Monday, April 22, 2024  

ਕੌਮੀ

ਅਪ੍ਰੈਲ ਤੋਂ ਜੂਨ ਤੱਕ ਸਖ਼ਤ ਗਰਮੀ ਦੇ ਆਸਾਰ : ਮੌਸਮ ਵਿਭਾਗ

April 01, 2024

ਕਈ ਰਾਜਾਂ ’ਚ 10 ਤੋਂ 20 ਦਿਨ ਚੱਲੇਗੀ ਤਿੱਖੀ ਲੂ

ਏਜੰਸੀਆਂ
ਨਵੀਂ ਦਿੱਲੀ/1 ਅਪ੍ਰੈਲ : ਭਾਰਤੀ ਮੌਸਮ ਵਿਭਾਗ ਨੇ ਇਸ ਸਾਲ ਜ਼ਿਆਦਾ ਗਰਮੀ ਦਾ ਪੈਣ ਅਨੁਮਾਨ ਲਗਾਇਆ ਹੈ । ਅਪ੍ਰੈਲ ਤੋਂ ਜੂਨ ਦਰਮਿਆਨ ਤਿੰਨ ਮਹੀਨੇ ਤਾਪਮਾਨ ਜ਼ਿਆਦਾ ਰਹੇਗਾ ।
ਇਸ ਦੇ ਨਾਲ ਹੀ ਇਸ ਵਾਰ 10 ਤੋਂ 20 ਦਿਨ ਤੱਕ ਲੂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ । ਮੌਸਮ ਵਿਭਾਗ ਅਨੁਸਾਰ, ਅਗਲੇ ਤਿੰਨ ਮਹੀਨਿਆਂ ’ਚ ਦੇਸ਼ ਦੇ 6 ਸੂਬਿਆਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ’ਚ ਗਰਮੀ ਦਾ ਜ਼ਿਆਦਾ ਅਸਰ ਰਹੇਗਾ ।
ਅਪ੍ਰੈਲ-ਜੂਨ ਦੌਰਾਨ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ । ਮੈਦਾਨੀ ਇਲਾਕਿਆਂ ਦੇ ਜ਼ਿਆਦਾਤਰ ਹਿੱਸਿਆਂ ’ਚ ਆਮ ਤੋਂ ਵੱਧ ਲੂ ਚੱਲੇਗੀ । ਜ਼ਿਕਰਯੋਗ ਹੈ ਕਿ ਭਾਰਤ ’ਚ ਜਦੋਂ ਕਿਸੇ ਮੈਦਾਨੀ ਖੇਤਰ ’ਚ ਤਾਪਮਾਨ 40 ਡਿਗਰੀ ਅਤੇ ਪਹਾੜੀ ਖੇਤਰਾਂ ’ਚ 30 ਡਿਗਰੀ ਸੈਲਸੀਅਸ ਪਹੁੰਚ ਜਾਂਦਾ ਹੈ ਤਾਂ ਇਸ ਨੂੰ ਲੂ ਦੀ ਸਥਿਤੀ ਕਿਹਾ ਜਾਂਦਾ ਹੈ । ਇਸ ਦੌਰਾਨ ਇਲਾਕੇ ਦੀ ਨਮੀ ’ਚ ਵੀ ਵਾਧਾ ਹੁੰਦਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ