Saturday, July 27, 2024  

ਮਨੋਰੰਜਨ

ਦਿਲਜੀਤ ਦੁਸਾਂਝ ਤੇ ਪ੍ਰਨਿਤੀ ਚੋਪੜਾ ਦੀ ਆ ਰਹੀ ਫਿਲਮ ‘ਚਮਕੀਲਾ’ ਦੀ ਸ਼ੂਟਿੰਗ ਦੇ ਤਜ਼ਰਬੇ ਡਰਾਇਵਰ ਧਰਮ ਸਿੰਘ ਨੇ ਕੀਤੇ ਸਾਂਝੇ

April 01, 2024

ਨੈਟਫਲਿਕਸ ਤੇ 12 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਨੂਰਪੁਰ ਬੇਦੀ, 1 ਅਪ੍ਰੈਲ (ਕੁਲਦੀਪ ਸ਼ਰਮਾ) :  ਪੰਜਾਬ ਦੇ ਨਾਮੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਜੀਵਨ ਤੇ ਗਾਇਕ ਦਿਲਜੀਤ ਦੁਸਾਂਝ ਅਤੇ ਹੀਰੋਇਨ ਪ੍ਰਨਿਤੀ ਚੋਪੜਾ ਨਵੀਂ ਬਣੀ ਫਿਲਮ 12 ਅਪ੍ਰੈਲ ਨੂੰ ਨੈਟਫਲਿਕਸ ਤੇ ਰਿਲੀਜ਼ ਕੀਤੀ ਜਾ ਰਹੀ ਹੈ।ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਸੰਗਰੂਰ, ਮਾਨਸਾ,ਜਲੰਧਰ ਅਤੇ ਲੁਧਿਆਣਾ ਜ਼ਿਲ੍ਹਿਆ ਵਿਚ ਕੀਤੀ ਗਈ ।ਨਾਮੀ ਫਿਲਮਕਾਰ ਤੇ ਨਿਰਮਾਤਾ ਇਮਤਿਆਜ਼ ਅਲੀ ਵਲੋਂ ਤਿਆਰ ਕੀਤੀ ਇਸ ਫਿਲਮ ਨੂੰ ਏ.ਆਰ ਰਹਿਮਾਨ ਵਲੋਂ ਸੰਗੀਤ ਦਿੱਤਾ ਗਿਆ।ਪੰਜਾਬ ਵਿਚ ਇਸ ਫਿਲਮ ਦੀ ਸ਼ੂਟਿੰਗ 40 ਦਿਨ ਤੱਕ ਚੱਲੀ।ਫਿਲਮ ਦੀ ਸ਼ੂੁਟਿੰਗ ਦੌਰਾਨ ਕਲਾਕਾਰ ਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਕਾਰ ਚਾਲਕ ਵਜੋ ਨੂਰਪੁਰ ਬੇਦੀ ਬਲਾਕ ਦੇ ਪਿੰਡ ਮੁੰਨੇ ਦਾ ਚਾਲਕ ਧਰਮ ਸਿੰਘ ਉਹਨਾਂ ਨਾਲ ਰਿਹਾ।

ਇਸ ਫਿਲਮ ਅਤੇ ਦਿਲਜੀਤ ਦੋਸਾਂਝ ਬਾਰੇ ਇਸ ਟੈਕਸੀ ਚਾਲਕ ਨੇ ਇਸ ਪੱਤਰਕਾਰ ਕੋਲ ਕਈ ਤਜ਼ਰਬੇ ਸਾਂਝੇ ਕੀਤੇ। ਧਰਮ ਸਿੰਘ ਨੇ ਦੱਸਿਆ ਕਿ ਉਹ ਸਾਰੀ ਸ਼ੂਟਿੰਗ ਦੌਰਾਨ ਦਿਲਜੀਤ ਦੋਸਾਂਝ ਦੇ ਨਾਲ ਰਿਹਾ ।ਉਹ ਖੁਦ ਚਮਕੀਲੇ ਦਾ ਵੱਡਾ ਫੈਨ ਹੈ।ਧਰਮ ਸਿੰਘ ਨੇ ਦੱਸਿਆ ਕਿ ਚਮਕੀਲੇ ਦੇ ਜੀਵਨ ਬਾਰੇ ਬਣੀ ਇਹ ਫਿਲਮ ਲਈ ਸਾਰੀ ਟੀਮ ਵਲੋਂ ਬੁਹਤ ਮਿਹਨਤ ਕੀਤੀ ਗਈ।ਫਿਲਮ ਦੀ ਸ਼ੂਟਿੰਗ ਲਈ ਚਮਕੀਲੇ ਦੇ ਜੀਵਨ ਨਾਲ ਢੁਕਵੇ ਸਥਾਨ ਚੁਣੇ ਗਏ।ਉਹਨਾਂ ਦੱਸਿਆ ਕਿ ਮਹਿਸਮਪੁਰ (ਨੇੜੇ ਫਿਲੋਰ) ਜਿਥੇ ਚਮਕੀਲੇ ਨੂੰ 8 ਮਾਰਚ 1988 ਨੂੰ ਗੋਲੀਆਂ ਨਾਲ ਭੁੰਨਿਆ ਗਿਆ ਸੀ, ਉਸ ਥਾਂ ਤੇ ਵੀ ਫਿਲਮ ਦੇ ਸੀਨਾਂ ਦਾ ਫਿਲਮਾਂਕਣ ਕੀਤਾ ਗਿਆ।ਜਿਸ ਮੋਟਰ ਦੇ ਕੋਠੇ ਤੇ ਬੈਠ ਕੇ ਉਹਨਾਂ ਦੋਨਾਂ ਨੇ ਆਖਰੀ ਵਾਰ ਰੋਟੀ ਖਾਧੀ ਸੀ, ਉਹ ਸੀਨ ਵੀ ਇਥੇ ਕੀਤਾ ਗਿਆ।ਧਰਮ ਸਿੰਘ ਨੇ ਦੱਸਿਆ ਕਿ ਗਾਇਕ ਦਿਲਜੀਤ ਨੇ ਆਪਣੀ ਹਿੱਕ ਦੇ ਜ਼ੋਰ ਨਾਲ ਚਮਕੀਲੇ ਵਾਂਗ ਗੀਤ ਗਾਏ ਅਤੇ ਫਿਲਮ ਦੇ ਨਿਦੇਸ਼ਕ ਤੇ ਹੋਰਨਾਂ ਵਲੋਂ ਦਿਲਜੀਤ ਨੂੰ ਚਮਕੀਲੇ ਵਰਗੀ ਦਿੱਖ ਦਿੱਤੀ ਗਈ।ਉਹਨੇ ਦੱਸਿਆ ਕਿ ਦਿਲਜੀਤ ਨੇ ਚਮਕੀਲਾ ਬਣਨ ਲਈ ਕੋਈ ਵਾਲ ਨਹੀ ਕਟਵਾਏ।ਜਿਸ ਦੀ ਕੁਝ ਲੋਕਾਂ ਵਲੋਂ ਗਲਤ ਅਲੋਚਨਾ ਕੀਤੀ ਗਈ ਹੈ।ਧਰਮ ਸਿੰਘ ਨੇ ਕਿ ਦਿਲਜੀਤ ਨੇ ਉਸ ਨੂੰ ਸੈਲਫੀ ਲੈਣ ਲਈ ਕਦੀ ਮਨਾ ਨਹੀ ਕੀਤਾ।ਸਗੋਂ ਉਹ ਆਪਣੇ ਸਹਿਕਰਮੀਆਂ ਨੂੰ ਬੁਹਤ ਪਿਆਰ ਕਰਦਾ ਹੈ।ਦੋਸਤਾਂ ਵਾਂਗ ਰਹਿੰਦਾ ਤੇ ਵਰਤਦਾ ਹੈ।ਫਿਲਮ ਦੇ ਹੋਰ ਤਜ਼ਰਬੇ ਸਾਂਝੇ ਕਰਦਿਆ ਧਰਮ ਸਿੰਘ ਨੇ ਕਿਹਾ ਕਿ ਫਿਲਮ ਦੇ ਇਕ ਗਾਣੇ ਨੂੰ ਸ਼ੂਟ ਕਰਦਿਆਂ ਦਿਲਜੀਤ ਨੇ ਉਸ ਗਾਣੇ ਨੂੰ 30-35 ਵਾਰ ਗਾਇਆ।ਦੱਸਣਯੋਗ ਹੈ ਕਿ ਇਸ ਫਿਲਮ ਦੇ ਨਿਰਮਾਤਾ ਇਮਤਿਆਜ਼ ਅਲੀ ਨੇ ਇਕ ਚੈਨਲ ਵਿਚ ਮੁਲਾਕਾਤ ‘ਚ ਕਿਹਾ ਕਿ ਚਮਕੀਲਾ ਪੰਜਾਬ ਦੇ ਪੇਂਡੂ ਲੋਕਾਂ ਦਾ ਠੇਠ ਲਹਿਜ਼ੇ ਵਿਚ ਗੀਤ ਗਾਉਣ ਵਾਲਾ ਕਲਾਕਾਰ ਸੀ।ਜਿਸ ਦੇ ਗੀਤ ਸੁਣ ਕੇ ਲੋਕ ਸ਼ੁਦਾਈ ਹੋ ਜਾਂਦੇ ਸਨ।ਜਦਕਿ ਦਿਲਜੀਤ ਨੇ ਕਿਹਾ ਕਿ ਚਮਕੀਲੇ ਖੁਦ ਹੀ ਗੀਤਕਾਰ, ਸੰਗੀਤਕਾਰ ਤੇ ਗਾਇਕ ਸੀ ।ਜਿਸ ਦੇ ਸੰਗੀਤ ਨੂੰ ਪੂਰੇ ਭਾਰਤ ਦੇ ਸੰਗੀਤਕਾਰ ਫੋਲੋ ਕਰਦੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

'ਬਿਗ ਮੋਸ਼ਨ ਪਿਕਚਰ ਐਡਵੈਂਚਰ' 'ਚ ਸੰਜੇ ਦੱਤ, ਮਾਧਵਨ, ਅਰਜੁਨ ਰਾਮਪਾਲ ਨਾਲ ਸਕ੍ਰੀਨ ਸ਼ੇਅਰ ਕਰਨਗੇ ਰਣਵੀਰ

'ਬਿਗ ਮੋਸ਼ਨ ਪਿਕਚਰ ਐਡਵੈਂਚਰ' 'ਚ ਸੰਜੇ ਦੱਤ, ਮਾਧਵਨ, ਅਰਜੁਨ ਰਾਮਪਾਲ ਨਾਲ ਸਕ੍ਰੀਨ ਸ਼ੇਅਰ ਕਰਨਗੇ ਰਣਵੀਰ

ਵਾਣੀ ਕਪੂਰ ਨੇ ਮਿੱਠੇ ਇਸ਼ਾਰੇ ਲਈ ਅਪਾਰਸ਼ਕਤੀ ਖੁਰਾਣਾ ਦੀ ਮਾਂ ਦਾ ਕੀਤਾ ਧੰਨਵਾਦ

ਵਾਣੀ ਕਪੂਰ ਨੇ ਮਿੱਠੇ ਇਸ਼ਾਰੇ ਲਈ ਅਪਾਰਸ਼ਕਤੀ ਖੁਰਾਣਾ ਦੀ ਮਾਂ ਦਾ ਕੀਤਾ ਧੰਨਵਾਦ

ਆਲੀਆ ਨੇ 'ਅਲਫ਼ਾ' 'ਚ ਬੌਬੀ ਦਿਓਲ ਦਾ ਮੁਕਾਬਲਾ ਕੀਤਾ ਗੰਭੀਰ ਐਕਸ਼ਨ ਸੀਨ 'ਚ

ਆਲੀਆ ਨੇ 'ਅਲਫ਼ਾ' 'ਚ ਬੌਬੀ ਦਿਓਲ ਦਾ ਮੁਕਾਬਲਾ ਕੀਤਾ ਗੰਭੀਰ ਐਕਸ਼ਨ ਸੀਨ 'ਚ

ਦਿਵਿਆ ਖੋਸਲਾ 5 ਅਕਤੂਬਰ ਤੋਂ ਸ਼ੁਰੂ ਕਰੇਗੀ 'ਹੀਰੋਇਨ' ਦੀ ਸ਼ੂਟਿੰਗ, ਪੁਰਸ਼ ਲੀਡ ਦਾ ਅਜੇ ਐਲਾਨ ਨਹੀਂ ਹੋਇਆ

ਦਿਵਿਆ ਖੋਸਲਾ 5 ਅਕਤੂਬਰ ਤੋਂ ਸ਼ੁਰੂ ਕਰੇਗੀ 'ਹੀਰੋਇਨ' ਦੀ ਸ਼ੂਟਿੰਗ, ਪੁਰਸ਼ ਲੀਡ ਦਾ ਅਜੇ ਐਲਾਨ ਨਹੀਂ ਹੋਇਆ

ਰਾਘਵ ਜੁਆਲ ਦੀ ਸਫਲਤਾ ਦੀ ਕਹਾਣੀ 'ਥੋਡੀ ਸੀ ਮਹਿਨਤ, ਥੋਡਾ ਸਾ ਆਸ਼ੀਰਵਾਦ' ਬਾਰੇ

ਰਾਘਵ ਜੁਆਲ ਦੀ ਸਫਲਤਾ ਦੀ ਕਹਾਣੀ 'ਥੋਡੀ ਸੀ ਮਹਿਨਤ, ਥੋਡਾ ਸਾ ਆਸ਼ੀਰਵਾਦ' ਬਾਰੇ

ਸੁਹਾਨਾ ਖਾਨ, ਅਗਸਤਿਆ ਨੰਦਾ ਨੇ ਮੁੰਬਈ ਵਿੱਚ ਅਭਿਸ਼ੇਕ ਬੱਚਨ ਅਤੇ ਨਵਿਆ ਨਾਲ ਭੋਜਨ ਕੀਤਾ

ਸੁਹਾਨਾ ਖਾਨ, ਅਗਸਤਿਆ ਨੰਦਾ ਨੇ ਮੁੰਬਈ ਵਿੱਚ ਅਭਿਸ਼ੇਕ ਬੱਚਨ ਅਤੇ ਨਵਿਆ ਨਾਲ ਭੋਜਨ ਕੀਤਾ

'ਖੇਲ ਖੇਲ ਮੇਂ' ਮੋਸ਼ਨ ਪੋਸਟਰ ਹਾਸੇ ਅਤੇ ਰਾਜ਼ ਦੀ ਇੱਕ ਸਿਹਤਮੰਦ ਖੁਰਾਕ ਦਾ ਵਾਅਦਾ ਕਰਦਾ

'ਖੇਲ ਖੇਲ ਮੇਂ' ਮੋਸ਼ਨ ਪੋਸਟਰ ਹਾਸੇ ਅਤੇ ਰਾਜ਼ ਦੀ ਇੱਕ ਸਿਹਤਮੰਦ ਖੁਰਾਕ ਦਾ ਵਾਅਦਾ ਕਰਦਾ

ਅਨੁਰਾਗ ਕਸ਼ਯਪ ਦੀ ਪ੍ਰੋਡਕਸ਼ਨ 'ਲਿਟਲ ਥਾਮਸ' ਜਿਸ ਵਿੱਚ ਗੁਲਸ਼ਨ

ਅਨੁਰਾਗ ਕਸ਼ਯਪ ਦੀ ਪ੍ਰੋਡਕਸ਼ਨ 'ਲਿਟਲ ਥਾਮਸ' ਜਿਸ ਵਿੱਚ ਗੁਲਸ਼ਨ

ਜੂਨੀਅਰ ਐਨਟੀਆਰ 18 ਅਗਸਤ ਨੂੰ 'ਵਾਰ 2' ਦਾ ਦੂਜਾ ਸ਼ੈਡਿਊਲ ਸ਼ੁਰੂ ਕਰਨਗੇ

ਜੂਨੀਅਰ ਐਨਟੀਆਰ 18 ਅਗਸਤ ਨੂੰ 'ਵਾਰ 2' ਦਾ ਦੂਜਾ ਸ਼ੈਡਿਊਲ ਸ਼ੁਰੂ ਕਰਨਗੇ

ਸ਼ੂਜੀਤ ਸਰਕਾਰ ਨੇ ਲਘੂ ਫਿਲਮਾਂ ਨੂੰ 'ਡੂੰਘੀ ਕਲਾ ਦਾ ਰੂਪ' ਦੱਸਿਆ

ਸ਼ੂਜੀਤ ਸਰਕਾਰ ਨੇ ਲਘੂ ਫਿਲਮਾਂ ਨੂੰ 'ਡੂੰਘੀ ਕਲਾ ਦਾ ਰੂਪ' ਦੱਸਿਆ