Saturday, July 27, 2024  

ਕੌਮੀ

ਰਾਸ਼ਟਰਪਤੀ ਮੁਰਮੂ ਵੱਲੋਂ 4 ਉੱਘੀਆਂ ਸ਼ਖ਼ਸੀਅਤਾਂ ਨੂੰ ਮਰਨ ਉਪਰੰਤ ਭਾਰਤ ਰਤਨ ਐਵਾਰਡ

March 30, 2024

ਅਡਵਾਨੀ ਨੂੰ ਅੱਜ ਘਰ ਜਾ ਕੇ ਦਿੱਤਾ ਜਾਵੇਗਾ ਸਨਮਾਨ

ਏਜੰਸੀਆਂ
ਨਵੀਂ ਦਿੱਲੀ/30 ਮਾਰਚ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ਨੀਵਾਰ ਨੂੰ ਚਾਰ ਸ਼ਖਸੀਅਤਾਂ ਨੂੰ ਮਰਨ ਉਪਰੰਤ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ । ਇਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਅਤੇ ਖੇਤੀ ਵਿਗਿਆਨੀ ਡਾ. ਐਮ. ਐਸ. ਸਵਾਮੀਨਾਥਨ ਸ਼ਾਮਲ ਹਨ । ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ 31 ਮਾਰਚ ਨੂੰ ਭਾਰਤ ਰਤਨ ਦਿੱਤਾ ਜਾਵੇਗਾ । ਮੀਡੀਆ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਐਤਵਾਰ ਨੂੰ ਅਡਵਾਨੀ ਦੇ ਘਰ ਜਾ ਕੇ ਉਨ੍ਹਾਂ ਦਾ ਸਨਮਾਨ ਕਰਨਗੇ । ਸਿਹਤ ਖਰਾਬ ਹੋਣ ਕਾਰਨ ਉਹ ਅੱਜ ਨਹੀਂ ਆ ਸਕੇ । ਪੀਐਮ ਮੋਦੀ, ਗ੍ਰਹਿ ਮੰਤਰੀ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਅਡਵਾਨੀ ਦੇ ਘਰ ਮੌਜੂਦ ਰਹਿਣਗੇ ।
ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਅੱਜ ਦੇ ਪ੍ਰੋਗਰਾਮ ਵਿੱਚ ਚਾਰ ਸ਼ਖਸੀਅਤਾਂ ਦੇ ਪਰਿਵਾਰਾਂ ਨੇ ਇਹ ਸਨਮਾਨ ਪ੍ਰਾਪਤ ਕੀਤਾ । ਨਰਸਿਮਹਾ ਰਾਓ ਦੇ ਪੁੱਤਰ ਪੀਵੀ ਪ੍ਰਭਾਕਰ ਰਾਓ, ਚੌਧਰੀ ਚਰਨ ਸਿੰਘ ਦੇ ਪੋਤੇ ਜਯੰਤ ਚੌਧਰੀ, ਕਰਪੂਰੀ ਠਾਕੁਰ ਦੇ ਪੁੱਤਰ ਰਾਮਨਾਥ ਠਾਕੁਰ ਅਤੇ ਐਮਐਸ ਸਵਾਮੀਨਾਥਨ ਦੀ ਬੇਟੀ ਨਿਤਿਆ ਰਾਓ ਨੇ ਰਾਸ਼ਟਰਪਤੀ ਤੋਂ ਸਨਮਾਨ ਪ੍ਰਾਪਤ ਕੀਤਾ । ਜ਼ਿਕਰਯੋਗ ਹੈ ਕਿ ਕੇਂਦਰ ਨੇ ਇਸ ਸਾਲ 5 ਸ਼ਖਸੀਅਤਾਂ ਨੂੰ ਭਾਰਤ ਰਤਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ । 2014 ’ਚ ਸੱਤਾ ਸੰਭਾਲਣ ਤੋਂ ਬਾਅਦ ਮੋਦੀ ਦੇ ਕਾਰਜਕਾਲ ਦੌਰਾਨ ਮਦਨ ਮੋਹਨ ਮਾਲਵੀਆ, ਅਟਲ ਬਿਹਾਰੀ ਵਾਜਪਾਈ, ਪ੍ਰਣਬ ਮੁਖਰਜੀ, ਭੂਪੇਨ ਹਜ਼ਾਰਿਕਾ ਅਤੇ ਨਾਨਾਜੀ ਦੇਸ਼ਮੁਖ ਨੂੰ ਇਹ ਸਨਮਾਨ ਮਿਲਿਆ ਹੈ । 2024 ਦੀਆਂ 5 ਮਸ਼ਹੂਰ ਹਸਤੀਆਂ ਸਮੇਤ ਹੁਣ ਤੱਕ ਇਹ ਸਨਮਾਨ ਹਾਸਲ ਕਰਨ ਵਾਲਿਆਂ ਦੀ ਗਿਣਤੀ 53 ਹੋ ਗਈ ਹੈ ।
ਨਰਸਿਮਹਾ ਰਾਓ ਦੇਸ਼ ਦੇ 9ਵੇਂ ਪ੍ਰਧਾਨ ਮੰਤਰੀ ਸਨ । ਉਨ੍ਹਾਂ ਨੂੰ ਭਾਰਤ ਰਤਨ ਦੇਣ ਦਾ ਐਲਾਨ ਕਰਦਿਆਂ, ਪੀਐਮ ਮੋਦੀ ਨੇ ਕਿਹਾ ਸੀ, ਨਰਸਿਮਹਾ ਰਾਓ ਗਰੂ ਦਾ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕਾਰਜਕਾਲ ਮਹੱਤਵਪੂਰਨ ਉਪਾਵਾਂ ਦੁਆਰਾ ਚਿੰਨਿ੍ਹਤ ਕੀਤਾ ਗਿਆ ਸੀ, ਜਿਨ੍ਹਾਂ ਨੇ ਭਾਰਤ ਨੂੰ ਗਲੋਬਲ ਬਾਜ਼ਾਰਾਂ ਲਈ ਖੋਲ੍ਹਿਆ, ਜਿਸ ਨਾਲ ਆਰਥਿਕ ਵਿਕਾਸ ਦੇ ਇੱਕ ਨਵੇਂ ਯੁੱਗ ਨੂੰ ਉਤਸ਼ਾਹਿਤ ਕੀਤਾ ਗਿਆ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਘੱਟ ਆਮਦਨ ਕਰ ਐਫਐਮਸੀਜੀ ਸੈਕਟਰ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ

ਘੱਟ ਆਮਦਨ ਕਰ ਐਫਐਮਸੀਜੀ ਸੈਕਟਰ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ

LIC ਸਟਾਕ 1,178.60 ਰੁਪਏ ਦੇ ਨਵੇਂ ਜੀਵਨ ਕਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ

LIC ਸਟਾਕ 1,178.60 ਰੁਪਏ ਦੇ ਨਵੇਂ ਜੀਵਨ ਕਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ

ਸਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਉੱਚਾ ਕਾਰੋਬਾਰ ਕਰਦਾ

ਸਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਉੱਚਾ ਕਾਰੋਬਾਰ ਕਰਦਾ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਹੇਠਾਂ ਕਾਰੋਬਾਰ ਕਰਦਾ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਹੇਠਾਂ ਕਾਰੋਬਾਰ ਕਰਦਾ

ਉਤਰਾਅ-ਚੜ੍ਹਾਅ ਦੇ ਵਿਚਕਾਰ ਸੈਂਸੈਕਸ ਦਾ ਕਾਰੋਬਾਰ ਘੱਟ ਰਿਹਾ

ਉਤਰਾਅ-ਚੜ੍ਹਾਅ ਦੇ ਵਿਚਕਾਰ ਸੈਂਸੈਕਸ ਦਾ ਕਾਰੋਬਾਰ ਘੱਟ ਰਿਹਾ

ਉਹਨਾਂ ਸਟਾਕਾਂ ਵਿੱਚ ਨਿਵੇਸ਼ ਕਰਨ ਦਾ ਸਮਾਂ ਜੋ ਵਧੀਆ ਰਿਟਰਨ ਪ੍ਰਦਾਨ ਕਰ ਸਕਦੇ ਹਨ: LTCG ਟੈਕਸ ਦੇ ਮਾਹਰ

ਉਹਨਾਂ ਸਟਾਕਾਂ ਵਿੱਚ ਨਿਵੇਸ਼ ਕਰਨ ਦਾ ਸਮਾਂ ਜੋ ਵਧੀਆ ਰਿਟਰਨ ਪ੍ਰਦਾਨ ਕਰ ਸਕਦੇ ਹਨ: LTCG ਟੈਕਸ ਦੇ ਮਾਹਰ

ਕੇਂਦਰੀ ਬਜਟ: ਭਾਰਤੀ ਸਟਾਰਟਅਪ ਈਕੋਸਿਸਟਮ ਨੇ ਦੂਤ ਟੈਕਸ ਖ਼ਤਮ ਕਰਨ ਦੀ ਸ਼ਲਾਘਾ ਕੀਤੀ

ਕੇਂਦਰੀ ਬਜਟ: ਭਾਰਤੀ ਸਟਾਰਟਅਪ ਈਕੋਸਿਸਟਮ ਨੇ ਦੂਤ ਟੈਕਸ ਖ਼ਤਮ ਕਰਨ ਦੀ ਸ਼ਲਾਘਾ ਕੀਤੀ

ਕੇਂਦਰੀ ਬਜਟ 2024: ਕੀ ਹੋਵੇਗਾ ਸਸਤਾ ਅਤੇ ਕੀ ਮਹਿੰਗਾ?

ਕੇਂਦਰੀ ਬਜਟ 2024: ਕੀ ਹੋਵੇਗਾ ਸਸਤਾ ਅਤੇ ਕੀ ਮਹਿੰਗਾ?

ਕੇਂਦਰੀ ਬਜਟ: ਯੁਵਾ ਸਸ਼ਕਤੀਕਰਨ ਨੂੰ ਹੁਲਾਰਾ, ਕਰਮਚਾਰੀਆਂ ਵਿੱਚ ਔਰਤਾਂ

ਕੇਂਦਰੀ ਬਜਟ: ਯੁਵਾ ਸਸ਼ਕਤੀਕਰਨ ਨੂੰ ਹੁਲਾਰਾ, ਕਰਮਚਾਰੀਆਂ ਵਿੱਚ ਔਰਤਾਂ

ਕੇਂਦਰ 11.11 ਲੱਖ ਕਰੋੜ ਰੁਪਏ ਜਾਂ ਜੀਡੀਪੀ ਦਾ 3.4 ਪ੍ਰਤੀਸ਼ਤ ਕੈਪੈਕਸ ਰੱਖਦਾ

ਕੇਂਦਰ 11.11 ਲੱਖ ਕਰੋੜ ਰੁਪਏ ਜਾਂ ਜੀਡੀਪੀ ਦਾ 3.4 ਪ੍ਰਤੀਸ਼ਤ ਕੈਪੈਕਸ ਰੱਖਦਾ