Saturday, July 27, 2024  

ਪੰਜਾਬ

72 ਸਾਲਾ ਬਜ਼ੁਰਗ ਵਿਅਕਤੀ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕਸ਼ੀ,ਪੋਤ ਨੂੰਹ ਸਣੇ ਛੇ ਵਿਅਕਤੀਆਂ ਵਿਰੁੱਧ ਕੇਸ ਦਰਜ

April 02, 2024

ਸ੍ਰੀ ਫ਼ਤਹਿਗੜ੍ਹ ਸਾਹਿਬ/ 2 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)

ਭਾਖੜਾ ਨਹਿਰ 'ਚ ਛਾਲ ਮਾਰ ਕੇ ਕਥਿਤ ਤੌਰ 'ਤੇ ਖੁਦਕਸ਼ੀ ਕਰ ਗਏ ਸੁੱਚਾ ਸਿੰਘ(72) ਵਾਸੀ ਪਿੰਡ ਮੰਢੌਰ ਦੀ ਮੌਤ ਦੇ ਮਾਮਲੇ 'ਚ ਪੁਲਿਸ ਵੱਲੋਂ ਮ੍ਰਿਤਕ ਦੀ ਕਨੇਡਾ ਗਈ ਪੋਤ ਨੂੰਹ ਸਣੇ ਛੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਹੈ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਸੁੱਚਾ ਸਿੰਘ ਦੇ ਲੜਕੇ ਦਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੇ ਭਰਾ ਹਰਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਲੜਕੇ ਜਸ਼ਨਪ੍ਰੀਤ ਦਾ ਵਿਆਹ ਮਿਤੀ 14/7/23 ਨੂੰ ਤਰਲੋਚਨ ਸਿੰਘ ਵਾਸੀ ਪਿੰਡ ਖਿਜ਼ਰਾਬਾਦ(ਮੋਹਾਲੀ) ਦੀ ਲੜਕੀ ਹਰਸਿਮਰਨ ਕੌਰ ਨਾਲ ਹੋਇਆ ਸੀ ਜਿਨਾਂ ਦਾ ਰਿਸ਼ਤਾ ਪੱਕਾ ਕਰਨ ਸਮੇਂ ਲੜਕੀ ਵਾਲਿਆਂ ਨੇ ਕਿਹਾ ਸੀ ਕਿ ਉਨਾਂ ਦੀ ਲੜਕੀ ਹਰਸਿਮਰਨ ਕੌਰ ਆਈਲੈਟਸ ਪਾਸ ਹੈ ਤੇ ਜੇਕਰ ਜਸ਼ਨਪ੍ਰੀਤ ਦਾ ਪਰਿਵਾਰ ਹਰਸਿਮਰਨ ਕੌਰ ਨੂੰ ਕਨੇਡਾ ਭੇਜਣ ਦਾ ਖਰਚਾ ਕਰੇਗਾ ਤਾਂ ਉਨਾਂ ਦੀ ਲੜਕੀ ਜਸ਼ਨਪ੍ਰੀਤ ਸਿੰਘ ਨੂੰ ਕਨੇਡਾ ਲੈ ਜਾਵੇਗੀ।ਸ਼ਿਕਾਇਤਕਰਤਾ ਨੇ ਦੱਸਿਆ ਕਿ ਜਸ਼ਨਪ੍ਰੀਤ ਦੀ ਮਾਤਾ ਪ੍ਰੇਮਜੀਤ ਕੌਰ ਨੇ 30 ਲੱਖ ਰੁਪਏ ਖਰਚ ਕੇ ਹਰਸਿਮਰਨ ਕੌਰ ਨੂੰ ਕਨੇਡਾ ਭੇਜ ਦਿੱਤਾ ਪਰ ਕਨੇਡਾ ਜਾ ਕੇ ਹਰਸਿਮਰਨ ਕੌਰ ਨੇ ਉਨਾਂ ਦੇ ਪਰਿਵਾਰ ਨਾਲੋਂ ਸੰਪਰਕ ਤੋੜ ਲਿਆ ਤੇ ਜਦੋਂ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਸਾਡੀ ਲੜਕੀ ਤੁਹਾਡੇ ਮੁੰਡੇ ਨੂੰ ਕਨੇਡਾ ਨਹੀਂ ਲੈ ਕੇ ਜਾਵੇਗੀ ਤੇ ਨਾ ਹੀ ਅਸੀਂ ਤੁਹਾਡੇ ਪੈਸੇ ਵਾਪਸ ਕਰਨੇ ਹਨ ਜਿਸ ਨੂੰ ਸੁਣ ਕੇ ਉਸਦੇ ਬਜ਼ੁਰਗ ਪਿਤਾ ਸੁੱਚਾ ਸਿੰਘ ਟੈਨਸ਼ਨ 'ਚ ਰਹਿਣ ਲੱਗ ਪਏ ਜੋ ਕਿ ਅਕਸਰ ਹੀ ਕਹਿੰਦੇ ਸਨ ਕਿ ਹਰਸਿਮਰਨ ਕੌਰ ਅਤੇ ਉਸਦੇ ਪਰਿਵਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ ਤੇ ਮੇਰੀ ਮੌਤ ਲਈ ਉਕਤ ਸਾਰੇ ਵਿਅਕਤੀ ਹੀ ਜ਼ਿੰਮੇਵਾਰ ਹੋਣਗੇ।ਬੀਤੀ 26 ਮਾਰਚ ਨੂੰ ਉਸਦੇ ਪਿਤਾ ਸੁੱਚਾ ਸਿੰਘ ਜੋ ਕਿ ਲੱਤਾਂ ਤੋਂ ਅਪਾਹਜ ਸਨ ਆਪਣੀ ਹੈਂਡੀਕੈਪਡ ਸਕੂਟਰੀ ਤੇ ਘਰੋਂ ਚਲੇ ਗਏ ਤੇ ਮੁੜ ਵਾਪਸ ਨਹੀਂ ਆਏ ਜਿਨਾਂ ਦੀ ਲਾਸ਼ ਬੀਤੇ ਕੱਲ੍ਹ ਭਾਖੜਾ ਨਹਿਰ ਦੀ ਨਰਵਾਣਾ ਬ੍ਰਾਂਚ 'ਚ ਪਿੰਡ ਜੈਨਗਰ ਨੇੜਿਓਂ ਮਿਲੀ ਹੈ।ਸ਼ਿਕਾਇਕਰਤਾ ਦੇ ਬਿਆਨਾਂ 'ਤੇ ਥਾਣਾ ਸਰਹਿੰਦ ਦੀ ਪੁਲਿਸ ਨੇ ਹਰਸਿਮਰਨ ਕੌਰ,ਕਰਮਜੀਤ ਕੌਰ,ਤਰਲੋਚਨ ਸਿੰਘ,ਗੁਰਪ੍ਰੀਤ ਸਿੰਘ,ਪਿਆਰਾ ਸਿੰਘ ਅਤੇ ਕੁਲਵਿੰਦਰ ਸਿੰਘ ਵਿਰੁੱਧ ਅ/ਧ 306,120ਬੀ ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਲੋਕਾਂ ਦੇ ਕੰਮ ਉਨ੍ਹਾਂ ਦੇ ਕੋਲ ਜਾ ਕੇ ਕਰਨ ਲਈ ਮੁੱਖ ਮੰਤਰੀ ਨੇ ਦਿੱਤੀਆਂ ਹਦਾਇਤਾਂ : ਵਿਧਾਇਕ ਰਾਏ

ਲੋਕਾਂ ਦੇ ਕੰਮ ਉਨ੍ਹਾਂ ਦੇ ਕੋਲ ਜਾ ਕੇ ਕਰਨ ਲਈ ਮੁੱਖ ਮੰਤਰੀ ਨੇ ਦਿੱਤੀਆਂ ਹਦਾਇਤਾਂ : ਵਿਧਾਇਕ ਰਾਏ

ਸਿਹਤ ਵਿਭਾਗ ਨੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਦਿਆਂ 1633 ਥਾਵਾਂ ਤੇ ਮੱਛਰ ਦਾ ਲਾਰਵਾ ਕਰਾਇਆ ਨਸ਼ਟ

ਸਿਹਤ ਵਿਭਾਗ ਨੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਦਿਆਂ 1633 ਥਾਵਾਂ ਤੇ ਮੱਛਰ ਦਾ ਲਾਰਵਾ ਕਰਾਇਆ ਨਸ਼ਟ

ਪਿੰਡ ਰਾਮਪੁਰ ਵਿਖੇ ਘਰ ਵਿੱਚ ਸੁੱਤੇ ਪਏ ਵਿਅਕਤੀ 'ਤੇ ਸੁੱਟਿਆ ਤੇਜ਼ਾਬ,ਹਾਲਤ ਗੰਭੀਰ

ਪਿੰਡ ਰਾਮਪੁਰ ਵਿਖੇ ਘਰ ਵਿੱਚ ਸੁੱਤੇ ਪਏ ਵਿਅਕਤੀ 'ਤੇ ਸੁੱਟਿਆ ਤੇਜ਼ਾਬ,ਹਾਲਤ ਗੰਭੀਰ

ਬੀਬੀ ਪਰਮਜੀਤ ਕੌਰ ਸਰਹਿੰਦ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ: ਜਸਵੰਤ ਸਿੰਘ ਜਫ਼ਰ

ਬੀਬੀ ਪਰਮਜੀਤ ਕੌਰ ਸਰਹਿੰਦ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ: ਜਸਵੰਤ ਸਿੰਘ ਜਫ਼ਰ

ਪੰਜਾਬ ’ਚ ਕੱਲ੍ਹ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

ਪੰਜਾਬ ’ਚ ਕੱਲ੍ਹ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

ਸਿਹਤ ਵਿਭਾਗ ਦੀ ਸੂਬਾ ਪੱਧਰੀ ਟੀਮ ਨੇ ਜਿਲੇ ਅੰਦਰ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਚੱਲ ਰਹੇ ਪ੍ਰੋਗਰਾਮ ਦਾ ਕੀਤਾ ਨਿਰੀਖਣ

ਸਿਹਤ ਵਿਭਾਗ ਦੀ ਸੂਬਾ ਪੱਧਰੀ ਟੀਮ ਨੇ ਜਿਲੇ ਅੰਦਰ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਚੱਲ ਰਹੇ ਪ੍ਰੋਗਰਾਮ ਦਾ ਕੀਤਾ ਨਿਰੀਖਣ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ

ਪ੍ਰਵਾਸੀ ਮਜ਼ਦੂਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ਦਾ ਕਤਲ

ਪ੍ਰਵਾਸੀ ਮਜ਼ਦੂਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ਦਾ ਕਤਲ

ਪੀ.ਐਸ.ਪੀ.ਸੀ.ਐਲ. ਦੇ ਐਚ.ਆਰ.ਡੀ. ਵਿੰਗ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਪੀ.ਐਸ.ਪੀ.ਸੀ.ਐਲ. ਦੇ ਐਚ.ਆਰ.ਡੀ. ਵਿੰਗ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਪੱਤਰਕਾਰਾਂ ਨੂੰ ਰੇਲਵੇ ਸਫਰ ਦੌਰਾਨ ਕਿਰਾਏ ਵਿੱਚ ਛੋਟ ਅਤੇ ਦਿੱਲੀ ਦੀ ਤਰ੍ਹਾਂ 20 ਹਜਾਰ ਪੈਨਸਨ ਦੇਣ ਦਾ ਪ੍ਰਬੰਧ ਕੀਤਾ ਜਾਵੇ : ਟਿਵਾਣਾ

ਪੱਤਰਕਾਰਾਂ ਨੂੰ ਰੇਲਵੇ ਸਫਰ ਦੌਰਾਨ ਕਿਰਾਏ ਵਿੱਚ ਛੋਟ ਅਤੇ ਦਿੱਲੀ ਦੀ ਤਰ੍ਹਾਂ 20 ਹਜਾਰ ਪੈਨਸਨ ਦੇਣ ਦਾ ਪ੍ਰਬੰਧ ਕੀਤਾ ਜਾਵੇ : ਟਿਵਾਣਾ