Monday, April 22, 2024  

ਸਿਹਤ

ਹੇਲਾ ਕੰਪਨੀ ਨੇ ਸਿਵਲ ਹਸਪਤਾਲ ਨੂੰ ਲੱਖਾਂ ਰੁਪਏ ਦਾ ਮੈਡੀਕਲ ਸਾਮਾਨ ਕੀਤਾ ਦਾਨ

March 30, 2024

ਡੇਰਾਬੱਸੀ, 30 ਮਾਰਚ (ਰਾਜੀਵ ਗਾਂਧੀ, ਗੁਰਜੀਤ ਸਿੰਘ ਈਸਾਪੁਰ) :  ਅੰਬਾਲਾ ਚੰਡੀਗੜ੍ਹ ਹਾਈਵੇ 'ਤੇ ਸੁਖਮਨੀ ਡੈਂਟਲ ਕਾਲਜ ਨੇੜੇ ਇਕ ਕੰਪਨੀ ਨੇ ਮਨੁੱਖਤਾ ਦੀ ਸੇਵਾ ਦੇ ਨਾਂ 'ਤੇ ਡੇਰਾਬੱਸੀ ਸਿਵਲ ਹਸਪਤਾਲ ਨੂੰ ਲੱਖਾਂ ਰੁਪਏ ਦਾ ਮੈਡੀਕਲ ਸਾਜ਼ੋ-ਸਾਮਾਨ ਅਤੇ ਉਪਕਰਣ ਦਾਨ ਕੀਤੇ ਹਨ। ਡੇਰਾਬੱਸੀ ਦੇ ਐਸ.ਐਮ.ਓ. ਡਾ. ਧਰਮਿੰਦਰ ਸਿੰਘ ਨੇ ਦਾਨ ਦੇਣ ਵਾਲੀ ਫੋਰਵੀਆ ਹੈਲਾ ਇੰਡੀਆ ਲਾਈਨਿੰਗ ਲਿਮਟਿਡ ਕੰਪਨੀ ਦਾ ਧੰਨਵਾਦ ਕੀਤਾ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਫੈਕਟਰੀ ਨੇ ਟਰੱਕ ਵਿਚ ਲੱਦਿਆ ਸਾਮਾਨ ਡੇਰਾਬੱਸੀ ਸਿਵਲ ਹਸਪਤਾਲ ਦੇ ਹਵਾਲੇ ਕਰ ਦਿੱਤਾ ਗਿਆ। ਹਸਪਤਾਲ ਦੇ ਐਸ.ਐਮ.ਓ ਡਾ.ਧਰਮਿੰਦਰ ਸਿੰਘ ਨੇ ਦੱਸਿਆ ਕਿ ਸੌਂਪੀਆਂ ਗਈਆਂ ਵਸਤਾਂ ਵਿੱਚ ਆਈ.ਵੀ. ਸਟੈਂਡ, ਭਰੂਣ ਦਾ ਡੋਪਲਰ, ਰੂਮ ਹੀਟਰ, ਲੈਪਰੋਸਕੋਪੀ ਸਰਜਰੀ ਨਾਲ ਸਬੰਧਤ ਵਸਤੂਆਂ, ਅਲਮਾਰੀਆਂ, ਮਰੀਜ਼ਾਂ ਦੇ ਬੈਠਣ ਲਈ ਕੁਰਸੀਆਂ, ਦਫ਼ਤਰੀ ਮੇਜ਼, ਦਫ਼ਤਰੀ ਕੁਰਸੀਆਂ, ਬੈੱਡਸ਼ੀਟਾਂ, ਏਅਰ ਕੰਡੀਸ਼ਨਰ, ਫਰਿੱਜ ਆਦਿ ਸ਼ਾਮਿਲ ਹਨ। ਧਰਮਿੰਦਰ ਸਿੰਘ ਨੇ ਸਥਾਨਕ ਸਨਅਤਕਾਰਾਂ ਸਮੇਤ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਿੱਥੇ ਧਾਰਮਿਕ ਸਥਾਨਾਂ 'ਤੇ ਦਾਨ ਅਤੇ ਸੇਵਾ ਕਰਦੇ ਹਨ, ਉੱਥੇ ਸਿਹਤ ਸਹੂਲਤਾਂ ਨੂੰ ਵੀ ਆਪਣੇ ਦਾਇਰੇ 'ਚ ਲਿਆਉਣ ਤਾਂ ਜੋ ਲੋਕਾਂ ਦੀ ਵੱਧ ਤੋਂ ਵੱਧ ਭਲਾਈ ਹੋ ਸਕੇ । ਉਕਤ ਸਮਾਨ ਦੀ ਆਮਦ ਨਾਲ ਡੇਰਾਬੱਸੀ ਸਿਵਲ ਹਸਪਤਾਲ ਦੇ ਸਟਾਫ਼ ਅਤੇ ਮਰੀਜ਼ਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਮੌਕੇ ਡਾਇਰੈਕਟਰ ਮਨੋਜ ਸਿੰਘ, ਅਦਿਤੀ ਸ਼ਰਮਾ, ਅਰੁਣ ਮਿੱਤਲ, ਨਰਿੰਦਰ ਨੈਣੇਵਾਲ, ਵਿਕਰਮ ਚੌਹਾਨ, ਗੌਰਵ ਸੋਨੀ, ਹਰਿੰਦਰ ਕੌਰ ਸੰਧੂ ਤੋਂ ਇਲਾਵਾ ਸੀਨੀਅਰ ਨਰਸਿੰਗ ਅਫਸਰ, ਸੀਐਚਓ ਇੰਦਰਜੀਤ ਕੌਰ ਅਤੇ ਹਸਪਤਾਲ ਤੋਂ ਇੰਸਪੈਕਟਰ ਰਜਿੰਦਰ ਸਿੰਘ ਵੀ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਵਿਗਿਆਨੀ ਨਿਊਰੋਨਸ ਵਿੱਚ ਪ੍ਰੋਟੀਨ ਦੇ ਅਸਧਾਰਨ ਨਿਰਮਾਣ ਨੂੰ ਡੀਕੋਡ ਕਰਦੇ ਹਨ ਜੋ ਅਲਜ਼ਾਈਮਰ ਦਾ ਕਾਰਨ ਬਣਦੇ ਹਨ

ਵਿਗਿਆਨੀ ਨਿਊਰੋਨਸ ਵਿੱਚ ਪ੍ਰੋਟੀਨ ਦੇ ਅਸਧਾਰਨ ਨਿਰਮਾਣ ਨੂੰ ਡੀਕੋਡ ਕਰਦੇ ਹਨ ਜੋ ਅਲਜ਼ਾਈਮਰ ਦਾ ਕਾਰਨ ਬਣਦੇ ਹਨ

ਕੈਂਸਰ ਨਾਲ ਲੜਨ ਲਈ ਨਵੀਂ ਇਮਿਊਨੋਥੈਰੇਪੀ, ਸਿਹਤਮੰਦ ਸੈੱਲਾਂ ਨੂੰ ਸੁਰੱਖਿਅਤ ਰੱਖਣ

ਕੈਂਸਰ ਨਾਲ ਲੜਨ ਲਈ ਨਵੀਂ ਇਮਿਊਨੋਥੈਰੇਪੀ, ਸਿਹਤਮੰਦ ਸੈੱਲਾਂ ਨੂੰ ਸੁਰੱਖਿਅਤ ਰੱਖਣ

'ਹਰ ਪੰਜਾਂ ਵਿੱਚੋਂ ਇੱਕ ਵਿਅਕਤੀ ਫੈਟੀ ਲਿਵਰ ਤੋਂ ਪ੍ਰਭਾਵਿਤ ਹੈ'

'ਹਰ ਪੰਜਾਂ ਵਿੱਚੋਂ ਇੱਕ ਵਿਅਕਤੀ ਫੈਟੀ ਲਿਵਰ ਤੋਂ ਪ੍ਰਭਾਵਿਤ ਹੈ'

ਨੈਸਲੇ ਦੇ ਬੇਬੀ ਫੂਡ ‘ਸੇਰੇਲੈਕ’ ਦੀ ਪ੍ਰਤੀ ਖ਼ੁਰਾਕ ’ਚ 3 ਗ੍ਰਾਮ ਖੰਡ : ਅਧਿਐਨ

ਨੈਸਲੇ ਦੇ ਬੇਬੀ ਫੂਡ ‘ਸੇਰੇਲੈਕ’ ਦੀ ਪ੍ਰਤੀ ਖ਼ੁਰਾਕ ’ਚ 3 ਗ੍ਰਾਮ ਖੰਡ : ਅਧਿਐਨ

युवा वयस्कों के फेफड़े SARS-CoV-2 वायरस के प्रति अधिक संवेदनशील: अध्ययन

युवा वयस्कों के फेफड़े SARS-CoV-2 वायरस के प्रति अधिक संवेदनशील: अध्ययन

ਜੀਨ ਥੈਰੇਪੀ ਬਲੱਡ ਡਿਸਆਰਡਰ ਹੀਮੋਫਿਲੀਆ ਲਈ ਵਾਅਦਾ ਕਰਦੀ ਹੈ: ਡਾਕਟਰ

ਜੀਨ ਥੈਰੇਪੀ ਬਲੱਡ ਡਿਸਆਰਡਰ ਹੀਮੋਫਿਲੀਆ ਲਈ ਵਾਅਦਾ ਕਰਦੀ ਹੈ: ਡਾਕਟਰ

ਹੈਲਥਕੇਅਰ-ਸਟਾਰਟਅੱਪ ਮੇਡੁਲੈਂਸ ਨੇ $3 ਮਿਲੀਅਨ ਸੀਰੀਜ਼ ਏ ਫੰਡਿੰਗ ਸੁਰੱਖਿਅਤ ਕੀਤੀ

ਹੈਲਥਕੇਅਰ-ਸਟਾਰਟਅੱਪ ਮੇਡੁਲੈਂਸ ਨੇ $3 ਮਿਲੀਅਨ ਸੀਰੀਜ਼ ਏ ਫੰਡਿੰਗ ਸੁਰੱਖਿਅਤ ਕੀਤੀ

ਕਿਉਂ ਭਾਰਤ ਵਿੱਚ ਮੂੰਹ ਦੇ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ

ਕਿਉਂ ਭਾਰਤ ਵਿੱਚ ਮੂੰਹ ਦੇ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ

ਵਿਗਿਆਨੀ ਡੀਕੋਡ ਕਰਦੇ ਹਨ ਕਿ ਕਸਰਤ ਕਿਵੇਂ ਬੁਢਾਪੇ ਨੂੰ ਉਲਟਾ ਸਕਦੀ

ਵਿਗਿਆਨੀ ਡੀਕੋਡ ਕਰਦੇ ਹਨ ਕਿ ਕਸਰਤ ਕਿਵੇਂ ਬੁਢਾਪੇ ਨੂੰ ਉਲਟਾ ਸਕਦੀ

ਭਿਖੀਵਿੰਡ ਸ਼ਹਿਰ ਵਿੱਚ ਮੱਛਰ ਮੱਖੀਆਂ ਦੀ ਭਾਰੀ ਭਰਮਾਰ, ਲੋਕ ਹੋ ਰਹੇ ਬਿਮਾਰ

ਭਿਖੀਵਿੰਡ ਸ਼ਹਿਰ ਵਿੱਚ ਮੱਛਰ ਮੱਖੀਆਂ ਦੀ ਭਾਰੀ ਭਰਮਾਰ, ਲੋਕ ਹੋ ਰਹੇ ਬਿਮਾਰ