Saturday, July 27, 2024  

ਖੇਤਰੀ

ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀ: ਸੈਕੰਡਰੀ ਸਕੂਲ ਆਫ਼ ਐਮੀਨੈਂਸ ਵਿਖੇ ਟਰੈਫਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ

April 12, 2024

ਬਰਨਾਲਾ, 12 ਅਪ੍ਰੈਲ (ਧਰਮਪਾਲ ਸਿੰਘ) : ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ "ਸਕੂਲ ਆਫ਼ ਐਮੀਨੈਂਸ" ਬਰਨਾਲਾ ਵਿਖੇ ਸਹਾਇਕ ਡਾਇਰੈਕਟਰ ਅਰੁਣ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਪਿ?ੰਸੀਪਲ ਹਰੀਸ਼ ਬਾਂਸਲ ਦੀ ਯੋਗ ਅਗਵਾਈ ਅਧੀਨ " ਟਰੈਫਿਕ ਜਾਗਰੂਕਤਾ ਸੈਮੀਨਾਰ" ਦਾ ਆਯੋਜਨ ਕਰਵਾਇਆ ਗਿਆ। ਇਹ ਪ੍ਰੋਗਰਾਮ ਸਿੱਖਿਆ ਵਿਭਾਗ ਅਤੇ ਪੁਲਿਸ ਵਿਭਾਗ ਦੇ ਸਾਂਝੇ ਉੱਦਮ ਨਾਲ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਪ੍ਰਬੰਧਨ ਸਕੂਲ ਆਫ਼ ਐਮੀਨੈਂਸ, ਬਰਨਾਲਾ ਦੀ ਕੌਮੀ ਸੇਵਾ ਯੋਜਨਾ ਯੂਨਿਟ ਦੁਆਰਾ ਬੜੇ ਹੀ ਵਧੀਆ ਢੰਗ ਨਾਲ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸੈਮੀਨਾਰ ਵਿੱਚ ਵੱਖ ਵੱਖ ਵਿਦਵਾਨ ਬੁਲਾਰਿਆਂ ਨੇ ਭਾਗ ਲਿਆ। ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਜ਼ਿਲ੍ਹਾ ਟਰੈਫਿਕ ਇੰਚਾਰਜ, ਬਰਨਾਲਾ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਵਿਸਥਾਰ ਨਾਲ ਟਰੈਫਿਕ ਦੇ ਵੱਖ ਵੱਖ ਨਿਯਮਾਂ ਬਾਰੇ ਜਾਣੂ ਕਰਵਾਇਆ । ਏ.ਐਸ.ਆਈ. ਗੁਰਚਰਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਾਨੂੰ ਇਸ ਦੇ ਬਾਰੇ ਪੂਰਾ ਗਿਆਨ ਹੋਣਾ ਜਰੂਰੀ ਹੈ। ਮੰਚ ਦਾ ਸੰਚਾਲਨ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਹਰਦੀਪ ਕੁਮਾਰ ਦੁਆਰਾ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਇਸ ਮੌਕੇ ਏ.ਐਸ.ਆਈ ਗੁਰਜੀਤ ਸਿੰਘ , ਹੌਲਦਾਰ ਬਲਵੀਰ ਸਿੰਘ, ਟਰੈਫਿਕ ਮੁਨਸ਼ੀ ਮਨਦੀਪ ਸਿੰਘ ਨੇ ਵੀ ਆਪਣੇ ਆਪਣੇ ਵਿਚਾਰ ਵਲੰਟੀਅਰਾਂ ਨਾਲ ਸਾਂਝੇ ਕੀਤੇ। ਪਿ੍ਰੰਸੀਪਲ ਹਰੀਸ਼ ਬਾਂਸਲ ਨੇ ਦੱਸਿਆ ਕਿ ਰਸਮੀ ਪੜ੍ਹਾਈ ਦੇ ਨਾਲ ਨਾਲ ਸਾਨੂੰ ਟਰੈਫਿਕ ਵਰਗੇ ਜਰੂਰੀ ਵਿਸ਼ਿਆਂ ਬਾਰੇ ਗਿਆਨ ਹੋਣਾ ਵੀ ਬਹੁਤ ਜਰੂਰੀ ਹੈ। ਲੈਕਚਰਾਰ ਜਗਤਾਰ ਸਿੰਘ ਨੇ ਟਰੈਫਿਕ ਐਜੂਕੇਸ਼ਨ ਸੈੱਲ, ਬਰਨਾਲਾ ਦਾ ਧੰਨਵਾਦ ਕੀਤਾ । ਇਸ ਸੈਮੀਨਾਰ ਦੌਰਾਨ ਵਰਿੰਦਰ ਕੌਰ, ਮਨਦੀਪ ਕੌਰ, ਮੋਨਾ ਅਤੇ ਰਾਜਵਿੰਦਰ ਜੋਸ਼ੀ ਹਾਜ਼ਰ ਸਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੁਪਵਾੜਾ ਮੁਕਾਬਲੇ 'ਚ ਇਕ ਅੱਤਵਾਦੀ ਹਲਾਕ, 2 ਜਵਾਨ ਜ਼ਖਮੀ

ਕੁਪਵਾੜਾ ਮੁਕਾਬਲੇ 'ਚ ਇਕ ਅੱਤਵਾਦੀ ਹਲਾਕ, 2 ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਗੋਲੀਬਾਰੀ ਦੌਰਾਨ ਫੌਜ ਦੇ 3 ਜਵਾਨ ਜ਼ਖਮੀ ਹੋ ਗਏ

ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਕੰਟਰੋਲ ਰੇਖਾ 'ਤੇ ਗੋਲੀਬਾਰੀ ਦੌਰਾਨ ਫੌਜ ਦੇ 3 ਜਵਾਨ ਜ਼ਖਮੀ ਹੋ ਗਏ

ਨਵੀਂ ਮੁੰਬਈ ਦੀ ਇਮਾਰਤ ਡਿੱਗਣ ਕਾਰਨ 2 ਨੂੰ ਬਚਾਇਆ ਗਿਆ, 24 ਲੋਕ ਬਚ ਗਏ

ਨਵੀਂ ਮੁੰਬਈ ਦੀ ਇਮਾਰਤ ਡਿੱਗਣ ਕਾਰਨ 2 ਨੂੰ ਬਚਾਇਆ ਗਿਆ, 24 ਲੋਕ ਬਚ ਗਏ

ਜੰਮੂ-ਕਸ਼ਮੀਰ: ਕੁਪਵਾੜਾ ਮੁਕਾਬਲੇ 'ਚ 3 ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ: ਕੁਪਵਾੜਾ ਮੁਕਾਬਲੇ 'ਚ 3 ਜਵਾਨ ਜ਼ਖ਼ਮੀ

NDRF ਨੇ ਗੁਜਰਾਤ ਦੇ ਪਿੰਡ 'ਚ ਹੜ੍ਹ ਦੇ ਪਾਣੀ 'ਚ ਫਸੇ 16 ਹੋਰ ਲੋਕਾਂ ਨੂੰ ਬਚਾਇਆ

NDRF ਨੇ ਗੁਜਰਾਤ ਦੇ ਪਿੰਡ 'ਚ ਹੜ੍ਹ ਦੇ ਪਾਣੀ 'ਚ ਫਸੇ 16 ਹੋਰ ਲੋਕਾਂ ਨੂੰ ਬਚਾਇਆ

ਅਨੁਰਾਗ ਗੁਪਤਾ ਨੂੰ ਝਾਰਖੰਡ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ

ਅਨੁਰਾਗ ਗੁਪਤਾ ਨੂੰ ਝਾਰਖੰਡ ਦਾ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ

ਕੇਰਲ ਦੀ ਔਰਤ 'ਲਾਪਤਾ', 20 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਕੇਰਲ ਦੀ ਔਰਤ 'ਲਾਪਤਾ', 20 ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਜਿਵੇਂ ਕਿ ਮੀਂਹ ਜਾਰੀ ਹੈ, ਮਹਾਰਾਸ਼ਟਰ ਅਤੇ ਕਰਨਾਟਕ ਸਰਹੱਦੀ ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਦੇ

ਜਿਵੇਂ ਕਿ ਮੀਂਹ ਜਾਰੀ ਹੈ, ਮਹਾਰਾਸ਼ਟਰ ਅਤੇ ਕਰਨਾਟਕ ਸਰਹੱਦੀ ਹੜ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖਦੇ

ਹੜ੍ਹ ਨਾਲ ਭਰੇ ਪੁਣੇ, ਲਵਾਸਾ ਸ਼ਹਿਰ ਦਾ ਪਹਾੜੀ ਹਿੱਸਾ ਵਿਲਾ 'ਤੇ ਡਿੱਗਿਆ ਬਿਜਲੀ ਦਾ ਕਰੰਟ, ਨੇਪਾਲੀ ਲੜਕੇ ਸਮੇਤ 3 ਦੀ ਮੌਤ

ਹੜ੍ਹ ਨਾਲ ਭਰੇ ਪੁਣੇ, ਲਵਾਸਾ ਸ਼ਹਿਰ ਦਾ ਪਹਾੜੀ ਹਿੱਸਾ ਵਿਲਾ 'ਤੇ ਡਿੱਗਿਆ ਬਿਜਲੀ ਦਾ ਕਰੰਟ, ਨੇਪਾਲੀ ਲੜਕੇ ਸਮੇਤ 3 ਦੀ ਮੌਤ

ਕੇਰਲ ਦਾ ਪਾਦਰੀ ਚਰਚ ਦੇ ਅਹਾਤੇ 'ਚ ਮ੍ਰਿਤਕ ਪਾਇਆ ਗਿਆ

ਕੇਰਲ ਦਾ ਪਾਦਰੀ ਚਰਚ ਦੇ ਅਹਾਤੇ 'ਚ ਮ੍ਰਿਤਕ ਪਾਇਆ ਗਿਆ