Monday, April 22, 2024  

ਖੇਤਰੀ

ਸਥਾਨਕ ਸ਼ਹਿਰ ਦੇ ਵਾਰਡ ਨੰ: 7 'ਚ ਬੰਦ ਸੀਵਰੇਜ ਤੋਂ ਮਹੱਲਾ ਨਿਵਾਸੀ ਡਾਢੇ ਦੁੱੱਖੀ

April 03, 2024

ਹਰਭਜਨ
ਪੱਟੀ, 3 ਅਪ੍ਰੈਲ : ਸਥਾਨਕ ਸ਼ਹਿਰ ਦੀ ਵਾਰਡ ਨੰਬਰ 7 ਅਧੀਨ ਸਰਹਾਲੀ ਰੋਡ ਅਮਰ ਆਈ ਟੀ ਆਈ (ਸਿਖਲਾਈ ਸੈਂਟਰ) ਵਾਲਿਆਂ ਦੀ ਗਲੀ ਅੰਦਰ ਪਿਛਲੇ ਕਈ ਹਫਤਿਆਂ ਤੋਂ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਮਹੱਲਾ ਨਿਵਾਸੀ ਡਾਢੇ ਪਰੇਸ਼ਾਨ ਹਨ। ਬੰਦ ਸੀਵਰੇਜ ਸਿਸਟਮ ਤੋਂ ਪੀੜਿਤ ਜਸਬੀਰ ਸਿੰਘ ,ਸਵਿੰਦਰ ਸਿੰਘ , ਲਵਲੀ ਸ਼ਰਮਾ,ਸ੍ਰੀਮਤੀ ਅਮਰਜੀਤ ਕੌਰ, ਸ੍ਰੀਮਤੀ ਗੁਰਮੀਤ ਕੌਰ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਹਰਜੀਤ ਕੌਰ, ਸ਼੍ਰੀਮਤੀ ਪਰਮਜੀਤ ਕੌਰ ਅਤੇ ਸ਼੍ਰੀ ਮਤੀ ਰਣਧੀਤ? ਕੋਰ, ਆਦਿ ਮੁਹੱਲਾ ਨਿਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਗਲੀ ਅੰਦਰ ਸੀਵਰੇਜ ਸਿਸਟਮ ਪਿਛਲੇ ਲਗਭਗ ਚਾਰ ਹਫਤਿਆਂ ਤੋਂ ਬੰਦ ਪਿਆ ਹੈ। ਜਿਸ ਕਾਰਨ ਸਵੇਰੇ -ਸ਼ਾਮ ਗਲੀ ਵਿੱਚੋਂ ਲੰਘਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ।
ਮੁਹੱਲਾ ਨਿਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਚਾਰ ਹਫਤਿਆਂ ਤੋਂ ਹਰ ਰੋਜ਼ ਸੀਵਰੇਜ ਸਿਸਟਮ ਬੰਦ ਹੋਣ ਸਬੰਧੀ ਸੀਵਰੇਜ ਇੰਚਾਰਜ ਨੂੰ ਜਾਣੂ ਕਰਵਾ ਕੇ ਪਾਣੀ ਦੀ ਨਿਕਾਸੀ ਕਰਵਾਉਣੀ ਪੈਂਦੀ ਹੈ।
ਸੀਵਰੇਜ ਇੰਚਾਰਜ ਨਾਲ ਫੋਨ ਤੇ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੀਵਰੇਜ ਬੰਦ ਸਬੰਧੀ ਸਾਨੂੰ ਹਰ ਰੋਜ਼ ਜਾਣੂ ਕਰਵਾਉਂਦੇ ਹਨ। ਉਹਨਾਂ ਦੱਸਿਆ ਕਿ ਸਰਹਾਲੀ ਰੋਡ ਅਤੇ ਵਾਰਡ ਨੰ: 7 ਡਾ: ਕਰਤਾਰ ਸਿੰਘ ਵਾਲੀ ਵੱਡੀ ਗਲੀ ਦਾ ਸਾਰਾ ਸੀਵਰੇਜ ਪਾਣੀ ਕਹੀਆਂ ਵਾਲੇ ਚੌਂਕ ਨਜ਼ਦੀਕ ਆਣ ਕੇ ਜੁੜਦਾ ਹੈ। ਲੋਕ ਸੀਵਰੇਜ ਵਿੱਚ ਗੋਬਰ, ਸਬਜ਼ੀ ਵਿਕਰੇਤਾ ਖਰਾਬ ਸਬਜ਼ੀਆਂ, ਨਾ ਗਲਣ- ਸੜਨ ਯੋਗ ਪਲਾਸਟਿਕ ਦੀਆਂ ਚੀਜਾਂ ਆਦਿ ਸੀਵਰੇਜ ਵਿੱਚ ਰੋੜ ਦਿੰਦੇ ਹਨ ਜਿਸ ਕਾਰਨ ਕਲੀਆਂ ਵਾਲੇ ਗੁਰਦੁਆਰੇ ਦੇ ਗੇਟ ਅੱਗੇ ਸੀਵਰੇਜ ਹੌਦੀ ਬੰਦ ਹੋ ਜਾਂਦੀ ਹੈ ਜਿਸ ਕਾਰਨ ਗਲੀ ਅੰਦਰ ਗੰਦਾ ਪਾਣੀ ਉਵਰ ਫਲੋ ਹੋ ਕੇ ਇਕੱਠਾ ਹੋ ਜਾਂਦਾ ਹੈ।
ਭਰੋਸੇ ਯੋਗ ਵਸੀਲਿਆਂ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਕਲੀਆਂ ਵਾਲੇ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਅੱਗੇ ਸੀਵਰੇਜ ਹੋਦੀ ਵਿੱਚ ਕੋਈ ਨਾ ਗਲਨ ਸੜਨ ਯੋਗ ਚੀਜ਼ ਅੜੀ ਹੋਈ ਹੈ। ਜੋ ਸੀਰਜ ਮਸ਼ੀਨ ਨਾਲ ਹੀ ਸਾਫ ਕੀਤੀ ਜਾ ਸਕਦੀ ਹੈ। ਮੁਹੱਲਾ ਨਿਵਾਸੀਆਂ ਨੇ ਕਾਰਜ ਸਾਧਕ ਅਫਸਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੰਦ ਸੀਵਰੇਜ ਨੂੰ ਖੋਲਿਆ ਜਾਵੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗਾਜ਼ੀਪੁਰ ਲੈਂਡਫਿਲ ਸਾਈਟ 'ਤੇ ਲੱਗੀ ਅੱਗ, ਦਿੱਲੀ ਦੇ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਚੰਗਿਆੜੀਆਂ ਉੱਡੀਆਂ

ਗਾਜ਼ੀਪੁਰ ਲੈਂਡਫਿਲ ਸਾਈਟ 'ਤੇ ਲੱਗੀ ਅੱਗ, ਦਿੱਲੀ ਦੇ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਚੰਗਿਆੜੀਆਂ ਉੱਡੀਆਂ

ਕੇਰਲ ਵਿੱਚ ਬਰਡ ਫਲੂ ਦੇ ਮਾਮਲਿਆਂ ਤੋਂ ਬਾਅਦ ਤਾਮਿਲਨਾਡੂ ਨੇ ਸਰਹੱਦੀ ਖੇਤਰਾਂ ਵਿੱਚ ਚੌਕਸੀ ਵਧਾ ਦਿੱਤੀ

ਕੇਰਲ ਵਿੱਚ ਬਰਡ ਫਲੂ ਦੇ ਮਾਮਲਿਆਂ ਤੋਂ ਬਾਅਦ ਤਾਮਿਲਨਾਡੂ ਨੇ ਸਰਹੱਦੀ ਖੇਤਰਾਂ ਵਿੱਚ ਚੌਕਸੀ ਵਧਾ ਦਿੱਤੀ

ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ

ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ

NIA ਨੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਨੌਂ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ

NIA ਨੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਨੌਂ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ

ਹੈਦਰਾਬਾਦ 'ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ

ਹੈਦਰਾਬਾਦ 'ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ

ਪੰਜਾਬ ’ਚ ਮੀਂਹ ਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ

ਪੰਜਾਬ ’ਚ ਮੀਂਹ ਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ

ਓਵਰਲੋਡ ਟਿੱਪਰਾਂ ਕਾਰਨ ਰਾਹਗੀਰਾਂ 'ਚ ਭਾਰੀ ਖੌਫ

ਓਵਰਲੋਡ ਟਿੱਪਰਾਂ ਕਾਰਨ ਰਾਹਗੀਰਾਂ 'ਚ ਭਾਰੀ ਖੌਫ

ਮਕਾਨ ਦੀ ਛੱਤ ਡਿੱਗਣ ਕਾਰਨ ਬਜ਼ੁਰਗ ਔਰਤ ਦੀ ਮੌਤ ਨੂੰਹ-ਪੁੱਤ ਹੋਏ ਗੰਭੀਰ ਜਖਮੀ

ਮਕਾਨ ਦੀ ਛੱਤ ਡਿੱਗਣ ਕਾਰਨ ਬਜ਼ੁਰਗ ਔਰਤ ਦੀ ਮੌਤ ਨੂੰਹ-ਪੁੱਤ ਹੋਏ ਗੰਭੀਰ ਜਖਮੀ

ਪਿੰਡ ਪੋਤਾ ‘ਚ ਪਾਵਨ ਸਰੂਪਾਂ ਦੀ ਬੇਅਬਦੀ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵਲੋਂ ਪੁਲੀਸ ਨੂੰ ਅਲਟੀਮੇਟਮ

ਪਿੰਡ ਪੋਤਾ ‘ਚ ਪਾਵਨ ਸਰੂਪਾਂ ਦੀ ਬੇਅਬਦੀ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵਲੋਂ ਪੁਲੀਸ ਨੂੰ ਅਲਟੀਮੇਟਮ

ਰੂਪਨਗਰ ਦੀ ਪ੍ਰੀਤ ਕਲੋਨੀ ਵਿੱਚ ਡਿੱਗੇ ਮਕਾਨ ਦੇ ਮਲਬੇ 'ਚ ਦਬੇ ਤਿੰਨ ਮਜ਼ਦੂਰਾਂ ਦੀ ਮੌਤ, ਇਕ ਲਾਪਤਾ, ਇਕ ਜੇਰੇ ਇਲਾਜ

ਰੂਪਨਗਰ ਦੀ ਪ੍ਰੀਤ ਕਲੋਨੀ ਵਿੱਚ ਡਿੱਗੇ ਮਕਾਨ ਦੇ ਮਲਬੇ 'ਚ ਦਬੇ ਤਿੰਨ ਮਜ਼ਦੂਰਾਂ ਦੀ ਮੌਤ, ਇਕ ਲਾਪਤਾ, ਇਕ ਜੇਰੇ ਇਲਾਜ