Saturday, April 13, 2024  

ਪੰਜਾਬ

ਮੀਂਹ ਤੇ ਝੱਖੜ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਕਣਕ ਦੀ ਪੱਕੀ ਫ਼ਸਲ ਵਿਛਾਈ

March 30, 2024

ਦਸਬ/ਲੱਖਾ ਚੌਧਰੀ/ਗੁਰਜੀਤ ਸ਼ੀਂਹ/ਸੁਖਪਾਲ ਸਿੰਘ ਭਾਈ ਦੇਸਾ
ਚੰਡੀਗੜ੍ਹ/ਸ੍ਰੀ ਚਮਕੌਰ ਸਾਹਿਬ/ਮਾਨਸਾ/30 ਮਾਰਚ : ਪੰਜਾਬ ’ਚ ਬੀਤੀ ਰਾਤ ਤੋਂ ਹੀ ਮੌਸਮ ’ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਅਤੇ ਕਈ ਇਲਾਕਿਆਂ ’ਚ ਤੇਜ਼ ਹਨ੍ਹੇਰੀ ਦੇ ਨਾਲ ਮੀਂਹ ਪਿਆ ਹੈ । ਮੌਸਮ ਵਿਭਾਗ ਦੇ ਮੁਤਾਬਕ ਮੀਂਹ ਕਾਰਨ ਦਿਨ ਦਾ ਤਾਪਮਾਨ 3 ਤੋਂ 4 ਡਿਗਰੀ ਤੱਕ ਹੇਠਾਂ ਜਾ ਸਕਦਾ ਹੈ । ਵਿਭਾਗ ਦੇ ਮੁਤਾਬਕ ਪੱਛਮੀ ਗੜਬੜੀ ਕਾਰਨ ਮੌਸਮ ’ਚ ਬਦਲਾਅ ਹੋਇਆ ਹੈ । ਮੌਸਮ ਵਿਭਾਗ ਨੇ 31 ਮਾਰਚ, ਐਤਵਾਰ ਨੂੰ ਵੀ ਤੇਜ਼ ਹਨ੍ਹੇਰੀ ਅਤੇ ਝੱਖੜ ਨਾਲ ਮੀਂਹ ਦਾ ਅਲਰਟ ਜਾਰੀ ਕੀਤਾ ਹੈ । ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 2 ਦਿਨਾਂ ਦੌਰਾਨ ਪੰਜਾਬ ’ਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਕਈ ਇਲਾਕਿਆਂ ’ਚ ਗੜ੍ਹੇਮਾਰੀ ਦੀ ਵੀ ਸੰਭਾਵਨਾ ਹੈ । ਪੰਜਾਬ ’ਚ ਬੀਤੀ ਰਾਤ ਤੋਂ ਮੀਂਹ ਦੇ ਨਾਲ ਤੇਜ਼ ਹਨ੍ਹੇਰੀ ਨੇ ਕਹਿਰ ਮਚਾਇਆ ਹੋਇਆ ਹੈ, ਕਿਉਂਕਿ ਫ਼ਸਲਾਂ ਇਸ ਸਮੇਂ ਪੱਕਣ ’ਤੇ ਹਨ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ।
ਸ੍ਰੀ ਚਮਕੌਰ ਸਾਹਿਬ ਤੋਂ ਮਿਲੀ ਰਿਪੋਰਟ ਅਨੁਸਾਰ ਬੀਤੀ ਰਾਤ ਤੋਂ ਚੱਲ ਰਹੇ ਤੇਜ਼ ਰਫਤਾਰ ਨਾਲ ਝੱਖੜ ਮੀਂਹ ਅਤੇ ਦਿਨ ਵਿੱਚ ਪਏ ਅਹਿਣ ਦੇ ਗੋਇਲਾਂ ਨੇ ਪੱਕਣ ਕਿਨਾਰੇ ਖੜੀ ਕਣਕ ਦੀ ਫਸਲ ਧਰਤੀ ’ਤੇ ਲੰਮੀ ਵਿਛਾ ਦਿੱਤੀ, ਜਿਸ ਨਾਲ ਕਿਸਾਨਾਂ ਨੇ ਚਾਲੀ ਤੋਂ ਪੰਜਾਹ ਫੀਸਦ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਹੈ। ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫਸਲ ਦੀ ਬਿਜਾਈ ਸਮੇਂ ਵੀ ਪਏ ਭਾਰੀ ਮੀਂਹ ਕਾਰਨ ਬਿਜਾਈ ਪੱਛੜੀ ਕਈ ਕਿਸਾਨਾਂ ਨੂੰ ਦੁਬਾਰਾ ਬਿਜਾਈ ਕਰਨੀ ਪਈ, ਉੱਗੀਆਂ ਕਣਕਾਂ ਨੂੰ ਯੂਰੀਆ ਦੀਆਂ ਵਾਧੂ ਸ਼ਰਤਾਂ ਖੁਰਾਕਾ ਦੇਣੀਆਂ ਪਈਆਂ ਅਤੇ ਹੁਣ ਫੇਰ ਪੱਕਣ ’ਤੇ ਆਈ ਕਣਕ ਦੀ ਫਸਲ ਨੂੰ ਝੱਖੜ, ਮੀਂਹ ਅਤੇ ਔਲਿਆਂ ਨਾਲ 50 ਫੀਸਦੀ ਨੁਕਸਾਨ ਹੋਣ ਦਾ ਖਦਸ਼ਾ ਹੈ, ਜਿਹੜੇ ਕਿਸਾਨਾਂ ਨੇ ਇੱਕ ਦੋ ਦਿਨ ਵਿੱਚ ਪਾਣੀ ਲਗਾਇਆ ਜਾਂ ਨੀਵੀਆਂ ਥਾਵਾਂ ’ਤੇ ਵੱਧ ਨੁਕਸਾਨ ਝੱਲਣਾ ਪੈ ਸਕਦਾ ਹੈ ।
ਕਿਸਾਨਾਂ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਲਗਾਤਾਰ ਤਿੰਨ ਚਾਰ ਫਸਲਾਂ ਦਾ ਝਾੜ ਘੱਟ ਹੋਣ ਕਾਰਨ, ਮੀਂਹ ਅਤੇ ਹੜ੍ਹਾਂ ਕਾਰਣ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਅਤੇ ਸਰਕਾਰ ਨੇ ਮੁਆਵਜ਼ੇ ਦਾ ਵਾਅਦਾ ਕਰਕੇ ਵਾਅਦਾ-ਖਿਲਾਫ਼ੀ ਕੀਤੀ, ਜਿਸ ਨਾਲ ਕਿਸਾਨਾਂ ’ਤੇ ਕਰਜ਼ੇ ਦੀ ਪੰਡ ਹੋਰ ਭਾਰੀ ਹੋਈ। ਇਸ ਲਈ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰੇ ਅਤੇ ਸ਼ਪੈਸ਼ਲ ਗਿਰਦਾਵਰੀ ਕਰਵਾ ਕੇ ਨੁਕਸਾਨੀ ਕਣਕ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ।
ਮਾਨਸਾ ਤੋਂ ਰਿਪੋਰਟ ਅਨੁਸਾਰ ਕਈ ਇਲਾਕਿਆਂ ਵਿਚ ਕਣਕ ਦੀ ਫ਼ਸਲ ਵਿੱਛ ਗਈ ਹੈ । ਖੇਤੀ ਵਿਭਾਗ ਨੇ ਕਿਸਾਨਾਂ ਨੂੰ ਫਸਲਾਂ ਲਈ ਪਾਣੀ ਨਾ ਲਾਉਣ ਦੀ ਸਲਾਹ ਦਿੱਤੀ ਹੈ । ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਗੜੇ ਪੈਣ ਦੇ ਨਾਲ ਨਾਲ ਅਸਮਾਨੀ ਬਿਜਲੀ ਲਿਸ਼ਕਣ ਅਤੇ 40 ਤੋਂ 50 ਕਿਲੋਮੀਟਰ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਦਾ ਅਨੁਮਾਨ ਹੈ । ਇਸੇ ਦੌਰਾਨ ਹੀ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਿਆਂ ਵਿਚਲੇ ਵੱਖ ਵੱਖ ਮੁਖੀਆਂ ਤੋਂ ਜਾਣਕਾਰੀ ਹਾਸਲ ਹੋਣੀ ਹੈ ਕਿ ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਮਸਹਾਲੀ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਇਲਾਕਿਆਂ ਵਿਚ ਮੀਂਹ ਅਤੇ ਝੱਖੜ ਨੇ ਫਸਲਾਂ ਦਾ ਨੁਕਸਾਨ ਕੀਤਾ ਹੈ ।
ਉਧਰ ਨਿਹਾਲ ਸਿੰਘ ਵਾਲਾ ’ਚ ਤੇਜ਼ ਬਾਰਸ਼ ਤੇ ਝੱਖੜ ਨੇ ਕਿਸਾਨਾਂ ਦੇ ਦਿਲ ਤੋੜ ਦਿੱਤੇ ਹਨ । ਬੀਤੀ ਰਾਤ ਤੋਂ ਪਏ ਮੀਂਹ ਤੇ ਝੱਖੜ ਨਾਲ ਤਾਜ਼ਾ ਪਾਣੀ ਲੱਗੀਆਂ ਅਤੇ ਭਾਰੀਆਂ ਕਣਕਾਂ ਵਿੱਛ ਗਈਆਂ ਹਨ। ਹਰਾ ਚਾਰਾ ਵੀ ਡਿੱਗ ਗਿਆ । ਪਿਛਲੇ ਮਹੀਨੇ ਗੜੇਮਾਰੀ ਨਾਲ ਹਰਾ ਚਾਰਾ ਪ੍ਰਭਾਵਿਤ ਹੋਇਆ ਸੀ । ਹੁਣ ਦੂਜੀ ਵਾਰ ਹੋਈ ਕੁਦਰਤ ਦੀ ਮਾਰ ਨੇ ਕਿਸਾਨ ਨੂੰ ਨਿਰਾਸ਼ ਕਰ ਦਿੱਤਾ ਹੈ । ਪਿੰਡ ਪੱਤੋਂ ਹੀਰਾ ਸਿੰਘ, ਦੀਨਾਂ, ਰੌਂਤਾ, ਹਿੰਮਤਪੁਰਾ ਦੇ ਕਿਸਾਨ ਟੋਨਾ ਬਾਰੇਵਾਲਾ, ਨਿਰਭੈ ਸਿੰਘ ਬੱਬੂ, ਰਣਜੀਤ ਬਾਵਾ, ਰਾਜਾ ਸਿੰਘ ਪ੍ਰਧਾਨ,ਗੋਰਾ ਤੂਰ ਨੇ ਕਿਹਾ ਕਿ ਅਸਮਾਨ ’ਤੇ ਬੱਦਲ ਵਾਈ ਦੇਖ ਕੇ ਮਨ ਡਰ ਰਿਹਾ ਹੈ । ਵਿਛੀਆਂ ਕਣਕਾਂ ਦੇ ਝਾੜ ਘੱਟ ਦਾ ਖਦਸ਼ਾ ਹੈ । ਸੂਬਾ ਕਿਸਾਨ ਆਗੂ ਮੁਖਤਿਆਰ ਸਿੰਘ ਦੀਨਾ, ਬਿੱਕਰ ਸਿੰਘ ਰੌਂਤਾ, ਨਾਜਰ ਸਿੰਘ ਖਾਈ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਮੁਆਵਜ਼ਾ ਦਿੱਤਾ ਜਾਵੇ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਿਵਲ ਸਰਜਨ ਨੇ ਹੈਲਥ ਐਂਡ ਵੈਲਨੈਸ ਸੈਂਟਰ ਚੁੰਨੀ ਕਲਾਂ ਦੀ ਕੀਤੀ ਅਚਨਚੇਤ ਚੈਕਿੰਗ

ਸਿਵਲ ਸਰਜਨ ਨੇ ਹੈਲਥ ਐਂਡ ਵੈਲਨੈਸ ਸੈਂਟਰ ਚੁੰਨੀ ਕਲਾਂ ਦੀ ਕੀਤੀ ਅਚਨਚੇਤ ਚੈਕਿੰਗ

ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਨੇੜੇ ਸਫਾਈ ਰੱਖਣ ਲਈ ਕੀਤਾ ਜਾਗਰੂਕ

ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਖੇਤਾਂ ਵਿੱਚ ਲੱਗੇ ਟਰਾਂਸਫਾਰਮਰਾਂ ਨੇੜੇ ਸਫਾਈ ਰੱਖਣ ਲਈ ਕੀਤਾ ਜਾਗਰੂਕ

ਨਕਲੀ ਸਰਟੀਫਿਕੇਟ ਦੇ ਆਧਾਰ 'ਤੇ ਵਕੀਲ ਬਣੇ ਆਪ ਆਗੂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ: ਐਡਵੋਕੇਟ ਧਾਰਨੀ

ਨਕਲੀ ਸਰਟੀਫਿਕੇਟ ਦੇ ਆਧਾਰ 'ਤੇ ਵਕੀਲ ਬਣੇ ਆਪ ਆਗੂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ: ਐਡਵੋਕੇਟ ਧਾਰਨੀ

ਵਰਲਡ ਯੂਨੀਵਰਸਿਟੀ ਵੱਲੋਂ ਝੁੱਗੀ ਝੌਂਪੜੀ ਨਿਵਾਸੀਆਂ ਦੀਆਂ ਸਮੱਸਿਆਵਾਂ ਤੇ ਖੇਤਰੀ ਖੋਜ

ਵਰਲਡ ਯੂਨੀਵਰਸਿਟੀ ਵੱਲੋਂ ਝੁੱਗੀ ਝੌਂਪੜੀ ਨਿਵਾਸੀਆਂ ਦੀਆਂ ਸਮੱਸਿਆਵਾਂ ਤੇ ਖੇਤਰੀ ਖੋਜ

ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਨਵੇਂ ਅਪਰਾਧਿਕ ਕਾਨੂੰਨ ਅਤੇ ਸਾਈਬਰ ਸੁਰੱਖਿਆ 'ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ

ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਨਵੇਂ ਅਪਰਾਧਿਕ ਕਾਨੂੰਨ ਅਤੇ ਸਾਈਬਰ ਸੁਰੱਖਿਆ 'ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ

ਭੁੱਲਰ ਗੈਂਗ ਦਾ ਸਾਥੀ ਪੰਜਾਬ 'ਚ ਗ੍ਰਿਫਤਾਰ; 3 ਕਿਲੋ ਹੈਰੋਇਨ ਬਰਾਮਦ

ਭੁੱਲਰ ਗੈਂਗ ਦਾ ਸਾਥੀ ਪੰਜਾਬ 'ਚ ਗ੍ਰਿਫਤਾਰ; 3 ਕਿਲੋ ਹੈਰੋਇਨ ਬਰਾਮਦ

ਮੁਕਤਸਰ-ਬਠਿੰਡਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਸਵਾਰ ਚਾਰ ਜਣਿਆਂ ਦੀ ਮੌਤ

ਮੁਕਤਸਰ-ਬਠਿੰਡਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਸਵਾਰ ਚਾਰ ਜਣਿਆਂ ਦੀ ਮੌਤ

ਸੀ.ਆਈ.ਏ. ਸਟਾਫ ਸਰਹਿੰਦ ਨੇ ਉੱਤਰ ਪ੍ਰਦੇਸ਼ ਮੂਲ ਦੇ ਇੱਕ ਵਿਅਕਤੀ ਨੂੰ ਦੋ ਕਿੱਲੋ ਅਫ਼ੀਮ ਸਣੇ ਕੀਤਾ ਗ੍ਰਿਫਤਾਰ

ਸੀ.ਆਈ.ਏ. ਸਟਾਫ ਸਰਹਿੰਦ ਨੇ ਉੱਤਰ ਪ੍ਰਦੇਸ਼ ਮੂਲ ਦੇ ਇੱਕ ਵਿਅਕਤੀ ਨੂੰ ਦੋ ਕਿੱਲੋ ਅਫ਼ੀਮ ਸਣੇ ਕੀਤਾ ਗ੍ਰਿਫਤਾਰ

ਹੈਨੀਮਨ ਦੇ ਜਨਮ ਦਿਨ ਮੌਕੇ ਜ਼ਿਲ੍ਹੇ ਭਰ ਵਿੱਚ ਲਗਾਏ ਗਏ ਹੋਮਿਓਪੈਥੀ ਮੈਡੀਕਲ ਕੈਂਪ

ਹੈਨੀਮਨ ਦੇ ਜਨਮ ਦਿਨ ਮੌਕੇ ਜ਼ਿਲ੍ਹੇ ਭਰ ਵਿੱਚ ਲਗਾਏ ਗਏ ਹੋਮਿਓਪੈਥੀ ਮੈਡੀਕਲ ਕੈਂਪ

ਮੰਡੀ ਗੋਬਿੰਦਗੜ੍ਹ ਫਰਨੇਸ ਹਾਦਸੇ 'ਚ ਝੁਲਸੇ ਮਜ਼ਦੂਰਾਂ ਨੂੰ ਮੁਆਵਜ਼ਾ ਨਾ ਦਿੱਤਾ ਤਾਂ ਸੀਟੂ ਲਵੇਗੀ ਐਕਸ਼ਨ: ਕਾਮਰੇਡ ਗੁਰਦਰਸ਼ਨ ਸਿੰਘ

ਮੰਡੀ ਗੋਬਿੰਦਗੜ੍ਹ ਫਰਨੇਸ ਹਾਦਸੇ 'ਚ ਝੁਲਸੇ ਮਜ਼ਦੂਰਾਂ ਨੂੰ ਮੁਆਵਜ਼ਾ ਨਾ ਦਿੱਤਾ ਤਾਂ ਸੀਟੂ ਲਵੇਗੀ ਐਕਸ਼ਨ: ਕਾਮਰੇਡ ਗੁਰਦਰਸ਼ਨ ਸਿੰਘ