Monday, April 22, 2024  

ਸਿਹਤ

ਖਰੜ ਵਿੱਚ 24 ਮਾਰਚ ਨੂੰ ਲੱਗੇਗਾ ਮੁਫਤ ਮੈਡੀਕਲ ਤੇ ਅੱਖਾਂ ਦਾ ਕੈਂਪ 

March 19, 2024

ਅਮਰਦੀਪ ਕੌਰ
ਖਰੜ, 19 ਮਾਰਚ : ਫਰੈਂਡਜ਼ ਫੌਰਐਵਰ ਵੈਲਫੇਅਰ ਸੋਸਾਇਟੀ (ਰਜਿ) ਦੇ ਪ੍ਰਧਾਨ ਸਰਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਦਸਵਾਂ ਅੱਖਾਂ ਦਾ ਮੁਫਤ ਜਾਂਚ, ਆਪਰੇਸ਼ਨ ਤੇ ਮੈਡੀਕਲ ਕੈਂਪ ਮਿਤੀ 24 ਮਾਰਚ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲੱਗੇਗਾ । ਇਹ ਕੈਂਪ ਸ੍ਰੀ ਰਾਮ ਭਵਨ, ਦੁਸਹਿਰਾ ਗਰਾਊਂਡ, ਆਰੀਆ ਕਾਲਜ ਰੋਡ, ਖਰੜ ਵਿਖੇ ਲੱਗੇਗਾ । ਇਸ ਕੈਂਪ ਵਿੱਚ ਗਰੇਵਾਲ ਆਈ ਇੰਸਟੀਟਿਊਟ, ਸੈਕਟਰ -9, ਚੰਡੀਗੜ੍ਹ ਦੇ ਮਾਹਿਰ ਡਾਕਟਰ ਸ. ਸਰਤਾਜ ਸਿੰਘ ਗਰੇਵਾਲ ਤੇ ਉਹਨਾਂ ਦੀ ਟੀਮ ਵੱਲੋਂ ਅੱਖਾਂ ਦੀ ਮੁਫਤ ਜਾਂਚ ਕੀਤੀ ਜਾਵੇਗੀ ਅਤੇ ਸਫੈਦ ਮੋਤੀਆ ਬਿੰਦ ਦੇ ਆਪਰੇਸ਼ਨ ਗਰੇਵਾਲ ਅੱਖਾਂ ਦੇ ਹਸਪਤਾਲ ਚੰਡੀਗੜ੍ਹ ਵਿਖੇ ਹੀ ਮੁਫਤ ਕੀਤੇ ਜਾਣਗੇ । ਜਾਣਕਾਰੀ ਸਾਂਝੀ ਕਰਦੇ ਹੋਏ ਜਨਰਲ ਸੈਕਟਰੀ ਸ਼੍ਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਮੁਫਤ ਆਪਰੇਸ਼ਨ ਦੇ ਨਾਲ ਨਾਲ ਮਰੀਜ਼ਾਂ ਦੇ ਲੇੰਜ਼ ਦਵਾਈਆਂ ਅਤੇ ਐਨਕਾਂ ਵੀ ਮੁਫਤ ਹੀ ਦਿੱਤੀਆਂ ਜਾਣਗੀਆ। ਇਸ ਤੋਂ ਇਲਾਵਾ ਹੋਲੀ ਬਾਸਿਲ ਹਸਪਤਾਲ ਖਰੜ ਵੱਲੋਂ ਮਾਹਿਰ ਡਾਕਟਰਾਂ ਦੀ ਟੀਮ ਜਿਸ ਵਿੱਚ ਜਨਰਲ ਮੈਡੀਸਨ, ਗਾਇਨੀ, ਬੱਚਿਆਂ ਦੇ ਮਾਹਰ, ਫੀਜੀਓਥਰੇਪੀ ਡਾਇਟੀਸ਼ੀਅਨ ਤੋਂ ਇਲਾਵਾ ਡੈਂਟਲ ਹੋਮਿਓਪੈਥੀ ਤੇ ਨੇਚਰਪੈਥੀ ਦੇ ਮਾਹਿਰ ਡਾਕਟਰ ਸੇਵਾਵਾਂ ਦੇਣਗੇ ਇਸ ਦੌਰਾਨ ਥਾਇਰਾਇਡ, ਬੀਪੀ, ਸ਼ੂਗਰ ਅਤੇ ਕੈਲਿਸਟ੍ਰੋਲ, ਈ.ਸੀ.ਜੀ ਅਤੇ ਨਿਊਰੋਪੈਥੀ ਟੈਸਟ ਮੁਫਤ ਕੀਤੇ ਜਾਣਗੇ । ਇਸ ਕੈਂਪ ਵਿੱਚ ਸੁਹਾਣਾ ਹਸਪਤਾਲ ਵੱਲੋਂ ਆਪਣਾ ਯੋਗਦਾਨ ਦਿੰਦੇ ਹੋਏ 40 ਸਾਲ ਤੋਂ ਵੱਧ ਦੀਆਂ ਔਰਤਾਂ ਦੇ ਛਾਤੀ ਦੇ ਕੈਂਸਰ ਤੋਂ ਰੋਕਥਾਮ ਲਈ ਮੈਮੋਗਰਾਫੀ ਟੈਸਟ ਮੁਫਤ ਕੀਤੇ ਜਾਣਗੇ ਫਰੈਂਡਸ ਫਾਰਐਵਰ ਵੈਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਅਤੇ ਮੈਬਰਾਂ ਵੱਲੋਂ ਅਪੀਲ ਕੀਤੀ ਗਈ ਹੈ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਵਿਗਿਆਨੀ ਨਿਊਰੋਨਸ ਵਿੱਚ ਪ੍ਰੋਟੀਨ ਦੇ ਅਸਧਾਰਨ ਨਿਰਮਾਣ ਨੂੰ ਡੀਕੋਡ ਕਰਦੇ ਹਨ ਜੋ ਅਲਜ਼ਾਈਮਰ ਦਾ ਕਾਰਨ ਬਣਦੇ ਹਨ

ਵਿਗਿਆਨੀ ਨਿਊਰੋਨਸ ਵਿੱਚ ਪ੍ਰੋਟੀਨ ਦੇ ਅਸਧਾਰਨ ਨਿਰਮਾਣ ਨੂੰ ਡੀਕੋਡ ਕਰਦੇ ਹਨ ਜੋ ਅਲਜ਼ਾਈਮਰ ਦਾ ਕਾਰਨ ਬਣਦੇ ਹਨ

ਕੈਂਸਰ ਨਾਲ ਲੜਨ ਲਈ ਨਵੀਂ ਇਮਿਊਨੋਥੈਰੇਪੀ, ਸਿਹਤਮੰਦ ਸੈੱਲਾਂ ਨੂੰ ਸੁਰੱਖਿਅਤ ਰੱਖਣ

ਕੈਂਸਰ ਨਾਲ ਲੜਨ ਲਈ ਨਵੀਂ ਇਮਿਊਨੋਥੈਰੇਪੀ, ਸਿਹਤਮੰਦ ਸੈੱਲਾਂ ਨੂੰ ਸੁਰੱਖਿਅਤ ਰੱਖਣ

'ਹਰ ਪੰਜਾਂ ਵਿੱਚੋਂ ਇੱਕ ਵਿਅਕਤੀ ਫੈਟੀ ਲਿਵਰ ਤੋਂ ਪ੍ਰਭਾਵਿਤ ਹੈ'

'ਹਰ ਪੰਜਾਂ ਵਿੱਚੋਂ ਇੱਕ ਵਿਅਕਤੀ ਫੈਟੀ ਲਿਵਰ ਤੋਂ ਪ੍ਰਭਾਵਿਤ ਹੈ'

ਨੈਸਲੇ ਦੇ ਬੇਬੀ ਫੂਡ ‘ਸੇਰੇਲੈਕ’ ਦੀ ਪ੍ਰਤੀ ਖ਼ੁਰਾਕ ’ਚ 3 ਗ੍ਰਾਮ ਖੰਡ : ਅਧਿਐਨ

ਨੈਸਲੇ ਦੇ ਬੇਬੀ ਫੂਡ ‘ਸੇਰੇਲੈਕ’ ਦੀ ਪ੍ਰਤੀ ਖ਼ੁਰਾਕ ’ਚ 3 ਗ੍ਰਾਮ ਖੰਡ : ਅਧਿਐਨ

युवा वयस्कों के फेफड़े SARS-CoV-2 वायरस के प्रति अधिक संवेदनशील: अध्ययन

युवा वयस्कों के फेफड़े SARS-CoV-2 वायरस के प्रति अधिक संवेदनशील: अध्ययन

ਜੀਨ ਥੈਰੇਪੀ ਬਲੱਡ ਡਿਸਆਰਡਰ ਹੀਮੋਫਿਲੀਆ ਲਈ ਵਾਅਦਾ ਕਰਦੀ ਹੈ: ਡਾਕਟਰ

ਜੀਨ ਥੈਰੇਪੀ ਬਲੱਡ ਡਿਸਆਰਡਰ ਹੀਮੋਫਿਲੀਆ ਲਈ ਵਾਅਦਾ ਕਰਦੀ ਹੈ: ਡਾਕਟਰ

ਹੈਲਥਕੇਅਰ-ਸਟਾਰਟਅੱਪ ਮੇਡੁਲੈਂਸ ਨੇ $3 ਮਿਲੀਅਨ ਸੀਰੀਜ਼ ਏ ਫੰਡਿੰਗ ਸੁਰੱਖਿਅਤ ਕੀਤੀ

ਹੈਲਥਕੇਅਰ-ਸਟਾਰਟਅੱਪ ਮੇਡੁਲੈਂਸ ਨੇ $3 ਮਿਲੀਅਨ ਸੀਰੀਜ਼ ਏ ਫੰਡਿੰਗ ਸੁਰੱਖਿਅਤ ਕੀਤੀ

ਕਿਉਂ ਭਾਰਤ ਵਿੱਚ ਮੂੰਹ ਦੇ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ

ਕਿਉਂ ਭਾਰਤ ਵਿੱਚ ਮੂੰਹ ਦੇ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ

ਵਿਗਿਆਨੀ ਡੀਕੋਡ ਕਰਦੇ ਹਨ ਕਿ ਕਸਰਤ ਕਿਵੇਂ ਬੁਢਾਪੇ ਨੂੰ ਉਲਟਾ ਸਕਦੀ

ਵਿਗਿਆਨੀ ਡੀਕੋਡ ਕਰਦੇ ਹਨ ਕਿ ਕਸਰਤ ਕਿਵੇਂ ਬੁਢਾਪੇ ਨੂੰ ਉਲਟਾ ਸਕਦੀ

ਭਿਖੀਵਿੰਡ ਸ਼ਹਿਰ ਵਿੱਚ ਮੱਛਰ ਮੱਖੀਆਂ ਦੀ ਭਾਰੀ ਭਰਮਾਰ, ਲੋਕ ਹੋ ਰਹੇ ਬਿਮਾਰ

ਭਿਖੀਵਿੰਡ ਸ਼ਹਿਰ ਵਿੱਚ ਮੱਛਰ ਮੱਖੀਆਂ ਦੀ ਭਾਰੀ ਭਰਮਾਰ, ਲੋਕ ਹੋ ਰਹੇ ਬਿਮਾਰ