Saturday, July 27, 2024  

ਚੰਡੀਗੜ੍ਹ

ਸੀਐਮ ਮਾਨ ਨੇ ਪਟਿਆਲਾ ਅਤੇ ਫਰੀਦਕੋਟ ਦੇ 'ਆਪ' ਉਮੀਦਵਾਰਾਂ ਅਤੇ ਵਿਧਾਇਕਾਂ ਨਾਲ ਚੋਣ ਰਣਨੀਤੀ ਤੇ ਕੀਤੀ ਚਰਚਾ

April 02, 2024

*ਡਾ ਬਲਬੀਰ ਸਿੰਘ, ਕਰਮਜੀਤ ਅਨਮੋਲ ਅਤੇ ਪਟਿਆਲਾ ਅਤੇ ਫਰੀਦਕੋਟ ਵਿਧਾਨ ਸਭਾ ਹਲਕਿਆਂ ਦੇ ਸਾਰੇ ਵਿਧਾਇਕ ਮੀਟਿੰਗਾਂ ਵਿੱਚ ਹੋਏ ਸ਼ਾਮਲ *

ਮਾਨ ਨੇ 'ਆਪ' ਆਗੂਆਂ ਨੂੰ ਕਿਹਾ- ਅਸੀਂ ਪਿੰਡਾਂ ਵਿੱਚ ਹਰੇਕ ਘਰ ਜਾ ਰਹੇ ਹਾਂ, ਲੋਕਾਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ

ਲੋਕ ਸਾਡੇ ਨਾਲ ਹਨ, ਮਿਹਨਤ ਕਰੋ, ਅਸੀਂ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਇਤਿਹਾਸਕ ਜਿੱਤ ਦਰਜ ਕਰਾਂਗੇ: ਭਗਵੰਤ ਮਾਨ

ਚੰਡੀਗੜ੍ਹ, 2 ਅਪ੍ਰੈਲ :  ਆਮ ਆਦਮੀ ਪਾਰਟੀ (ਆਪ) ਪੰਜਾਬ ਲੋਕ ਸਭਾ ਚੋਣਾਂ ਲਈ ਪੂਰੀ ਤਿਆਰੀ ਵਿਚ ਹੈ। ਮੰਗਲਵਾਰ ਨੂੰ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਪਟਿਆਲਾ ਅਤੇ ਫਰੀਦਕੋਟ ਦੇ ਉਮੀਦਵਾਰਾਂ ਅਤੇ ਇਨ੍ਹਾਂ ਦੋਵਾਂ ਲੋਕ ਸਭਾ ਹਲਕਿਆਂ ਤੋਂ 'ਆਪ' ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ।

ਇਨ੍ਹਾਂ ਮੀਟਿੰਗਾਂ ਵਿੱਚ ਡਾ ਬਲਬੀਰ ਸਿੰਘ (ਪਟਿਆਲਾ ਤੋਂ 'ਆਪ' ਉਮੀਦਵਾਰ), ਕਰਮਜੀਤ ਸਿੰਘ ਅਨਮੋਲ (ਫ਼ਰੀਦਕੋਟ ਤੋਂ 'ਆਪ' ਉਮੀਦਵਾਰ) ਅਤੇ ਇਨ੍ਹਾਂ ਦੋਵਾਂ ਲੋਕ ਸਭਾ ਸੀਟਾਂ ਦੇ ਸਾਰੇ ਵਿਧਾਇਕ ਹਾਜ਼ਰ ਸਨ। ਭਗਵੰਤ ਮਾਨ ਨੇ ਆਗੂਆਂ ਨੂੰ ਕਿਹਾ ਕਿ ਉਹ ਪਟਿਆਲਾ ਅਤੇ ਫਰੀਦਕੋਟ ਤੋਂ ‘ਆਪ’ ਉਮੀਦਵਾਰਾਂ ਨੂੰ ਜਿਤਾਉਣ ਲਈ ਮਿਲ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਲੋਕ ਸਾਡੇ ਨਾਲ ਹਨ, ਉਨ੍ਹਾਂ ਨੇ ਸਾਡੀ ਸਰਕਾਰ ਦਾ ਕੰਮ ਦੇਖਿਆ ਹੈ ਅਤੇ ਉਹ ਖੁਸ਼ ਹਨ, ਸਖ਼ਤ ਮਿਹਨਤ ਕਰੋ ਅਤੇ ਅਸੀਂ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਵੱਡੀ ਅਤੇ ਇਤਿਹਾਸਕ ਜਿੱਤ ਦਰਜ ਕਰਾਂਗੇ।

'ਆਪ' ਆਗੂਆਂ ਨੇ ਮੁੱਖ ਮੰਤਰੀ ਮਾਨ ਨਾਲ ਸਾਂਝਾ ਕੀਤਾ ਕਿ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਉਣ ਲਈ ਮੀਟਿੰਗਾਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਆਪਣੇ ਹਲਕਿਆਂ ਵਿੱਚ ਵੀ ਚੋਣ ਪ੍ਰਚਾਰ ਤੇਜ਼ ਕਰਨ ਦਾ ਫੈਸਲਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਿਸੇ ਹੋਰ ਪਾਰਟੀ ਨੂੰ ਮੌਕਾ ਨਹੀਂ ਮਿਲੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸੂਬਾ ਪ੍ਰਧਾਨ ਜਸਵੀਰ ਸਿੰਘ ਗਡ਼੍ਹੀ ਦੀ ਪ੍ਰਧਾਨਗੀ ਹੇਠ ਬਸਪਾ ਦੀ ਨਵੀਂ ਕਾਰਜਕਾਰਨੀ ਗਠਨ ਕੀਤੀ - ਰਣਧੀਰ ਸਿੰਘ ਬੈਨੀਵਾਲ

ਸੂਬਾ ਪ੍ਰਧਾਨ ਜਸਵੀਰ ਸਿੰਘ ਗਡ਼੍ਹੀ ਦੀ ਪ੍ਰਧਾਨਗੀ ਹੇਠ ਬਸਪਾ ਦੀ ਨਵੀਂ ਕਾਰਜਕਾਰਨੀ ਗਠਨ ਕੀਤੀ - ਰਣਧੀਰ ਸਿੰਘ ਬੈਨੀਵਾਲ

ਚੰਡੀਗੜ੍ਹ ’ਚ ਮਿਲਿਆ ਸਵਾਈਨ ਫਲੂ ਦਾ ਪਹਿਲਾ ਮਾਮਲਾ, ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ

ਚੰਡੀਗੜ੍ਹ ’ਚ ਮਿਲਿਆ ਸਵਾਈਨ ਫਲੂ ਦਾ ਪਹਿਲਾ ਮਾਮਲਾ, ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ

ਚੰਡੀਗੜ੍ਹ ਨਗਰ ਨਿਗਮ ਦਾ ਜਨਰਲ ਇਜਲਾਸ ਹੋਇਆ ਸ਼ੁਰੂ

ਚੰਡੀਗੜ੍ਹ ਨਗਰ ਨਿਗਮ ਦਾ ਜਨਰਲ ਇਜਲਾਸ ਹੋਇਆ ਸ਼ੁਰੂ

ਪੰਜਾਬ ਨਗਰ ਕੌਂਸਲ ਚੋਣਾਂ: ਅੱਜ ਹਾਈ ਕੋਰਟ ’ਚ ਹੋਵੇਗੀ ਸੁਣਵਾਈ

ਪੰਜਾਬ ਨਗਰ ਕੌਂਸਲ ਚੋਣਾਂ: ਅੱਜ ਹਾਈ ਕੋਰਟ ’ਚ ਹੋਵੇਗੀ ਸੁਣਵਾਈ

'ਦੇਸ਼ ਸੇਵਕ' ਦੇ ਜੀਐਮ-ਕਮ-ਰੈਜੀਡੈਂਟ ਐਡੀਟਰ ਚੇਤਨ ਸ਼ਰਮਾ ਦੇ ਮਾਤਾ ਨੰਦ ਰਾਣੀ ਦੇ ਦੇਹਾਂਤ 'ਤੇ ਅਦਾਰੇ ਦੇ ਐਮਡੀ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ

'ਦੇਸ਼ ਸੇਵਕ' ਦੇ ਜੀਐਮ-ਕਮ-ਰੈਜੀਡੈਂਟ ਐਡੀਟਰ ਚੇਤਨ ਸ਼ਰਮਾ ਦੇ ਮਾਤਾ ਨੰਦ ਰਾਣੀ ਦੇ ਦੇਹਾਂਤ 'ਤੇ ਅਦਾਰੇ ਦੇ ਐਮਡੀ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ

'ਦੇਸ਼ ਸੇਵਕ' ਦੇ ਜੀਐਮ-ਕਮ-ਰੈਜੀਡੈਂਟ ਐਡੀਟਰ ਚੇਤਨ ਸ਼ਰਮਾ ਮਾਤਾ ਨੰਦ ਰਾਣੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ

'ਦੇਸ਼ ਸੇਵਕ' ਦੇ ਜੀਐਮ-ਕਮ-ਰੈਜੀਡੈਂਟ ਐਡੀਟਰ ਚੇਤਨ ਸ਼ਰਮਾ ਮਾਤਾ ਨੰਦ ਰਾਣੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ

'ਦੇਸ਼ ਸੇਵਕ' ਦੇ ਜੀਐਮ-ਕਮ-ਰੈਜੀਡੈਂਟ ਐਡੀਟਰ ਚੇਤਨ ਸ਼ਰਮਾ ਨੂੰ ਡੂੰਘਾ ਸਦਮਾ, ਮਾਤਾ ਦਾ ਦੇਹਾਂਤ

'ਦੇਸ਼ ਸੇਵਕ' ਦੇ ਜੀਐਮ-ਕਮ-ਰੈਜੀਡੈਂਟ ਐਡੀਟਰ ਚੇਤਨ ਸ਼ਰਮਾ ਨੂੰ ਡੂੰਘਾ ਸਦਮਾ, ਮਾਤਾ ਦਾ ਦੇਹਾਂਤ

ਪ੍ਰਸ਼ਾਸਨ ਨੇ ਰਾਏਪੁਰ ਖੁਰਦ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ

ਪ੍ਰਸ਼ਾਸਨ ਨੇ ਰਾਏਪੁਰ ਖੁਰਦ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ

ਭੋਲਾ ਡਰੱਗਜ਼ ਕੇਸ ਵਿਚ ਅੱਜ ਹੋਵੇਗੀ ਅਹਿਮ ਸੁਣਵਾਈ

ਭੋਲਾ ਡਰੱਗਜ਼ ਕੇਸ ਵਿਚ ਅੱਜ ਹੋਵੇਗੀ ਅਹਿਮ ਸੁਣਵਾਈ

ਹਾਊਸਿੰਗ ਬੋਰਡ ਦੇ ਡਾਇਰੈਕਟਰਾਂ ਦੀ ਸਾਲ ਤੋਂ ਨਹੀਂ ਹੋਈ ਮੀਟਿੰਗ

ਹਾਊਸਿੰਗ ਬੋਰਡ ਦੇ ਡਾਇਰੈਕਟਰਾਂ ਦੀ ਸਾਲ ਤੋਂ ਨਹੀਂ ਹੋਈ ਮੀਟਿੰਗ