Saturday, July 27, 2024  

ਅਪਰਾਧ

ਕੱਚਾ ਪੱਕਾ ਪੁਲਿਸ ਲੁੱਟਾਂ ਖੋਹਾਂ ਕਰਨ ਵਾਲੇ ਦੋ ਲੁਟੇਰਿਆਂ ਨੂੰ ਪਿਸਤੌਲ ਦਾਤਰ ਸਮੇਤ ਕੀਤਾ ਕਾਬੂ, ਤੀਜਾ ਅਜੇ ਫਰਾਰ

April 02, 2024

ਲੁੱਟਿਆ ਮਾਲ 20 ਹਜਾਰ ਨਗਦੀ, ਮੋਬਾਈਲ ਮੋਟਰਸਾਈਕਲ ਬਰਾਮਦ

ਜਗਮੀਤ ਸਿੰਘ ਮੀਤ
ਖਾਲੜਾ, 2 ਅਪਰੈਲ :  ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਗੌਰਵ ਯਾਦਵ ਅਤੇ ਜ਼ਿਲ੍ਹਾ ਤਰਨਤਰਨ ਪੁਲਿਸ ਮੁਖੀ ਐਸਐਸਪੀ ਸ੍ਰੀ ਅਸ਼ਵਨੀ ਕਪੂਰ ਦੀਆਂ ਹਦਾਇਤਾਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਿਸ ਥਾਣਾ ਕੱਚਾ ਪੱਕਾ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਹਥਿਆਰਬੰਦ ਦੋ ਵਿਅਕਤੀਆਂ ਨੂੰ ਪਿਸਤੌਲ ਦਾਤਰ ਸਮੇਤ ਗਿ੍ਰਫਤਾਰ ਕਰਕੇ ਫਿਰੋਜ਼ਪੁਰ ਦੇ ਵਸਨੀਕ ਵਿਅਕਤੀ ਪਾਸੋਂ ਹਥਿਆਰਾਂ ਦੀ ਨੋਕ ਤੇ ਖੋਹਿਆ ਮੋਟਰਸਾਈਕਲ ਮੋਬਾਇਲ ਅਤੇ 20 ਹਜਾਰ ਰੁਪਏ ਨਗਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਡੀਐਸਪੀ ਪ੍ਰੀਤਇੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀ ਲਾਲਿਤ ਕੁਮਾਰ ਵਾਸੀ ਫਿਰੋਜ਼ਪੁਰ ਜੋ ਕਿ ਆਯੁਰਵੈਦਿਕ ਦਵਾਈਆਂ ਵੇਚਣ ਦਾ ਧੰਦਾ ਕਰਦਾ ਸੀ ਬੀਤੇ ਦਿਨੀ ਫਿਰੋਜ਼ਪੁਰ ਤੋਂ ਭਿਖੀਵਿੰਡ ਆ ਰਿਹਾ ਸੀ, ਉਸ ਸਮੇਂ ਦੋ ਹਥਿਆਰਬੰਦ ਵਿਅਕਤੀਆਂ ਨੇ ਪਿਸਤੌਲ ਤੇ ਦਾਤਰ ਦੀ ਨੋਕ ਤੇ ਉਸ ਪਾਸੋਂ ਮੋਬਾਈਲ ਨਗਦੀ ਅਤੇ ਮੋਟਰਸਾਈਕਲ ਖੋਹ ਲਿਆ ਲੈਣ ਉਪਰੰਤ ਪੁਲਿਸ ਥਾਣਾ ਕੱਚਾਪੱਕਾ ਦੇ ਮੁਲਾਜ਼ਮ ਕਸ਼ਮੀਰ ਸਿੰਘ ਨੂੰ ਬੀਤੇ ਦਿਨੀ ਲੁੱਟ ਖੋਹ ਵਿੱਚ ਸ਼ਾਮਿਲ ਵਿਅਕਤੀਆਂ ਸਬੰਧੀ ਸੂਚਨਾ ਮਿਲਣ ਤੇ ਕੱਚਾ ਪੱਕਾ ਪੁਲਿਸ ਮੁਲਾਜ਼ਮਾਂ ਵੱਲੋਂ ਤੁਰੰਤ ਘੇਰਾਬੰਦੀ ਕਰਕੇ ਹਥਿਆਰਬੰਦ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਉਨਾਂ ਪਾਸੋਂ ਲੁੱਟ ਖੋਹ ਵਿੱਚ ਵਰਤਿਆ ਪਿਸਤੌਲ, ਦਾਤਰ ਬਰਾਮਦ ਕਰਨ ਦੇ ਨਾਲ ਹਥਿਆਰਾਂ ਦੀ ਨੋਕ ਤੇ ਖੋਹਿਆ ਮੋਟਰਸਾਈਕਲ, ਮੋਬਾਇਲ ਅਤੇ 20 ਹਜਾਰ ਰੁਪਏ ਨਕਦੀ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਜਦੋਂ ਕਿ ਵਾਰਦਾਤ ਵਿੱਚ ਸ਼ਾਮਿਲ ਤੀਸਰਾ ਵਿਅਕਤੀ ਸੁਖਬੀਰ ਸਿੰਘ ਸੁੱਖਾ ਵਾਸੀ ਕਾਲੇਕੇ ਨੂੰ ਫੜ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਡੀਐਸਪੀ ਪ੍ਰੀਤਇੰਦਰ ਸਿੰਘ ਨੇ ਪੁਲਿਸ ਮੁਲਾਜ਼ਮ ਕਸ਼ਮੀਰ ਸਿੰਘ ਸਮੇਤ ਪੁਲਿਸ ਪਾਰਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਗਿ੍ਰਫਤਾਰ ਕੀਤੇ ਗਏ ਗੁਰਜੰਟ ਸਿੰਘ ਵਾਸੀ ਬੈਂਕਾ ਪੁਲਿਸ ਥਾਣਾ ਭਿੱਖੀਵਿੰਡ ਖਿਲਾਫ ਚਾਰ ਮੁਕਦਮੇ ਪਹਿਲਾਂ ਵੀ ਦਰਜ ਕੀਤੇ ਗਏ ਹਨ ਜਦੋਂ ਕਿ ਦੂਸਰੇ ਦੋਸ਼ੀ ਕਮਲ ਵਾਸੀ ਝੁਗੀਆਂ ਦੇ ਖਿਲਾਫ ਵੀ ਕੁਝ ਮੁਕਦਮੇ ਦਰਜ ਹਨ। ਉਹਨਾਂ ਨੇ ਕਿਹਾ ਗਿ੍ਰਫਤਾਰ ਕੀਤੇ ਲੁਟੇਰਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਪ੍ਰਾਪਤ ਕਰਨ ਉਪਰੰਤ ਬਰੀਕੀ ਨਾਲ ਪੁੱਛ ਹੜਤਾਲ ਕੀਤੀ ਜਾਵੇਗੀ ਤਾਂ ਜੋ ਇਲਾਕੇ ਵਿੱਚ ਹੁੰਦੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਬਾਰੇ ਵੀ ਪਤਾ ਲਗਾਇਆ ਜਾ ਸਕੇ। ਇਸ ਮੌਕੇ ਪੁਲਿਸ ਥਾਣਾ ਕੱਚਾ ਪੱਕਾ ਐਸਐਚਓ ਗੁਰਜੀਤ ਸਿੰਘ, ਸਿੰਘ, ਕਸ਼ਮੀਰ ਸਿੰਘ, ਰੀਡਰ ਗੁਰਦੀਪ ਸਿੰਘ, ਏਐਸਆਈ ਸਰਬਜੀਤ ਸਿੰਘ ਸਮੇਤ ਪੁਲਿਸ ਪਾਰਟੀ ਮੁਲਾਜ਼ਮ ਹਾਜਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਜਾਅਲੀ ਬੰਦੂਕ ਲਾਇਸੈਂਸ ਰੈਕੇਟ: ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚ ਰਿਹਾ

ਜਾਅਲੀ ਬੰਦੂਕ ਲਾਇਸੈਂਸ ਰੈਕੇਟ: ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚ ਰਿਹਾ

ਬੰਗਾਲ ਨਗਰਪਾਲਿਕਾ ਨੌਕਰੀ ਘੁਟਾਲਾ ਮਾਮਲਾ: ਸੀਬੀਆਈ ਨੇ 1,814 ਗੈਰ-ਕਾਨੂੰਨੀ ਭਰਤੀਆਂ ਦੀ ਪਛਾਣ ਕੀਤੀ

ਬੰਗਾਲ ਨਗਰਪਾਲਿਕਾ ਨੌਕਰੀ ਘੁਟਾਲਾ ਮਾਮਲਾ: ਸੀਬੀਆਈ ਨੇ 1,814 ਗੈਰ-ਕਾਨੂੰਨੀ ਭਰਤੀਆਂ ਦੀ ਪਛਾਣ ਕੀਤੀ

ਮੋਬਾਈਲ ਸਪੈਮ ਦਾ ਖਤਰਾ: ਕੇਂਦਰ ਨੇ ਫੀਡਬੈਕ ਜਮ੍ਹਾ ਕਰਨ ਦੀ ਆਖਰੀ ਮਿਤੀ 5 ਅਗਸਤ ਤੱਕ ਵਧਾ ਦਿੱਤੀ

ਮੋਬਾਈਲ ਸਪੈਮ ਦਾ ਖਤਰਾ: ਕੇਂਦਰ ਨੇ ਫੀਡਬੈਕ ਜਮ੍ਹਾ ਕਰਨ ਦੀ ਆਖਰੀ ਮਿਤੀ 5 ਅਗਸਤ ਤੱਕ ਵਧਾ ਦਿੱਤੀ

ਟੈਕ ਫਰਮ ਕਾਕਾਓ ਦੇ ਸੰਸਥਾਪਕ ਨੂੰ ਕਥਿਤ ਸਟਾਕ ਹੇਰਾਫੇਰੀ ਲਈ ਗ੍ਰਿਫਤਾਰ ਕੀਤਾ ਗਿਆ

ਟੈਕ ਫਰਮ ਕਾਕਾਓ ਦੇ ਸੰਸਥਾਪਕ ਨੂੰ ਕਥਿਤ ਸਟਾਕ ਹੇਰਾਫੇਰੀ ਲਈ ਗ੍ਰਿਫਤਾਰ ਕੀਤਾ ਗਿਆ

ਆਸਨਸੋਲ ਵਿੱਚ ਨਵੀਂ ਦਿੱਲੀ-ਬੰਗਾਲ ਲਿੰਕ ਨਾਲ ਫਰਜ਼ੀ ਲਾਟਰੀ ਰੈਕੇਟ ਦਾ ਪਰਦਾਫਾਸ਼; ਦੋ ਆਯੋਜਿਤ

ਆਸਨਸੋਲ ਵਿੱਚ ਨਵੀਂ ਦਿੱਲੀ-ਬੰਗਾਲ ਲਿੰਕ ਨਾਲ ਫਰਜ਼ੀ ਲਾਟਰੀ ਰੈਕੇਟ ਦਾ ਪਰਦਾਫਾਸ਼; ਦੋ ਆਯੋਜਿਤ

ਹਿੰਦੂ ਸ਼ਰਧਾਲੂਆਂ ਦੀ ਧਰਮ ਪਰਿਵਰਤਨ ਦੀ ਸ਼ਿਕਾਇਤ 'ਤੇ ਕਰਨਾਟਕ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਹਿੰਦੂ ਸ਼ਰਧਾਲੂਆਂ ਦੀ ਧਰਮ ਪਰਿਵਰਤਨ ਦੀ ਸ਼ਿਕਾਇਤ 'ਤੇ ਕਰਨਾਟਕ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਗੋਆ: ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ 7 ਗ੍ਰਿਫਤਾਰ

ਗੋਆ: ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ 7 ਗ੍ਰਿਫਤਾਰ

ਸਿਡਨੀ ਵਿੱਚ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ

ਸਿਡਨੀ ਵਿੱਚ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ

ਬੰਗਾਲ ਰਾਸ਼ਨ ਘੋਟਾਲਾ: ਈਡੀ ਨੂੰ ਫਰਜ਼ੀ ਕਾਰਡਾਂ ਦੀ ਵਰਤੋਂ ਬਾਰੇ ਸੁਰਾਗ ਮਿਲਿਆ

ਬੰਗਾਲ ਰਾਸ਼ਨ ਘੋਟਾਲਾ: ਈਡੀ ਨੂੰ ਫਰਜ਼ੀ ਕਾਰਡਾਂ ਦੀ ਵਰਤੋਂ ਬਾਰੇ ਸੁਰਾਗ ਮਿਲਿਆ

15 ਜੁਲਾਈ ਨੂੰ ਬੰਗਾਲ ਪੁਲਿਸ ਟੀਮ 'ਤੇ ਹਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ

15 ਜੁਲਾਈ ਨੂੰ ਬੰਗਾਲ ਪੁਲਿਸ ਟੀਮ 'ਤੇ ਹਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ