Saturday, April 27, 2024  

ਪੰਜਾਬ

ਜ਼ਮੀਨੀ ਵਿਵਾਦ ਨੂੰ ਲੈ ਕੇ ਕਤਲ ਕੀਤੇ ਗਏ ਹਰਭਜਨ ਸਿੰਘ ਦੇ ਕਤਲ ਦੇ ਦੋਸ਼ ਹੇਠ ਮ੍ਰਿਤਕ ਦਾ ਭਰਾ ਤੇ ਭਰਜਾਈ ਗ੍ਰਿਫਤਾਰ

March 28, 2024

ਸ੍ਰੀ ਫ਼ਤਹਿਗੜ੍ਹ ਸਾਹਿਬ/28 ਮਾਰਚ:
(ਰਵਿੰਦਰ ਸਿੰਘ ਢੀਂਡਸਾ)

ਬੀਤੇ ਕੱਲ ਪਿੰਡ ਬੁੱਗਾ ਕਲਾਂ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀ ਮਾਰ ਕੇ ਕਤਲ ਕੀਤੇ ਗਏ ਹਰਭਜਨ ਸਿੰਘ(42) ਦੇ ਕਤਲ ਦੇ ਦੋਸ਼ ਹੇਠ ਮ੍ਰਿਤਕ ਦੇ ਵੱਡੇ ਭਰਾ ਅਤੇ ਭਰਜਾਈ ਨੂੰ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰਕੇ ਕਤਲ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ.ਰਵਜੋਤ ਗਰੇਵਾਲ ਨੇ ਦੱਸਿਆ ਕਿ ਨਰਿੰਦਰ ਕੌਰ ਵਾਸੀ ਭਾਦਸੋਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ ਉਸ ਦੇ ਪਤੀ ਹਰਭਜਨ ਸਿੰਘ ਦਾ ਆਪਣੇ ਭਰਾ ਕੁਲਦੀਪ ਸਿੰਘ ਨਾਲ ਪਿੰਡ ਬੁੱਗਾ ਕਲਾਂ ਦੀ ਜ਼ਮੀਨ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ। ਬੀਤੇ ਕੱਲ ਉਹਨਾਂ ਨੂੰ ਪਤਾ ਲੱਗਾ ਇਹ ਕੁਲਦੀਪ ਸਿੰਘ ਵੱਲੋਂ ਉਕਤ ਜ਼ਮੀਨ ਦੀ ਮਿਣਤੀ ਕਰ ਰਿਹਾ ਹੈ ਜਿਸ 'ਤੇ ਉਹ ਅਤੇ ਉਸਦਾ ਪਤੀ ਬੁੱਗਾ ਕਲਾਂ ਵਿਖੇ ਜ਼ਮੀਨ ਚ ਪਹੁੰਚੇ ਤਾਂ ਉਹ ਜ਼ਮੀਨ ਵਿੱਚ ਵੱਟ ਪਾ ਰਹੇ ਸਨ ਜਿਨਾਂ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗਾਲੀ ਗਲੋਚ ਕਰਦੇ ਹੋਏ ਜਸਵੀਰ ਕੌਰ ਨੇ ਕਾਰ ਵਿੱਚੋਂ ਰਿਵਾਲਵਰ ਕੱਢ ਕੇ ਆਪਣੇ ਪਤੀ ਨੂੰ ਫੜਾਉਂਦਿਆਂ ਕਿਹਾ ਕਿ ਅੱਜ ਰੋਜ਼ ਰੋਜ਼ ਦਾ ਕਲੇਸ਼ ਖਤਮ ਹੀ ਕਰ ਦਿਓ ਜਿਸ 'ਤੇ ਕੁਲਦੀਪ ਸਿੰਘ ਨੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਦੇ ਹੋਏ ਉਸ ਦੇ ਪਤੀ ਦੇ ਗੋਲੀਆਂ ਮਾਰੀਆਂ ਜਿਨ੍ਹਾਂ ਵਿੱਚੋਂ ਇੱਕ ਗੋਲੀ ਉਸਦੇ ਪਤੀ ਦੇ ਪੱਟ ਵਿੱਚ  ਤੇ ਇੱਕ ਗੋਲੀ ਉਸਦੇ ਪਤੀ ਦੇ ਗੁਪਤ ਅੰਗ ਵਿੱਚ ਵੱਜੀ ਜਿਸ ਕਾਰਨ ਉਸਦਾ ਪਤੀ ਹਰਭਜਨ ਸਿੰਘ ਗੰਭੀਰ ਜ਼ਖਮੀ ਹੋ ਕੇ ਜ਼ਮੀਨ ਤੇ ਡਿੱਗ ਪਿਆ ਤੇ ਉਸਦੀ ਮੌਤ ਹੋ ਗਈ। ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਜਸਬੀਰ ਕੌਰ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਵਰਨਾ ਕਾਰ ਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ।ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਥਾਣਾ ਅਮਲੋਹ ਵਿਖੇ ਅ/ਧ 302,24, 120ਬੀ ਆਈ.ਪੀ.ਸੀ. ਅਤੇ ਅਸਲਾ ਐਕਟ ਦੀ ਧਾਰਾ 27/54/59 ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕਰਦਿਆਂ ਐਸ.ਐਚ.ਓ. ਥਾਣਾ ਅਮਲੋਹ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਕੁਝ ਹੀ ਘੰਟਿਆਂ ਵਿੱਚ ਕਤਲ ਕਰਕੇ ਫਰਾਰ ਹੋਏ ਕੁਲਦੀਪ ਸਿੰਘ ਅਤੇ ਉਸ ਦੀ ਪਤਨੀ ਜਸਵੀਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨਾਂ ਕੋਲੋਂ ਇੱਕ ਵਰਨਾ ਗੱਡੀ, ਇੱਕ 32ਬੋਰ ਰਿਵਾਲਵਰ, ਇੱਕ 12 ਬੋਰ ਗਨ ਅਤੇ ਰੌਂਦ ਬਰਾਮਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਕੁਲਦੀਪ ਸਿੰਘ ਕਤਲ ਦੇ ਇੱਕ ਵੱਖਰੇ ਮਾਮਲੇ ਵਿੱਚ ਪਹਿਲਾਂ ਵੀ ਪਟਿਆਲਾ ਜੇਲ ਚ ਪੰਜ ਸਾਲ ਬੰਦ ਰਹਿ ਚੁੱਕਾ ਹੈ ਤੇ ਇਸ ਵਾਰਦਾਤ ਚ ਵਰਤਿਆ ਗਿਆ ਲਾਇਸੰਸੀ ਅਸਲਾ ਉਸ ਦੀ ਪਤਨੀ ਜਸਬੀਰ ਕੌਰ ਦੇ ਨਾਮ ਤੇ ਹੈ।ਇਸ ਮੌਕੇ ਐਸ.ਪੀ.(ਡੀ) ਰਕੇਸ਼ ਯਾਦਵ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਲੋਕ ਸਭਾ ਚੋਣਾਂ ’ਚ ਐਮਐਸਪੀ ਦਾ ਮੁੱਦਾ ਗਾਇਬ ਹੋਣਾ ਨਿਰਾਸ਼ਾਜਨਕ : ਸੇਖੋਂ

ਲੋਕ ਸਭਾ ਚੋਣਾਂ ’ਚ ਐਮਐਸਪੀ ਦਾ ਮੁੱਦਾ ਗਾਇਬ ਹੋਣਾ ਨਿਰਾਸ਼ਾਜਨਕ : ਸੇਖੋਂ

ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਸਣੇ 10 ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਸਣੇ 10 ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਦਾ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਦਾ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਜੀ-20 ਸਕੂਲ ਕਨੈਕਟ ਲੀਡਰਸ਼ਿਪ ਐਵਾਰਡ ਸੰਮੇਲਨ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਜੀ-20 ਸਕੂਲ ਕਨੈਕਟ ਲੀਡਰਸ਼ਿਪ ਐਵਾਰਡ ਸੰਮੇਲਨ

ਲੋਕ ਸਭਾ ਚੋਣਾਂ 2024: ਜਮਹੂਰੀਅਤ ਦੀ ਤੰਦਰੁਸਤੀ ਵਧਾਉਣਗੇ ਫ਼ਲ

ਲੋਕ ਸਭਾ ਚੋਣਾਂ 2024: ਜਮਹੂਰੀਅਤ ਦੀ ਤੰਦਰੁਸਤੀ ਵਧਾਉਣਗੇ ਫ਼ਲ

ਮਲੇਰੀਏ ਸਬੰਧੀ ਰਿਕਸ਼ਾ ਮਾਈਕਿੰਗ ਨੂੰ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮਲੇਰੀਏ ਸਬੰਧੀ ਰਿਕਸ਼ਾ ਮਾਈਕਿੰਗ ਨੂੰ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਭਾਖੜਾ ਨਹਿਰ 'ਚੋਂ ਮਿਲੀ ਲਾਪਤਾ ਹੋਏ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਦੀ ਕਾਰ

ਭਾਖੜਾ ਨਹਿਰ 'ਚੋਂ ਮਿਲੀ ਲਾਪਤਾ ਹੋਏ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਦੀ ਕਾਰ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਬੀ.ਕਾਮ. ਫਾਈਨਲ ਅਤੇ ਐਮ.ਕੌਮ. ਫਾਈਨਲ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਬੀ.ਕਾਮ. ਫਾਈਨਲ ਅਤੇ ਐਮ.ਕੌਮ. ਫਾਈਨਲ ਦੇ ਵਿਦਿਆਰਥੀਆਂ ਨੂੰ ਦਿੱਤੀ ਗਈ ਵਿਦਾਇਗੀ ਪਾਰਟੀ

ਗੁਰਸੇਵਕ  ਸਿੰਘ ਤੇ ਨਵਜੋਤ ਕੌਰ ਨੇ ਹਾਸਲ ਕੀਤਾ ਪਹਿਲਾ ਸਥਾਨ

ਗੁਰਸੇਵਕ  ਸਿੰਘ ਤੇ ਨਵਜੋਤ ਕੌਰ ਨੇ ਹਾਸਲ ਕੀਤਾ ਪਹਿਲਾ ਸਥਾਨ