Saturday, April 13, 2024  

ਅਪਰਾਧ

ਸੜਕ ਹਾਦਸੇ ਚ 2 ਦੀ ਮੌਕੇ ਤੇ ਤੀਜੇ ਦੀ ਇਲਾਜ ਦੌਰਾਨ ਮੌਤ

April 02, 2024

ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ

ਜਗਰਾਉਂ, 2 ਅਪ੍ਰੈਲ (ਚਰਨਜੀਤ ਸਿੰਘ ਚੰਨ): ਬੀਤੀ 31 ਮਾਰਚ ਦੀ ਸ਼ਾਮ ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਤੇ ਸਥਿਤ ਗੁਰੂਸਰ ਗੇਟ ਨੇੜੇ ਵਾਪਰੇ ਸੜਕ ਹਾਦਸੇ ਚ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਸ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਤੀਸਰੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਸਾਂਝੀ ਕਰਦਿਆਂ ਪਿੰਡ ਕਾਉਂਕੇ ਕਲਾਂ ਪੁਲਿਸ ਚੌਂਕੀ ਦੇ ਇੰਚਾਰਜ ਐਸਆਈ ਰਾਮਪਾਲ ਨੇ ਦੱਸਿਆ ਕਿ ਮਿ੍ਰਤਕ ਚਰਨਜੀਤ ਸਿੰਘ ਵਾਸੀ ਵਾਰਡ ਨੰਬਰ 7 ਨਾਨਕ ਨਗਰੀ ਮੋਗਾ ਦੇ ਲੜਕੇ ਪਰਮਪ੍ਰੀਤ ਸਿੰਘ ਨੇ ਆਪਣੇ ਬਿਆਨਾਂ ਵਿੱਚ ਲਿਖਾਇਆ ਹੈ ਕਿ ਬੀਤੀ 31 ਮਾਰਚ ਨੂੰ ਉਸਦਾ ਪਿਤਾ ਚਰਨਜੀਤ ਸਿੰਘ ਆਪਣੇ ਸਾਥੀਆਂ ਦੇ ਨਾਲ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਪਣੇ ਸਕੂਟਰ ਤੇ ਆਇਆ ਸੀ ਅਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਵਾਪਿਸ ਮੋਗਾ ਸਾਈਡ ਨੂੰ ਜਾ ਰਿਹੇ ਸੀ ਤਾਂ ਜਿਵੇਂ ਹੀ ਉਹ ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਪਰ ਸਥਿਤ ਗੁਰੂਸਰ ਗੇਟ ਨੇੜੇ ਪਹੁੰਚੇ ਤਾਂ ਪਿੱਛੋਂ ਦੀ ਆ ਰਹੇ ਸਵਿਫਟ ਕਾਰ ਨੰਬਰ ਪੀ.ਬੀ 30 ਡਬਲਯੂ 0073 ਤੇ ਚਾਲਕ ਨੇ ਬੜੀ ਲਾਪਰਵਾਹੀ ਅਤੇ ਤੇਜ਼ ਰਫਤਾਰੀ ਨਾਲ ਆਪਣੀ ਕਾਰ ਸਕੂਟਰ ਦੇ ਪਿੱਛੇ ਮਾਰੀ ਅਤੇ ਇਹ ਸੜਕ ਹਾਦਸੇ ਦੌਰਾਨ ਉਸਦੇ ਪਿਤਾ ਚਰਨਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਦ ਕਿ ਉਸ ਦੇ ਦੋ ਸਾਥੀਆਂ ਮਹਿੰਦਰ ਸਿੰਘ ਅਤੇ ਅਮਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋਏ ਮੇਰੇ ਪਿਤਾ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆਂ ਇਲਾਜ ਲਈ ਲੁਧਿਆਣਾ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਅਤੇ ਲੁਧਿਆਣਾ ਤੋਂ ਫਿਰ ਉਹਨਾਂ ਨੂੰ ਹਾਈ ਕੇਅਰ ਸੈਂਟਰ ਭੇਜ ਦਿੱਤਾ ਸੀ। ਅਸੀਂ ਆਪਣੇ ਪਿਤਾ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਲੈ ਗਏ ਜਿੱਥੇ ਇਲਾਜ ਦੌਰਾਨ ਮੇਰੇ ਪਿਤਾ ਦੀ ਮੌਤ ਹੋ ਗਈ। ਚੌਂਕੀ ਇੰਚਾਰਜ ਐਸ ਆਈ ਰਾਮਪਾਲ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਉਕਤ ਨੰਬਰ ਕਾਰ ਦੇ ਨਾਮਲੂਮ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰ ਫਰਾਰ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ 'ਚ ਗੁਆਂਢੀ ਨੇ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ

ਦਿੱਲੀ 'ਚ ਗੁਆਂਢੀ ਨੇ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ

ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼, ਅਸਾਮ ਪੁਲਿਸ ਨੇ 20 ਕਰੋੜ ਰੁਪਏ ਦੀਆਂ ਯਾਬਾ ਗੋਲੀਆਂ ਸਮੇਤ ਦੋ ਕਾਬੂ

ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼, ਅਸਾਮ ਪੁਲਿਸ ਨੇ 20 ਕਰੋੜ ਰੁਪਏ ਦੀਆਂ ਯਾਬਾ ਗੋਲੀਆਂ ਸਮੇਤ ਦੋ ਕਾਬੂ

ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤੀ, ਪੁਲਿਸ ਨੇ ਦਰਜ ਕੀਤੇ ਤਿੰਨ ਕੇਸ

ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤੀ, ਪੁਲਿਸ ਨੇ ਦਰਜ ਕੀਤੇ ਤਿੰਨ ਕੇਸ

ਸਮਰਾਲਾ ’ਚ ਲੁਟੇਰੇ ਕਾਰ ਸਵਾਰਾਂ ਤੋਂ 41 ਹਜ਼ਾਰ ਦੀ ਨਗਦੀ ਅਤੇ ਦੋ ਮੋਬਾਇਲ ਲੁੱਟ ਕੇ ਹੋਏ ਫਰਾਰ

ਸਮਰਾਲਾ ’ਚ ਲੁਟੇਰੇ ਕਾਰ ਸਵਾਰਾਂ ਤੋਂ 41 ਹਜ਼ਾਰ ਦੀ ਨਗਦੀ ਅਤੇ ਦੋ ਮੋਬਾਇਲ ਲੁੱਟ ਕੇ ਹੋਏ ਫਰਾਰ

ਅੱਤਵਾਦੀ ਪ੍ਰਭਪ੍ਰੀਤ ਸਿੰਘ ਜਰਮਨੀ ਦਿੱਲੀ ਏਅਰਪੋਰਟ ਤੋਂ ਗਿ੍ਫ਼ਤਾਰ

ਅੱਤਵਾਦੀ ਪ੍ਰਭਪ੍ਰੀਤ ਸਿੰਘ ਜਰਮਨੀ ਦਿੱਲੀ ਏਅਰਪੋਰਟ ਤੋਂ ਗਿ੍ਫ਼ਤਾਰ

ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ

ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ

ਸੜਕ ਹਾਦਸੇ ’ਚ 4 ਦੀ ਮੌਤ, 1 ਜ਼ਖ਼ਮੀ

ਸੜਕ ਹਾਦਸੇ ’ਚ 4 ਦੀ ਮੌਤ, 1 ਜ਼ਖ਼ਮੀ

ਗੋਆ 'ਚ ਉਸਾਰੀ ਵਾਲੀ ਥਾਂ 'ਤੇ ਨੌਜਵਾਨ ਲੜਕੀ ਦੀ ਲਾਸ਼ ਮਿਲੀ, ਪੁਲਿਸ ਜਾਂਚ ਕਰ ਰਹੀ

ਗੋਆ 'ਚ ਉਸਾਰੀ ਵਾਲੀ ਥਾਂ 'ਤੇ ਨੌਜਵਾਨ ਲੜਕੀ ਦੀ ਲਾਸ਼ ਮਿਲੀ, ਪੁਲਿਸ ਜਾਂਚ ਕਰ ਰਹੀ

ਜੰਮੂ-ਕਸ਼ਮੀਰ : ਪੁਲਵਾਮਾ ’ਚ ਮੁਕਾਬਲੇ ਦੌਰਾਨ ਇੱਕ ਦਹਿਸ਼ਤਗਰਦ ਹਲਾਕ, ਦੂਜੇ ਨੂੰ ਘੇਰਿਆ

ਜੰਮੂ-ਕਸ਼ਮੀਰ : ਪੁਲਵਾਮਾ ’ਚ ਮੁਕਾਬਲੇ ਦੌਰਾਨ ਇੱਕ ਦਹਿਸ਼ਤਗਰਦ ਹਲਾਕ, ਦੂਜੇ ਨੂੰ ਘੇਰਿਆ

ਪੀਲੀਭੀਤ : ਤੇਜ਼ ਰਫ਼ਤਾਰ ਡੰਪਰ ਨੇ 5 ਨੂੰ ਦਰੜਿਆ, ਹੋਈ ਮੌਤ

ਪੀਲੀਭੀਤ : ਤੇਜ਼ ਰਫ਼ਤਾਰ ਡੰਪਰ ਨੇ 5 ਨੂੰ ਦਰੜਿਆ, ਹੋਈ ਮੌਤ