ਪਟਿਆਲਾ, 3 ਅਪ੍ਰੈਲ
ਪਟਿਆਲਾ ਦੇ ਰਾਜਪੁਰ ਰੋਡ 'ਤੇ ਸਥਿਤ ਕੁਮਾਰ ਸਭਾ ਸਕੂਲ ਦੀ ਗਰਾਊਂਡ 'ਚ ਲੱਗੇ ਮੇਲੇ ਦੌਰਾਨ ਝੂਲਾ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਝੂਲਾ ਡਿੱਗਣ ਕਰਕੇ ਦੋ ਔਰਤਾਂ ਜ਼ਖ਼ਮੀ ਹੋ ਗਈਆਂ ਹਨ। ਦੋਵੇਂ ਔਰਤਾਂ ਨਵੇਂ ਬੱਸ ਸਟੈਂਡ ਨੇੜੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਦੋਵੇਂ ਔਰਤਾਂ ਮਾਂ-ਧੀ ਦੱਸੀਆਂ ਜਾਂਦੀਆਂ ਹਨ। ਦੂਜੇ ਪਾਸੇ ਇਸ ਸਬੰਧੀ ਥਾਣਾ ਲਾਹੌਰੀ ਗੇਟ ਦਾ ਕਹਿਣਾ ਹੈ ਕਿ ਦੋ ਔਰਤਾਂ ਦੇ ਜ਼ਖਮੀ ਹੋਣ ਦੀ ਸੂਚਨਾ ਉਨ੍ਹਾਂ ਕੋਲ ਪਹੁੰਚ ਗਈ ਹੈ ਅਤੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰ ਕੁੰਦਨ ਗੋਗੀਆ ਨੇ ਦੱਸਿਆ ਕਿ ਘਟਨਾ ਕਰੀਬ 9 ਵਜੇ ਵਾਪਰੀ। ਝੂਲਾ ਜਿਆਦਾ ਉੱਚਾ ਨਹੀਂ ਸੀ ਜਿਸ ਕਰਕੇ ਹੋਰ ਲੋਕ ਬਚ ਗਏ। ਗੋਗੀਆ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਹਨਾਂ ਦੀ ਬੇਟੀ ਅਤੇ ਬਹੂ ਜ਼ਖ਼ਮੀ ਹੋਏ ਹਨ ਤੇ ਜ਼ੇਰੇ ਇਲਾਜ ਹਨ।