Saturday, July 27, 2024  

ਕੌਮਾਂਤਰੀ

ਤਾਇਬਾਨ ’ਚ ਭੂਚਾਲ ਨਾਲ 9 ਮੌਤਾਂ, 900 ਤੋਂ ਵਧ ਜ਼ਖ਼ਮੀ

April 03, 2024

ਰਿਐਕਟਰ ਪੈਮਾਨੇ ’ਤੇ ਤੀਬਰਤਾ 7.5 ਰਹੀ

ਏਜੰਸੀਆਂ
ਤਾਇਪੇ (ਟੋਕੀਓ)/3 ਅਪ੍ਰੈਲ : ਤਾਇਵਾਨ ਵਿੱਚ ਬੁੱਧਵਾਰ ਸਵੇਰੇ 25 ਸਾਲਾਂ ’ਚ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ ਤੇ 900 ਤੋਂ ਵੱਧ ਜ਼ਖ਼ਮੀ ਹੋ ਗਏ । ਕੁਝ ਇਮਾਰਤਾਂ ਨੂੰ ਨੁਕਸਾਨ ਪੁੱਜਾ । ਭੂਚਾਲ ਦੀ ਰਿਐਕਟਰ ਪੈਮਾਨੇ ’ਤੇ ਤੀਬਰਤਾ 7.5 ਨਾਪੀ ਗਈ ।
ਭੂਚਾਲ ਕਾਰਨ ਦੱਖਣ-ਪੂਰਬੀ ਸ਼ਹਿਰ ਹੁਆਲੀਅਨ ਦੇ ਇੱਕ ਇਲਾਕੇ ਵਿੱਚ ਸਥਿਤ ਇੱਕ ਪੰਜ ਮੰਜ਼ਿਲਾ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ । ਇਸ ਦੀ ਪਹਿਲੀ ਮੰਜ਼ਿਲ ਢਹਿ ਗਈ ਹੈ ਅਤੇ ਬਾਕੀ ਇਮਾਰਤ ਝੁਕ ਗਈ ਹੈ । ਤਾਈਪੇ ਵਿੱਚ ਪੁਰਾਣੀਆਂ ਇਮਾਰਤਾਂ ਅਤੇ ਕੁਝ ਨਵੇਂ ਦਫ਼ਤਰ ਕੰਪਲੈਕਸਾਂ ਵਿੱਚ ਟਾਇਲਾਂ ਡਿੱਗ ਗਈਆਂ । ਵਿਦਿਆਰਥੀਆਂ ਨੂੰ ਸਕੂਲ ਤੋਂ ਬਾਹਰ ਕੱਢ ਕੇ ਖੇਡ ਮੈਦਾਨ ਵਿੱਚ ਲਿਜਾਇਆ ਗਿਆ ਅਤੇ ਹੈਲਮਟ ਪਹਿਨਣ ਲਈ ਤਿਆਰ ਕੀਤਾ ਗਿਆ । ਕੁਝ ਬੱਚੇ ਉੱਪਰੋਂ ਡਿੱਗਣ ਵਾਲੀਆਂ ਵਸਤੂਆਂ ਤੋਂ ਆਪਣੇ-ਆਪ ਨੂੰ ਬਚਾਉਣ ਲਈ ਕਿਤਾਬਾਂ ਨਾਲ ਸਿਰ ਢੱਕਦੇ ਦੇਖੇ ਗਏ । ਪੂਰੇ ਟਾਪੂ ਵਿੱਚ ਰੇਲ ਸੇਵਾ ਮੁਅੱਤਲ ਕਰ ਦਿੱਤੀ ਗਈ ਅਤੇ ਤਾਈਪੇ ਵਿੱਚ ਸਬਵੇਅ ਸੇਵਾ ਵੀ ਅਸਥਾਈ ਤੌਰ ’ਤੇ ਬੰਦ ਕਰ ਦਿੱਤੀ ਗਈ ਸੀ । ਟਾਪੂ ਦੇਸ਼ ਦੀ ਆਬਾਦੀ 2.3 ਕਰੋੜ ਹੈ । ਰਾਸ਼ਟਰੀ ਸੰਸਦ ਦੀ ਇਮਾਰਤ ਦੀਆਂ ਕੰਧਾਂ ਅਤੇ ਛੱਤਾਂ ਨੂੰ ਨੁਕਸਾਨ ਪਹੁੰਚਿਆ ਹੈ । ਇਸ ਇਮਾਰਤ ਵਿੱਚ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਬਣਿਆ ਸਕੂਲ ਹੈ । ਪਹਾੜੀ ਖੇਤਰ ਵਿੱਚ ਸੁਰੰਗਾਂ ਅਤੇ ਰਾਜਮਾਰਗਾਂ ਵਿੱਚ ਢਿੱਗਾਂ ਡਿੱਗਣ ਅਤੇ ਮਲਬਾ ਡਿੱਗਣ ਕਾਰਨ ਆਵਾਜਾਈ ਲਗਭਗ ਠੱਪ ਹੋ ਗਈ । ਭੁਚਾਲ ਦੇ ਜ਼ੋਰਦਾਰ ਝਟਕਿਆਂ ਦੇ ਬਾਵਜੂਦ ਲੋਕਾਂ ਵਿੱਚ ਥੋੜੀ ਘਬਰਾਹਟ ਨਹੀਂ ਸੀ, ਕਿਉਂਕਿ ਇਸ ਦੇਸ਼ ਵਿੱਚ ਭੂਚਾਲ ਅਕਸਰ ਆਉਂਦੇ ਰਹਿੰਦੇ ਹਨ । ਸਕੂਲ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਅਭਿਆਸ ਕਰਦੇ ਰਹਿੰਦੇ ਹਨ ਅਤੇ ਮੀਡੀਆ ਅਤੇ ਮੋਬਾਈਲ ਫੋਨਾਂ ਰਾਹੀਂ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਭੂਚਾਲ ਤੋਂ 15 ਮਿੰਟ ਬਾਅਦ ਯੋਨਾਗੁਨੀ ਟਾਪੂ ’ਤੇ 30 ਸੈਂਟੀਮੀਟਰ (ਲਗਭਗ ਇਕ ਫੁੱਟ) ਉੱਚੀ ਸੁਨਾਮੀ ਲਹਿਰ ਦੇਖੀ ਗਈ ।
ਇਸ਼ੀਗਾਕੀ ਅਤੇ ਮੀਆਕੋ ਟਾਪੂਆਂ ’ਤੇ ਵੀ ਹਲਕੀ ਲਹਿਰਾਂ ਦੇਖੀਆਂ ਗਈਆਂ । ਜਾਪਾਨੀ ਏਜੰਸੀ ਨੇ ਪਹਿਲਾਂ ਕਿਹਾ ਸੀ ਕਿ ਸੁਨਾਮੀ ਸਮੁੰਦਰ ਵਿੱਚ ਤਿੰਨ ਮੀਟਰ (9.8 ਫੁੱਟ) ਉੱਚੀਆਂ ਲਹਿਰਾਂ ਪੈਦਾ ਕਰ ਸਕਦੀ ਹੈ, ਪਰ ਬਾਅਦ ਵਿੱਚ ਚੇਤਾਵਨੀ ਨੂੰ ਘਟਾ ਕੇ ਇੱਕ ਫੁੱਟ ਤੱਕ ਕਰ ਦਿੱਤਾ । ਜਾਪਾਨ ਨੇ ਓਕੀਨਾਵਾ ਖੇਤਰ ਦੇ ਆਲੇ-ਦੁਆਲੇ ਸੁਨਾਮੀ ਦੇ ਪ੍ਰਭਾਵ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਫੌਜੀ ਜਹਾਜ਼ ਭੇਜਿਆ। ਤਾਈਵਾਨ ਦੀ ਭੂਚਾਲ ਨਿਗਰਾਨੀ ਏਜੰਸੀ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 7.5 ਸੀ, ਜਦੋਂ ਕਿ ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਭੂਚਾਲ ਦੀ ਤੀਬਰਤਾ 7.4 ਮਾਪੀ ਗਈ । ਇਹ ਸਥਾਨਕ ਸਮੇਂ ਅਨੁਸਾਰ ਸਵੇਰੇ 7.58 ਵਜੇ ਵਾਪਰਿਆ ਅਤੇ ਇਸਦਾ ਕੇਂਦਰ ਹੁਆਲਿਅਨ ਦੇ ਦੱਖਣ-ਪੱਛਮ ਵਿੱਚ ਜ਼ਮੀਨ ਤੋਂ ਲਗਭਗ 35 ਕਿਲੋਮੀਟਰ ਹੇਠਾਂ ਸੀ । ਤਾਇਵਾਨ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਤਾਕਤਵਰ ਭੂਚਾਲ 21 ਸਤੰਬਰ 1999 ਨੂੰ ਆਇਆ ਸੀ, ਜਿਸਦੀ ਸ਼ਿੱਦਤ 7.7 ਸੀ। ਇਸ ਵਿੱਚ 2400 ਵਿਅਕਤੀ ਮਾਰੇ ਗਏ ਸਨ, ਲੱਖ ਜ਼ਖਮੀ ਹੋਏ ਸਨ ਅਤੇ ਹਜ਼ਾਰਾਂ ਇਮਾਰਤਾਂ ਤਬਾਹ ਹੋ ਗਈਆਂ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਜਾਰਡਨ ਦੇ ਰਾਜਾ, ਅਮਰੀਕੀ ਰਾਸ਼ਟਰਪਤੀ ਨੇ ਗਾਜ਼ਾ ਵਿੱਚ ਜੰਗਬੰਦੀ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ 'ਤੇ ਚਰਚਾ ਕੀਤੀ

ਜਾਰਡਨ ਦੇ ਰਾਜਾ, ਅਮਰੀਕੀ ਰਾਸ਼ਟਰਪਤੀ ਨੇ ਗਾਜ਼ਾ ਵਿੱਚ ਜੰਗਬੰਦੀ ਤੱਕ ਪਹੁੰਚਣ ਦੀਆਂ ਕੋਸ਼ਿਸ਼ਾਂ 'ਤੇ ਚਰਚਾ ਕੀਤੀ

ਉੱਤਰੀ ਕੋਰੀਆ 'ਤੇ ਜਾਸੂਸੀ ਕਰਨ ਵਾਲੇ ਏਜੰਟਾਂ ਦੀ ਦੱਖਣੀ ਕੋਰੀਆ ਦੀ ਫੌਜੀ ਜਾਂਚ ਜਾਣਕਾਰੀ ਲੀਕ

ਉੱਤਰੀ ਕੋਰੀਆ 'ਤੇ ਜਾਸੂਸੀ ਕਰਨ ਵਾਲੇ ਏਜੰਟਾਂ ਦੀ ਦੱਖਣੀ ਕੋਰੀਆ ਦੀ ਫੌਜੀ ਜਾਂਚ ਜਾਣਕਾਰੀ ਲੀਕ

ਕੈਲੀਫੋਰਨੀਆ 'ਚ ਭਿਆਨਕ ਅੱਗ, ਹਜ਼ਾਰਾਂ ਲੋਕਾਂ ਨੂੰ ਕੱਢਿਆ

ਕੈਲੀਫੋਰਨੀਆ 'ਚ ਭਿਆਨਕ ਅੱਗ, ਹਜ਼ਾਰਾਂ ਲੋਕਾਂ ਨੂੰ ਕੱਢਿਆ

ਯੂਐਸ: ਓਰੇਗਨ ਵਿੱਚ ਸਭ ਤੋਂ ਵੱਡੀ ਜੰਗਲੀ ਅੱਗ ਨੇ ਰ੍ਹੋਡ ਆਈਲੈਂਡ ਦੇ ਅੱਧੇ ਆਕਾਰ ਨੂੰ ਝੁਲਸ ਦਿੱਤਾ

ਯੂਐਸ: ਓਰੇਗਨ ਵਿੱਚ ਸਭ ਤੋਂ ਵੱਡੀ ਜੰਗਲੀ ਅੱਗ ਨੇ ਰ੍ਹੋਡ ਆਈਲੈਂਡ ਦੇ ਅੱਧੇ ਆਕਾਰ ਨੂੰ ਝੁਲਸ ਦਿੱਤਾ

ਅਧਿਐਨ ਪਿਛਲੀ ਸਦੀ ਵਿੱਚ ਵਧੀ ਹੋਈ ਬਾਰਿਸ਼ ਪਰਿਵਰਤਨਸ਼ੀਲਤਾ 'ਤੇ ਮਨੁੱਖੀ ਪ੍ਰਭਾਵ ਨੂੰ ਦਰਸਾਉਂਦਾ

ਅਧਿਐਨ ਪਿਛਲੀ ਸਦੀ ਵਿੱਚ ਵਧੀ ਹੋਈ ਬਾਰਿਸ਼ ਪਰਿਵਰਤਨਸ਼ੀਲਤਾ 'ਤੇ ਮਨੁੱਖੀ ਪ੍ਰਭਾਵ ਨੂੰ ਦਰਸਾਉਂਦਾ

ਸ਼੍ਰੀਲੰਕਾ ਨੇ ਨਿਵੇਸ਼ਕਾਂ, ਨਿਰਯਾਤਕਾਂ ਨੂੰ ਦਰਪੇਸ਼ ਕਾਨੂੰਨੀ ਮੁੱਦਿਆਂ ਨੂੰ ਹੱਲ ਕਰਨ ਲਈ ਪੁਲਿਸ ਵਿੱਚ ਨਵੀਂ ਵੰਡ ਦੀ ਸਥਾਪਨਾ ਕੀਤੀ

ਸ਼੍ਰੀਲੰਕਾ ਨੇ ਨਿਵੇਸ਼ਕਾਂ, ਨਿਰਯਾਤਕਾਂ ਨੂੰ ਦਰਪੇਸ਼ ਕਾਨੂੰਨੀ ਮੁੱਦਿਆਂ ਨੂੰ ਹੱਲ ਕਰਨ ਲਈ ਪੁਲਿਸ ਵਿੱਚ ਨਵੀਂ ਵੰਡ ਦੀ ਸਥਾਪਨਾ ਕੀਤੀ

ਅਲਜੀਰੀਆ ਦੇ ਰਾਸ਼ਟਰਪਤੀ ਚੋਣ ਲਈ ਤਿੰਨ ਉਮੀਦਵਾਰਾਂ ਨੂੰ ਮਨਜ਼ੂਰੀ

ਅਲਜੀਰੀਆ ਦੇ ਰਾਸ਼ਟਰਪਤੀ ਚੋਣ ਲਈ ਤਿੰਨ ਉਮੀਦਵਾਰਾਂ ਨੂੰ ਮਨਜ਼ੂਰੀ

ਵਿਸ਼ਵ ਬੈਂਕ ਨੇ ਰੋਮਾਨੀਆ ਲਈ ਵਿਕਾਸ ਕਰਜ਼ਾ ਮਨਜ਼ੂਰ ਕੀਤਾ

ਵਿਸ਼ਵ ਬੈਂਕ ਨੇ ਰੋਮਾਨੀਆ ਲਈ ਵਿਕਾਸ ਕਰਜ਼ਾ ਮਨਜ਼ੂਰ ਕੀਤਾ

ਫਿਲੀਪੀਨਜ਼: ਮਨੀਲਾ ਵਿੱਚ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ

ਫਿਲੀਪੀਨਜ਼: ਮਨੀਲਾ ਵਿੱਚ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ

ਚੀਨ ਵਿੱਚ ਤੂਫ਼ਾਨ ਗੇਮੀ ਤੋਂ 6,20,000 ਤੋਂ ਵੱਧ ਪ੍ਰਭਾਵਿਤ ਹੋਏ

ਚੀਨ ਵਿੱਚ ਤੂਫ਼ਾਨ ਗੇਮੀ ਤੋਂ 6,20,000 ਤੋਂ ਵੱਧ ਪ੍ਰਭਾਵਿਤ ਹੋਏ