Monday, April 29, 2024  

ਪੰਜਾਬ

ਵਸੀਕਾ ਰਜਿਸਟਰ ਕਰਵਾਉਣ ਬਦਲੇ ਵੱਧ ਪੈਸੇ ਵਸੂਲ ਕੇ ਧੋਖਾਧੜੀ ਕਰਨ ਦੇ ਦੋਸ਼ ਹੇਠ ਵਕੀਲ ਵਿਰੁੱਧ ਕੇਸ ਦਰਜ

March 29, 2024

ਸ੍ਰੀ ਫ਼ਤਹਿਗੜ੍ਹ ਸਾਹਿਬ/ 29 ਮਾਰਚ:
(ਰਵਿੰਦਰ ਸਿੰਘ ਢੀਂਡਸਾ)

ਬਸੀ ਪਠਾਣਾਂ ਤਹਿਸੀਲ ਕੰਪਲੈਕਸ 'ਚ ਇੱਕ ਵਕੀਲ 'ਤੇ ਵਸੀਕਾ ਰਜਿਸਟਰ ਕਰਵਾਉਣ ਬਦਲੇ ਵੱਧ ਪੈਸੇ ਵਸੂਲਣ ਦੇ ਦੋਸ਼ ਲੱਗਣ 'ਤੇ ਪੁਲਿਸ ਵੱਲੋਂ ਉਸ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਏ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਗੁਰਪ੍ਰੀਤ ਕੌਰ ਵਾਸੀ ਪਿੰਡ ਪਮੌਰ ਨੇ ਐਮ.ਐਲ.ਏ. ਹਲਕਾ ਬਸੀ ਪਠਾਣਾਂ ਰੁਪਿੰਦਰ ਸਿੰਘ ਹੈਪੀ ਨੂੰ ਇੱਕ ਲਿਖਤੀ ਦਿੰਦਿਆਂ ਦੋਸ਼ ਲਗਾਏ ਸਨ ਕਿ ਉਹ ਆਪਣੀ ਇੱਕ ਰਜਿਸਟਰੀ ਕਰਵਾਉਣ ਲਈ ਬਸੀ ਪਠਾਣਾਂ ਤਹਿਸੀਲ ਕੰਪਲੈਕਸ 'ਚ ਗਈ ਸੀ ਜਿੱਥੇ ਡੀਡ ਰਾਈਟਰ ਐਡਵੋਕੇਟ ਦੀਪਕ ਕੁਮਾਰ ਨੇ ਉਸ ਤੋਂ 48,000/- ਰੁਪਏ ਵਸੂਲ ਲਏ ਤੇ ਜਦੋਂ ਉਸਨੇ ਦੀਪਕ ਕੁਮਾਰ ਤੋਂ ਦਿੱਤੇ ਪੈਸਿਆਂ ਦੀ ਰਸੀਦ ਮੰਗੀ ਤਾਂ ਉਸਨੂੰ 22,000/- ਰੁਪਏ ਦੀ ਰਸੀਦ ਦਿੱਤੀ ਗਈ।ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਕਿ ਐਡਵੋਕੇਟ ਦੀਪਕ ਕੁਮਾਰ ਵੱਲੋਂ ਅਜਿਹਾ ਕਰਕੇ ਉਸ ਨਾਲ ਧੋਖਾਧੜੀ ਕੀਤੀ ਗਈ ਹੈ ਜਿਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।ਸ਼ਿਕਾਇਤ ਮਿਲਣ 'ਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੱਲੋਂ ਸਬੰਧਿਤ ਅਧਿਕਾਰੀਆਂ ਨੂੰ ਮਾਮਲੇ 'ਚ ਬਣਦੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ।ਗੁਰਪ੍ਰੀਤ ਕੌਰ ਦੀ ਸ਼ਿਕਾਇਤ 'ਤੇ ਥਾਣਾ ਬਸੀ ਪਠਾਣਾਂ ਵਿਖੇ ਐਡਵੋਕੇਟ ਦੀਪਕ ਕੁਮਾਰ ਵਿਰੁੱਧ ਅ/ਧ 406,420 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਲੋਕ ਸਭਾ ਚੋਣਾਂ ’ਚ ਫ਼ਿਰਕੂ-ਕਾਰਪੋਰੇਟ ਗੱਠਜੋੜ ਦੀ ਹਾਰ ਤੈਅ : ਕਾਮਰੇਡ ਸੇਖੋਂ

ਲੋਕ ਸਭਾ ਚੋਣਾਂ ’ਚ ਫ਼ਿਰਕੂ-ਕਾਰਪੋਰੇਟ ਗੱਠਜੋੜ ਦੀ ਹਾਰ ਤੈਅ : ਕਾਮਰੇਡ ਸੇਖੋਂ

ਐਡਵੋਕੇਟ ਧਾਮੀ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ’ਤੇ ਕੀਤਾ ਸਖ਼ਤ ਇਤਰਾਜ਼

ਐਡਵੋਕੇਟ ਧਾਮੀ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ’ਤੇ ਕੀਤਾ ਸਖ਼ਤ ਇਤਰਾਜ਼

ਭਗਵੰਤ ਮਾਨ ਨੇ ਬਾਘਾ ਪੁਰਾਣਾ ਵਿੱਚ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਭਗਵੰਤ ਮਾਨ ਨੇ ਬਾਘਾ ਪੁਰਾਣਾ ਵਿੱਚ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਭਗਵੰਤ ਮਾਨ ਨੇ ਫ਼ਿਰੋਜ਼ਪੁਰ ਤੋਂ 'ਆਪ' ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ 'ਚ ਕੀਤਾ ਰੋਡ ਸ਼ੋਅ

ਭਗਵੰਤ ਮਾਨ ਨੇ ਫ਼ਿਰੋਜ਼ਪੁਰ ਤੋਂ 'ਆਪ' ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ 'ਚ ਕੀਤਾ ਰੋਡ ਸ਼ੋਅ

ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ

ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ

ਲੋਕ ਸਭਾ ਚੋਣਾਂ ’ਚ ਐਮਐਸਪੀ ਦਾ ਮੁੱਦਾ ਗਾਇਬ ਹੋਣਾ ਨਿਰਾਸ਼ਾਜਨਕ : ਸੇਖੋਂ

ਲੋਕ ਸਭਾ ਚੋਣਾਂ ’ਚ ਐਮਐਸਪੀ ਦਾ ਮੁੱਦਾ ਗਾਇਬ ਹੋਣਾ ਨਿਰਾਸ਼ਾਜਨਕ : ਸੇਖੋਂ

ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਸਣੇ 10 ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਸਣੇ 10 ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਦਾ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਦਾ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਜੀ-20 ਸਕੂਲ ਕਨੈਕਟ ਲੀਡਰਸ਼ਿਪ ਐਵਾਰਡ ਸੰਮੇਲਨ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਜੀ-20 ਸਕੂਲ ਕਨੈਕਟ ਲੀਡਰਸ਼ਿਪ ਐਵਾਰਡ ਸੰਮੇਲਨ