Thursday, May 30, 2024  

ਲੇਖ

ਨਰੋਆ ਮਨ ਚੜ੍ਹਦੀ ਕਲਾ ਦਾ ਸੋਮਾ

April 10, 2024

ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਆਧੁਨਿਕ ਸਮਾਜ ਵਿੱਚ ਕਈ ਕਿਸਮ ਦੀਆਂ ਬੀਮਾਰੀਆਂ ਹਨ ਜਿਸ ਵਿੱਚ ਦਿਮਾਗੀ ਤਣਾਅ ਵੀ ਇੱਕ ਹੈ ਪਰ ਇਹ ਦੂਜੀਆਂ ਬਿਮਾਰੀਆਂ ਨਾਲੋਂ ਵੱਖਰੀ ਬਿਮਾਰੀ ਹੈ।ਕਿੳਂੁਕਿ ਇਹ ਬੀਮਾਰੀ ਕਿਸੇ ਕੀਟਾਣੂ ਜਾਂ ਵਾਇਰਸ ਨਾਲ ਨਹੀ ਹੁੰਦੀ ਇਹ ਬੀਮਾਰੀ ਸਾਡੀ ਸੋਚ ਅਤੇ ਮਨ ਤੋਂ ਉਪਜਦੀ ਹੈ।
ਬਾਈ ਜੀ ਚੜ੍ਹਦੀ ਕਲਾ ਨਜ਼ਾਰੇ ਲੈਣੇ ਮੌਜਾਂ ਕਰਦੇ ਇਹ ਅਜਿਹੇ ਸ਼ਬਦ ਹਨ ਜੋ ਹਰ ਆਮ ਵਿਅਕਤੀ ਵੱਲੋਂ ਇਸਤੇਮਾਲ ਕੀਤੇ ਜਾਂਦੇ ਹਨ ਪਰ ਸਾਡੇ ਚਿਹਰੇ ਦੇ ਹਾਵ-ਭਾਵ ਤਾਂ ਕੁਝ ਹੋਰ ਹੀ ਬਿਆਨ ਕਰਦੇ। ਕੁਝ ਸਮਾਂ ਪਹਿਲਾਂ ਜੋ ਵਿਅਕਤੀ ਤੁਹਾਡੇ ਲਈ ਅਣਜਾਣ ਹੁੰਦਾ ਉਹ ਤਹਾਨੂੰ ਆਪਣੇ ਦੁੱਖ ਤਕਲੀਫਾਂ ਇਸ ਤਰ੍ਹਾਂ ਦੱਸ ਰਿਹਾ ਹੁੰਦਾ ਜਿਵੇਂ ਤੁਸੀਂ ਉਸ ਦੇ ਸਬ ਤੋਂ ਨਜਦੀਕੀ ਅਤੇ ਹਮਦਰਦ ਹੋਵੋ।ਅਸੀ ਵਾਰ-ਵਾਰ ਲੋਕਾਂ ਨੂੰ ਸਕਾਰਤਾਮਕ ਰਹਿਣ ਦੀਆਂ ਗੱਲਾਂ ਕਰਦੇ ਹਾਂ। ਪਰ ਕੀ ਅਸੀਂ ਕਦੇ ਸੋਚਿਆ ਕਿ ਅਸੀ ਹਮੇਸ਼ਾ ਸਕਾਰਤਾਮਕ ਰਹਿੰਦੇ ਹਾਂ।ਇਹ ਸਹੀ ਹੈ ਅੱਜਕੱਲ੍ਹ ਕੋਈ ਵਿਅਕਤੀ ਆਪਣੀਆਂ ਮੁਸ਼ਕਲਾਂ ਕਰਕੇ ਘੱਟ ਦੁੱਖੀ ਹੈ ਪਰ ਲੋਕਾਂ ਦੀਆਂ ਸਹੂਲਤਾਂ ਅਤੇ ਸਾਧਨਾਂ ਨੂੰ ਦੇਖ ਕਿ ਜ਼ਿਆਦਾ ਦੁੱਖੀ ਹੈ।ਜਿਵੇਂ ਕਿਹਾ ਜਾਂਦਾ ਕਿ ਇੱਕ ਵਿਅਕਤੀ ਦੀ ਪੂਜਾ ਪਾਠ ਅਤੇ ਤਪੱਸਿਆ ’ਤੇ ਰੱਬ ਖੁਸ਼ ਹੋਕੇ ਪ੍ਰਗਟ ਹੋਇਆ ਅਤੇ ਕੁਝ ਵੀ ਮੰਗਣ ਲਈ ਕਿਹਾ ਪਰ ਨਾਲ ਹੀ ਸ਼ਰਤ ਰੱਖ ਦਿੱਤੀ ਕਿ ਜਿੰਂਨਾ ਤੈਨੂੰ ਮਿਲੇਗਾ ਤੇਰੇ ਗੁਆਂਢੀ ਨੂੰ ਤੇਰੇ ਨਾਲੋਂ ਦੁੱਗਣਾ ਮਿਲੇਗਾ। ਪਰ ਉਹ ਨਹੀ ਸੀ ਚਾਹੁੰਦਾ ਕਿ ਉੁਸ ਦੇ ਗੁਆਂਡੀ ਨੂੰ ਦੁੱਗਣਾ ਮਿਲੇ ਉਸ ਨੇ ਕਿਹਾ ਕਿ ਮੇਰੀ ਇੱਕ ਲੱਤ ਟੁੱਟ ਜਾਵੇ ਤਾਂ ਜੋ ਮੇਰੇ ਗੁਆਂਡੀਆਂ ਦੀਆਂ ਦੋਵੇਂ ਲੱਤਾਂ ਟੁੱਟ ਜਾਣ ਸੋ ਇਹ ਹੈ ਸਾਡੀ ਸੋਚ ਕਿ ਅਸੀ ਆਪਣੇ ਨੁਕਸਾਨ ਨਾਲੋਂ ਗੁਆਂਢੀ ਦੇ ਨੁਕਸਾਨ ਵੱਲ ਧਿਆਨ ਦਿੰਦੇ ਹਾਂ।
1980 ਦੇ ਦਾਹਕੇ ਜਾਂ ਇਸ ਤੋਂ ਪਹਿਲਾਂ ਬੱਚਿਆਂ ਨੂੰ ਅਧਿਆਪਕ ਵੱਲੋਂ ਦਿੱਤੀ ਜਾਂਦੀ ਕਿਤਾਬੀ ਸਿੱਖਿਆ ਦੇ ਨਾਲ ਨਾਲ ਨੈਤਿਕ ਸਿੱਖਿਆ ਤੇ ਸੰਸਕਾਰਾਂ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ।ਹਰੇਕ ਅਧਿਆਪਕ ਆਪਣੀ ਕਲਾਸ ਦੇ 15 ਮਿੰਟ ਨੈਤਿਕ ਸਿੱਖਿਆ ਤੇ ਸੰਸਕਾਰਾਂ ਬਾਰੇ ਗੱਲਬਾਤ ਕੀਤੀ ਜਾਂਦੀ ਸੀ।ਸਵੇਰ ਦੀ ਪ੍ਰਰਾਥਨਾ ਸਭਾ ਵਿੱਚ ਵੀ ਰੋਜ਼ਾਨਾ ਇੱਕ ਅਧਿਆਪਕ ਦੀ ਡਿਊਟੀ ਲੱਗਦੀ ਸੀ।ਜਿਸ ਕਾਰਣ ਪੜ੍ਹਦੇ ਸਮੇਂ ਬੱਚੇ ’ਤੇ ਪੜ੍ਹਾਈ ਤੋਂ ਇਲਾਵਾ ਕੋਈ ਤਣਾਅ ਨਹੀ ਹੁੰਦਾ ਸੀ।
ਕਈ ਵਾਰ ਚੰਗਾ ਬਣਨਾ ਅਤੇ ਭਾਵੁਕਤਾ ਤਹਿਤ ਕਿਸੇ ਦੀ ਮਦਦ ਕਰਨਾ ਵੀ ਤਹੁਾਡੇ ਲਈ ਮੁਸੀਬਤ ਅਤੇ ਤੁਹਾਡੀ ਮਾਨਸਿਕ ਪ੍ਰੇਸ਼ਾਨੀ ਦਾ ਕਾਰਣ ਬਣ ਸਕਦਾ।ਕਈ ਵਾਰੀ ਤੁਹਾਡੇ ਵੱਲੋਂ ਲੋੜ ਤੋਂ ਜ਼ਿਆਦਾ ਹਰ ਇੱਕ ਦੀ ਮਦਦ ਲਈ ਉਤਾਵਲੇ ਰਹਿਣਾ ਵੀ ਮਾਨਿਸਕ ਪ੍ਰੇਸ਼ਾਨੀਆਂ ਨੂੰ ਜਨਮ ਦਿੰਦਾਂ।ਹਮੇਸ਼ਾ ਹਰ ਇੱਕ ਨੂੰ ਮੁਆਫ਼ ਕਰਨ ਦੀ ਪ੍ਰਵਿਰਤੀ ਨਾ ਕੇਵਲ ਤਹਾਨੂੰ ਮਾਨਿਸਕ ਪ੍ਰੇਸ਼ਾਨੀਆਂ ਤੋਂ ਦੂਰ ਰੱਖਦੀ ਹੈ ਸਮਾਜ ਵਿੱਚ ਵੀ ਤਹਾਡੇ ਕੱਦ ਨੂੰ ਵਧਾਉਂਦੀ ਹੈ। ਸਵਾਮੀ ਵਿਵੇਕਾਨੰਦ ਜੀ ਹਮੇਸ਼ਾ ਕਹਿੰਦੇ ਸਨ ਕਿ ਸ਼ਾਂਤ ਮਨ ਨਾਲ ਕੰਮ ਕਰਨ ਨਾਲ ਸਾਡੀਆਂ ਨਾੜੀਆਂ ਨੂੰ ਸ਼ਾਂਤੀ ਮਿਲਦੀ ਤੇ ਅਸੀਂ ਸ਼ਾਂਤ ਰਹਿੰਦੇ ਹਾਂ ਇਸੇ ਲਈ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਹਨ ਕਿ ਸਾਨੂੰ ਅਨੁਸ਼ਾਸਨ ’ਚ ਕੰਮ ਕਰਨਾ ਚਾਹੀਦਾ ਇਸ ਨਾਲ ਮਾਨਿਸਕ ਸਤੁੰਲਨ ਬਣਿਆ ਰਹਿੰਦਾ। ਸਾਰੇ ਜਾਣਦੇ ਹਨ ਕਿ ਅਸੀ ਕਿਵਂੇ ਕੰਮ ਕਰਨਾ ਪਰ ਇਹ ਨਹੀ ਜਾਣਦੇ ਕਿ ਅਰਾਮ ਕਿਵੇਂ ਕਰਨਾ ਹੈ, ਲਗਾਤਾਰ ਇਸ ਢੰਗ ਨਾਲ ਕੰਮ ਕਰਦੇ ਹਾਂ ਕਿ ਜਿਸ ਨਾਲ ਮਾਨਿਸਕ ਪ੍ਰੇਸ਼ਾਨੀ ਵਧਦੀ ਜਾਂਦੀ ਹੈ।ਇਸ ਦਾ ਨਤੀਜਾ ਇਹ ਨਿਕਲਦਾ ਕਿ ਅਸੀ ਥਕਾਵਟ ਮਹਿਸੂਸ ਕਰਦੇ ਹਾਂ ਤੇ ਥੱਕੇ-ਥੱਕੇ ਰਹਿੰਦੇ ਹਾਂ ਜਿਸ ਨਾਲ ਅਸੀ ਅਕਸਰ ਪ੍ਰੇਸ਼ਾਨ ਰਹਿੰਦੇ ਹਾਂ ਅਤੇ ਸਾਡੇ ਵਿੱਚ ਚਿੜਚਿੜਾਪਣ ਆ ਜਾਂਦਾ ਹੈ। ਸਵਾਮੀ ਵਿਵੇਕਾਨੰਦ ਜੀ ਦੱਸਦੇ ਹਨ ਕਿ ਜ਼ਿਆਦਾ ਲੋਕ ਇਸ ਕਾਰਣ ਦੁੱਖੀ ਹੁੰਦੇ ਹਨ ਕਿ ਉਹ ਆਪਣੀ ਸ਼ਕਤੀ ਨੂੰ ਨਕਾਰਤਾਮਕ ਕੰੰਮ ਵਿੱਚ ਲਾਉਂਦੇ ਹਨ।
ਕਾਰਲ ਗੁਸਤਾਵ ਜੰਗ ਜੋ ਕਿ ਇੱਕ ਮਨੋ ਵਿਗਆਨੀ ਅਤੇ ਮਨੋ ਚਕਿਤਸਕ ਸੀ ਉਹ ਦਿਮਾਗੀ ਪ੍ਰੇਸ਼ਾਨੀ ਦੇ ਕਈ ਕਾਰਨ ਦੱਸਦਾ ਹੈ। ਜੰਗ ਅੁਨਸਾਰ ਦਿਮਾਗੀ ਪ੍ਰੇਸ਼ਾਨੀ ਵਿਅਕਤੀ ਦੇ ਦੋਹਰੇ ਮਾਪਦੰਡ ਕਾਰਨ ਹੁੰਦੀ।ਦੋਹਰੇ ਮਾਪਦੰਡ ਦਾ ਅਰਥ ਹੈ ਅੰਦਰੁਨੀ ਅਤੇ ਬਾਹਰੀ ਕਿਉਕਿ ਅਸੀ ਦੇਖਦੇ ਹਾਂ ਕਿ ਕਈ ਵਾਰ ਅਸੀ ਮਨ ਤੋਂ ਜਾਂ ਅੰਦਰੋਂ ਕੁਝ ਹੋਰ ਸੋਚ ਰਹੇ ਹੁੰਦੇ ਹਾਂ ਪਰ ਬਾਹਰੀ ਤੋਰ ਤੇ ਉਹ ਨਹੀ ਜੋਂ ਸਾਡੇ ਅੰਦਰ ਹੁੰਦਾ ਹੈ ਜਿਸ ਕਾਰਣ ਇਸ ਦਾ ਅਸਰ ਦਿਮਾਗ ਤੇ ਪੈਂਦਾ ਜਿਸ ਨਾਲ ਮਾਨਿਸਕ ਪ੍ਰੇਸ਼ਾਨੀ ਦਾ ਹੋਣਾ ਸੁਭਾਵਿਕ ਹੈ।ਇਸ ਲਈ ਸਾਨੂੰ ਹਮੇਸ਼ਾ ਸਕਾਰਆਤਮਕ ਰਹਿੰਦੇ ਹੋਏ ਅਸਲੀਅਤ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਰੋਇਆ ਮਨ ਹੀ ਚੜ੍ਹਦੀ ਕਲਾ ਦਾ ਸੋਮਾ ਹੈ।
ਡਾ.ਸੰਦੀਪ ਘੰਡ
-ਮੋਬਾ: 9478231000

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ