Sunday, May 05, 2024  

ਸਿਹਤ

ਨਵ-ਨਿਯੁਕਤ ਸਿਵਲ ਸਰਜਨ ਨੇ ਕੀਤਾ ਜ਼ਿਲ੍ਹਾ ਹਸਪਤਾਲ ਦਾ ਦੌਰਾ

March 19, 2024

ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ

ਮੋਹਾਲੀ, 19 ਮਾਰਚ (ਹਰਬੰਸ ਬਾਗੜੀ) : ਜ਼ਿਲ੍ਹੇ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਅੱਜ ਸਥਾਨਕ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਵਿਚ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਮੈਡੀਕਲ ਸਾਜ਼ੋ-ਸਾਮਾਨ ਦਾ ਨਿਰੀਖਣ ਕੀਤਾ। ਸਿਵਲ ਸਰਜਨ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿਚ ਫੇਰੀ ਪਾਈ ਅਤੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਹਸਪਤਾਲ ਦੀ ਬਿਹਤਰੀ ਲਈ ਉਨ੍ਹਾਂ ਦੇ ਸੁਝਾਅ ਵੀ ਲਏ। ਡਾ. ਦਵਿੰਦਰ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਐਮਰਜੈਂਸੀ ਵਾਰਡ, ਆਈ.ਸੀ.ਯੂ, ਆਪਰੇਸ਼ਨ ਥਿਏਟਰ, ਵੱਖ-ਵੱਖ ਓ.ਪੀ.ਡੀ. ਕਮਰਿਆਂ, ਲੈਬ ਵਿਚ ਫੇਰੀ ਪਾਈ। ਉਨ੍ਹਾਂ ਹਸਪਤਾਲ ਵਿਚ ਸਾਫ਼-ਸਫ਼ਾਈ ਦਾ ਵੀ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਦਿਤੀਆਂ ਕਿ ਸਮੁੱਚੇ ਹਸਪਤਾਲ ਨੂੰ ਇਸੇ ਤਰ੍ਹਾਂ ਸਾਫ਼-ਸੁਥਰਾ ਰਖਿਆ ਜਾਵੇ ਤਾਕਿ ਮਰੀਜ਼ਾਂ ਨੂੰ ਚੰਗਾ ਮਾਹੌਲ ਮਿਲਦਾ ਰਹੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਭਾਵੇਂ ਮਰੀਜ਼ਾਂ ਨੂੰ ਸਾਰੀਆਂ ਦਵਾਈਆਂ ਪਹਿਲਾਂ ਹੀ ਸਰਕਾਰੀ ਹਸਪਤਾਲਾਂ ਵਿਚ ਮਿਲ ਰਹੀਆਂ ਹਨ ਪਰ ਫਿਰ ਵੀ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਓ.ਪੀ.ਡੀ. ਜਾਂ ਐਮਰਜੈਂਸੀ ਮਰੀਜ਼ ਜਾਂ ਉਸ ਦੇ ਤੀਮਾਰਦਾਰ ਕੋਲੋਂ ਬਾਹਰੋਂ ਦਵਾਈ ਨਾ ਮੰਗਵਾਈ ਜਾਵੇ।
ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਹੂਲਤਾਂ ਦੇਣ ਵਿਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸੂਬਾਈ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਅਤੇ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਲੋਕਾਂ ਨੂੰ ਹਰ ਹਾਲਤ ਵਿਚ ਮਿਲਣਾ ਚਾਹੀਦਾ ਹੈ ਅਤੇ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਕੀਤੀ ਜਾਵੇ। ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੀ ਚੰਗੀ ਸਿਹਤ ਯਕੀਨੀ ਬਣਾਉਣ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਉੱਚ ਪੱਧਰ ਦੀਆਂ ਸਹੂਲਤਾਂ ਦੇਣ ਲਈ ਜ਼ਿਲ੍ਹਾ ਸਿਹਤ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਚ.ਚੀਮਾ, ਡਾ. ਵਿਜੇ ਭਗਤ, ਡਾ. ਪਰਮਿੰਦਰਜੀਤ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੁਫ਼ਤ ਸਹੂਲਤਾਂ ਦੇ ਉਲਟ ਮਰੀਜ਼ ਟੈਸਟ ਬਾਹਰੋਂ ਕਰਾਉਣ ਤੇ ਬਾਹਰੀ ਮੈਡੀਕਲ ਸਟੋਰਾਂ ਤੋਂ ਦਵਾਈ ਖਰੀਦਣ ਲਈ ਮਜ਼ਬੂਰ

ਮੁਫ਼ਤ ਸਹੂਲਤਾਂ ਦੇ ਉਲਟ ਮਰੀਜ਼ ਟੈਸਟ ਬਾਹਰੋਂ ਕਰਾਉਣ ਤੇ ਬਾਹਰੀ ਮੈਡੀਕਲ ਸਟੋਰਾਂ ਤੋਂ ਦਵਾਈ ਖਰੀਦਣ ਲਈ ਮਜ਼ਬੂਰ

ਸਟੱਡੀ ਵਿੱਚ ਕਾਰਡਿਓਰੈਸਪੀਰੇਟਰੀ ਫਿਟਨੈਸ ਨੂੰ ਸਾਲਾਨਾ ਜਾਂਚ ਦਾ ਹਿੱਸਾ ਬਣਾਉਣ ਦੀ ਮੰਗ

ਸਟੱਡੀ ਵਿੱਚ ਕਾਰਡਿਓਰੈਸਪੀਰੇਟਰੀ ਫਿਟਨੈਸ ਨੂੰ ਸਾਲਾਨਾ ਜਾਂਚ ਦਾ ਹਿੱਸਾ ਬਣਾਉਣ ਦੀ ਮੰਗ

ਬਰਨ ਨੂੰ ਠੀਕ ਕਰਨ ਲਈ ਨਵੀਂ ਵਿਟਾਮਿਨ ਸੀ- ਪੱਟੀ

ਬਰਨ ਨੂੰ ਠੀਕ ਕਰਨ ਲਈ ਨਵੀਂ ਵਿਟਾਮਿਨ ਸੀ- ਪੱਟੀ

ਬਚਪਨ ਵਿੱਚ ਹਾਈ ਬੀਪੀ ਦਿਲ ਦੇ ਦੌਰੇ, ਸਟ੍ਰੋਕ ਦਾ ਖ਼ਤਰਾ 4 ਗੁਣਾ ਬਾਅਦ ਵਧਾ ਸਕਦਾ : ਅਧਿਐਨ

ਬਚਪਨ ਵਿੱਚ ਹਾਈ ਬੀਪੀ ਦਿਲ ਦੇ ਦੌਰੇ, ਸਟ੍ਰੋਕ ਦਾ ਖ਼ਤਰਾ 4 ਗੁਣਾ ਬਾਅਦ ਵਧਾ ਸਕਦਾ : ਅਧਿਐਨ

ਐਪਲ ਵਾਚ ਨੇ ਦਿਲ ਦੀ ਅਸਧਾਰਨ ਤਾਲ ਨੂੰ ਅਲਰਟ ਕਰਕੇ ਦਿੱਲੀ ਦੀ ਔਰਤ ਦੀ ਜਾਨ ਬਚਾਈ

ਐਪਲ ਵਾਚ ਨੇ ਦਿਲ ਦੀ ਅਸਧਾਰਨ ਤਾਲ ਨੂੰ ਅਲਰਟ ਕਰਕੇ ਦਿੱਲੀ ਦੀ ਔਰਤ ਦੀ ਜਾਨ ਬਚਾਈ

ਲੰਬੇ ਕੋਵਿਡ ਦੇ ਲੱਛਣ ਵੱਖ-ਵੱਖ ਉਮਰ ਸਮੂਹਾਂ ਦੇ ਬੱਚਿਆਂ ਵਿੱਚ ਵੱਖਰੇ ਹੋ ਸਕਦੇ ਹਨ: ਅਧਿਐਨ

ਲੰਬੇ ਕੋਵਿਡ ਦੇ ਲੱਛਣ ਵੱਖ-ਵੱਖ ਉਮਰ ਸਮੂਹਾਂ ਦੇ ਬੱਚਿਆਂ ਵਿੱਚ ਵੱਖਰੇ ਹੋ ਸਕਦੇ ਹਨ: ਅਧਿਐਨ

ਅਧਿਐਨ ਦਰਸਾਉਂਦਾ ਹੈ ਕਿ NICU ਵਿੱਚ ਬੱਚਿਆਂ ਲਈ ਰੋਟਾਵਾਇਰਸ ਟੀਕੇ ਸੁਰੱਖਿਅਤ

ਅਧਿਐਨ ਦਰਸਾਉਂਦਾ ਹੈ ਕਿ NICU ਵਿੱਚ ਬੱਚਿਆਂ ਲਈ ਰੋਟਾਵਾਇਰਸ ਟੀਕੇ ਸੁਰੱਖਿਅਤ

Akums Drugs ਨੇ ਰੋਧਕ ਉੱਚ ਬੀਪੀ ਦੇ ਇਲਾਜ ਲਈ DCGI-ਪ੍ਰਵਾਨਿਤ ਦਵਾਈਆਂ ਦੀ ਸ਼ੁਰੂਆਤ ਕੀਤੀ

Akums Drugs ਨੇ ਰੋਧਕ ਉੱਚ ਬੀਪੀ ਦੇ ਇਲਾਜ ਲਈ DCGI-ਪ੍ਰਵਾਨਿਤ ਦਵਾਈਆਂ ਦੀ ਸ਼ੁਰੂਆਤ ਕੀਤੀ

ਕੋਵਿਸ਼ੀਲਡ ਦੇ ਮਾੜੇ ਪ੍ਰਭਾਵਾਂ ਦੀ ਜਾਂਚ ਕਰਨ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੇ ਅਧੀਨ ਮੈਡੀਕਲ ਪੈਨਲ ਦੀ ਮੰਗ SC ਵਿੱਚ ਪਟੀਸ਼ਨ

ਕੋਵਿਸ਼ੀਲਡ ਦੇ ਮਾੜੇ ਪ੍ਰਭਾਵਾਂ ਦੀ ਜਾਂਚ ਕਰਨ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੇ ਅਧੀਨ ਮੈਡੀਕਲ ਪੈਨਲ ਦੀ ਮੰਗ SC ਵਿੱਚ ਪਟੀਸ਼ਨ

ਸਮੇਂ ਤੋਂ ਪਹਿਲਾਂ ਸਰਜੀਕਲ ਮੀਨੋਪੌਜ਼ ਮਾਸਪੇਸ਼ੀ ਵਿਕਾਰ ਦੇ ਜੋਖਮ ਨੂੰ ਵਧਾ ਸਕਦਾ 

ਸਮੇਂ ਤੋਂ ਪਹਿਲਾਂ ਸਰਜੀਕਲ ਮੀਨੋਪੌਜ਼ ਮਾਸਪੇਸ਼ੀ ਵਿਕਾਰ ਦੇ ਜੋਖਮ ਨੂੰ ਵਧਾ ਸਕਦਾ