Saturday, July 27, 2024  

ਸਿਹਤ

ਜਾਅਲੀ ਮਰੀਜ਼ ਬਣ ਕੇ ਲਿੰਗ ਜਾਂਚ ਕਰਨ ਵਾਲਿਆਂ ਨੂੰ ਫੜਵਾਉਣ ਵਾਲੀ ਔਰਤ ਨੂੰ ਇਕ ਲੱਖ ਰੁਪਏ ਦਾ ਦਿੱਤਾ ਜਾਂਦੈ ਇਨਾਮ : ਸਿਵਲ ਸਰਜਨ

March 29, 2024

ਪੀਸੀਪੀਐਨਡੀਟੀ ਦੀ ਜਿਲਾ ਪੱਧਰੀ ਅਡਵਾਈਜ਼ਰੀ ਕਮੇਟੀ ਦੀ ਹੋਈ ਮੀਟਿੰਗ

ਸ੍ਰੀ ਫ਼ਤਹਿਗੜ੍ਹ ਸਾਹਿਬ, 29 ਮਾਰਚ (ਰਵਿੰਦਰ ਸਿੰਘ ਢੀਂਡਸਾ) :  ਲਿੰਗ ਅਨੁਪਾਤ ਵਿੱਚ ਸਮਾਨਤਾ ਲਿਆਉਣ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਜਾਗਰੂਕਤਾ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਵਿੱਚ ਪੀਸੀਪੀਐਨਡੀਟੀ ਜਿਲ੍ਹਾ ਐਡਵਾਈਜਰੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਪੀਸੀਪੀਐਨਡੀਟੀ ਐਕਟ ਦੀ ਉਲੰਘਣਾ ਕਰਕੇ ਭਰੂਣ ਦੇ ਲਿੰਗ ਦੀ ਜਾਂਚ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਜ਼ਾਵਾਂ ਅਤੇ ਜੁਰਮਾਨੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਜ਼ਿਲਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫਸਰ ਡਾ. ਦਲਜੀਤ ਕੌਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਤੇ ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਵੱਲੋਂ ਭਰੂਣ ਦੇ ਲਿੰਗ ਜਾਂਚ ਕੀਤੀ ਜਾਂ ਕਰਵਾਈ ਜਾਣ ਬਾਰੇ ਪਤਾ ਲੱਗੇ ਤਾਂ ਉਸ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਮੁੰਡਾ ਕੁੜੀ ਟੈਸਟ ਕਰਨ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਨੂੰ 50 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਵੀ ਦਿੱਤੀ ਜਾਂਦੀ ਹੈ ਅਤੇ ਜੇਕਰ ਕੋਈ ਗਰਭਵਤੀ ਔਰਤ ਡਕਾਏ ਮਰੀਜ਼ (ਜਾਅਲੀ ਮਰੀਜ਼) ਬਣ ਕੇ ਲਿੰਗ ਪਤਾ ਕਰਨ ਵਾਲਿਆਂ ਨੂੰ ਫੜਨ ਵਿੱਚ ਸਿਹਤ ਵਿਭਾਗ ਦੀ ਮੱਦਦ ਕਰਦਾ ਹੈ ਤਾਂ ਉਸ ਨੂੰ ਇੱਕ ਲੱਖ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਜਾਂਦੀ ਹੈ ਤੇ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਇਹ ਚੀਨੀ ਚਿਕਿਤਸਕ ਉੱਲੀਮਾਰ ਫੇਫੜਿਆਂ ਦੀ ਪੁਰਾਣੀ ਬਿਮਾਰੀ ਦੇ ਇਲਾਜ ਵਿੱਚ ਮਦਦ ਕਰ ਸਕਦੀ

ਇਹ ਚੀਨੀ ਚਿਕਿਤਸਕ ਉੱਲੀਮਾਰ ਫੇਫੜਿਆਂ ਦੀ ਪੁਰਾਣੀ ਬਿਮਾਰੀ ਦੇ ਇਲਾਜ ਵਿੱਚ ਮਦਦ ਕਰ ਸਕਦੀ

ਕੈਂਸਰ ਦੀ ਸ਼ੁਰੂਆਤੀ ਖੋਜ ਸ਼ੁਰੂ ਕਰਨ ਵਾਲੀ ਨਵੌਕਸ ਨੂੰ ਨਵੀਂ ਫੰਡਿੰਗ ਮਿਲਦੀ

ਕੈਂਸਰ ਦੀ ਸ਼ੁਰੂਆਤੀ ਖੋਜ ਸ਼ੁਰੂ ਕਰਨ ਵਾਲੀ ਨਵੌਕਸ ਨੂੰ ਨਵੀਂ ਫੰਡਿੰਗ ਮਿਲਦੀ

ਅਧਿਐਨ ਗੋਡੇ ਦੀ ਸ਼ਕਲ ਨੂੰ ਓਸਟੀਓਆਰਥਾਈਟਿਸ ਦੇ ਜੋਖਮ ਨਾਲ ਜੋੜਦਾ

ਅਧਿਐਨ ਗੋਡੇ ਦੀ ਸ਼ਕਲ ਨੂੰ ਓਸਟੀਓਆਰਥਾਈਟਿਸ ਦੇ ਜੋਖਮ ਨਾਲ ਜੋੜਦਾ

ਮੁੰਡਿਆਂ ਨੂੰ ਕੁੜੀਆਂ ਨਾਲੋਂ ਟਾਈਪ 1 ਡਾਇਬਟੀਜ਼ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ: ਅਧਿਐਨ

ਮੁੰਡਿਆਂ ਨੂੰ ਕੁੜੀਆਂ ਨਾਲੋਂ ਟਾਈਪ 1 ਡਾਇਬਟੀਜ਼ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ: ਅਧਿਐਨ

ਘੱਟ ਗੋਗਲਿੰਗ ਅਤੇ ਜ਼ਿਆਦਾ ਝਪਕੀ ਡਿਮੈਂਸ਼ੀਆ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ

ਘੱਟ ਗੋਗਲਿੰਗ ਅਤੇ ਜ਼ਿਆਦਾ ਝਪਕੀ ਡਿਮੈਂਸ਼ੀਆ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ

ਸਿਹਤਮੰਦ ਜੀਵਨ ਸ਼ੈਲੀ, ਵੱਧ ਰਹੇ ਬ੍ਰੇਨ ਸਟ੍ਰੋਕ, ਬਿਮਾਰੀਆਂ ਨਾਲ ਲੜਨ ਲਈ ਜਾਗਰੂਕਤਾ ਕੁੰਜੀ: ਮਾਹਰ

ਸਿਹਤਮੰਦ ਜੀਵਨ ਸ਼ੈਲੀ, ਵੱਧ ਰਹੇ ਬ੍ਰੇਨ ਸਟ੍ਰੋਕ, ਬਿਮਾਰੀਆਂ ਨਾਲ ਲੜਨ ਲਈ ਜਾਗਰੂਕਤਾ ਕੁੰਜੀ: ਮਾਹਰ

ਗਰਭ ਅਵਸਥਾ ਵਿੱਚ ਉੱਚ ਤਣਾਅ ਡਿਪਰੈਸ਼ਨ, ਬਾਅਦ ਵਿੱਚ ਬੱਚਿਆਂ ਵਿੱਚ ਮੋਟਾਪੇ ਦਾ ਜੋਖਮ ਵਧਾ ਸਕਦਾ 

ਗਰਭ ਅਵਸਥਾ ਵਿੱਚ ਉੱਚ ਤਣਾਅ ਡਿਪਰੈਸ਼ਨ, ਬਾਅਦ ਵਿੱਚ ਬੱਚਿਆਂ ਵਿੱਚ ਮੋਟਾਪੇ ਦਾ ਜੋਖਮ ਵਧਾ ਸਕਦਾ 

ਮਾਹਿਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਵਿੱਚ ਘੱਟ ਸੋਡੀਅਮ ਇੱਕ ਵੱਡੀ ਸਿਹਤ ਚਿੰਤਾ

ਮਾਹਿਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਵਿੱਚ ਘੱਟ ਸੋਡੀਅਮ ਇੱਕ ਵੱਡੀ ਸਿਹਤ ਚਿੰਤਾ

ਦੁਬਾਰਾ ਖੂਨ ਦੇ ਕੈਂਸਰ ਵਾਲੇ ਮਰੀਜ਼ਾਂ ਲਈ ਨਵੀਂ ਦਵਾਈ ਵਧੇਰੇ ਪ੍ਰਭਾਵਸ਼ਾਲੀ

ਦੁਬਾਰਾ ਖੂਨ ਦੇ ਕੈਂਸਰ ਵਾਲੇ ਮਰੀਜ਼ਾਂ ਲਈ ਨਵੀਂ ਦਵਾਈ ਵਧੇਰੇ ਪ੍ਰਭਾਵਸ਼ਾਲੀ

ਸਨੋਫੀ ਹੈਲਥਕੇਅਰ 2030 ਤੱਕ ਹੈਦਰਾਬਾਦ ਜੀਸੀਸੀ ਵਿੱਚ 3,600 ਕਰੋੜ ਰੁਪਏ ਦਾ ਨਿਵੇਸ਼ ਕਰੇਗੀ

ਸਨੋਫੀ ਹੈਲਥਕੇਅਰ 2030 ਤੱਕ ਹੈਦਰਾਬਾਦ ਜੀਸੀਸੀ ਵਿੱਚ 3,600 ਕਰੋੜ ਰੁਪਏ ਦਾ ਨਿਵੇਸ਼ ਕਰੇਗੀ