Saturday, April 13, 2024  

ਅਪਰਾਧ

ਹੈਰੋਇਨ ਤੇ ਡਰੱਗ ਮਨੀ ਸਮੇਤ ਔਰਤ ਕਾਬੂ

April 03, 2024

ਜਗਰਾਉਂ, 3 ਅਪ੍ਰੈਲ (ਚਰਨਜੀਤ ਸਿੰਘ ਚੰਨ) : ਲੁਧਿਆਣਾ ਦਿਹਾਤੀ ਪੁਲਿਸ ਦੇ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਥਾਣਾ ਜੋਧਾ ਪੁਲਿਸ ਨੇ ਇੱਕ ਔਰਤ ਨੂੰ 65 ਗ੍ਰਾਮ ਹੈਰੋਇਨ ਅਤੇ 1 ਲੱਖ 31 ਹਜ਼ਾਰ ਡਰੱਗ ਮਨੀ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਸਾਂਝੀ ਕਰਦਿਆਂ ਐਸ.ਆਈ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਹ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਲਿੰਕ ਸੜਕ ਲਤਾਲਾ ਤੋਂ ਭੈਣੀ ਰੋੜਾਂ ਪਰ ਬਣੇ ਮੋੜ ਤੇ ਮੌਜੂਦ ਸੀ ਤਾਂ ਪਿੰਡ ਲਤਾਲਾ ਸਾਈਡ ਤੋਂ ਇੱਕ ਔਰਤ ਪੈਦਲ ਆਉਂਦੀ ਦਿਖਾਈ ਦਿੱਤੀ ਜਿਸਨੇ ਆਪਣੇ ਹੱਥ ਵਿੱਚ ਕਾਲੇ ਰੰਗ ਦਾ ਲਿਫਾਫਾ ਫੜਿਆ ਹੋਇਆ ਸੀ। ਉਸ ਔਰਤ ਨੇ ਸਾਹਮਣੇ ਪੁਲਿਸ ਪਾਰਟੀ ਨੂੰ ਵੇਖ ਆਪਣੇ ਹੱਥ ਵਿੱਚ ਫੜਿਆ ਹੋਇਆ ਕਾਲੇ ਰੰਗ ਦਾ ਲਿਫਾਫਾ ਹੇਠਾਂ ਧਰਤੀ ਤੇ ਸੁੱਟ ਦਿੱਤਾ ਅਤੇ ਪਿੱਛੇ ਨੂੰ ਵਾਪਸ ਮੁੜਨ ਲੱਗੀ ਤਾਂ ਸ਼ੱਕ ਹੋਣ ਤੇ ਕਰਮਚਾਰੀਆਂ ਦੀ ਮਦਦ ਨਾਲ ਲੇਡੀ ਸਿਪਾਹੀ ਮਨਜੀਤ ਕੌਰ ਤੋਂ ਕਾਬੂ ਕਰਵਾ ਕੇ ਉਸਦਾ ਨਾਂ ਪੁੱਛਿਆ ਤਾਂ ਉਸਨੇ ਆਪਣਾ ਨਾਮ ਅਮਨਪ੍ਰੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਪਿੰਡ ਲਤਾਲਾ ਦੱਸਿਆ ਅਤੇ ਜਦੋਂ ਪੁਲਿਸ ਨੇ ਉਸ ਵੱਲੋਂ ਹੇਠਾਂ ਸੁੱਟੇ ਗਏ ਕਾਲੇ ਰੰਗ ਦੇ ਲਿਫਾਫੇ ਦੀ ਜਾਂਚ ਕੀਤੀ ਤਾਂ ਪੁਲਿਸ ਨੂੰ ਲਿਫਾਫੇ ਵਿੱਚੋਂ 65 ਗ੍ਰਾਮ ਹੈਰੋਇਨ ਅਤੇ 1 ਲੱਖ 31 ਹਜ਼ਾਰ ਡਰੱਗ ਮਨੀ ਬਰਾਮਦ ਹੋਈ। ਜਿਸ ਦੇ ਆਧਾਰ ਤੇ ਪੁਲਿਸ ਨੇ ਕਾਬੂ ਕੀਤੀ ਗਈ ਔਰਤ ਅਮਨਪ੍ਰੀਤ ਕੌਰ ਦੇ ਖਿਲਾਫ ਥਾਣਾ ਜੋਧਾ ਵਿਖੇ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ