Saturday, July 27, 2024  

ਅਪਰਾਧ

ਮੁਕੇਰੀਆਂ ਦੇ ਦੋਸ਼ਾਂ ‘ਚ ਘਿਰੇ ਤਹਿਸੀਲਦਾਰ ਤੇ ਰੀਡਰ ਦਾ ਨਾਮ ਭਿ੍ਰਸ਼ਟ ਅਧਿਕਾਰੀਆਂ ਦੀ ਵਾਈਰਲ ਚਿੱਠੀ ਵਿੱਚ ਵੀ ਚਮਕਿਆ ਸੀ

April 03, 2024

ਵਾਈਰਲ ਚਿੱਠੀ ਤੋਂ ਬਾਅਦ ਤਹਿਸੀਲਦਾਰ ਅੰਮ੍ਰਿਤਬੀਰ ਸਿੰਘ ਦਾ ਅਨੰਦਪੁਰ ਸਾਹਿਬ ਤੋਂ ਮੁਕੇਰੀਆਂ ਅਤੇ ਰੀਡਰ ਦੀਪਕ ਕੁਮਾਰ ਦਾ ਮੁਕੇਰੀਆਂ ਤੋਂ ਹਾਜੀਪੁਰ ਹੋਇਆ ਸੀ ਤਬਾਦਲਾ

ਮਨਜੀਤ ਸਿੰਘ ਚੀਮਾ
ਮੁਕੇਰੀਆਂ, 3 ਅਪਰੈਲ : ਬੀਤੇ ਦਿਨ ਲੋਕਾਂ ਦੀ ਖੱਜ਼ਲ ਖੁਆਰੀ ਮਾਮਲੇ ਵਿੱਚ ਸਾਹਮਣੇ ਆਏ ਤਹਿਸੀਲਦਾਰ ਮੁਕੇਰੀਆਂ ਅੰਮ੍ਰਿਤਬੀਰ ਸਿੰਘ ਅਤੇ ਰੀਡਰ ਦੀਪਕ ਕੁਮਾਰ ਦਾ ਨਾਮ ਕਥਿਤ ਭਿ੍ਰਸ਼ਟ ਤਹਿਸੀਲਦਾਰਾਂ/ਨਾਇਬ ਤਹਿਸੀਲਦਾਰਾਂ ਦੀ ਕੁਝ ਸਮਾਂ ਪਹਿਲਾਂ ਵਾਈਰਲ ਹੋਈ ਗੁਪਤ ਚਿੱਠੀ ਵਿੱਚ ਵੀ ਸ਼ੁਮਾਰ ਰਿਹਾ ਹੈ। ਉਸ ਮੌਕੇ ਤਹਿਸੀਲਦਾਰ ਅੰਮ੍ਰਿਤਬੀਰ ਸਿੰਘ ਅਨੰਦਪੁਰ ਸਾਹਿਬ ਵਿਖੇ ਅਤੇ ਦੀਪਕ ਰੀਡਰ ਮੁਕੇਰੀਆ ਵਿਖੇ ਤਾਇਨਾਤ ਸੀ। ਚਿੱਠੀ ਦਾ ਮਾਮਲਾ ਗਰਮਾਉਣ ‘ਤੇ ਸੂਬਾ ਸਰਕਾਰ ਨੇ ਇਸ ਚਿੱਠੀ ਅਨੁਸਾਰ ਤੁਰੰਤ ਕੋਈ ਕਾਰਵਾਈ ਨਾ ਕਰਕੇ ਹੌਲੀ ਹੌਲੀ ਲਿਸਟ ਵਿੱਚ ਸ਼ੁਮਾਰ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਸਨ। ਇਸ ਚਿੱਠੀ ਦੇ ਅਸਲ ਹੋਣ ਦੀ ਪੁਸ਼ਟੀ ਇੱਕ ਉੱਚ ਵਿਜੀਲੈਂਸ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਕੀਤੀ ਹੈ।
ਦੇਸ਼ ਸੇਵਕ ਦੇ ਇਸ ਪੱਤਰਕਾਰ ਕੋਲ ਮੌਜੂਦ ਵਾਈਰਲ ਹੋਏ ਪੱਤਰ ਅਨੁਸਾਰ ਕਥਿਤ ਅਗਸਤ 2023 ਵਿੱਚ ਮੁੱਖ ਸਕੱਤਰ ਪੰਜਾਬ ਨੇ ਮੁੱਖ ਡਾਇਰੈਕਟਰ ਵਿਜੀਲੈਂਸ ਬਿਓਰੋ ਵਲੋਂ ਲਿਖੇ ਇੱਕ ਪੱਤਰ ਦੇ ਹਵਾਲੇ ਨਾਲ ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ, ਮਾਲ ਪੰਜਾਬ ਨੂੰ ਲਿਖਿਆ ਸੀ ਕਿ ਵਿਜੀਲੈਂਸ ਬਿਓਰੋ ਨੇ ਕਈ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਖਿਲਾਫ਼ ਰਿਸ਼ਵਤ ਹਾਸਲ ਕਰਨ ਦੇ ਦੋਸ਼ ਲਗਾਏ ਹਨ। ਵਿਜੀਲੈਂਸ ਦੇ ਪੱਤਰ ਅਨੁਸਾਰ ਫੀਲਡ ਵਿੱਚੋਂ ਇਕੱਤਰ ਕੀਤੇ ਇਨਪੁਟਸ ਅਨੁਸਾਰ ਮਾਲ ਵਿਭਾਗ ਦੇ ਅਫਸਰਾਂ ਵਲੋਂ ਜ਼ਮੀਨ ਅਤੇ ਪ੍ਰਾਪਰਟੀ ਦੀਆਂ ਰਜਿਸਟਰੀਆਂ ਕਰਾਉਣ ਲਈ ਆਉਣ ਵਾਲੇ ਲੋਕਾਂ ਤੋਂ ਰਿਸ਼ਵਤ ਇਕੱਠੀ ਕਰਨ ਲਈ ਵਸੀਕਾ ਨਵੀਸ ਅਤੇ ਪ੍ਰਾਈਵੇਟ ਵਿਆਕਤੀ ਰੱਖੇ ਗਏ ਹਨ। ਰਿਸ਼ਵਤ ਲੈਣ ਤੋਂ ਬਾਅਦ ਉਨ੍ਹਾ ਵਲੋਂ ਕਾਗਜ਼ਾ ਉੱਪਰ ਕੋਡ ਵਰਡ ਲਿਖਣ ਜਿਹੇ ਤਰੀਕੇ ਅਪਣਾਏ ਜਾ ਰਹੇ ਹਨ। ਵਸੀਕਾ ਨਵੀਸ ਜਾਂ ਪ੍ਰਾਈਵੇਟ ਵਿਆਕਤੀਆਂ ਦੁਆਰਾ ਰਿਸ਼ਵਤ ਲੈਣ ਉਪਰੰਤ ਸਬੰਧਿਤ ਤਹਿਸੀਲਦਾਰ ਤੱਕ ਉਸੇ ਦਿਨ ਹੀ ਪਹੁੰਚਾ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਕਮਰਸ਼ੀਅਲ ਪ੍ਰਾਪਰਟੀ ਨੂੰ ਰਿਹਾਇਸ਼ੀ ਵਿਖਾ ਕੇ ਸ਼ਹਿਰੀ ਪ੍ਰਾਪਰਟੀ ਨੂੰ ਪੇਂਡੂ ਦਿਖਾ ਕੇ ਸਰਕਾਰ ਨੂੰ ਅਸ਼ਟਾਮ ਡਿਊਟੀ ਵਿੱਚ ਘਾਟਾ ਪਾਇਆ ਜਾਂਦਾ ਹੈ। ਕਈ ਕੇਸਾਂ ਵਿੱਚ ਏਜੰਟਾਂ, ਪ੍ਰਾਪਰਟੀ ਡੀਲਰਾਂ ਅਤੇ ਕਲੋਨਾਈਜ਼ਰਾਂ ਦੀ ਅਣਅਧਿਕਾਰਤ ਕਲੋਨੀਆਂ ਦੀਆਂ ਰਜਿਸਟਰੀਆਂ ਬਿਨ੍ਹਾਂ ਐਨ ਓ ਸੀ ਕਰ ਦਿੱਤੀਆਂ ਜਾਂਦੀਆਂ ਹਨ। ਜਿਨ੍ਹਾਂ ਲੋਕਾਂ ਦੀਆਂ ਰਜਿਸਟਰੀਆਂ ਵਿੱਚ ਐਲ ਓ ਸੀ ਦੀ ਜ਼ਰੂਰਤ ਨਾ ਵੀ ਹੋਵੇ, ਊਨ੍ਹਾਂ ਵਿੱਚ ਐਨ ਓ ਸੀ ਹੋਣ ਦਾ ਡਰਾਵਾ ਦੇ ਕੇ ਰਿਸ਼ਵਤ ਲਈ ਜਾਂਦੀ ਹੈ।ਕਈ ਕੇਸਾਂ ਵਿੱਚ ਵਿਰਾਸਤ/ਫਰਦ ਬਦਲ ਦੇ ਇੰਤਕਾਲ ਮਨਜ਼ੂਰ ਕਰਨ ਲਈ ਤਹਿਸੀਲਦਾਰਾਂ ਵਲੋਂ ਪਟਵਾਰੀ ਨਾਲ ਮਿਲ ਕੇ ਰਿਸ਼ਵਤ ਲਈ ਜਾਂਦੀ ਹੈ।
ਇਸ ਪੱਤਰ ਤੋਂ ਬਾਅਦ ਸਰਕਾਰ ਹਰਕਤ ਵਿੱਚ ਆਈ ਤਾਂ ਮਾਲ ਅਧਿਕਾਰੀਆਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਸਰਕਾਰ ਨੇ ਨਰਮਤਾਈ ਵਰਤਦਿਆਂ ਹੌਲੀ ਹੌਲੀ ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਸਨ।
ਵਿਭਾਗ ਦੇ ਸੂਤਰ ਨੇ ਦੱਸਿਆ ਕਿ ਇਹ ਗੁਪਤ ਪੱਤਰ ਉੱਚ ਅਧਿਕਾਰੀਆਂ ਵਲੋਂ ਹੇਠਲੇ ਪੱਧਰ ਤੱਕ ਭੇਜ ਕੇ ਕਾਰਵਾਈ ਲਈ ਲਿਖਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਕਥਿਤ ਭਿ੍ਰਸ਼ਟ ਮਾਲ ਅਧਿਕਾਰੀਆਂ ਦੀ ਇਸ ਲਿਸਟ ਵਿੱਚ ਲਿਖਿਆ ਸੀ ਕਿ ਤੱਤਕਾਲੀ ਤਹਿਸੀਲਦਾਰ ਅੰਮ੍ਰਿਤਬੀਰ ਸਿੰਘ ਜੋ ਕਿ ਹੁਣ ਮੁਕੇਰੀਆ ਵਿਖੇ ਬਤੌਰ ਤਹਿਸੀਲਦਾਰ ਤਾਇਨਾਤ ਹਨ, ਵਲੋਂ ਪਿ੍ਰੰਸ ਸਹੋਤਾ ਵਸੀਕਾ ਨਵੀਸ ਅਤੇ ਅਮਰੀਕ ਸਿੰਘ ਵਸੀਕਾ ਰਾਹੀਂ ਕਥਿਤ ਰਿਸ਼ਵਤ ਲਈ ਜਾ ਰਹੀ ਹੈ ਅਤੇ ਮੁਕੇਰੀਆਂ ਦੇ ਤੱਤਕਾਲੀ ਤਹਿਸੀਲਦਾਰ ਅਰਵਿੰਦ ਸਲਵਾਨ ਵਲੋਂ ਰਜਿਸਟਰੀ ਕਲਰਕ ਦੀਪਕ ਕੁਮਾਰ ਰਾਹੀਂ ਕਥਿਤ ਰਿਸ਼ਵਤ ਲਈ ਜਾ ਰਹੀ ਹੈ। ਇਸ ਤੋਂ ਬਾਅਦ ਸਰਕਾਰ ਨੇ ਹੌਲੀ ਹੌਲੀ ਤਹਿਸੀਲਦਾਰ ਅੰਮ੍ਰਿਤਬੀਰ ਸਿੰਘ ਦਾ ਤਬਾਦਲਾ 2024 ਦੌਰਾਨ ਹੀ ਅਨੰਦਪੁਰ ਸਾਹਿਬ ਤੋਂ ਮੁਕੇਰੀਆਂ ਕਰ ਦਿੱਤਾ ਅਤੇ ਰਜਿਸਟਰੀ ਕਲਰਕ ਦੀਪਕ ਕੁਮਾਰ ਦਾ ਤਬਾਦਲਾ ਮੁਕੇਰੀਆਂ ਤੋਂ ਹਾਜੀਪੁਰ ਕਰ ਦਿੱਤਾ। ਵਿਭਾਗੀ ਅਧਿਕਾਰੀ ਨੇ ਦੱਸਿਆ ਕਿ ਦੀਪਕ ਕੁਮਾਰ ਇੰਨਾ ਸ਼ਾਤਰ ਹੈ ਕਿ ਇਹ ਹਰ ਗੱਲ ਨੂੰ ਮੈਨੈਜ਼ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਕਥਿਤ ਗੈਰ ਕਨੂੰਨੀ ਕਲੋਨੀਆਂ ਉਸਾਰਨ ਵਾਲੇ ਲੋਕਾਂ ਰਾਹੀਂ ਸਿਆਸੀ ਆਗੂਆਂ ਨਾਲ ਨੇੜਤਾ ਰੱਖਦਾ ਹੈ। ਇਸੇ ਕਰਕੇ ਹੀ ਇਸਦੀ ਬਦਲੀ ਮੁਕੇਰੀਆਂ ਤੋਂ ਮਹਿਜ਼ 11 ਕਿਲੋਮੀਟਰ ਦੂਰ ਮੁਕੇਰੀਆਂ ਤਹਿਸੀਲ ਅਧੀਨ ਹੀ ਪੈਂਦੀ ਸਬ ਤਹਿਸੀਲ ਹਾਜੀਪੁਰ ਵਿਖੇ ਕਰਕੇ ਪੱਲਾ ਝਾੜ ਲਿਆ ਗਿਆ। ਜਦੋਂ ਕਿ ਭਿ੍ਰਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰਨ ਤੋਂ ਬਾਅਦ ਅਜਿਹੇ ਮੁਲਾਜ਼ਮ ਘੱਟੋ ਘੱਟ ਤਹਿਸੀਲ ਤੋਂ ਬਾਹਰ ਕੀਤੀ ਜਾਣੀ ਤਾਂ ਲਾਜ਼ਮੀ ਬਣਦੀ ਸੀ। ਪਰ ਭਿ੍ਰਸ਼ਟ ਤੰਤਰ ਵਿੱਚ ਲੋਕਾਂ ਨੁੰ ਅਜਿਹਾ ਕੁਝ ਹੀ ਮਿਲਦਾ ਆਇਆ ਹੈ ਅਤੇ ਅੱਗੋ ਵੀ ਕੁਝ ਸੁਧਾਰ ਦੀ ਉਮੀਦ ਨਹੀਂ ਹੈ।
ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਨੇ ਮੰਗ ਕੀਤੀ ਕਿ ਭਿ੍ਰਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਮਾਲ ਅਧਿਕਾਰੀਆ ਤੇ ਮੁਲਾ?ਜਮਾਂ ਦੇ ਕਥਿਤ ਕਾਰਨਾਮਿਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਜੋਕਾਂ ਵਾਂਗ ਚਿੰਬੜੇ ਅਜਿਹੇ ਭਿ੍ਰਸ਼ਟ ਅਧਿਕਾਰੀਆਂ ਦਾ ਨੈਟਵਰਕ ਤੋੜਿਆ ਜਾ ਸਕੇ।
ਇੱਕ ਉੱਚ ਵਿਜੀਲੈਂਸ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਇਹ ਪੱਤਰ ਸਰਕਾਰ ਵਲੋਂ ਖੁਫੀਆ ਵਿਭਾਗ ਵਲੋਂ ਇਕੱਤਰ ਕੀਤੀ ਜਾਣਕਾਰੀ ਉੱਤੇ ਅਧਾਰਿਤ ਸੀ ਅਤੇ ਇਹ ਹਰ ਜਿੰਮੇਵਾਰ ਅਫਸਰ ਨੂੰ ਭੇਜ ਕੇ ਕਾਰਵਾਈ ਲਈ ਆਖਿਆ ਗਿਆ ਸੀ। ਇਸ ਪੱਤਰ ਦੀ ਸੱਚਾਈ ਨੂੰ ਦੇਖਦਿਆਂ ਹੀ ਪੰਜਾਬ ਸਰਕਾਰ ਨੇ ਸਹਿਜੇ ਸਹਿਜੇ ਸਬੰਧਤਿ ਮਾਲ ਅਧਿਕਾਰੀਆਂ ਅਤੇ ਕਲਰਕਾਂ ਦੀਆਂ ਬਦਲੀਆਂ ਕੀਤੀਆਂ ਸਨ ਅਤੇ ਪ੍ਰਾਈਵੇਟ ਵਿਆਕਤੀਆਂ ‘ਤੇ ਸ਼ਿਕੰਜਾ ਕੱਸਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਦੀ ਭਿ੍ਰਸ਼ਟ ਅਧਿਕਾਰੀਆਂ ਅਤੇ ਮੁਲਾਜ਼ਮਾਂ ਖਿਲਾਫ਼ ਕਾਰਵਾਈ ਹਾਲੇ ਰੁਕੀ ਨਹੀਂ ਹੈ, ਜਿਓਂ ਜਿਓਂ ਮਾਮਲੇ ਸਾਹਮਣੇ ਆ ਰਹੇ ਹਨ, ਮੁੜ ਸਰਗਰਮ ਕਾਰਵਾਈ ਕੀਤੀ ਜਾ ਰਹੀ ਹੈ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਅਮਰੀਕਾ 'ਚ ਕਲਾ ਸੰਮੇਲਨ ਦੌਰਾਨ ਗੋਲੀ ਮਾਰ ਕੇ ਵਿਅਕਤੀ ਦੀ ਮੌਤ ਹੋ ਗਈ

ਅਮਰੀਕਾ 'ਚ ਕਲਾ ਸੰਮੇਲਨ ਦੌਰਾਨ ਗੋਲੀ ਮਾਰ ਕੇ ਵਿਅਕਤੀ ਦੀ ਮੌਤ ਹੋ ਗਈ

ਜਾਅਲੀ ਬੰਦੂਕ ਲਾਇਸੈਂਸ ਰੈਕੇਟ: ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚ ਰਿਹਾ

ਜਾਅਲੀ ਬੰਦੂਕ ਲਾਇਸੈਂਸ ਰੈਕੇਟ: ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚ ਰਿਹਾ

ਬੰਗਾਲ ਨਗਰਪਾਲਿਕਾ ਨੌਕਰੀ ਘੁਟਾਲਾ ਮਾਮਲਾ: ਸੀਬੀਆਈ ਨੇ 1,814 ਗੈਰ-ਕਾਨੂੰਨੀ ਭਰਤੀਆਂ ਦੀ ਪਛਾਣ ਕੀਤੀ

ਬੰਗਾਲ ਨਗਰਪਾਲਿਕਾ ਨੌਕਰੀ ਘੁਟਾਲਾ ਮਾਮਲਾ: ਸੀਬੀਆਈ ਨੇ 1,814 ਗੈਰ-ਕਾਨੂੰਨੀ ਭਰਤੀਆਂ ਦੀ ਪਛਾਣ ਕੀਤੀ

ਮੋਬਾਈਲ ਸਪੈਮ ਦਾ ਖਤਰਾ: ਕੇਂਦਰ ਨੇ ਫੀਡਬੈਕ ਜਮ੍ਹਾ ਕਰਨ ਦੀ ਆਖਰੀ ਮਿਤੀ 5 ਅਗਸਤ ਤੱਕ ਵਧਾ ਦਿੱਤੀ

ਮੋਬਾਈਲ ਸਪੈਮ ਦਾ ਖਤਰਾ: ਕੇਂਦਰ ਨੇ ਫੀਡਬੈਕ ਜਮ੍ਹਾ ਕਰਨ ਦੀ ਆਖਰੀ ਮਿਤੀ 5 ਅਗਸਤ ਤੱਕ ਵਧਾ ਦਿੱਤੀ

ਟੈਕ ਫਰਮ ਕਾਕਾਓ ਦੇ ਸੰਸਥਾਪਕ ਨੂੰ ਕਥਿਤ ਸਟਾਕ ਹੇਰਾਫੇਰੀ ਲਈ ਗ੍ਰਿਫਤਾਰ ਕੀਤਾ ਗਿਆ

ਟੈਕ ਫਰਮ ਕਾਕਾਓ ਦੇ ਸੰਸਥਾਪਕ ਨੂੰ ਕਥਿਤ ਸਟਾਕ ਹੇਰਾਫੇਰੀ ਲਈ ਗ੍ਰਿਫਤਾਰ ਕੀਤਾ ਗਿਆ

ਆਸਨਸੋਲ ਵਿੱਚ ਨਵੀਂ ਦਿੱਲੀ-ਬੰਗਾਲ ਲਿੰਕ ਨਾਲ ਫਰਜ਼ੀ ਲਾਟਰੀ ਰੈਕੇਟ ਦਾ ਪਰਦਾਫਾਸ਼; ਦੋ ਆਯੋਜਿਤ

ਆਸਨਸੋਲ ਵਿੱਚ ਨਵੀਂ ਦਿੱਲੀ-ਬੰਗਾਲ ਲਿੰਕ ਨਾਲ ਫਰਜ਼ੀ ਲਾਟਰੀ ਰੈਕੇਟ ਦਾ ਪਰਦਾਫਾਸ਼; ਦੋ ਆਯੋਜਿਤ

ਹਿੰਦੂ ਸ਼ਰਧਾਲੂਆਂ ਦੀ ਧਰਮ ਪਰਿਵਰਤਨ ਦੀ ਸ਼ਿਕਾਇਤ 'ਤੇ ਕਰਨਾਟਕ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਹਿੰਦੂ ਸ਼ਰਧਾਲੂਆਂ ਦੀ ਧਰਮ ਪਰਿਵਰਤਨ ਦੀ ਸ਼ਿਕਾਇਤ 'ਤੇ ਕਰਨਾਟਕ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਗੋਆ: ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ 7 ਗ੍ਰਿਫਤਾਰ

ਗੋਆ: ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ 7 ਗ੍ਰਿਫਤਾਰ

ਸਿਡਨੀ ਵਿੱਚ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ

ਸਿਡਨੀ ਵਿੱਚ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ

ਬੰਗਾਲ ਰਾਸ਼ਨ ਘੋਟਾਲਾ: ਈਡੀ ਨੂੰ ਫਰਜ਼ੀ ਕਾਰਡਾਂ ਦੀ ਵਰਤੋਂ ਬਾਰੇ ਸੁਰਾਗ ਮਿਲਿਆ

ਬੰਗਾਲ ਰਾਸ਼ਨ ਘੋਟਾਲਾ: ਈਡੀ ਨੂੰ ਫਰਜ਼ੀ ਕਾਰਡਾਂ ਦੀ ਵਰਤੋਂ ਬਾਰੇ ਸੁਰਾਗ ਮਿਲਿਆ