Saturday, July 27, 2024  

ਅਪਰਾਧ

ਟਰਾਲਾ ਲੈ ਕੇ ਆ ਰਹੇ ਝਾਰਖੰਡ ਮੂਲ ਦੇ ਦੋ ਵਿਅਕਤੀ ਅਫ਼ੀਮ ਸਮੇਤ ਗਿ੍ਫ਼ਤਾਰ

April 03, 2024

ਸ੍ਰੀ ਫ਼ਤਹਿਗੜ੍ਹ ਸਾਹਿਬ, 3 ਅਪ੍ਰੈਲ (ਰਵਿੰਦਰ ਸਿੰਘ ਢੀਂਡਸਾ) :  ਝਾਰਖੰਡ ਮੂਲ ਦੇ ਦੋ ਵਿਅਕਤੀਆਂ ਨੂੰ ਬਸੀ ਪਠਾਣਾ ਪੁਲਿਸ ਵੱਲੋਂ ਦੋ ਕਿਲੋ ਅਫ਼ੀਮ ਸਮੇਤ ਗਿ੍ਰਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਥਾਣਾ ਬਸੀ ਪਠਾਣਾ ਦੀ ਇੱਕ ਪੁਲਿਸ ਪਾਰਟੀ ਬਸੀ ਪਠਾਣਾ ਦੇ ਊਸ਼ਾ ਮਾਤਾ ਮੰਦਰ ਨਜ਼ਦੀਕ ਮੌਜੂਦ ਸੀ ਤਾਂ ਮੋਰਿੰਡਾ ਵੱਲੋਂ ਆ ਰਹੇ ਟਰਾਲਾ ਨੰਬਰ J8-02-2N-2864 ਦਾ ਡਰਾਈਵਰ ਅਤੇ ਕੰਡਕਟਰ ਪੁਲਿਸ ਕਰਮਚਾਰੀਆਂ ਨੂੰ ਦੇਖ ਕੇ ਟਰਾਲਾ ਰੋਕ ਕੇ ਉਥੋਂ ਭੱਜ ਨਿਕਲੇ ਤੇ ਭੱਜਦੇ ਸਮੇਂ ਟਰਾਲੇ ਦੀ ਕੰਡਕਟਰ ਸੀਟ ਤੇ ਬੈਠੇ ਵਿਅਕਤੀ ਨੇ ਹੱਥ ਵਿੱਚ ਫੜਿਆ ਲਿਫਾਫਾ ਸੜਕ ਕਿਨਾਰੇ ਖਤਾਨਾਂ ਵਿੱਚ ਸੁੱਟ ਦਿੱਤਾ। ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਭੱਜ ਰਹੇ ਵਿਅਕਤੀਆਂ ਨੂੰ ਕਾਬੂ ਕਰਨ ਉਪਰੰਤ ਸਹਾਇਕ ਥਾਣੇਦਾਰ ਸਤਨਾਮ ਸਿੰਘ ਵੱਲੋਂ ਜਦੋਂ ਉਨਾਂ ਵੱਲੋਂ ਸੁੱਟੇ ਗਏ ਲਿਫਾਫੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਦੋ ਕਿਲੋ ਅਫੀਮ ਬਰਾਮਦ ਹੋਈ ਜਿਸ 'ਤੇ ਕਾਬੂ ਕੀਤੇ ਗਏ ਪਰਮੋਦ ਕੁਮਾਰ ਰਾਵਤ ਅਤੇ ਟਿੰਕੂ ਰਾਣਾ ਵਾਸੀਆਨ ਜ਼ਿਲ੍ਹਾ ਚਤਰਾ ਝਾਰਖੰਡ ਨੂੰ ਅ/ਧ 18ਬੀ/61/85 ਐਨ.ਡੀ.ਪੀ.ਐਸ. ਐਕਟ ਤਹਿਤ ਗਿ੍ਰਫ਼ਤਾਰ ਕਰ ਲਿਆ ਗਿਆ।ਟਰਾਲੇ ਨੂੰ ਕਬਜ਼ੇ 'ਚ ਲੈ ਕੇ ਥਾਣਾ ਬੱਸੀ ਪਠਾਣਾ ਦੀ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਅਮਰੀਕਾ 'ਚ ਕਲਾ ਸੰਮੇਲਨ ਦੌਰਾਨ ਗੋਲੀ ਮਾਰ ਕੇ ਵਿਅਕਤੀ ਦੀ ਮੌਤ ਹੋ ਗਈ

ਅਮਰੀਕਾ 'ਚ ਕਲਾ ਸੰਮੇਲਨ ਦੌਰਾਨ ਗੋਲੀ ਮਾਰ ਕੇ ਵਿਅਕਤੀ ਦੀ ਮੌਤ ਹੋ ਗਈ

ਜਾਅਲੀ ਬੰਦੂਕ ਲਾਇਸੈਂਸ ਰੈਕੇਟ: ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚ ਰਿਹਾ

ਜਾਅਲੀ ਬੰਦੂਕ ਲਾਇਸੈਂਸ ਰੈਕੇਟ: ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚ ਰਿਹਾ

ਬੰਗਾਲ ਨਗਰਪਾਲਿਕਾ ਨੌਕਰੀ ਘੁਟਾਲਾ ਮਾਮਲਾ: ਸੀਬੀਆਈ ਨੇ 1,814 ਗੈਰ-ਕਾਨੂੰਨੀ ਭਰਤੀਆਂ ਦੀ ਪਛਾਣ ਕੀਤੀ

ਬੰਗਾਲ ਨਗਰਪਾਲਿਕਾ ਨੌਕਰੀ ਘੁਟਾਲਾ ਮਾਮਲਾ: ਸੀਬੀਆਈ ਨੇ 1,814 ਗੈਰ-ਕਾਨੂੰਨੀ ਭਰਤੀਆਂ ਦੀ ਪਛਾਣ ਕੀਤੀ

ਮੋਬਾਈਲ ਸਪੈਮ ਦਾ ਖਤਰਾ: ਕੇਂਦਰ ਨੇ ਫੀਡਬੈਕ ਜਮ੍ਹਾ ਕਰਨ ਦੀ ਆਖਰੀ ਮਿਤੀ 5 ਅਗਸਤ ਤੱਕ ਵਧਾ ਦਿੱਤੀ

ਮੋਬਾਈਲ ਸਪੈਮ ਦਾ ਖਤਰਾ: ਕੇਂਦਰ ਨੇ ਫੀਡਬੈਕ ਜਮ੍ਹਾ ਕਰਨ ਦੀ ਆਖਰੀ ਮਿਤੀ 5 ਅਗਸਤ ਤੱਕ ਵਧਾ ਦਿੱਤੀ

ਟੈਕ ਫਰਮ ਕਾਕਾਓ ਦੇ ਸੰਸਥਾਪਕ ਨੂੰ ਕਥਿਤ ਸਟਾਕ ਹੇਰਾਫੇਰੀ ਲਈ ਗ੍ਰਿਫਤਾਰ ਕੀਤਾ ਗਿਆ

ਟੈਕ ਫਰਮ ਕਾਕਾਓ ਦੇ ਸੰਸਥਾਪਕ ਨੂੰ ਕਥਿਤ ਸਟਾਕ ਹੇਰਾਫੇਰੀ ਲਈ ਗ੍ਰਿਫਤਾਰ ਕੀਤਾ ਗਿਆ

ਆਸਨਸੋਲ ਵਿੱਚ ਨਵੀਂ ਦਿੱਲੀ-ਬੰਗਾਲ ਲਿੰਕ ਨਾਲ ਫਰਜ਼ੀ ਲਾਟਰੀ ਰੈਕੇਟ ਦਾ ਪਰਦਾਫਾਸ਼; ਦੋ ਆਯੋਜਿਤ

ਆਸਨਸੋਲ ਵਿੱਚ ਨਵੀਂ ਦਿੱਲੀ-ਬੰਗਾਲ ਲਿੰਕ ਨਾਲ ਫਰਜ਼ੀ ਲਾਟਰੀ ਰੈਕੇਟ ਦਾ ਪਰਦਾਫਾਸ਼; ਦੋ ਆਯੋਜਿਤ

ਹਿੰਦੂ ਸ਼ਰਧਾਲੂਆਂ ਦੀ ਧਰਮ ਪਰਿਵਰਤਨ ਦੀ ਸ਼ਿਕਾਇਤ 'ਤੇ ਕਰਨਾਟਕ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਹਿੰਦੂ ਸ਼ਰਧਾਲੂਆਂ ਦੀ ਧਰਮ ਪਰਿਵਰਤਨ ਦੀ ਸ਼ਿਕਾਇਤ 'ਤੇ ਕਰਨਾਟਕ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਗੋਆ: ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ 7 ਗ੍ਰਿਫਤਾਰ

ਗੋਆ: ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ 7 ਗ੍ਰਿਫਤਾਰ

ਸਿਡਨੀ ਵਿੱਚ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ

ਸਿਡਨੀ ਵਿੱਚ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ

ਬੰਗਾਲ ਰਾਸ਼ਨ ਘੋਟਾਲਾ: ਈਡੀ ਨੂੰ ਫਰਜ਼ੀ ਕਾਰਡਾਂ ਦੀ ਵਰਤੋਂ ਬਾਰੇ ਸੁਰਾਗ ਮਿਲਿਆ

ਬੰਗਾਲ ਰਾਸ਼ਨ ਘੋਟਾਲਾ: ਈਡੀ ਨੂੰ ਫਰਜ਼ੀ ਕਾਰਡਾਂ ਦੀ ਵਰਤੋਂ ਬਾਰੇ ਸੁਰਾਗ ਮਿਲਿਆ