ਪਟਿਆਲਾ, 2 ਅਪ੍ਰੈਲ
ਆਉਣ ਵਾਲਿਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਭੰਗਵੰਤ ਮਾਨ ਨੇ ਫ਼ਰੀਦਕੋਟ ਤੇ ਪਟਿਆਲਾ ਹਲਕੇ ਦੇ ਵਿਧਾਇਕਾਂ ਨਾਲ਼ ਕੀਤੀਆਂ ਅਹਿਮ ਬੈਠਕਾਂ!
ਇਸ ਦੌਰਾਨ ਸਾਰੇ ਹਲਕਿਆਂ ਦੇ ਵਿਧਾਇਕਾਂ ਤੋਂ ਇਲਾਵਾ, ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਤੇ ਪਟਿਆਲਾ ਹਲਕਾ ਤੋਂ ਪਾਰਟੀ ਉਮੀਦਵਾਰ ਡ. ਬਲਬੀਰ ਸਿੰਘ ਵੀ ਇਨ੍ਹਾਂ ਬੈਠਕਾਂ ’ਚ ਮੌਜੂਦ ਰਹੇ।