ ਨਹੀਂ ਰਹੇਗਾ। ਅਜਿਹੇ ਆਪਰੇਸ਼ਨ ਥੀਏਟਰ ਏਮਜ ਜਾਂ ਫਿਰ ਪੀਜੀਆਈ ਵਰਗੀਆਂ ਸੰਸਥਾਵਾਂ ਵਿੱਚ ਹਨ ਅਤੇ ਇਹ ਸੁਵਿਧਾਵਾਂ ਵੱਡੇ ਤੋਂ ਵੱਡੇ ਕਾਰਪੋਰੇਟ ਹਸਪਤਾਲਾਂ ਵਿੱਚ ਵੀ ਨਹੀਂ ਹਨ। ਇਨ੍ਹਾਂ ਥੀਏਟਰਾਂ ਵਿੱਚ ਸਿਮੁਲੇਟਰ ਤੇ ਰਿਕਾਰਡਿੰਗ ਸਿਸਮਟ ਵੀ ਹੈ, ਜੋਕਿ ਟਰਸ਼ਰੀ ਕੇਅਰ ਇੰਸਟੀਚਿਊਟ 'ਚ ਪੜ੍ਹਦੇ ਮੈਡੀਕਲ ਦੇ ਵਿਦਿਆਰਥੀਆਂ ਦੀ ਸਿਖਲਾਈ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ।
ਇਕ ਮੌਕੇ ਡੀ.ਆਰ.ਐਮ.ਈ. aਡਾ. ਅਵਨੀਸ਼ ਕੁਮਾਰ, ਕਰਨਲ ਜੇ.ਵੀ ਸਿੰਘ, ਡਾਇਰੈਕਟਰ ਪਿ੍ਰੰਸੀਪਲ ਡਾ. ਰਾਜਨ ਸਿੰਗਲਾ, ਮੈਡੀਕਲ ਸੁਪਰਡੈਂਟ ਡਾ. ਐਚ.ਐਸ ਰੇਖੀ, ਸਿਹਤ ਮੰਤਰੀ ਦੇ ਸਲਾਹਕਾਰ ਡਾ. ਸੁਧੀਰ ਵਰਮਾ, ਡਾ. ਭਗਵੰਤ ਸਿੰਘ, ਡਾ. ਆਰ.ਪੀ.ਐਸ. ਸਿਬੀਆ, ਲੋਕ ਨਿਰਮਾਣ ਦੇ ਕਾਰਜਕਾਰੀ ਇੰਜੀਨੀਅਰ ਪਿਯੂਸ਼ ਅਗਰਵਾਲ, ਡਾ. ਅਸ਼ਵਨੀ, ਡਾ. ਗਿਰੀਸ਼ ਸਾਹਨੀ, ਡਾ. ਰਾਜਾ ਪਰਮਜੀਤ ਸਿੰਘ, ਡਾ. ਦੀਪਾਲੀ, ਡਾ. ਕੁਲਦੀਪ ਸੰਧੂ ਵੀ ਮੌਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੈਲਸ਼ੀਅਮ, ਵਿਟਾਮਿਨ ਡੀ ਦੀ ਕਮੀ ਗਰਭਵਤੀ ਔਰਤਾਂ ਦੀ ਹੱਡੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ

ਕੈਲਸ਼ੀਅਮ, ਵਿਟਾਮਿਨ ਡੀ ਦੀ ਕਮੀ ਗਰਭਵਤੀ ਔਰਤਾਂ ਦੀ ਹੱਡੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ

ਤੁਹਾਡੇ ਨਹੁੰ ਦਾ ਰੰਗ ਕੈਂਸਰ ਦੇ ਖਤਰੇ ਨੂੰ ਕਿਵੇਂ ਸੰਕੇਤ ਕਰ ਸਕਦਾ

ਤੁਹਾਡੇ ਨਹੁੰ ਦਾ ਰੰਗ ਕੈਂਸਰ ਦੇ ਖਤਰੇ ਨੂੰ ਕਿਵੇਂ ਸੰਕੇਤ ਕਰ ਸਕਦਾ

ਨਿਊਰਲਿੰਕ ਚਿੱਪ ਅਧਰੰਗ ਤੋਂ ਪੀੜਤ ਲੋਕਾਂ ਵਿੱਚ ਸਰੀਰ ਦੇ ਪੂਰੇ ਨਿਯੰਤਰਣ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦੀ ਹੈ: ਮਸਕ

ਨਿਊਰਲਿੰਕ ਚਿੱਪ ਅਧਰੰਗ ਤੋਂ ਪੀੜਤ ਲੋਕਾਂ ਵਿੱਚ ਸਰੀਰ ਦੇ ਪੂਰੇ ਨਿਯੰਤਰਣ ਨੂੰ ਬਹਾਲ ਕਰਨ ਵਿੱਚ ਮਦਦ ਕਰ ਸਕਦੀ ਹੈ: ਮਸਕ

ਤਾਮਿਲਨਾਡੂ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਕੇਸਾਂ ਵਿੱਚ ਵਾਧਾ ਹੋਇਆ

ਤਾਮਿਲਨਾਡੂ ਸਿਹਤ ਵਿਭਾਗ ਡੇਂਗੂ ਦੀ ਰੋਕਥਾਮ ਲਈ ਮੁਹਿੰਮ ਚਲਾ ਰਿਹਾ ਹੈ ਕਿਉਂਕਿ ਕੇਸਾਂ ਵਿੱਚ ਵਾਧਾ ਹੋਇਆ

Zomato ਦੇ CEO ਚਾਹੁੰਦੇ ਹਨ ਕਿ ਭਾਰਤੀ ਸਿਹਤਮੰਦ ਰਹਿਣ ਲਈ 'ਨਾਨ' ਦੀ ਬਜਾਏ 'ਰੋਟੀ' ਖਾਣ

Zomato ਦੇ CEO ਚਾਹੁੰਦੇ ਹਨ ਕਿ ਭਾਰਤੀ ਸਿਹਤਮੰਦ ਰਹਿਣ ਲਈ 'ਨਾਨ' ਦੀ ਬਜਾਏ 'ਰੋਟੀ' ਖਾਣ

ਮੌਸਮੀ ਤਬਦੀਲੀਆਂ ਬਲੱਡ ਪ੍ਰੈਸ਼ਰ ਨੂੰ ਕਿਉਂ ਪ੍ਰਭਾਵਿਤ ਕਰਦੀਆਂ ਹਨ

ਮੌਸਮੀ ਤਬਦੀਲੀਆਂ ਬਲੱਡ ਪ੍ਰੈਸ਼ਰ ਨੂੰ ਕਿਉਂ ਪ੍ਰਭਾਵਿਤ ਕਰਦੀਆਂ ਹਨ

ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ: ਗੁਰੂਗ੍ਰਾਮ ਵਿੱਚ 264 ਘਰਾਂ ਨੂੰ ਨੋਟਿਸ ਜਾਰੀ

ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ: ਗੁਰੂਗ੍ਰਾਮ ਵਿੱਚ 264 ਘਰਾਂ ਨੂੰ ਨੋਟਿਸ ਜਾਰੀ

ਹਾਈ ਬੀਪੀ, ਡਾਇਬਟੀਜ਼ ਅਤੇ ਮੋਟਾਪਾ ਮਾੜੀ ਸਿਹਤ ਨੂੰ ਵਧਾਉਂਦਾ ਹੈ, ਦੁਨੀਆ ਭਰ ਵਿੱਚ ਜਲਦੀ ਮੌਤ: ਅਧਿਐਨ

ਹਾਈ ਬੀਪੀ, ਡਾਇਬਟੀਜ਼ ਅਤੇ ਮੋਟਾਪਾ ਮਾੜੀ ਸਿਹਤ ਨੂੰ ਵਧਾਉਂਦਾ ਹੈ, ਦੁਨੀਆ ਭਰ ਵਿੱਚ ਜਲਦੀ ਮੌਤ: ਅਧਿਐਨ

50 ਫੀਸਦੀ ਹਾਈ ਬੀਪੀ ਦੇ ਮਰੀਜ਼ ਹੋ ਸਕਦੇ ਹਨ ਕਿਡਨੀ ਖਰਾਬ : ਡਾਕਟਰ

50 ਫੀਸਦੀ ਹਾਈ ਬੀਪੀ ਦੇ ਮਰੀਜ਼ ਹੋ ਸਕਦੇ ਹਨ ਕਿਡਨੀ ਖਰਾਬ : ਡਾਕਟਰ

ਸਰਕਾਰ ਨੇ 41 ਦਵਾਈਆਂ ਦੀਆਂ ਕੀਮਤਾਂ ਘਟਾਈਆਂ

ਸਰਕਾਰ ਨੇ 41 ਦਵਾਈਆਂ ਦੀਆਂ ਕੀਮਤਾਂ ਘਟਾਈਆਂ