Monday, April 22, 2024  

ਅਪਰਾਧ

ਘਰ ਦੇ ਬਾਹਰ ਖੜਾ ਮੋਟਰ ਸਾਈਕਲ ਚੋਰੀ 

April 03, 2024

ਬਲਵੀਰ ਲਹਿਰਾ
ਮੱਖੂ/3 ਅਪ੍ਰੈਲ : ਘਰ ਦੇ ਬਾਹਰ ਖੜਾ ਮੋਟਰ ਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਮੋਟਰ ਸਾਈਕਲ ਦੇ ਚੋਰੀ ਹੋਣ ਬਾਰੇ ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਨੇੜੇ ਬ੍ਰਹਮ ਕੁਮਾਰੀ ਆਸ਼ਰਮ ਵਾਰਡ ਨੰਬਰ 2 ਮਖੂ ਨੇ ਦੱਸਿਆ ਕਿ ਦੁਪਿਹਰ 2.45 ਵਜੇ ਦੇ ਕਰੀਬ ਆਪਣਾ ਸਪਲੈਂਡਰ ਪਲੱਸ ਸਿਲਵਰ ਰੰਗ ਦਾ ਮੋਟਰ ਸਾਈਕਲ ਪੀਬੀ 05 ਏ ਈ 2638 ਆਪਣੇ ਘਰ ਸਾਹਮਣੇ ਗਲੀ ਵਿੱਚ ਖੜਾ ਕਰਕੇ ਰੋਟੀ ਖਾਣ ਵਾਸਤੇ ਘਰ ਚਲਾ ਗਿਆ ਜਦ 10-15 ਮਿੰਟ ਬਾਅਦ ਘਰ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਮੇਰਾ ਮੋਟਰ ਸਾਈਕਲ ਉੱਥੇ ਨਹੀਂ ਸੀ। ਜਿਸ ਦੀ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮੋਟਰ ਸਾਈਕਲ ਚੋਰੀ ਕਰ ਲਿਆ ਹੈ। ਮੋਟਰ ਸਾਈਕਲ ਚੋਰੀ ਕਰਨ ਵਾਲਾ ਸੀਸੀਟੀਵੀ ਕੈਮਰੇ ਵਿਚ ਦਿਖਾਈ ਦੇ ਰਿਹਾ ਹੈ। ਮੋਟਰ ਸਾਈਕਲ ਚੋਰੀ ਦੀ ਰਿਪੋਰਟ ਥਾਣਾ ਮਖੂ ਵਿਖੇ ਦਿੱਤੀ ਗਈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ