Thursday, May 09, 2024  

ਸਿੱਖਿਆ

ਪ੍ਰਾਈਵੇਟ ਸਕੂਲ ’ਚ ਭਾਰੀ ਫ਼ੀਸ ਵਾਧੇ ਖ਼ਿਲਾਫ਼ ਮਾਪੇ ਲਾਮਬੰਦ ਹੋਏ, ਕਮੇਟੀ ਗਠਿਤ

April 10, 2024

ਮਹਿੰਗੀਆਂ ਕਿਤਾਬਾਂ ਤੇ ਵੈਨਾਂ ਸੇਫ਼ਟੀ ਪ੍ਰਬੰਧਾਂ ਦੀਆਂ ਬੇਨਿਯਮੀਆਂ ਨੂੰ ਲੈ ਭਖਿਆ ਮਾਮਲਾ

ਸਿਰਫ਼ ਅੱਠ ਫ਼ੀਸਦੀ ਤੱਕ ਫ਼ੀਸ ਵਾਧਾ ਹੋ ਸਕਦਾ : ਡਿਪਟੀ ਡੀਈਓ

ਇਕਬਾਲ ਸਿੰਘ ਸ਼ਾਂਤ
ਡੱਬਵਾਲੀ/10 ਅਪ੍ਰੈਲ : ਸਕੂਲ ਫ਼ੀਸਾਂ ਵਿੱਚ ਕਥਿਤ ਕਰੀਬ 22 ਤੋਂ 28 ਫ਼ੀਸਦੀ ਵਾਧੇ, ਮਹਿੰਗੀਆਂ ਕਿਤਾਬਾਂ ਤੇ ਵੈਨਾਂ ਸੇਫ਼ਟੀ ਪ੍ਰਬੰਧਾਂ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਪਿੰਡ ਕਿੱਲਿਆਂਵਾਲੀ ਵਿਖੇ ਇੱਕ ਪ੍ਰਾਈਵੇਟ ਸਕੂਲ ਦੇ ਖਿਲਾਫ਼ ਮਾਪੇ ਉੱਠ ਖੜ੍ਹੇ ਹਨ। ਮਾਪਿਆਂ ਵੱਲੋਂ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ਪਾਲਾ ਸਿੰਘ ਦੀ ਅਗਵਾਈ ਹੇਠਾਂ ਪਿੰਡ ਕਿੱਲਿਆਂਵਾਲੀ ਡੇਰੇ ’ਚ ਮੀਟਿੰਗ ਹੋਈ। ਜਿਸ ’ਚ ਲੁਹਾਰਾ, ਫੱਤਾਕੇਰਾ, ਪਿੰਡ ਕਿੱਲਿਆਂਵਾਲੀ, ਭੁੱਲਰਵਾਲਾ, ਭੀਟੀਵਾਲਾ ਤੋਂ ਮਾਪੇ ਪੁੱਜੇ। ਮਾਪਿਆਂ ਦਾ ਦੋਸ਼ ਸੀ ਕਿ ਸਕੂਲ ਵੱਲੋਂ ਨਿਯਮਾਂ ਨੂੰ ਦਰਕਿਨਾਰ ਕਰਕੇ ਭਾਰੀ ਫ਼ੀਸ ਦਾ ਬੋਝ ਮਾਪਿਆਂ ’ਤੇ ਪਾਇਆ ਜਾ ਰਿਹਾ ਹੈ। ਸਕੂਲਾਂ ਫੀਸਾਂ ’ਚ ਵਾਧੇ ਤੇ ਕਿਤਾਬਾਂ ਸਬੰਧੀ ਮਸਲੇ ਚੁੱਕੇ ਗਏ। ਇਸ ਮੌਕੇ ਸੰਘਰਸ਼ ਕਮੇਟੀ ਵੀ ਗਠਿਤ ਕੀਤੀ ਗਈ।

ਉਜਾਗਰ ਸਿੰਘ ਵਾਸੀ ਵੜਿੰਗਖੇੜਾ ਨੇ ਕਿਹਾ ਕਿ ਉਸਦੀ ਬੱਚੀ ਪੰਜਵੀਂ ਤੋਂ ਛੇਵੀ ਜਮਾਤ ਹੋਣ ’ਤੇ ਕਰੀਬ 16 ਫ਼ੀਸਦ ਵੱਧ ਫ਼ੀਸ ਮੰਗੀ ਜਾ ਰਹੀ ਹੈ ਤੇ ਹੋਰ ਕਈ ਵੱਖਰੇ ਚਾਰਜ ਮੰਗੇ ਜਾ ਰਹੇ ਹਨ। ਲੁਹਾਰਾ ਦੇ ਪਰਮਵੀਰ ਸਿੰਘ ਨੇ ਦੱਸਿਆ ਕਿ ਉੁਸਦੀ ਲੜਕੀ ਦੀ ਨੌਵੀਂ ਜਮਾਤ ’ਚ ਸਲਾਨਾ ਫ਼ੀਸ 46 ਹਜ਼ਾਰ ਰੁਪਏ ਸੀ, ਹੁਣ ਦਸਵੀਂ ’ਚ 22 ਫ਼ੀਸਦ ਵਾਧੇ ਤਹਿਤ 56 ਹਜ਼ਾਰ ਰੁਪਏ ਕਰ ਦਿੱਤੀ ਗਈ। ਵੜਿੰਗਖੇੜਾ ਤੋਂ ਮਾਪੇ ਬਲਕਾਰ ਚੰਦ ਨੇ ਕਿਹਾ ਕਿ ਚੌਥੀ ਦੀ 29 ਹਜ਼ਾਰ ਰੁਪਏ ਸੀ, ਹੁਣ ਪੰਜਵੀਂ ’ਚ 37 ਹਜ਼ਾਰ ਰੁਪਏ ਕਰ ਦਿੱਤੀ। ਇਹ ਵਾਧਾ ਕਰੀਬ 28 ਫ਼ੀਸਦੀ ਹੈ।
ਮਾਪੇ ਉਜਾਗਰ ਸਿੰਘ, ਜਸਵੀਰ ਫੱਤਾਕੇਰਾ, ਲਖਵਿੰਦਰ ਸਿੰਘ ਕਿੱਲਿਆਂਵਾਲੀ, ਉਜਾਗਰ ਸਿੰਘ, ਅਮਨਦੀਪ, ਸੰਦੀਪ ਸਕਤਾਖੇੜਾ, ਨਿਰਮਲ ਸੁਕੇਰਾਖੇੜਾ ਤੇ ਨਵਨੀਤ ਸਿੰਘ, ਗੁਰਜੀਤ ਫੱਤਾਕੇਰਾ, ਐਮਪੀ ਭੁੱਲਰਵਾਲਾ, ਪਰਮਜੀਤ ਲੁਹਾਰਾ, ਜਸਵਿੰਦਰ ਤੇ ਦਵਿੰਦਰ ਕਿੱਲਿਆਂਵਾਲੀ ਨੇ ਕਿਹਾ ਕਿ ਡੱਬਵਾਲੀ ਦੇ ਤਿੰਨ ਚੋਣਵੇਂ ਬੁੱਕ ਸਟੋਰਾਂ ’ਤੇ ਸਕੂਲ ਦੀਆਂ ਕਿਤਾਬਾਂ ਮੁਹੱਈਆ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਦੁਕਾਨਦਾਰ ਵੱਲੋਂ ਮਾਪਿਆਂ ਨੂੰ ਇੱਕਲੀ-ਇੱਕਲੀ ਕਿਤਾਬ ਨਾ ਦੇਣ ’ਤੇ ਮਾਪਿਆਂ ਨੂੰ ਪੂਰਾ ਸੈੱਟ ਖਰੀਦਣ ’ਤੇ ਘੱਟੋ-ਘੱਟ 5-6 ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਵਾਧੂ ਬੋਝ ਝੱਲਣਾ ਪਿਆ। ਉਨ੍ਹਾਂ ਸਕੂਲ ਵੈਨਾਂ ’ਚ ਇੱਕ ਹਜ਼ਾਰ ਰੁਪਏ ਮਹੀਨਾ ਕਿਰਾਏ ਦੇ ਬਾਵਜੂਦ ਵਿਦਿਆਰਥੀਆਂ ਦੀ ਸੇਫ਼ਟੀ ਲਈ ਸੀਸੀਟੀਵੀ ਕੈਮਰੇ, ਮਹਿਲਾ ਹੈਲਪਰ ਆਦਿ ਨਾ ਹੋਣ ਦੇ ਦੋਸ਼ ਵੀ ਲਗਾਏ। ਉਜਾਗਰ ਸਿੰਘ ਨੇ ਕਿਹਾ ਉਨ੍ਹਾਂ ਇਸ ਵਾਧੇ ਖਿਲਾਫ਼ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਕੀਤੀ ਜਾਵੇਗੀ।
ਮਾਪਿਆਂ ਨੇ ਪਾਲਾ ਸਿੰਘ ਦੀ ਅਗਵਾਈ ’ਚ ਸਕੂਲ ਦੇ ਅਕਾਦਮਿਕ ਡਾਇਰੈਕਟਰ ਭੀਮਸੈਨ ਬਿਸ਼ਨੋਈ ਨਾਲ ਮੁਲਾਕਾਤ ਕੀਤੀ। ਡਾਇਰੈਕਟਰ ਨੇ ਮਹਿੰਗੀਆਂ ਕਿਤਾਬਾਂ ਨੋਟ ਬੁੱਕਾਂ ਬਾਰੇ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਫ਼ੀਸਾਂ ਤੇ ਵੈਨਾਂ ਬਾਰੇ ਚੇਅਰਮੈਨ ਨਾਲ ਰਾਬਤੇ ਲਈ ਆਖਿਆ।
ਸਕੂਲ ਕਮੇਟੀ ਦੇ ਚੇਅਰਮੈਨ ਕਿ੍ਰਸ਼ਨ ਚਹਿਲ ਨੇ ਫੋਨ ’ਤੇ ਸੰਪਰਕ ’ਚ ਕਿਹਾ ਕਿ ਸਰਕਾਰੀ ਨਿਯਮਾਂ ਤਹਿਤ ਫੀਸਾਂ ਵਿੱਚ ਵਾਧਾ ਹੋਇਆ ਹੈ। ਮਾਪੇ ਸਕੂਲ ਪ੍ਰਬੰਧਨ ਤੋਂ ਸੰਤੁਸ਼ਟ ਹਨ। ਸਕੂਲ ਵੈਨਾਂ ਬਾਰੇ ਚੇਅਰਮੈਨ ਦਾ ਕਹਿਣਾ ਸੀ ਕਿ ਟਰਾਂਸਪੋਰਟ ਉਨ੍ਹਾਂ ਦੀ ਆਪਣੀ ਨਹੀਂ ਹੈ। ਮਾਪਿਆਂ ਦੇ ਖਦਸ਼ਿਆਂ ਬਾਰੇ 15 ਅਪਰੈਲ ਨੂੰ ਮੀਟਿੰਗ ਦਾ ਸਮਾਂ ਦਿੱਤਾ ਹੈ।
ਦੂਜੇ ਪਾਸੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਡੀਈਓ ਕਪਿਲ ਸ਼ਰਮਾ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਹਦਾਇਤਾਂ ਤਹਿਤ ਪ੍ਰਾਈਵੇਟ ਸਕੂਲਾਂ ਫ਼ੀਸ ’ਚ 8 ਫ਼ੀਸਦੀ ਤੱਕ ਸਲਾਨਾ ਵਾਧਾ ਹੋ ਸਕਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ICSE ਅਤੇ ISC ਵਿਦਿਆਰਥੀ DigiLocker ਰਾਹੀਂ ਰੀਅਲ-ਟਾਈਮ ਨਤੀਜਿਆਂ, ਮਾਰਕ ਸ਼ੀਟਾਂ ਤੱਕ ਪਹੁੰਚ ਕਰ ਸਕਦੇ ਹਨ

ICSE ਅਤੇ ISC ਵਿਦਿਆਰਥੀ DigiLocker ਰਾਹੀਂ ਰੀਅਲ-ਟਾਈਮ ਨਤੀਜਿਆਂ, ਮਾਰਕ ਸ਼ੀਟਾਂ ਤੱਕ ਪਹੁੰਚ ਕਰ ਸਕਦੇ ਹਨ

ਸੀਆਈਐਸਸੀਈ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ’ਚ ਲੜਕੀਆਂ ਨੇ ਮਾਰੀ ਬਾਜ਼ੀ

ਸੀਆਈਐਸਸੀਈ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ’ਚ ਲੜਕੀਆਂ ਨੇ ਮਾਰੀ ਬਾਜ਼ੀ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸਪਤ ਸਿੰਧੂ ਸਭਿਅਤਾ ਬਾਰੇ ਗਿਆਨ ਭਰਪੂਰ ਵਰਕਸ਼ਾਪ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸਪਤ ਸਿੰਧੂ ਸਭਿਅਤਾ ਬਾਰੇ ਗਿਆਨ ਭਰਪੂਰ ਵਰਕਸ਼ਾਪ

ਜਨ ਸ਼ਿਕਸ਼ਨ ਸੰਸਥਾਨ ਦਾਊਂ ਮੋਹਾਲੀ ਵਿਖੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ 

ਜਨ ਸ਼ਿਕਸ਼ਨ ਸੰਸਥਾਨ ਦਾਊਂ ਮੋਹਾਲੀ ਵਿਖੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਖੇ ਸਟੈਂਡਰਡ ਕਲੱਬ ਵੱਲੋਂ ਕਰਵਾਏ ਮੁਕਾਬਲੇ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਖੇ ਸਟੈਂਡਰਡ ਕਲੱਬ ਵੱਲੋਂ ਕਰਵਾਏ ਮੁਕਾਬਲੇ

TN ਬੋਰਡ ਨੇ ਕਲਾਸ 10, 11 ਅਤੇ 12 ਦੇ ਨਤੀਜਿਆਂ ਲਈ ਤਰੀਕਾਂ ਦਾ ਐਲਾਨ ਕੀਤਾ

TN ਬੋਰਡ ਨੇ ਕਲਾਸ 10, 11 ਅਤੇ 12 ਦੇ ਨਤੀਜਿਆਂ ਲਈ ਤਰੀਕਾਂ ਦਾ ਐਲਾਨ ਕੀਤਾ

ਸੰਗਤਪੁਰ ਸੋਢੀਆਂ ਸਕੂਲ ਦੇ ਵਿਦਿਆਰਥੀਆਂ ਨੇ ਸਰਹਿੰਦ ਥਾਣੇ ਦਾ ਕੀਤਾ ਵਿੱਦਿਅਕ ਦੌਰਾ

ਸੰਗਤਪੁਰ ਸੋਢੀਆਂ ਸਕੂਲ ਦੇ ਵਿਦਿਆਰਥੀਆਂ ਨੇ ਸਰਹਿੰਦ ਥਾਣੇ ਦਾ ਕੀਤਾ ਵਿੱਦਿਅਕ ਦੌਰਾ

ਪੰਜਾਬ ਸਕੂਲ ਬੋਰਡ ਦੇ 12ਵੀਂ ਦੇ ਨਤੀਜੇ ’ਚ ਇਸ ਵਾਰ ਛਾਏ ਮੁੰਡੇ

ਪੰਜਾਬ ਸਕੂਲ ਬੋਰਡ ਦੇ 12ਵੀਂ ਦੇ ਨਤੀਜੇ ’ਚ ਇਸ ਵਾਰ ਛਾਏ ਮੁੰਡੇ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ