Saturday, April 13, 2024  

ਸਿਹਤ

ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਖੂਨ ਦਾਨ ਕੈਂਪ ਲਗਾਇਆ

March 18, 2024

ਧੂਰੀ, 18 ਮਾਰਚ ( ਤਰਸੇਮ ਸ਼ਰਮਾ ) : ਸੰਸਥਾ ਪਰਿਵਰਤਨ (ਮਾਲਵਾ ਫਰੈਡਜ਼ ਵੈਲਫੇਅਰ ਸੁਸਾਇਟੀ) ਧੂਰੀ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਸਥਾਨਕ ਸਨਾਤਨ ਧਰਮ ਸਭਾ ਵਿਖੇ ਲਗਾਇਆ ਗਿਆ। ਜਿਸ ਵਿੱਚ ਸਰਕਾਰੀ ਬਲੱਡ ਬੈਂਕ ਸੰਗਰੂਰ ਦੀ ਟੀਮ ਵੱਲੋਂ 200 ਯੂਨਿਟ ਖੂਨ ਇਕੱਤਰਿਤ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਜਤਿੰਦਰ ਸਿੰਘ ਸੋਨੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਖੂਨਦਾਨੀਆਂ ਦਾ ਮਾਣ ਸਨਮਾਨ ਕੀਤਾ। ਕੈਂਪ ਦੇ ਇੰਚਾਰਜ ਗੁਰਦਰਸ਼ਨ ਸਿੰਘ ਡਿੰਪੀ ਅਤੇ ਜਗਰੂਪ ਸਿੰਘ ਬੱਬੂ ਨੇ ਸਾਂਝੇ ਤੌਰ ਤੇ ਖੂਨਦਾਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨਿਆਂ ਬਾਅਦ ਆਪਣਾ ਖੂਨਦਾਨ ਦੇ ਸਕਦਾ ਹੈ ਕਿਉਂਕਿ ਖੂਨ ਨੂੰ ਕਿਸੇ ਫੈਕਟਰੀ ਦੇ ਵਿੱਚ ਨਹੀਂ ਬਣਾਇਆ ਜਾ ਸਕਦਾ ਇਹ ਵਿਅਕਤੀਆਂ ਦੁਆਰਾ ਹੀ ਦੂਸਰੇ ਵਿਅਕਤੀਆਂ ਦੀ ਸਹਾਇਤਾ ਲਈ ਦਿੱਤਾ ਜਾ ਸਕਦਾ ਹੈ। ਖੂਨ ਦੀ ਜਰੂਰਤ ਥੈਲੀ ਸੀਮੀਆਂ ਨਾਲ ਪੀੜਤ ਬੱਚਿਆਂ, ਕੈਂਸਰ ਦੇ ਮਰੀਜ਼ਾਂ, ਗਰਭਵਤੀ ਔਰਤਾਂ ਅਤੇ ਐਕਸੀਡੈਂਟ ਕੇਸਾਂ ਦੇ ਵਿੱਚ ਬਹੁਤ ਜਿਆਦਾ ਹੁੰਦੀ ਹੈ। ਉਹਨਾਂ ਬੇਨਤੀ ਕੀਤੀ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਆਪਣੇ ਆਲੇ ਦੁਆਲੇ ਹੋਰ ਵੀ ਲੋਕਾਂ ਨੂੰ ਇਸ ਦੇ ਪ੍ਰਤੀ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਰੀ ਪਿੰਡ ਦੇ ਐਨ ਐਸ ਐਸ ਦੇ ਵਿਦਿਆਰਥੀਆਂ ਨੇ ਵਿਸੇਸ ਸਹਿਜੋਗ ਕੀਤਾ। ਇਸ ਮੌਕੇ ਸੁੰਦਰ ਲਾਲ ਸ਼ਰਮਾ, ਜਸਵਿੰਦਰ ਕੁਮਾਰ, ਜੋਗਿੰਦਰ ਸਿੰਘ ਜੇਈ, ਅਮਨਦੀਪ ਕੌਰ, ਸੁਖਦੀਪ ਕੌਰ ਸੋਹੀ, ਨਿਧੀ , ਰੇਖਾ, ਦਰਸ਼ਨ ਸਿੰਘ, ਕਮਲ ਸ਼ਰਮਾ, ਕਮਲ ਬਰੜਵਾਲ,ਸੁਖਬੀਰ ਸਿੰਘ ਸੁੱਖੀ,ਸੁਖਪਾਲ ਸੁਲਤਾਨਪੁਰ, ਜਤਿੰਦਰ ਸਿੰਘ, ਰਾਜੂ ਸ਼ਰਮਾ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਭਿਖੀਵਿੰਡ ਸ਼ਹਿਰ ਵਿੱਚ ਮੱਛਰ ਮੱਖੀਆਂ ਦੀ ਭਾਰੀ ਭਰਮਾਰ, ਲੋਕ ਹੋ ਰਹੇ ਬਿਮਾਰ

ਭਿਖੀਵਿੰਡ ਸ਼ਹਿਰ ਵਿੱਚ ਮੱਛਰ ਮੱਖੀਆਂ ਦੀ ਭਾਰੀ ਭਰਮਾਰ, ਲੋਕ ਹੋ ਰਹੇ ਬਿਮਾਰ

ਦੱਖਣੀ ਕੋਰੀਆ ਲੰਬੇ ਸਮੇਂ ਤੋਂ ਡਾਕਟਰਾਂ ਦੇ ਵਾਕਆਊਟ ਦੇ ਵਿਚਕਾਰ 2,700 ਤੋਂ ਵੱਧ ਨਰਸਾਂ ਨੂੰ ਲਾਮਬੰਦ ਕਰੇਗਾ

ਦੱਖਣੀ ਕੋਰੀਆ ਲੰਬੇ ਸਮੇਂ ਤੋਂ ਡਾਕਟਰਾਂ ਦੇ ਵਾਕਆਊਟ ਦੇ ਵਿਚਕਾਰ 2,700 ਤੋਂ ਵੱਧ ਨਰਸਾਂ ਨੂੰ ਲਾਮਬੰਦ ਕਰੇਗਾ

ਵਰਤ ਦਾ ਆਟਾ ਖਾਣ ਨਾਲ 100 ਤੋਂ ਵੱਧ ਲੋਕਾਂ ਦੀ ਤਬੀਅਤ ਵਿਗੜੀ

ਵਰਤ ਦਾ ਆਟਾ ਖਾਣ ਨਾਲ 100 ਤੋਂ ਵੱਧ ਲੋਕਾਂ ਦੀ ਤਬੀਅਤ ਵਿਗੜੀ

ਬੀਐਸਐਫ ਦੀ ਚੈਕ ਪੋਸਟ ਬੈਰੀਅਰ ਵਿਖੇ ਡੇਂਗੂ ਤੇ ਮਲੇਰੀਏ ਤੋਂ ਬਚਣ ਲਈ ਕੀਤਾ ਜਾਗਰੂਕ

ਬੀਐਸਐਫ ਦੀ ਚੈਕ ਪੋਸਟ ਬੈਰੀਅਰ ਵਿਖੇ ਡੇਂਗੂ ਤੇ ਮਲੇਰੀਏ ਤੋਂ ਬਚਣ ਲਈ ਕੀਤਾ ਜਾਗਰੂਕ

ਗਰਭਵਤੀ ਔਰਤਾਂ ਲਈ ਡਾਕਟਰੀ ਜਾਂਚ ਦੇ ਨਾਲ ਨਾਲ ਪੌਸ਼ਟਿਕ ਖੁਰਾਕ ਵੀ ਅਤੀ ਜਰੂਰੀ : ਡਾ.ਦਵਿੰਦਰਜੀਤ ਕੌਰ

ਗਰਭਵਤੀ ਔਰਤਾਂ ਲਈ ਡਾਕਟਰੀ ਜਾਂਚ ਦੇ ਨਾਲ ਨਾਲ ਪੌਸ਼ਟਿਕ ਖੁਰਾਕ ਵੀ ਅਤੀ ਜਰੂਰੀ : ਡਾ.ਦਵਿੰਦਰਜੀਤ ਕੌਰ

ਹੈਪੇਟਾਈਟਸ ਬੀ ਅਤੇ ਸੀ ਦੇ ਦੋ ਤਿਹਾਈ ਬੋਝ ਵਾਲੇ ਚੋਟੀ ਦੇ 10 ਦੇਸ਼ਾਂ ਵਿੱਚ ਭਾਰਤ: WHO

ਹੈਪੇਟਾਈਟਸ ਬੀ ਅਤੇ ਸੀ ਦੇ ਦੋ ਤਿਹਾਈ ਬੋਝ ਵਾਲੇ ਚੋਟੀ ਦੇ 10 ਦੇਸ਼ਾਂ ਵਿੱਚ ਭਾਰਤ: WHO

ਸਰੀਰ ਦੇ ਸੋਜ਼ਸ਼ ਪੱਧਰ ਦੀ ਜਾਂਚ ਕਰਨ ਲਈ ਨਵਾਂ ਨੈਨੋਸੈਂਸਰ, 30 ਮਿੰਟਾਂ ਵਿੱਚ ਬਿਮਾਰੀ ਦਾ ਪਤਾ ਲਗਾਓ

ਸਰੀਰ ਦੇ ਸੋਜ਼ਸ਼ ਪੱਧਰ ਦੀ ਜਾਂਚ ਕਰਨ ਲਈ ਨਵਾਂ ਨੈਨੋਸੈਂਸਰ, 30 ਮਿੰਟਾਂ ਵਿੱਚ ਬਿਮਾਰੀ ਦਾ ਪਤਾ ਲਗਾਓ

ਵਿਗਿਆਨੀ ਡੀਜਨਰੇਟਿਵ ਦਿਮਾਗੀ ਵਿਕਾਰ ਨੂੰ ਡੀਕੋਡ ਕਰਨ ਲਈ ਨਵੀਂ ਤਕਨੀਕ ਵਿਕਸਿਤ ਕਰਦੇ

ਵਿਗਿਆਨੀ ਡੀਜਨਰੇਟਿਵ ਦਿਮਾਗੀ ਵਿਕਾਰ ਨੂੰ ਡੀਕੋਡ ਕਰਨ ਲਈ ਨਵੀਂ ਤਕਨੀਕ ਵਿਕਸਿਤ ਕਰਦੇ

ਗਰਮੀ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਅਡਵਾਈਜ਼ਰੀ ਜਾਰੀ

ਗਰਮੀ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਅਡਵਾਈਜ਼ਰੀ ਜਾਰੀ

ਪ੍ਰੋਸਟੇਟ ਕੈਂਸਰ ਦੀ ਜਾਂਚ ਹਰ 5-ਸਾਲਾਂ ਬਾਅਦ ਹੋਣੀ ਚਾਹੀਦੀ ਹੈ: ਅਧਿਐਨ

ਪ੍ਰੋਸਟੇਟ ਕੈਂਸਰ ਦੀ ਜਾਂਚ ਹਰ 5-ਸਾਲਾਂ ਬਾਅਦ ਹੋਣੀ ਚਾਹੀਦੀ ਹੈ: ਅਧਿਐਨ