Sunday, April 28, 2024  

ਕੌਮਾਂਤਰੀ

ਵਲਾਦੀਮੀਰ ਪੁਤਿਨ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ

March 18, 2024

ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ, ਪੱਛਮੀ ਮੁਲਕਾਂ ਨੇ ਚੋਣ ਨੂੰ ਢੌਂਗ ਦੱਸਿਆ

ਏਜੰਸੀਆਂ
ਮਾਸਕੋ/18 ਮਾਰਚ : ਵਲਾਦੀਮੀਰ ਪੁਤਿਨ ਲਗਾਤਾਰ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣ ਗਏ ਹਨ। 15-17 ਮਾਰਚ ਨੂੰ ਹੋਈ ਵੋਟਿੰਗ ’ਚ ਪੁਤਿਨ ਨੂੰ 88 ਪ੍ਰਤੀਸ਼ਤ ਵੋਟਾਂ ਮਿਲੀਆਂ। ਉਨ੍ਹਾਂ ਦੇ ਵਿਰੋਧੀ ਨਿਕੋਲੇ ਖਾਰਿਤੋਨੋਵ ਨੂੰ 4 ਪ੍ਰਤੀਸ਼ਤ ਵੋਟਾਂ ਮਿਲੀਆਂ। ਵਲਾਦੀਸਲਾਵ ਦਾਵਾਨਕੋਵ ਅਤੇ ਲਿਓਨਿਦ ਸਲਟਸਕੀ ਤੀਜੇ ਅਤੇ ਚੌਥੇ ਸਥਾਨ ’ਤੇ ਰਹੇ । ਨਤੀਜੇ ਐਲਾਨ ਹੋਣ ਤੋਂ ਬਾਅਦ ਪੁਤਿਨ ਨੇ ਕਿਹਾ, ਹੁਣ ਰੂਸ ਹੋਰ ਵੀ ਜ਼ਿਆਦਾ ਤਾਕਤਵਰ ਅਤੇ ਪ੍ਰਭਾਵਸ਼ਾਲੀ ਬਣੇਗਾ। ਉਨ੍ਹਾਂ ਨੇ ਰੂਸ-ਨਾਟੋ ਵਿਵਾਦ ਨੂੰ ਲੈ ਕੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕੀ ਅਗਵਾਈ ਵਾਲਾ ਫੌਜੀ ਸੰਗਠਨ ਨਾਟੋ ਅਤੇ ਰੂਸ ਆਹਮੋ-ਸਾਹਮਣੇ ਹੋਏ ਤਾਂ ਦੁਨੀਆਂ ਤੀਜੇ ਵਿਸ਼ਵ ਯੁੱਧ ਤੋਂ ਇੱਕ ਕਦਮ ਦੂਰ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਕੋਈ ਅਜਿਹਾ ਕੁਝ ਚਾਹੇਗਾ। ਉਧਰ ਪੁਤਿਨ ਦੀ ਜਿੱਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਐਕਸ’ ਰਾਹੀਂ ਵਧਾਈ ਦਿੱਤੀ। ਉਨ੍ਹਾਂ ਕਿਹਾ, ਇਸ ਚੁਣਾਵੀ ਜਿੱਤ ’ਤੇ ਵਧਾਈ। ਦੋਵੇਂ ਦੇਸ਼ਾਂ ਦੀ ਦੋਸਤੀ ਅਜਮਾਈ ਹੋਈ ਹੈ। ਅਸੀਂ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਾਂਗੇ।’
ਦੱਸਣਾ ਬਣਦਾ ਹੈ ਕਿ ਪੁਤਿਨ ਪਹਿਲੀ ਵਾਰ ਸਾਲ 2000 ’ਚ ਰੂਸ ਦੇ ਰਾਸ਼ਟਰਪਤੀ ਬਣੇ ਸਨ। ਉਹ 2008 ਤੱਕ ਇਸ ਅਹੁਦੇ ’ਤੇ ਰਹੇ। 2012 ’ਚ ਤੱਤਕਲੀਨ ਰਾਸ਼ਟਰਪਤੀ ਮੇਦਬੇਦੇਵ ਨੇ ਆਪਣੀ ਪਾਰਟੀ ਤੋਂ ਪੁਤਿਨ ਨੂੰ ਇੱਕ ਵਾਰ ਮੁੜ ਰਾਸ਼ਟਰਪਤੀ ਦੀ ਉਮੀਦਵਾਰੀ ਲਈ ਨੋਮੀਨੇਟ ਕਰਨ ਨੂੰ ਕਿਹਾ ਸੀ। ਇਸ ਤੋਂ ਬਾਅਦ 2012 ਦੀਆਂ ਚੋਣਾਂ ’ਚ ਪੁਤਿਨ ਨੇ ਜਿੱਤ ਹਾਸਲ ਕੀਤੀ ਅਤੇ ਉਹ ਸੱਤਾ ’ਚ ਪਰਤ ਆਏ। ਉਦੋਂ ਤੋਂ ਹੁਣ ਤੱਕ ਉਹ ਰਾਸ਼ਟਰਪਤੀ ਅਹੁਦੇ ’ਤੇ ਹਨ।
ਜ਼ਿਕਰਯੋਗ ਹੈ ਕਿ ਰੂਸੀ ਸੰਵਿਧਾਨ ’ਚ ਲਿਖਿਆ ਹੈ ਕਿ ਕੋਈ ਵੀ ਵਿਅਕਤੀ ਲਗਾਤਾਰ ਦੋ ਵਾਰ ਤੋਂ ਵਧ ਰਾਸ਼ਟਰਪਤੀ ਨਹੀਂ ਬਣ ਸਕਦਾ। ਇਸ ਦੇ ਚੱਲਦਿਆਂ 8 ਮਈ 2008 ਨੂੰ ਪੁਤਿਨ ਨੇ ਆਪਣੇ ਮੁੱਖ ਮੰਤਰੀ ਦਮਿੱਤਰੀ ਮੇਦਬੇਦੇਵ ਨੂੰ ਰੂਸ ਦਾ ਰਾਸ਼ਟਰਪਤੀ ਬਦਾਇਆ ਅਤੇ ਖ਼ੁਦ ਪ੍ਰਧਾਨ ਮੰਤਰੀ ਬਣ ਗਏ। ਨਵੰਬਰ 2008 ’ਚ ਦਮਿਤਰੀ ਨੇ ਸੰਵਿਧਾਨ ’ਚ ਸੋਧ ਕਰ ਕੇ ਰਾਸ਼ਟਰਪਤੀ ਦਾ ਕਾਰਜਕਾਲ 3 ਤੋਂ ਵਧ ਕੇ 6 ਸਾਲ ਕਰ ਦਿੱਤਾ।
ਇਸ ਤੋਂ ਬਾਅਦ 2012 ਵਿੱਚ ਪੁਤਿਨ ਮੁੜ ਤੋਂ ਰਾਸ਼ਟਰਪਤੀ ਬਣ ਗਏ। ਉਨ੍ਹਾਂ ਨੇ ਲਗਾਤਾਰ ਰਾਸ਼ਟਰਵਾਦ ਨੂੰ ਧੱਕਾ ਦਿੱਤਾ ਅਤੇ ਦੇਸ਼ ਦੇ ਲੋਕਾਂ ਨੂੰ ਸੋਵੀਅਤ ਯੂਨੀਅਨ ਦਾ ਪ੍ਰਭਾਵ ਵਾਪਸ ਲੈਣ ਦੇ ਸੁਪਨੇ ਦਿਖਾਏ । 2014 ਵਿੱਚ, ਪੁਤਿਨ ਨੇ ਕ੍ਰੀਮੀਆ ’ਤੇ ਹਮਲਾ ਕਰ ਕੇ ਉਸ ਨੂੰ ਆਪਣੇ ਨਾਲ ਮਿਲਾ ਲਿਆ ।
ਜਨਵਰੀ 2020 ਵਿੱਚ, ਪੁਤਿਨ ਨੇ ਇੱਕ ਸੰਵਿਧਾਨਕ ਸੋਧ ਦੁਆਰਾ ਰਾਸ਼ਟਰਪਤੀ ਦੀ ਦੋ-ਮਿਆਦ ਦੀ ਸੀਮਾ ਨੂੰ ਖ਼ਤਮ ਕਰ ਦਿੱਤਾ । ਇਸ ਨੂੰ ਸਹੀ ਸਾਬਤ ਕਰਨ ਲਈ ਪੁਤਿਨ ਨੇ ਰਾਏਸ਼ੁਮਾਰੀ ਕਰਵਾਈ । ਇਸ ਨਾਲ ਪੁਤਿਨ ਲਈ 2036 ਤੱਕ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ਼ ਹੋ ਗਿਆ । ਇਸ ਨਾਲ ਪੁਤਿਨ ਲਗਭਗ ਤਿੰਨ ਦਹਾਕਿਆਂ ਤੱਕ ਸੋਵੀਅਤ ਸੰਘ ’ਤੇ ਸ਼ਾਸਨ ਕਰਨ ਵਾਲੇ ਸਟਾਲਿਨ ਤੋਂ ਅੱਗੇ ਨਿਕਲ ਜਾਣਗੇ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਮਰੀਕਾ : ਸੜਕ ਹਾਦਸੇ ’ਚ 3 ਭਾਰਤੀ ਔਰਤਾਂ ਦੀ ਮੌਤ, ਐਸਯੂਵੀ ਕਾਰ ਹੋਈ ਚਕਨਾਚੂਰ

ਅਮਰੀਕਾ : ਸੜਕ ਹਾਦਸੇ ’ਚ 3 ਭਾਰਤੀ ਔਰਤਾਂ ਦੀ ਮੌਤ, ਐਸਯੂਵੀ ਕਾਰ ਹੋਈ ਚਕਨਾਚੂਰ

ਸ. ਕੋਰੀਆ ਮੈਡੀਕਲ ਸੰਕਟ: ਡਾਕਟਰਾਂ ਦੀ ਐਸੋਸੀਏਸ਼ਨ ਦੇ ਨਵੇਂ ਮੁਖੀ ਨੇ ਜੰਗ ਦੀ ਸਹੁੰ ਖਾਧੀ

ਸ. ਕੋਰੀਆ ਮੈਡੀਕਲ ਸੰਕਟ: ਡਾਕਟਰਾਂ ਦੀ ਐਸੋਸੀਏਸ਼ਨ ਦੇ ਨਵੇਂ ਮੁਖੀ ਨੇ ਜੰਗ ਦੀ ਸਹੁੰ ਖਾਧੀ

ਇਜ਼ਰਾਈਲੀ ਸੈਨਿਕਾਂ ਨੇ ਵੈਸਟ ਬੈਂਕ ਚੈੱਕਪੁਆਇੰਟ 'ਤੇ ਦੋ ਫਲਸਤੀਨੀ ਬੰਦੂਕਧਾਰੀਆਂ ਨੂੰ ਮਾਰ ਦਿੱਤਾ

ਇਜ਼ਰਾਈਲੀ ਸੈਨਿਕਾਂ ਨੇ ਵੈਸਟ ਬੈਂਕ ਚੈੱਕਪੁਆਇੰਟ 'ਤੇ ਦੋ ਫਲਸਤੀਨੀ ਬੰਦੂਕਧਾਰੀਆਂ ਨੂੰ ਮਾਰ ਦਿੱਤਾ

ਆਸਟਰੇਲੀਆ ਦੇ ਵਿਕਟੋਰੀਆ ਵਿੱਚ ਹਲਕੇ ਜਹਾਜ਼ ਦੇ ਹਾਦਸੇ ਵਿੱਚ ਦੋ ਦੀ ਮੌਤ 

ਆਸਟਰੇਲੀਆ ਦੇ ਵਿਕਟੋਰੀਆ ਵਿੱਚ ਹਲਕੇ ਜਹਾਜ਼ ਦੇ ਹਾਦਸੇ ਵਿੱਚ ਦੋ ਦੀ ਮੌਤ 

ਯੂਕਰੇਨ 'ਤੇ ਰਾਤੋ ਰਾਤ ਰੂਸ ਦੇ ਵੱਡੇ ਹਮਲਿਆਂ ਵਿੱਚ ਚਾਰ ਪਾਵਰ ਪਲਾਂਟ ਪ੍ਰਭਾਵਿਤ ਹੋਏ

ਯੂਕਰੇਨ 'ਤੇ ਰਾਤੋ ਰਾਤ ਰੂਸ ਦੇ ਵੱਡੇ ਹਮਲਿਆਂ ਵਿੱਚ ਚਾਰ ਪਾਵਰ ਪਲਾਂਟ ਪ੍ਰਭਾਵਿਤ ਹੋਏ

ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਨੇ ਫਿਰ ਮੈਡੀਕਲ ਪ੍ਰੋਫੈਸਰਾਂ ਨੂੰ ਮਰੀਜ਼ਾਂ ਨਾਲ ਰਹਿਣ ਦੀ ਅਪੀਲ ਕੀਤੀ

ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਨੇ ਫਿਰ ਮੈਡੀਕਲ ਪ੍ਰੋਫੈਸਰਾਂ ਨੂੰ ਮਰੀਜ਼ਾਂ ਨਾਲ ਰਹਿਣ ਦੀ ਅਪੀਲ ਕੀਤੀ

ਯਮਨ ਦੇ ਹਾਉਥੀ ਨੇ ਬ੍ਰਿਟਿਸ਼ ਤੇਲ ਟੈਂਕਰ, ਅਮਰੀਕੀ ਡਰੋਨ 'ਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ

ਯਮਨ ਦੇ ਹਾਉਥੀ ਨੇ ਬ੍ਰਿਟਿਸ਼ ਤੇਲ ਟੈਂਕਰ, ਅਮਰੀਕੀ ਡਰੋਨ 'ਤੇ ਹਮਲਿਆਂ ਦੀ ਜ਼ਿੰਮੇਵਾਰੀ ਲਈ

ਫਿਲਸਤੀਨ ਪੱਖੀ ਵਿਦਿਆਰਥੀ ਪ੍ਰਦਰਸ਼ਨਾਂ ਦੌਰਾਨ ਗ੍ਰਿਫਤਾਰ ਕੀਤੇ ਗਏ 57 ਦੇ ਖਿਲਾਫ ਦੋਸ਼ ਹਟਾ ਦਿੱਤੇ ਗਏ 

ਫਿਲਸਤੀਨ ਪੱਖੀ ਵਿਦਿਆਰਥੀ ਪ੍ਰਦਰਸ਼ਨਾਂ ਦੌਰਾਨ ਗ੍ਰਿਫਤਾਰ ਕੀਤੇ ਗਏ 57 ਦੇ ਖਿਲਾਫ ਦੋਸ਼ ਹਟਾ ਦਿੱਤੇ ਗਏ 

ਇਰਾਕ 'ਚ ਗੈਸ ਖੇਤਰ 'ਤੇ ਡਰੋਨ ਹਮਲੇ 'ਚ ਚਾਰ ਲੋਕਾਂ ਦੀ ਮੌਤ 

ਇਰਾਕ 'ਚ ਗੈਸ ਖੇਤਰ 'ਤੇ ਡਰੋਨ ਹਮਲੇ 'ਚ ਚਾਰ ਲੋਕਾਂ ਦੀ ਮੌਤ 

ਉੱਤਰੀ ਕੋਰੀਆ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਅਮਰੀਕਾ ਦੀ ਨਿੰਦਾ ਕੀਤੀ

ਉੱਤਰੀ ਕੋਰੀਆ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਅਮਰੀਕਾ ਦੀ ਨਿੰਦਾ ਕੀਤੀ