Saturday, July 27, 2024  

ਪੰਜਾਬ

ਜਿਲਾ ਹਸਪਤਾਲ ਵਿਖੇ ਮਨਾਇਆ ਗਿਆ "ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ"

April 02, 2024
ਸ੍ਰੀ ਫ਼ਤਹਿਗੜ੍ਹ ਸਾਹਿਬ/ 2 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ.ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜਿਲਾ ਹਸਪਤਾਲ ਵਿਖੇ "ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ" ਦੇ ਮੌਕੇ ਤੇ ਬੱਚਿਆਂ ਦਾ ਵਿਸ਼ੇਸ਼ ਮੈਡੀਕਲ ਚੈੱਕ-ਅਪ ਕਰਕੇ ਮਰੀਜ਼ਾਂ ਅਤੇ ਉਹਨਾਂ ਦੇ ਵਾਰਸਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਹਰ ਸਾਲ ਦੋ ਅਪ੍ਰੈਲ ਨੂੰ ਵਿਸ਼ਵ ਔਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਮਕਸਦ ਲੋਕਾਂ ਨੂੰ ਔਟਿਜ਼ਮ ਬਾਰੇ ਜਾਗਰੂਕ ਕਰਨਾ ਤੇ ਪੀੜਤ ਲੋਕਾਂ ਦੀ ਸਹਾਇਤਾ ਕਰਨਾ ਹੈ। ਉਹਨਾਂ ਦੱਸਿਆ ਕਿ ਔਟਿਜ਼ਮ ਵਾਲੇ ਲੋਕ ਦੂਜਿਆਂ ਤੇ ਜਿਆਦਾ ਨਿਰਭਰ ਹੁੰਦੇ ਹਨ। ਉਹਨਾਂ ਕਿਹਾ ਕਿ ਔਟਿਜ਼ਮ ਇੱਕ ਤੰਤੂ ਵਿਗਿਆਨ ਸਥਿਤੀ ਹੈ ਜੋ ਜੀਵਨ ਭਰ ਰਹਿੰਦੀ ਹੈ। ਇਹ ਸਥਿਤੀ ਛੋਟੀ ਉਮਰ ਵਿੱਚ ਬੱਚਿਆਂ ਵਿੱਚ ਪ੍ਰਗਟ ਹੁੰਦੀ ਹੈ। ਉਹਨਾਂ ਦੱਸਿਆ ਕਿ ਔਟਿਜ਼ਮ ਵਾਲੇ ਬੱਚਿਆਂ ਵਿੱਚ ਆਮ ਤੌਰ ਤੇ ਸਮਾਜਿਕ ਕਮਜ਼ੋਰੀਆਂ, ਬੋਲਣ ਵਿੱਚ ਮੁਸ਼ਕਿਲ, ਪ੍ਰਬੰਧਤ ਵਿਵਹਾਰ, ਬਾਰ ਬਾਰ ਦੁਹਰਾਉਣਾ ਤੇ ਇੱਕ ਪੈਟਰਨ ਦੀ ਦਿਖ ਹੁੰਦੀ ਹੈ।ਬੱਚਿਆਂ ਦੇ ਮਾਹਰ ਡਾ. ਗੁਰਮਹਿੰਦਰ ਸਿੰਘ ਨੇ ਦੱਸਿਆ ਕਿ ਸਧਾਰਨ ਰੂਪ ਵਿੱਚ ਔਟਿਜ਼ਮ ਇੱਕ ਨਰੋਲੋਜੀਕਲ ਵਿਗਾੜ ਹੈ ਜੋ ਇਕ ਵਿਅਕਤੀ ਤੋਂ ਦੂਜਿਆਂ ਨਾਲ ਸੰਚਾਰ ਕਰਨ ਦੀ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ। ਉਹਨਾਂ ਦੱਸਿਆ ਕਿ  ਇਹ ਵਿਗਾੜ  ਬਚਪਨ ਵਿੱਚ ਸ਼ੁਰੂ ਹੁੰਦਾ ਹੈ ਅਤੇ ਇਹ ਬਾਲਗ ਹੋਣ ਤੱਕ ਬਰਕਰਾਰ ਰਹਿੰਦਾ ਹੈ ਜੋ ਦਿਮਾਗੀ ਕੰਮਾਂ ਤੇ ਅਸਰ ਪਾਉਂਦਾ ਹੈ ।ਇਸ ਦੀਆਂ ਨਿਸ਼ਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਅਜਿਹੇ ਬੱਚੇ ਕੰਧ ਵਿੱਚ ਸਿਰ ਮਾਰਨਾ, ਸੜਕ ਪਾਰ ਨਾ ਕਰ ਸਕਣਾ, ਗੱਲਾਂ ਤੇ ਵਿਵਹਾਰ ਨੂੰ ਵਾਰ ਵਾਰ ਰੀਪੀਟ ਕਰਨਾ ਆਦਿ ਵੱਖ-ਵੱਖ ਤਰੀਕਿਆਂ ਨਾਲ ਭੇਦਤ ਹੈ। ਉਹਨਾਂ ਕਿਹਾ ਕਿ ਅਜਿਹੀਆਂ ਨਿਸ਼ਾਨੀਆਂ ਵਾਲੇ ਬੱਚਿਆਂ ਨੂੰ ਮਾਨਸਿਕ ਰੋਗਾਂ ਦੇ ਮਾਹਰ ਅਤੇ ਬੱਚਿਆਂ ਦੇ ਮਾਹਰ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।ਇਸ ਮੌਕੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ, ਬੀਈਈ ਮਹਾਵੀਰ ਸਿੰਘ ,ਮਨਵੀਰ ਸਿੰਘ, ਮਾਨਵ ਸ਼ਾਹ ਅਤੇ ਧਰਮ ਸਿੰਘ ਆਦਿ ਵੀ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਲੋਕਾਂ ਦੇ ਕੰਮ ਉਨ੍ਹਾਂ ਦੇ ਕੋਲ ਜਾ ਕੇ ਕਰਨ ਲਈ ਮੁੱਖ ਮੰਤਰੀ ਨੇ ਦਿੱਤੀਆਂ ਹਦਾਇਤਾਂ : ਵਿਧਾਇਕ ਰਾਏ

ਲੋਕਾਂ ਦੇ ਕੰਮ ਉਨ੍ਹਾਂ ਦੇ ਕੋਲ ਜਾ ਕੇ ਕਰਨ ਲਈ ਮੁੱਖ ਮੰਤਰੀ ਨੇ ਦਿੱਤੀਆਂ ਹਦਾਇਤਾਂ : ਵਿਧਾਇਕ ਰਾਏ

ਸਿਹਤ ਵਿਭਾਗ ਨੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਦਿਆਂ 1633 ਥਾਵਾਂ ਤੇ ਮੱਛਰ ਦਾ ਲਾਰਵਾ ਕਰਾਇਆ ਨਸ਼ਟ

ਸਿਹਤ ਵਿਭਾਗ ਨੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਦਿਆਂ 1633 ਥਾਵਾਂ ਤੇ ਮੱਛਰ ਦਾ ਲਾਰਵਾ ਕਰਾਇਆ ਨਸ਼ਟ

ਪਿੰਡ ਰਾਮਪੁਰ ਵਿਖੇ ਘਰ ਵਿੱਚ ਸੁੱਤੇ ਪਏ ਵਿਅਕਤੀ 'ਤੇ ਸੁੱਟਿਆ ਤੇਜ਼ਾਬ,ਹਾਲਤ ਗੰਭੀਰ

ਪਿੰਡ ਰਾਮਪੁਰ ਵਿਖੇ ਘਰ ਵਿੱਚ ਸੁੱਤੇ ਪਏ ਵਿਅਕਤੀ 'ਤੇ ਸੁੱਟਿਆ ਤੇਜ਼ਾਬ,ਹਾਲਤ ਗੰਭੀਰ

ਬੀਬੀ ਪਰਮਜੀਤ ਕੌਰ ਸਰਹਿੰਦ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ: ਜਸਵੰਤ ਸਿੰਘ ਜਫ਼ਰ

ਬੀਬੀ ਪਰਮਜੀਤ ਕੌਰ ਸਰਹਿੰਦ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ: ਜਸਵੰਤ ਸਿੰਘ ਜਫ਼ਰ

ਪੰਜਾਬ ’ਚ ਕੱਲ੍ਹ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

ਪੰਜਾਬ ’ਚ ਕੱਲ੍ਹ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

ਸਿਹਤ ਵਿਭਾਗ ਦੀ ਸੂਬਾ ਪੱਧਰੀ ਟੀਮ ਨੇ ਜਿਲੇ ਅੰਦਰ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਚੱਲ ਰਹੇ ਪ੍ਰੋਗਰਾਮ ਦਾ ਕੀਤਾ ਨਿਰੀਖਣ

ਸਿਹਤ ਵਿਭਾਗ ਦੀ ਸੂਬਾ ਪੱਧਰੀ ਟੀਮ ਨੇ ਜਿਲੇ ਅੰਦਰ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਚੱਲ ਰਹੇ ਪ੍ਰੋਗਰਾਮ ਦਾ ਕੀਤਾ ਨਿਰੀਖਣ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ

ਪ੍ਰਵਾਸੀ ਮਜ਼ਦੂਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ਦਾ ਕਤਲ

ਪ੍ਰਵਾਸੀ ਮਜ਼ਦੂਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ਦਾ ਕਤਲ

ਪੀ.ਐਸ.ਪੀ.ਸੀ.ਐਲ. ਦੇ ਐਚ.ਆਰ.ਡੀ. ਵਿੰਗ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਪੀ.ਐਸ.ਪੀ.ਸੀ.ਐਲ. ਦੇ ਐਚ.ਆਰ.ਡੀ. ਵਿੰਗ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਪੱਤਰਕਾਰਾਂ ਨੂੰ ਰੇਲਵੇ ਸਫਰ ਦੌਰਾਨ ਕਿਰਾਏ ਵਿੱਚ ਛੋਟ ਅਤੇ ਦਿੱਲੀ ਦੀ ਤਰ੍ਹਾਂ 20 ਹਜਾਰ ਪੈਨਸਨ ਦੇਣ ਦਾ ਪ੍ਰਬੰਧ ਕੀਤਾ ਜਾਵੇ : ਟਿਵਾਣਾ

ਪੱਤਰਕਾਰਾਂ ਨੂੰ ਰੇਲਵੇ ਸਫਰ ਦੌਰਾਨ ਕਿਰਾਏ ਵਿੱਚ ਛੋਟ ਅਤੇ ਦਿੱਲੀ ਦੀ ਤਰ੍ਹਾਂ 20 ਹਜਾਰ ਪੈਨਸਨ ਦੇਣ ਦਾ ਪ੍ਰਬੰਧ ਕੀਤਾ ਜਾਵੇ : ਟਿਵਾਣਾ