Saturday, April 13, 2024  

ਅਪਰਾਧ

ਹੈਰੋਇਨ, ਪਿਸਤੌਲ ਸਮੇਤ 4 ਕਾਬੂ 

April 03, 2024

ਮਮਦੋਟ, 3 ਅਪ੍ਰੈਲ ( ਜੋਗਿੰਦਰ ਸਿੰਘ ਭੋਲਾ ) :  ਥਾਣਾ ਮਮਦੋਟ ਦੀ ਪੁਲਿਸ ਨੇ ਪਿੰਡ ਰਹੀਮੈਂ ਕੇ ਉਤਾੜ ਲਾਗੇ ਨਾਕੇਬੰਦੀ ਕਰਕੇ 550 ਗ੍ਰਾਮ ਹੈਰੋਇਨ, 01 ਪਿਸਟਲ (32 ਬੋਰ) ਅਤੇ 01 ਮੈਗਜ਼ੀਨ ਸਮੇਤ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ।
ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਗਸ਼ਤ ਮਮਦੋਟ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਗਗਨਦੀਪ ਸਿੰਘ ਵਾਸੀ ਸ਼ੇਰਾ ਮਡਾਰ (ਮੱਖੂ), ਬਲਵਿੰਦਰ ਸਿੰਘ0 ਕੁਲਵਿੰਦਰ ਪੁੱਤਰ ਗੁਰਦੀਪ ਸਿੰਘ ਵਾਸੀ ਪੌਜੋ ਕੇ ਉਤਾੜ, ਐਮਪੀ ਸਿੰਘ ਪਿੰਡ ਫੱਤੇਵਾਲਾ, ਅਤੇ ਦੀਪੂ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖੇਤਰ ਵਿੱਚ ਨਸ਼ਾ ਅਤੇ ਹਥਿਆਰਾਂ ਦੀ ਸਮਗਲਿੰਗ ਕਰਨ ਲਈ ਕਾਫੀ ਸਰਗਰਮ ਹਨ,
ਮੁਢਲੀ ਜਾਂਚ ਪੜਤਾਲ ਦੌਰਾਨ ਪੁਲਿਸ ਨੂੰ ਇਹ ਪਤਾ ਲੱਗਾ ਕਿ ਇਹ ਡਰੋਨ ਦੇ ਰਾਹੀਂ ਤਸਕਰੀ ਕਰਦੇ ਹਨ ਜਿਸ ਦੇ ਤਹਿਤ ਨਸ਼ੇ ਤੇ ਤਸਕਰੀ ਦੀ ਖੇਪ ਮੰਗਵਾ ਰੱਖੀ ਹੈ ਜਿਸ ਨੂੰ ਅੱਗੇ ਟਿਕਾਣੇ ਲਾਚਾਰ ਜਾ ਰਹੇ ਹਨ ਇਸੇ ਤਹਿਤ ਤਰਾਂ ਥਾਣਾ ਦੀ ਪੁਲਿਸ ਟੀਮ ਨੇ ਸਮੇਤ ਛਾਪੇਮਾਰੀ ਕਰਕੇ 550 ਗ੍ਰਾਮ ਹੈਰਨ ਇੱਕ ਪਿਸਟਲ ਸਮੇਤ ਮੈਗਜ਼ੀਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ