Sunday, April 28, 2024  

ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਪੰਜਵੀਂ ਦੋ ਰੋਜਾ ਰਾਸ਼ਟਰੀ ਅੰਤਰ-ਅਨੁਸ਼ਾਸਨੀ ਮਿਲਣੀ ਦੀ ਹੋਈ ਸੰਪੂਰਨਤਾ

March 29, 2024
ਸ੍ਰੀ ਫ਼ਤਹਿਗੜ੍ਹ ਸਾਹਿਬ/29 ਮਾਰਚ:
(ਰਵਿੰਦਰ ਸਿੰਘ ਢੀਂਡਸਾ)

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਪੰਜਵੀਂ ਦੋ ਰੋਜਾ ਰਾਸ਼ਟਰੀ ਅੰਤਰ-ਅਨੁਸ਼ਾਸਨੀ ਸਲਾਨਾ ਰਿਸਰਚ ਮਿਲਣੀ ਦੀ ਸੰਪੂਰਨਤਾ ਹੋਈ। ਪਿਛਲੇ ਪੰਜ ਸਾਲਾਂ ਤੋਂ ਵਰਲਡ ਯੂਨੀਵਰਸਿਟੀ ਵੱਲੋਂ ਰਾਸ਼ਟਰੀ ਪੱਧਰ ਤੇ ਵੱਖ ਵੱਖ ਅਨੁਸ਼ਾਸਨਾਂ ਵਿੱਚ ਹੋ ਰਹੇ ਪੀ-ਐਚ.ਡੀ. ਖੋਜ ਕਾਰਜਾਂ ਦਾ ਮਿਆਰ ਉੱਚਾ ਚੁੱਕਣ ਅਤੇ ਖੋਜਾਰਥੀਆਂ ਨੂੰ ਆਪਣੀਆਂ ਖੋਜਾਂ ਪੇਸ਼ ਕਰਨ ਦਾ ਮੌਕਾ ਦੇਣ ਲਈ ਇਹ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਰਿਸਰਚ ਮਿਲਣੀ ਦੇ ਵਿਦਾਇਗੀ ਸੈਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਪ੍ਰੋਫੈਸਰ ਸੁਸ਼ੀਲ ਮਿੱਤਲ ਵਾਈਸ ਚਾਂਸਲਰ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਨੇ ਆਖਿਆ ਕਿ ਅਜਿਹੇ ਉਪਰਾਲੇ ਜਿੱਥੇ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀ ਉਸਾਰੀ ਲਈ ਲਾਹੇਵੰਦ ਸਾਬਤ ਹੁੰਦੇ ਹਨ, ਉੱਥੇ ਇਹਨਾਂ ਉਪਰਾਲਿਆਂ ਦਾ ਰਾਸ਼ਟਰੀ ਪੱਧਰ ਉੱਤੇ ਖੋਜ ਨੂੰ ਹੋਰ ਉਚੇਰਾ ਤੇ ਮਿਆਰੀ ਬਣਾਉਣ ਵਿੱਚ ਵੀ ਅਹਿਮ ਯੋਗਦਾਨ ਹੁੰਦਾ ਹੈ। ਇਸ ਮੌਕੇ ਪ੍ਰੋਫੈਸਰ ਅਜਾਇਬ ਸਿੰਘ ਬਰਾੜ, ਪ੍ਰੋ-ਚਾਂਸਲਰ, ਵਰਲਡ ਯੂਨੀਵਰਸਿਟੀ ਨੇ ਸਮੂਹ ਖੋਜਾਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਅੱਜ ਦੇ ਖੋਜਾਰਥੀਆਂ ਨੇ ਹੀ ਕੱਲ੍ਹ ਦੇ ਵਿਗਿਆਨੀ, ਕਾਨੂੰਨਦਾਨ, ਤਕਨੀਕੀ ਮਾਹਰ, ਲੋਕ ਸੇਵਕ, ਸਮਾਜ-ਸੁਧਾਰਕ ਅਤੇ ਆਗੂ ਬਣਨਾ ਹੈ। ਉਹਨਾਂ ਆਖਿਆ ਕਿ ਅਕਾਦਮਿਕ ਅਤੇ ਖੋਜ ਪੱਖੋਂ ਸਮਰੱਥ ਨੌਜਵਾਨ ਪੀੜੀ ਦਾ ਹੋਣਾ ਕਿਸੇ ਵੀ ਸਮਾਜ ਲਈ ਸਭ ਤੋਂ ਵੱਡਾ ਸਰਮਾਇਆ ਹੁੰਦਾ ਹੈ ਜਿਸ ਆਸਰੇ ਕੋਈ ਵੀ ਸਮਾਜ ਆਪਣੇ ਚੰਗੇਰੇ ਭਵਿੱਖ ਦੀ ਆਸ ਕਰ ਸਕਦਾ ਹੈ। ਵਿਦਾਇਗੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੋਫੈਸਰ ਪਰਿਤ ਪਾਲ ਸਿੰਘ ਵਾਈਸ ਚਾਂਸਲਰ ਨੇ ਦੇਸ਼ ਭਰ ਤੋਂ ਰਿਸਰਚ ਮਿਲਣੀ ਨਾਲ ਜੁੜੇ ਹੋਏ ਖੋਜਾਰਥੀਆਂ ਨੂੰ ਆਖਿਆ ਕਿ ਕਿਸੇ ਵੀ ਕਾਨਫਰੰਸ ਦੀ ਸਫਲਤਾ ਉਸ ਵਿੱਚ ਪੇਸ਼ ਹੋਏ ਖੋਜ ਪੇਪਰਾਂ ਦੇ ਮਿਆਰ ਉੱਪਰ ਨਿਰਭਰ ਕਰਦੀ ਹੈ। ਉਹਨਾਂ ਆਖਿਆ ਕਿ ਰਿਸਰਚ ਮਿਲਣੀ ਜਿਹੇ ਉਪਰਾਲਿਆਂ ਰਾਹੀਂ ਮੁਲਕ ਦੇ ਵੱਖ ਵੱਖ ਕੋਨਿਆਂ ਵਿੱਚ ਖੋਜ ਕਰ ਰਹੇ ਖੋਜਾਰਥੀਆਂ ਨੂੰ ਆਪਸ ਵਿੱਚ ਵਿਚਾਰ ਵਿਟਾਂਦਰੇ ਦਾ ਮੌਕਾ ਮਿਲਦਾ ਹੈ। ਉਹਨਾਂ ਆਖਿਆ ਕਿ ਅਸੀਂ ਅੰਤਰ-ਅਨੁਸ਼ਾਸਨੀ ਸੰਵਾਦ ਦੇ ਯੁਗ ਵਿੱਚ ਜੀ ਰਹੇ ਹਾਂ ਜਿੱਥੇ ਕੋਈ ਵੀ ਇੱਕ ਅਨੁਸ਼ਾਸਨ ਆਪਣੇ ਆਪ ਵਿੱਚ ਮੁਕੰਮਲ ਨਹੀਂ ਹੋ ਸਕਦਾ। ਇਸ ਲਈ ਰਿਸਰਚ ਮਿਲਣੀ ਵਰਗੇ ਉਪਰਾਲਿਆਂ ਦਾ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਮਹਿਮਾਨਾਂ ਅਤੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਦੱਸਿਆ ਕਿ ਰਿਸਰਚ ਮਿਲਣੀ ਨੂੰ ਮੁੱਖ ਰੂਪ ਵਿੱਚ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਮੈਡੀਕਲ, ਕੈਮੀਕਲ, ਫਿਜੀਕਲ, ਮੈਥੇਮੈਟੀਕਲ, ਐਗਰੀਕਲਚਰਲ,ਇਨਵਾਯਰਮੈਂਟਲ ਸਾਇਸਜ, ਇੰਜੀਨੀਅਰਿੰਗ ਤੇ ਤਕਨੀਕ; ਦੂਜੇ ਭਾਗ ਵਿੱਚ ਸਮਾਜ ਵਿਗਿਆਨ ਤੇ ਸਿੱਖਿਆ; ਤੀਜੇ ਭਾਗ ਵਿੱਚ ਭਾਸ਼ਾਵਾਂ ਤੇ ਧਰਮ ਅਧਿਐਨ ਅਤੇ ਚੌਥੇ ਭਾਗ ਵਿੱਚ ਵਣਜ ਪ੍ਰਬੰਧ ਤੇ ਕਾਨੂੰਨ ਆਦਿ ਵਿਸ਼ੇ ਸ਼ਾਮਿਲ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਸਹਿ-ਕਨਵੀਨਰ, ਡਾ. ਸੁਮਿਤ ਕੁਮਾਰ ਅਤੇ ਡਾ. ਸਿਕੰਦਰ ਸਿੰਘ ਅਤੇ ਉਪਰੋਕਤ ਚਾਰ ਭਾਗਾਂ ਦੇ ਕੁਆਰਡੀਨੇਟਰ ਡਾ. ਜਸਪ੍ਰੀਤ ਕੌਰ, ਖੇਤੀਬਾੜੀ ਵਿਭਾਗ, ਡਾ. ਹਰਨੀਤ ਬਿਲਿੰਗ, ਸਿੱਖਿਆ ਵਿਭਾਗ, ਡਾ. ਹਰਦੇਵ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਅਨ ਵਿਭਾਗ ਅਤੇ ਡਾ. ਰੂਬੀਨਾ ਬਾਜਵਾ, ਕਾਮਰਸ ਅਤੇ ਮੈਨੇਜਮੈਂਟ ਵਿਭਾਗ ਨੇ ਰਿਸਰਚ ਮਿਲਣੀ ਨੂੰ ਸਫਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਵਿਦਾਇਗੀ ਸੈਸ਼ਨ ਦੀ ਸ਼ੁਰੂਆਤ ਪੰਜਵੀਂ ਰਿਸਰਚ ਮਿਲਣੀ ਦੇ ਸਹਿ-ਕਨਵੀਨਰ, ਡਾ. ਸੁਮਿਤ ਕੁਮਾਰ, ਡੀਨ ਐਲੂਮਨੀ, ਵੱਲੋਂ ਰਿਸਰਚ ਮਿਲਣੀ ਦੇ ਦੋਹਾਂ ਦਿਨਾਂ ਦੀ ਸਮੁੱਚੀ ਕਾਰਵਾਈ ਦੀ ਰਿਪੋਰਟ ਪੇਸ਼ ਕੀਤੀ ਗਈ। ਉਹਨਾਂ ਆਖਿਆ ਕਿ ਇਸ ਪੰਜਵੀਂ ਦੋ ਰੋਜਾ ਸਲਾਨਾ ਰਿਸਰਚ ਮਿਲਣੀ ਵਿੱਚ ਕੁੱਲ 300 ਖੋਜਾਰਥੀਆਂ ਨੇ ਖੋਜ ਪਰਚੇ ਪੇਸ਼ ਕੀਤੇ ਹਨ। ਉਹਨਾਂ ਦੱਸਿਆ ਕਿ ਚਾਰੇ ਭਾਗਾਂ ਦੇ ਬਹੁ ਗਿਣਤੀ ਖੋਜ ਪਰਚੇ ਸ਼ਲਾਗਾਯੋਗ ਸਨ ਜਦ ਕਿ ਕੁਝ ਖੋਜਾਰਥੀਆਂ ਨੂੰ ਵਿਸ਼ਾ-ਮਾਹਿਰਾਂ ਵੱਲੋਂ ਮੁਲਵਾਨ ਸੇਧਾਂ ਵੀ ਦਿੱਤੀਆਂ ਗਈਆਂ ਹਨ।ਰਿਪੋਰਟ ਅਨੁਸਾਰ ਰਿਸਰਚ ਮਿਲਣੀ ਦਾ ਸਮੁੱਚਾ ਪ੍ਰਭਾਵ ਉਤਸਾਹ ਪੂਰਨ ਅਤੇ ਉਸਾਰੂ ਰਿਹਾ ਹੈ। ਰਿਸਰਚ ਮਿਲਣੀ ਦੇ ਵੱਖ-ਵੱਖ ਭਾਗਾਂ ਆਨਲਾਈਨ ਸੈਸ਼ਨ ਦੌਰਾਨ ਵਿਸ਼ਾ ਮਾਹਿਰ ਦੀ ਭੂਮਿਕਾ ਡਾ. ਰਾਹੁਲ ਬਦਰੂ, ਡਾ. ਸੁਪਰੀਤ ਬਿੰਦਰਾ, ਡਾ. ਮੋਨਿਕਾ ਆਈਰੀ, ਡਾ. ਹਰਪ੍ਰੀਤ ਕੌਰ, ਡਾ. ਬਲਜੀਤ ਕੌਰ, ਡਾ. ਰਮਨਦੀਪ ਕੌਰ, ਡਾ. ਨਵ ਸ਼ਗਨਦੀਪ ਕੌਰ, ਡਾ. ਬਲਵਿੰਦਰ ਕੌਰ, ਡਾ. ਸੁਪਿੰਦਰ ਕੌਰ ਨੇ ਨਿਭਾਈ। ਜਦ ਕਿ ਦੂਜੇ ਦਿਨ ਆਫਲਾਈਨ ਸੈਸ਼ਨ ਵਿੱਚ ਪ੍ਰੋਫੈਸਰ ਰਮੇਸ਼ ਅਰੋੜਾ, ਪ੍ਰੋਫੈਸਰ ਨਵਦੀਪ ਕੌਰ, ਪ੍ਰੋਫੈਸਰ ਜੇ.ਐਨ. ਭਾਟੀਆ, ਪ੍ਰੋਫੈਸਰ ਤੇਜਬੀਰ ਸਿੰਘ, ਪ੍ਰੋਫੈਸਰ ਜਸਬੀਰ ਕੌਰ ਚਹਿਲ, ਪ੍ਰੋਫੈਸਰ ਐਚ. ਐਸ. ਭੱਟੀ, ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਪ੍ਰੋਫੈਸਰ ਬੀ. ਐਸ. ਘੁੰਮਣ, ਡਾ. ਅੰਕਦੀਪ ਕੌਰ ਅਟਵਾਲ, ਡਾ. ਸਿਕੰਦਰ ਸਿੰਘ, ਪ੍ਰੋਫੈਸਰ ਪਰਮਜੀਤ ਸਿੰਘ, ਡਾ. ਨਵਲੀਨ ਕੌਰ, ਅਤੇ ਡਾ. ਕੰਚਨ ਰਾਨੀ ਨੇ ਵਿਸ਼ਾ ਮਾਹਰ ਵਜੋਂ ਸ਼ਿਰਕਤ ਕੀਤੀ। ਵਿਦਾਇਗੀ ਸਮਾਗਮ ਦੇ ਅਖੀਰ ਵਿੱਚ ਰਿਸਰਚ ਮਿਲਣੀ ਦੇ ਸਹ-ਕਨਵੀਨਰ ਡਾ. ਸਿਕੰਦਰ ਸਿੰਘ, ਡੀਨ ਵਿਦਿਆਰਥੀ ਭਲਾਈ ਨੇ ਸਮੂਹ ਪਤਵੰਤਿਆਂ,ਵਿਦਵਾਨਾਂ ਅਤੇ ਖੋਜਾਰਥੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਵਿਦਵਾਨ ਵਿਸ਼ਾ-ਮਾਹਿਰਾਂ, ਖੋਜਾਰਥੀਆਂ ਅਤੇ ਪ੍ਰਬੰਧਕਾਂ ਦੇ ਸਾਂਝੇ ਉਦਮ ਸਦਕਾ ਹੀ ਅਜਿਹੇ ਖੋਜ ਸਮਾਗਮ ਸਫਲ ਹੁੰਦੇ ਹਨ। ਇਸ ਮੌਕੇ ਉਕਤ ਚਾਰੇ ਭਾਗਾਂ ਦੇ ਆਨਲਾਈਨ ਅਤੇ ਆਫਲਾਈਨ ਸੈਸ਼ਨ ਦੌਰਾਨ ਚੁਣੇ ਗਏ ਸ਼੍ਰੋਮਣੀ ਖੋਜ- ਪਰਚਿਆਂ ਦਾ ਐਲਾਨ ਕੀਤਾ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਚਿੰਨ ਭੇਟ ਕੀਤੇ ਗਏ। ਇਸ ਮੌਕੇ ਤੇ ਵੱਖ ਵੱਖ ਵਿਭਾਗਾਂ ਦੇ ਮੁਖੀ/ਇੰਚਾਰਜ, ਰਜਿਸਟਰਾਰ ਪ੍ਰੋਫੈਸਰ ਤੇਜਬੀਰ ਸਿੰਘ, ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਡਿਪਟੀ ਰਜਿਸਟਰਾਰ ਬਲਵਿੰਦਰ ਕੌਰ ਹਾਜ਼ਰ ਰਹੇ।
 
 
 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਲੋਕ ਸਭਾ ਚੋਣਾਂ ’ਚ ਫ਼ਿਰਕੂ-ਕਾਰਪੋਰੇਟ ਗੱਠਜੋੜ ਦੀ ਹਾਰ ਤੈਅ : ਕਾਮਰੇਡ ਸੇਖੋਂ

ਲੋਕ ਸਭਾ ਚੋਣਾਂ ’ਚ ਫ਼ਿਰਕੂ-ਕਾਰਪੋਰੇਟ ਗੱਠਜੋੜ ਦੀ ਹਾਰ ਤੈਅ : ਕਾਮਰੇਡ ਸੇਖੋਂ

ਐਡਵੋਕੇਟ ਧਾਮੀ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ’ਤੇ ਕੀਤਾ ਸਖ਼ਤ ਇਤਰਾਜ਼

ਐਡਵੋਕੇਟ ਧਾਮੀ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ’ਤੇ ਕੀਤਾ ਸਖ਼ਤ ਇਤਰਾਜ਼

ਭਗਵੰਤ ਮਾਨ ਨੇ ਬਾਘਾ ਪੁਰਾਣਾ ਵਿੱਚ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਭਗਵੰਤ ਮਾਨ ਨੇ ਬਾਘਾ ਪੁਰਾਣਾ ਵਿੱਚ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਭਗਵੰਤ ਮਾਨ ਨੇ ਫ਼ਿਰੋਜ਼ਪੁਰ ਤੋਂ 'ਆਪ' ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ 'ਚ ਕੀਤਾ ਰੋਡ ਸ਼ੋਅ

ਭਗਵੰਤ ਮਾਨ ਨੇ ਫ਼ਿਰੋਜ਼ਪੁਰ ਤੋਂ 'ਆਪ' ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ 'ਚ ਕੀਤਾ ਰੋਡ ਸ਼ੋਅ

ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ

ਆਮ ਆਦਮੀ ਪਾਰਟੀ ਨੇ ਪੰਜਾਬ 'ਚ ਭਾਜਪਾ, ਕਾਂਗਰਸ ਤੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ

ਲੋਕ ਸਭਾ ਚੋਣਾਂ ’ਚ ਐਮਐਸਪੀ ਦਾ ਮੁੱਦਾ ਗਾਇਬ ਹੋਣਾ ਨਿਰਾਸ਼ਾਜਨਕ : ਸੇਖੋਂ

ਲੋਕ ਸਭਾ ਚੋਣਾਂ ’ਚ ਐਮਐਸਪੀ ਦਾ ਮੁੱਦਾ ਗਾਇਬ ਹੋਣਾ ਨਿਰਾਸ਼ਾਜਨਕ : ਸੇਖੋਂ

ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਸਣੇ 10 ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਸਣੇ 10 ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ

ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਦਾ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਦਾ ਵੇਟ ਲਿਫਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਜੀ-20 ਸਕੂਲ ਕਨੈਕਟ ਲੀਡਰਸ਼ਿਪ ਐਵਾਰਡ ਸੰਮੇਲਨ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ ਜੀ-20 ਸਕੂਲ ਕਨੈਕਟ ਲੀਡਰਸ਼ਿਪ ਐਵਾਰਡ ਸੰਮੇਲਨ