ਸਿੱਖਿਆ

ਵਿਦਿਆਰਥਣ ਸਾਕਸੀ ਪਾਲ ਨੇ ਨਵੋਦਿਆ ਦਾਖਲਾ ਪ੍ਰੀਖਿਆ ਜ਼ਿਲ੍ਹੇ ਚੋਂ ਦੂਜੇ ਨੰਬਰ ‘ਤੇ ਆਕੇ ਕੀਤੀ ਪਾਸ

April 03, 2024

ਪਿਤਾ ਸਕੂਲ ਲਈ ਚਲਾਉਂਦੇ ਹਨ ਆਟੋ ਰਿਕਸਾ

ਬੰਗਾ, 3 ਅਪ੍ਰੈਲ (ਰਾਜ ਭਟੋਆ) : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਲ੍ਹ ਕਲਾਂ ਵਿਖੇ ਪੰਜਵੀਂ ਜਮਾਤ ਦੀ ਵਿਦਿਆਰਥਣ ਸਾਕਸੀ ਪਾਲ ਨੇ ਜਵਾਹਰ ਨਵੋਦਿਆ ਵਿਦਿਆਲਿਆ ਦਾਖਲਾ ਪ੍ਰੀਖਿਆ ਜ਼ਿਲ੍ਹੇੇ ਭਰ ਤੋਂ ਦੂਜੇ ਨੰਬਰ ‘ਤੇ ਰਹਿ ਕੇ ਪਾਸ ਕੀਤੀ ਹੈ। ਸਕੂਲ ਇੰਚਾਰਜ ਰਾਜ ਕੁਮਾਰ ਅਨੁਸਾਰ ਹੀਉਂ ਵਾਸੀ ਚਮਨ ਲਾਲ ਜੋ ਕਿ ਈ- ਰਿਕਸਾ ਚਾਲਕ ਹਨ ਅਤੇ ਪਿਛਲੇ ਦੋ ਸਾਲ ਤੋਂ ਸਕੂਲ ਦੇ ਬੱਚਿਆਂ ਲਈ ਰੋਜਾਨਾ ਆਉਣ ਜਾਣ ਦਾ ਪ੍ਰਬੰਧ ਕਰਦੇ ਆ ਰਹੇ ਹਨ ਨੇ ਇਸ ਸਕੂਲ ਪੜ੍ਹਾਈ ਅਤੇ ਵਿੱਦਿਅਕ ਮਾਹੌਲ ਤੋਂ ਪ੍ਰਭਾਵਿਤ ਹੁੰਦੇ ਹੋਏ ਆਪਣੀ ਬੇਟੀ ਨੂੰ ਵੀ ਸਰਕਾਰੀ ਪ੍ਰਾਇਮਰੀ ਸਕੂਲ ਸੱਲ੍ਹ ਕਲਾਂ ਵਿੱਚ ਦਾਖਲਾ ਦਵਾਇਆ ਸੀ। ਨਤੀਜੇ ਵਜੋਂ ਜਿੱਥੇ ਸਾਕਸੀ ਪਾਲ ਪੰਜਵੀਂ ਕਲਾਸ 98 ਫੀਸਦੀ ਨੰਬਰ ਹਾਸਲ ਕਰਦੇ ਹੋਏ ਪਾਸ ਕੀਤੀ ਹੈ ਉੱਥੇ ਇਸਨੇ ਆਪਣੀ ਅਗਲੇਰੀ ਪੜ੍ਹਾਈ ਸੀ. ਬੀ. ਐੱਸ. ਈ. ਬੋਰਡ ਰਾਹੀਂ ਕਰਨ ਲਈ ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ ਵਿਖੇ ਦਾਖਲੇ ਲਈ ਜਨਵਰੀ ਲਈ ਗਈ ਪ੍ਰੀਖਿਆ ਵਿੱਚੋਂ ਜ਼ਿਲ੍ਹੇ ਭਰ ਤੋਂ ਚੁਣੇ ਗਏ ਕੁੱਲ੍ਹ 80 ਬੱਚਿਆਂ ਵਿਚਕਾਰ ਦੂਜੇ ਨੰਬਰ ‘ਤੇ ਆਉਂਦੇ ਹੋਏ ਪਾਸ ਕੀਤੀ ਹੈ। ਚੁਣੇ ਗਏ ਇਹ ਸਾਰੇ ਵਿਦਿਆਰਥਣ ਬਾਹਰਵੀਂ ਕਲਾਸ ਪਾਸ ਕਰਨ ਤੱਕ ਉੱਥੇ ਰਹਿ ਕੇ ਅੰਗਰੇਜੀ ਮਾਧਿਅਮ ਵਿਚ ਬਿਲਕੁਲ ਮੁਫਤ ਪੜ੍ਹਨਗੇ। ਸਕੂਲ ਮੁਖੀ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਸੱਲ੍ਹ ਕਲਾਂ ਹਰ ਸਾਲ ਲਗਾਤਾਰ ਨਵੋਦਿਆ ਵਿਦਿਆਲਿਆ ਨੂੰ ਵਿਦਿਆਰਥੀ ਦਿੰਦਾ ਆ ਰਿਹਾ ਹੈ। ਸਾਕਸੀ ਪਾਲ ਬਾਰੇ ਉਹਨਾਂ ਆਖਿਆ ਕਿ ਸਕੂਲ ਨੂੰ ਇਸ ਵਿਦਿਆਰਥਣ ‘ਤੇ ਪੂਰਾ ਮਾਣ ਹੈ ਅਤੇ ਨਵੋਦਿਆ ਵਿਦਿਆਲਿਆ ਵਿਚ ਵੀ ਆਪਣੇ ਮਾਂ ਬਾਪ ਅਤੇ ਅਧਿਆਪਕਾਂ ਦਾ ਨਾਮ ਰੌਸਨ ਕਰੇਗੀ। ਵਿਦਿਆਰਥਣ ਦੀ ਇਸ ਪ੍ਰਾਪਤੀ ‘ਤੇ ਸਕੂਲ ਦੀ ਚੇਅਰਪਰਸਨ ਕੁਲਵਿੰਦਰ ਕੌਰ, ਪਿੰਡ ਦੇ ਸਰਪੰਚ ਸੁਖਦੀਪ ਸਿੰਘ ਖਾਲਸਾ, ਐੱਨ ਆਰ ਆਈ ਸਮਿੰਦਰ ਸਿੰਘ ਗਰਚਾ, ਸੁਖਦੇਵ ਸਿੰਘ ਗਰਚਾ, ਜਸਵਿੰਦਰ ਸਿੰਘ ਗਰਚਾ, ਅਸੋਕ ਕੁਮਾਰ ਬੰਗਾ ਅਤੇ ਪਿੰਡ ਦੇ ਲੰਬੜਦਾਰ ਚਰਨਜੀਤ ਸਿੰਘ ਨੇ ਸਕੂਲ ਸਟਾਫ ਅਤੇ ਬੱਚੀ ਦੇ ਮਾਂ ਬਾਪ ਨੂੰ ਤਹਿਦਿਲੋਂ ਮੁਬਾਰਕਵਾਦ ਦਿੱਤੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ

ਅਸਾਮ ਵਿੱਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਲੜਕਿਆਂ ਨੇ ਕੁੜੀਆਂ ਨੂੰ ਪਛਾੜ ਦਿੱਤਾ

ਅਸਾਮ ਵਿੱਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਲੜਕਿਆਂ ਨੇ ਕੁੜੀਆਂ ਨੂੰ ਪਛਾੜ ਦਿੱਤਾ

ਅਨਵੀ ਆਰਮੀ ‘ਚ ਅਫਸਰ ਤੇ ਨਵਜੋਤ ਬਣਨਾ ਚਾਹੁੰਦੀ ਹੈ ਜੱਜ

ਅਨਵੀ ਆਰਮੀ ‘ਚ ਅਫਸਰ ਤੇ ਨਵਜੋਤ ਬਣਨਾ ਚਾਹੁੰਦੀ ਹੈ ਜੱਜ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ

96.89 ਪਾਸ ਫੀਸਦੀ ਨਾਲ ਸ਼ਾਨਦਾਰ ਰਿਹਾ ਜ਼ਿਲ੍ਹਾ ਮੋਹਾਲੀ ਦਾ ਦਸਵੀਂ ਦਾ ਨਤੀਜਾ

96.89 ਪਾਸ ਫੀਸਦੀ ਨਾਲ ਸ਼ਾਨਦਾਰ ਰਿਹਾ ਜ਼ਿਲ੍ਹਾ ਮੋਹਾਲੀ ਦਾ ਦਸਵੀਂ ਦਾ ਨਤੀਜਾ

ਸਰਕਾਰੀ ਹਾਈ ਸਮਾਰਟ ਸਕੂਲ ਦੇਸੂਮਾਜਰਾ ਦੀ ਅਨੂ ਕੁਮਾਰੀ ਦੀ ਸੋਚ ਆਈ.ਏ.ਐਸ.ਬਣਨਾ

ਸਰਕਾਰੀ ਹਾਈ ਸਮਾਰਟ ਸਕੂਲ ਦੇਸੂਮਾਜਰਾ ਦੀ ਅਨੂ ਕੁਮਾਰੀ ਦੀ ਸੋਚ ਆਈ.ਏ.ਐਸ.ਬਣਨਾ

ਗਲੋਬਲ ਡਿਸਕਵਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਬਾਰੇ ਸਿੱਧੇ ਤੌਰ ’ਤੇ ਸਮਝਾਇਆ

ਗਲੋਬਲ ਡਿਸਕਵਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਬਾਰੇ ਸਿੱਧੇ ਤੌਰ ’ਤੇ ਸਮਝਾਇਆ

ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਨਵੇਂ ਅਪਰਾਧਿਕ ਕਾਨੂੰਨ ਤੇ ਸਾਈਬਰ ਸੁਰੱਖਿਆ 'ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ

ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਨਵੇਂ ਅਪਰਾਧਿਕ ਕਾਨੂੰਨ ਤੇ ਸਾਈਬਰ ਸੁਰੱਖਿਆ 'ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ

ਪਹਿਲੇ ਦਰਜੇ ਵਿਚ ਐੱਮ.ਏ. ਉਰਦੂ ਦੀ ਪ੍ਰੀਖਿਆ ਪਾਸ ਕਰਨ ਵਾਲੇ ਬਲਜੀਤ ਸਿੰਘ ਨੂੰ ਕੀਤਾ ਗਿਆ ਸਨਮਾਨਤ

ਪਹਿਲੇ ਦਰਜੇ ਵਿਚ ਐੱਮ.ਏ. ਉਰਦੂ ਦੀ ਪ੍ਰੀਖਿਆ ਪਾਸ ਕਰਨ ਵਾਲੇ ਬਲਜੀਤ ਸਿੰਘ ਨੂੰ ਕੀਤਾ ਗਿਆ ਸਨਮਾਨਤ

ਪ੍ਰਾਈਵੇਟ ਸਕੂਲ ’ਚ ਭਾਰੀ ਫ਼ੀਸ ਵਾਧੇ ਖ਼ਿਲਾਫ਼ ਮਾਪੇ ਲਾਮਬੰਦ ਹੋਏ, ਕਮੇਟੀ ਗਠਿਤ

ਪ੍ਰਾਈਵੇਟ ਸਕੂਲ ’ਚ ਭਾਰੀ ਫ਼ੀਸ ਵਾਧੇ ਖ਼ਿਲਾਫ਼ ਮਾਪੇ ਲਾਮਬੰਦ ਹੋਏ, ਕਮੇਟੀ ਗਠਿਤ