Saturday, July 27, 2024  

ਸਿਹਤ

ਗਰਭਵਤੀ ਔਰਤਾਂ ਲਈ ਡਾਕਟਰੀ ਜਾਂਚ ਦੇ ਨਾਲ ਨਾਲ ਪੌਸ਼ਟਿਕ ਖੁਰਾਕ ਵੀ ਅਤੀ ਜਰੂਰੀ : ਡਾ.ਦਵਿੰਦਰਜੀਤ ਕੌਰ

April 10, 2024

ਸ੍ਰੀ ਫ਼ਤਹਿਗੜ੍ਹ ਸਾਹਿਬ/10 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)

ਸਿਹਤ ਵਿਭਾਗ ਵੱਲੋਂ ਹਰੇਕ ਮਹੀਨੇ ਦੀ 9 ਅਤੇ 23 ਤਰੀਕ ਨੂੰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰੀਤਵ ਅਭਿਆਨ ਮਨਾਇਆ ਜਾਂਦਾ ਹੈ ਜਿਸ ਤਹਿਤ ਜਿਲੇ ਅੰਦਰਲੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਦੂਜੀ ਅਤੇ ਤੀਜੀ ਤਿਮਾਹੀ ਵਾਲੀਆਂ ਗਰਭਵਤੀ ਔਰਤਾਂ ਦਾ ਡਾਕਟਰੀ ਚੈੱਕ ਅਪ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ ।ਇਨਾ ਕੈਂਪਾਂ ਵਿੱਚ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ ਅਤੇ ਔਰਤ ਰੋਗਾਂ ਦੇ ਮਾਹਰ ਡਾਕਟਰਾਂ , ਮੈਡੀਕਲ ਸਪੈਸ਼ਲਿਸਟ ਡਾਕਟਰਾਂ ਅਤੇ ਸਹਿਯੋਗੀ ਸਟਾਫ ਵੱਲੋਂ ਏਐਨਸੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ । ਉਪਰੋਕਤ ਜਾਣਕਾਰੀ ਜਿਲਾ ਹਸਪਤਾਲ ਵਿਖੇ ਲਗਾਏ ਗਏ ਕੈਂਪ ਦੌਰਾਨ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਹਾਈ ਰਿਸਕ ਗਰਭਵਤੀ ਔਰਤਾਂ ਤੱਕ ਪਹੁੰਚ ਕਰਨਾ ਹੈ ਜਿਸ ਰਾਹੀਂ ਹਾਈ ਰਿਸਕ ਗਰਭਵਤੀ ਔਰਤਾਂ ਦੀ ਪਹਿਚਾਣ ਕਰਕੇ ਉਹਨਾਂ ਲਈ ਇਲਾਜ ਸੁਵਿਧਾਵਾਂ ਤੇ ਉਚਿਤ ਜਨਮ ਯੋਜਨਾ ਤਿਆਰ ਕੀਤੀ ਜਾਂਦੀ ਹੈ ਅਤੇ ਜਣੇਪੇ ਉਪਰੰਤ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਤੇ ਸੇਵਾਵਾਂ ਬਾਰੇ ਵੀ ਉਹਨਾ ਨੂੰ ਜਾਗਰੂਕ ਕੀਤਾ ਜਾਂਦਾ ਹੈ। ਜ਼ਿਲਾ ਹਸਪਤਾਲ ਦੇ ਮੁਖੀ ਸੀਨੀਅਰ ਮੈਡੀਕਲ ਅਫਸਰ ਡਾ. ਬਲਕਾਰ ਸਿੰਘ ਨੇ ਦੱਸਿਆ ਕਿ ਗਰਭਵਤੀ ਔਰਤਾਂ ਘਰ ਬੈਠੇ ਹੀ ਈ-ਸਜੀਵਨੀ ਓਪੀਡੀ ਰਾਹੀਂ ਵੀ ਮਾਹਰ ਡਾਕਟਰਾਂ ਦੀ ਸਲਾਹ ਲੈ ਸਕਦੀਆਂ ਹਨ । ਇਸ ਮੌਕੇ ਤੇ ਔਰਤ ਰੋਗਾਂ ਦੇ ਮਾਹਰ ਡਾ.ਅਨੂਵੀਰ ਕੌਰ , ਡੀਪੀਐਮ ਡਾ. ਕਸੀਤਿਜ ਸੀਮਾ ,ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਜਸਵਿੰਦਰ ਕੌਰ ਅਤੇ ਕੌਂਸਲਰ ਬਲਜੀਤ ਸਿੰਘ ਹਾਜ਼ਰ ਸਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਉੱਚ ਟਾਈਪ 1 ਡਾਇਬਟੀਜ਼ ਵਾਲੇ ਬੱਚਿਆਂ ਨੂੰ ਜੇ ਪਿਤਾ ਦੀ ਇਹ ਸਥਿਤੀ ਹੈ: ਅਧਿਐਨ

ਉੱਚ ਟਾਈਪ 1 ਡਾਇਬਟੀਜ਼ ਵਾਲੇ ਬੱਚਿਆਂ ਨੂੰ ਜੇ ਪਿਤਾ ਦੀ ਇਹ ਸਥਿਤੀ ਹੈ: ਅਧਿਐਨ

ਇਹ ਚੀਨੀ ਚਿਕਿਤਸਕ ਉੱਲੀਮਾਰ ਫੇਫੜਿਆਂ ਦੀ ਪੁਰਾਣੀ ਬਿਮਾਰੀ ਦੇ ਇਲਾਜ ਵਿੱਚ ਮਦਦ ਕਰ ਸਕਦੀ

ਇਹ ਚੀਨੀ ਚਿਕਿਤਸਕ ਉੱਲੀਮਾਰ ਫੇਫੜਿਆਂ ਦੀ ਪੁਰਾਣੀ ਬਿਮਾਰੀ ਦੇ ਇਲਾਜ ਵਿੱਚ ਮਦਦ ਕਰ ਸਕਦੀ

ਕੈਂਸਰ ਦੀ ਸ਼ੁਰੂਆਤੀ ਖੋਜ ਸ਼ੁਰੂ ਕਰਨ ਵਾਲੀ ਨਵੌਕਸ ਨੂੰ ਨਵੀਂ ਫੰਡਿੰਗ ਮਿਲਦੀ

ਕੈਂਸਰ ਦੀ ਸ਼ੁਰੂਆਤੀ ਖੋਜ ਸ਼ੁਰੂ ਕਰਨ ਵਾਲੀ ਨਵੌਕਸ ਨੂੰ ਨਵੀਂ ਫੰਡਿੰਗ ਮਿਲਦੀ

ਅਧਿਐਨ ਗੋਡੇ ਦੀ ਸ਼ਕਲ ਨੂੰ ਓਸਟੀਓਆਰਥਾਈਟਿਸ ਦੇ ਜੋਖਮ ਨਾਲ ਜੋੜਦਾ

ਅਧਿਐਨ ਗੋਡੇ ਦੀ ਸ਼ਕਲ ਨੂੰ ਓਸਟੀਓਆਰਥਾਈਟਿਸ ਦੇ ਜੋਖਮ ਨਾਲ ਜੋੜਦਾ

ਮੁੰਡਿਆਂ ਨੂੰ ਕੁੜੀਆਂ ਨਾਲੋਂ ਟਾਈਪ 1 ਡਾਇਬਟੀਜ਼ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ: ਅਧਿਐਨ

ਮੁੰਡਿਆਂ ਨੂੰ ਕੁੜੀਆਂ ਨਾਲੋਂ ਟਾਈਪ 1 ਡਾਇਬਟੀਜ਼ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ: ਅਧਿਐਨ

ਘੱਟ ਗੋਗਲਿੰਗ ਅਤੇ ਜ਼ਿਆਦਾ ਝਪਕੀ ਡਿਮੈਂਸ਼ੀਆ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ

ਘੱਟ ਗੋਗਲਿੰਗ ਅਤੇ ਜ਼ਿਆਦਾ ਝਪਕੀ ਡਿਮੈਂਸ਼ੀਆ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ

ਸਿਹਤਮੰਦ ਜੀਵਨ ਸ਼ੈਲੀ, ਵੱਧ ਰਹੇ ਬ੍ਰੇਨ ਸਟ੍ਰੋਕ, ਬਿਮਾਰੀਆਂ ਨਾਲ ਲੜਨ ਲਈ ਜਾਗਰੂਕਤਾ ਕੁੰਜੀ: ਮਾਹਰ

ਸਿਹਤਮੰਦ ਜੀਵਨ ਸ਼ੈਲੀ, ਵੱਧ ਰਹੇ ਬ੍ਰੇਨ ਸਟ੍ਰੋਕ, ਬਿਮਾਰੀਆਂ ਨਾਲ ਲੜਨ ਲਈ ਜਾਗਰੂਕਤਾ ਕੁੰਜੀ: ਮਾਹਰ

ਗਰਭ ਅਵਸਥਾ ਵਿੱਚ ਉੱਚ ਤਣਾਅ ਡਿਪਰੈਸ਼ਨ, ਬਾਅਦ ਵਿੱਚ ਬੱਚਿਆਂ ਵਿੱਚ ਮੋਟਾਪੇ ਦਾ ਜੋਖਮ ਵਧਾ ਸਕਦਾ 

ਗਰਭ ਅਵਸਥਾ ਵਿੱਚ ਉੱਚ ਤਣਾਅ ਡਿਪਰੈਸ਼ਨ, ਬਾਅਦ ਵਿੱਚ ਬੱਚਿਆਂ ਵਿੱਚ ਮੋਟਾਪੇ ਦਾ ਜੋਖਮ ਵਧਾ ਸਕਦਾ 

ਮਾਹਿਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਵਿੱਚ ਘੱਟ ਸੋਡੀਅਮ ਇੱਕ ਵੱਡੀ ਸਿਹਤ ਚਿੰਤਾ

ਮਾਹਿਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਵਿੱਚ ਘੱਟ ਸੋਡੀਅਮ ਇੱਕ ਵੱਡੀ ਸਿਹਤ ਚਿੰਤਾ

ਦੁਬਾਰਾ ਖੂਨ ਦੇ ਕੈਂਸਰ ਵਾਲੇ ਮਰੀਜ਼ਾਂ ਲਈ ਨਵੀਂ ਦਵਾਈ ਵਧੇਰੇ ਪ੍ਰਭਾਵਸ਼ਾਲੀ

ਦੁਬਾਰਾ ਖੂਨ ਦੇ ਕੈਂਸਰ ਵਾਲੇ ਮਰੀਜ਼ਾਂ ਲਈ ਨਵੀਂ ਦਵਾਈ ਵਧੇਰੇ ਪ੍ਰਭਾਵਸ਼ਾਲੀ