Saturday, July 27, 2024  

ਖੇਤਰੀ

ਬਾਬਾ ਭਗਤ ਸਿੰਘ ਬਿਲਗਾ ਦਾ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਬਿਲਗਾ ਵਿਖੇ ਮਨਾਇਆ 

April 02, 2024

ਜਲੰਧਰ /ਬਿਲਗਾ 2 ਅਪ੍ਰੈਲ ( ਰੋਗਿਜ਼ ਸੋਢੀ ) :  ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਦਾ ਜਨਮ ਦਿਵਸ ਸਮਾਗਮ ਸਾਡੇ ਸਮੇਂ ਦੇ ਭਖ਼ਦੇ ਸਰੋਕਾਰਾਂ ਨੂੰ ਮੁਖ਼ਾਤਬ ਹੋ ਨਿਬੜਿਆ। ਜ਼ਿਕਰਯੋਗ ਹੈ ਕਿ ਗ਼ਦਰੀ ਦੇਸ਼ ਭਗਤਾਂ ਦੇ ਨਗਰ ਬਿਲਗਾ ਵਿਖੇ ਹੋਏ ਇਸ ਸਮਾਗਮ 'ਚ ਮੁਲਕ ਦੇ ਅੰਬਰ 'ਤੇ ਛਾਏ ਸਾਮਰਾਜੀ ਕਾਰਪੋਰੇਟ ਘਰਾਣਿਆਂ ਅਤੇ ਉਹਨਾਂ ਦੇ ਭਾਰਤੀ ਜੋਟੀਦਾਰਾਂ ਵੱਲੋਂ ਬੋਲੇ ਚੌਤਰਫ਼ੇ ਹੱਲੇ ਅਤੇ ਫ਼ਿਰਕੂ ਫਾਸ਼ੀ ਹੱਲੇ ਦੇ ਬੱਦਲਾਂ ਬਾਰੇ ਚਰਚਾ ਛਾਈ ਰਹੀ । ਸਮਾਗਮ 'ਚ ਇਹ ਵਿਚਾਰ ਉਭਰਕੇ ਸਾਹਮਣੇ ਆਏ ਕਿ ਅਨੇਕਾਂ ਦੁਸ਼ਵਾਰੀਆਂ ਦੇ ਬਾਵਜੂਦ ਲੋਕ-ਸਰੋਕਾਰਾਂ ਦੀ ਬਾਤ ਜਾਰੀ ਰਹੇਗੀ ਅਤੇ ਕਿੰਨੀਆਂ ਵੀ ਚੁਣੌਤੀਆਂ ਭਰਪੂਰ ਹਾਲਤਾਂ ਦਰਪੇਸ਼ ਹੋਣ ਭਵਿੱਖ਼ ਵਿੱਚ ਬਾਬਾ ਭਗਤ ਸਿੰਘ ਬਿਲਗਾ ਵਰਗੇ ਸਿਦਕਵਾਨ ਲੋਕਾਂ ਦੇ ਸੁਪਨਿਆਂ ਦੀ ਪੂਰਤੀ ਲਈ ਸੰਗਰਾਮ ਜਾਰੀ ਰਹੇਗਾ। ਸਮਾਗਮ ਦੇ ਆਰੰਭ ਵਿੱਚ ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਬਾਬਾ ਬਿਲਗਾ ਜੀ ਦੇ ਜੀਵਨ ਤੇ ਯੋਗਦਾਨ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਜੀ ਦੀ ਯਾਦ ਵਿੱਚ ਬਣੇ ਗ਼ਦਰੀ ਬਾਬਾ ਕਾਮਰੇਡ ਭਗਤ ਸਿੰਘ ਬਿਲਗਾ ਯਾਦਗਾਰ ਹਾਲ ਬਿਲਗਾ ਜਲੰਧਰ ਦੇ ਪ੍ਰਬੰਧ ਵਿੱਚ ਸਥਾਨਕ ਅਗਾਂਹਵਧੂ ਸਾਥੀਆਂ ਦਾ ਸੰਪੂਰਨ ਸਹਿਯੋਗ ਮਿਲਦਾ ਹੈ। ਉਹਨਾਂ ਨੇ ਇਸ ਮੌਕੇ 'ਤੇ ਵਿਛੜੇ ਸਹਿਯੋਗੀਆਂ ਜਿਨ੍ਹਾਂ ਵਿੱਚ ਕਾਮਰੇਡ ਗੁਰਪ੍ਰੇਮ ਸਿੰਘ ਸੰਘੇੜਾ, ਕਾਮਰੇਡ ਅਜਮੇਲ ਸਿੰਘ ਸੰਘੇੜਾ ਅਤੇ ਧੰਨਾ ਸਿੰਘ ਸੰਘੇੜਾ ਨੂੰ ਯਾਦ ਕਰਦਿਆਂ ਕਾ. ਸੰਤੋਖ ਸਿੰਘ ਸੰਧੂ ਦੀ ਹਾਲ ਹੀ ਵਿੱਚ ਵਿਛੜੀ ਭੈਣ ਬਿੰਦਾ ਨੂੰ ਵੀ ਯਾਦ ਕੀਤਾ। ਸਮਾਗਮ ਦੇ ਆਰੰਭ ਵਿੱਚ ਕਾਮਰੇਡ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਂ ਨਾਲ ਗ਼ਦਰੀ ਪਾਰਟੀ ਦਾ ਝੰਡਾ ਲਹਿਰਾਇਆ। ਇਸ ਸਮਾਗਮ ਵਿੱਚ ਅਮੋਲਕ ਸਿੰਘ , ਪਿ੍ਰਥੀਪਾਲ ਸਿੰਘ ਮਾੜੀਮੇਘਾ, ਮੰਗਤ ਰਾਮ ਪਾਸਲਾ , ਮਾਸਟਰ ਪ੍ਰਸ਼ੋਤਮ ਲਾਲ ਬਿਲਗਾ, ਸੀਤਲ ਸਿੰਘ ਸੰਘਾ, ਸੰਤੋਖ ਸਿੰਘ ਬਿਲਗਾ, ਸੁਰਿੰਦਰ ਕੁਮਾਰੀ ਕੋਛੜ ਨੇ ਬਾਬਾ ਬਿਲਗਾ ਦੇ ਜੀਵਨ ਤੇ ਲੋਕ-ਹਿਤੈਸ਼ੀ ਸੰਘਰਸ਼ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਬਾਬਾ ਬਿਲਗਾ ਜੀ ਦੇ ਵੱਡੇ ਪੋਤਰੇ ਅਮਨਬੀਰ ਸਿੰਘ ਸੰਘੇੜਾ ਨੇ ਬਾਬਾ ਜੀ ਬਾਰੇ ਗੱਲ ਕਰਦਿਆਂ ਉਨ੍ਹਾਂ ਨੂੰ ਆਪਣਾ ਮਾਰਗ ਦਰਸ਼ਕ ਦੱਸਿਆ । ਇਸ ਮੌਕੇ 'ਤੇ ਵੱਖ ਵੱਖ ਜਥੇਬੰਦੀਆਂ ਨੂੰ ਬਾਬਾ ਜੀ ਦੀ ਯਾਦ ਵਿੱਚ ਆਰਥਿਕ ਸਹਾਇਤਾ ਦਿੱਤੀ । ਸਮਾਗਮ ਦੇ ਅਖੀਰ ਵਿੱਚ ਕਾਮਰੇਡ ਕੁਲਬੀਰ ਸਿੰਘ ਸੰਘੇੜਾ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਸਾਰੀਆਂ ਅਗਾਂਹਵਧੂ ਜਥੇਬੰਦੀਆਂ ਨਾਲ ਸਬੰਧਿਤ ਪ੍ਰਮੁੱਖ ਹਸਤੀਆਂ ਨੇ ਸ਼ਿਰਕਤ ਕੀਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੁਪਵਾੜਾ ਮੁਕਾਬਲੇ 'ਚ ਇਕ ਅੱਤਵਾਦੀ ਹਲਾਕ, 2 ਜਵਾਨ ਜ਼ਖਮੀ

ਕੁਪਵਾੜਾ ਮੁਕਾਬਲੇ 'ਚ ਇਕ ਅੱਤਵਾਦੀ ਹਲਾਕ, 2 ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਗੋਲੀਬਾਰੀ ਦੌਰਾਨ ਫੌਜ ਦੇ 3 ਜਵਾਨ ਜ਼ਖਮੀ ਹੋ ਗਏ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਗੋਲੀਬਾਰੀ ਦੌਰਾਨ ਫੌਜ ਦੇ 3 ਜਵਾਨ ਜ਼ਖਮੀ ਹੋ ਗਏ

ਨਵੀਂ ਮੁੰਬਈ ਦੀ ਇਮਾਰਤ ਡਿੱਗਣ ਕਾਰਨ 2 ਨੂੰ ਬਚਾਇਆ ਗਿਆ, 24 ਲੋਕ ਬਚ ਗਏ

ਨਵੀਂ ਮੁੰਬਈ ਦੀ ਇਮਾਰਤ ਡਿੱਗਣ ਕਾਰਨ 2 ਨੂੰ ਬਚਾਇਆ ਗਿਆ, 24 ਲੋਕ ਬਚ ਗਏ

ਜੰਮੂ-ਕਸ਼ਮੀਰ: ਕੁਪਵਾੜਾ ਮੁਕਾਬਲੇ 'ਚ 3 ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ: ਕੁਪਵਾੜਾ ਮੁਕਾਬਲੇ 'ਚ 3 ਜਵਾਨ ਜ਼ਖ਼ਮੀ

NDRF ਨੇ ਗੁਜਰਾਤ ਦੇ ਪਿੰਡ 'ਚ ਹੜ੍ਹ ਦੇ ਪਾਣੀ 'ਚ ਫਸੇ 16 ਹੋਰ ਲੋਕਾਂ ਨੂੰ ਬਚਾਇਆ

NDRF ਨੇ ਗੁਜਰਾਤ ਦੇ ਪਿੰਡ 'ਚ ਹੜ੍ਹ ਦੇ ਪਾਣੀ 'ਚ ਫਸੇ 16 ਹੋਰ ਲੋਕਾਂ ਨੂੰ ਬਚਾਇਆ

ਅਨੁਰਾਗ ਗੁਪਤਾ ਨੂੰ ਝਾਰਖੰਡ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ

ਅਨੁਰਾਗ ਗੁਪਤਾ ਨੂੰ ਝਾਰਖੰਡ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ

ਕੇਰਲ ਦੀ ਔਰਤ 'ਲਾਪਤਾ', 20 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਕੇਰਲ ਦੀ ਔਰਤ 'ਲਾਪਤਾ', 20 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਜਿਵੇਂ ਕਿ ਮੀਂਹ ਜਾਰੀ ਹੈ, ਮਹਾਰਾਸ਼ਟਰ ਅਤੇ ਕਰਨਾਟਕ ਸਰਹੱਦੀ ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਦੇ

ਜਿਵੇਂ ਕਿ ਮੀਂਹ ਜਾਰੀ ਹੈ, ਮਹਾਰਾਸ਼ਟਰ ਅਤੇ ਕਰਨਾਟਕ ਸਰਹੱਦੀ ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਦੇ

ਹੜ੍ਹ ਨਾਲ ਭਰੇ ਪੁਣੇ, ਲਵਾਸਾ ਸ਼ਹਿਰ ਦਾ ਪਹਾੜੀ ਹਿੱਸਾ ਵਿਲਾ 'ਤੇ ਡਿੱਗਿਆ ਬਿਜਲੀ ਦਾ ਕਰੰਟ, ਨੇਪਾਲੀ ਲੜਕੇ ਸਮੇਤ 3 ਦੀ ਮੌਤ

ਹੜ੍ਹ ਨਾਲ ਭਰੇ ਪੁਣੇ, ਲਵਾਸਾ ਸ਼ਹਿਰ ਦਾ ਪਹਾੜੀ ਹਿੱਸਾ ਵਿਲਾ 'ਤੇ ਡਿੱਗਿਆ ਬਿਜਲੀ ਦਾ ਕਰੰਟ, ਨੇਪਾਲੀ ਲੜਕੇ ਸਮੇਤ 3 ਦੀ ਮੌਤ

ਕੇਰਲ ਦਾ ਪਾਦਰੀ ਚਰਚ ਦੇ ਅਹਾਤੇ 'ਚ ਮ੍ਰਿਤਕ ਪਾਇਆ ਗਿਆ

ਕੇਰਲ ਦਾ ਪਾਦਰੀ ਚਰਚ ਦੇ ਅਹਾਤੇ 'ਚ ਮ੍ਰਿਤਕ ਪਾਇਆ ਗਿਆ