Saturday, May 25, 2024  

ਖੇਤਰੀ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

April 12, 2024

ਰਾਮਪੁਰਾ ਫੂਲ,12 ਅਪ੍ਰੈਲ (ਰਾਜ ਗੋਇਲ) : ਖੁਸ਼ੀਆਂ, ਮੇਲਿਆਂ ਤੇ ਚਾਵਾਂ ਦਾ ਤਿਉਹਾਰ ਵਿਸਾਖੀ ਜਿੱਥੇ ਕਿਸਾਨਾਂ ਦੀ ਖੁਸ਼ੀ ਦੀ ਤਰਜਮਾਨੀ ਕਰਦਾ ਹੈ ਉੱਥੇ ਹੀ ਸਾਨੂੰ ਇਸ ਨਾਲ ਸਬੰਧਿਤ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਦੀ ਵੀ ਯਾਦ ਦਿਵਾਉਂਦਾ ਹੈ। ਵਿਦਿਆਰਥੀਆਂ ਨੂੰ ਵਿਸਾਖੀ ਦਾ ਮੁੱਖ ਮੰਤਵ ਅਤੇ ਇਤਿਹਾਸਿਕ ਪਿਛੋਕੜ ਦੱਸਣ ਦੇ ਮੱਦੇ ਨਜ਼ਰ ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਵਿਸਾਖੀ ਦਾ ਤਿਉਹਾਰ ਜੋ ਕਿ ਉਮੀਦ ਦਾ ਤਿਉਹਾਰ ਹੈ ਹਰ ਸਾਲ 13 ਅਪ੍ਰੈਲ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਸਿੱਖ ਧਰਮ ਵਿੱਚ ਇਹ ਇੱਕ ਇਤਿਹਾਸਿਕ ਤੇ ਧਾਰਮਿਕ ਤਿਉਹਾਰ ਹੈ , ਜੋ ਕਿ 1699 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਧੀਨ ਯੋਧਿਆਂ ਦੇ ਖਾਲਸਾ ਪੰਥ ਦੀ ਸਥਾਪਨਾ ਦੀ ਯਾਦ ਦਿਵਾਉਂਦਾ ਹੈ।ਇਸ ਦੇ ਨਾਲ ਨਾਲ ਇਹ ਬਸੰਤ ਦੀ ਵਾਢੀ ਦਾ ਤਿਉਹਾਰ ਵੀ ਮੰਨਿਆ ਜਾਂਦਾ ਹੈ। ਸਿਲਵਰ ਓਕਸ ਸਕੂਲ ਰਾਮਪੁਰਾ ਰੋਡ ਬਠਿੰਡਾ ਵਿਖੇ ਇਸ ਵਾਢੀ ਦੇ ਤਿਉਹਾਰ ਵਿਸਾਖੀ ਨੂੰ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਉਣ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਿਕ ਵਿਰਸੇ ਅਤੇ ਸਾਡੀ ਆਜ਼ਾਦੀ ਦੇ ਘੁਲਾਟੀਆਂ ਵੱਲੋਂ ਜ਼ਿਲਿਆਂ ਵਾਲਾ ਬਾਗ ਅੰਮ੍ਰਿਤਸਰ ਵਿੱਚ ਦਿੱਤੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ। ਵਿਦਿਆਰਥੀਆਂ ਨੂੰ ਨਵੇਂ ਸਾਲ ਦੀ ਸ਼ੁਰੂਆਤ ਅਤੇ ਖਾਲਸਾ ਪੰਥ ਦੀ ਨੀਹ ਰੱਖਣ ਵਾਲੀ ਵਿਸਾਖੀ ਮਨਾਉਣ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ਗਿਆ। ਰੰਗ ਬਿਰੰਗੇ ਪੰਜਾਬੀ ਪਹਿਰਾਵੇ ਵਿੱਚ ਸੱਜ ਕੇ ਆਏ ਛੋਟੇ ਬੱਚਿਆਂ ਨੇ ਇਸ ਸਮਾਗਮ ਨੂੰ ਹੋਰ ਵੀ ਰੰਗੀਲਾ ਬਣਾ ਦਿੱਤਾ ਵਿਦਿਆਰਥੀਆਂ ਨੇ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਵੱਡੇ ਬੱਚਿਆਂ ਦੁਆਰਾ ਲੋਕ ਗੀਤ ਤੇ ਭੰਗੜਾ ਪੇਸ਼ ਕੀਤਾ ਗਿਆ। ਕਈ ਵਿਦਿਆਰਥੀਆਂ ਦੁਆਰਾ ਵਿਸਾਖੀ ਦੇ ਇਸ ਪਵਿੱਤਰ ਤਿਉਹਾਰ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਅਤੇ ਕਈ ਵਿਦਿਆਰਥੀਆਂ ਦੁਆਰਾ ਇਸ ਵਾਢੀ ਦੇ ਤਿਉਹਾਰ ਸਬੰਧੀ ਆਪਣੇ ਅਨਮੋਲ ਵਿਚਾਰ ਪੇਸ਼ ਕੀਤੇ ਗਏ। ਵਿਸਾਖੀ ਦੇ ਇਸ ਸਮਾਗਮ ਮੌਕੇ ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਛਾਇਆ ਵਿਨੋਚਾ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੀ ਮਹੱਤਤਾ ਬਾਰੇ ਦੱਸਦੇ ਹੋਏ ਹਮੇਸ਼ਾ ਸ਼ਾਂਤੀ ਅਤੇ ਅਹਿੰਸਾ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਅਤੇ ਪੰਜਾਬ ਦੇ ਇਸ ਅਮੀਰ ਅਤੇ ਵਿਭਿੰਨ ਸੱਭਿਆਚਾਰ ਅਤੇ ਵਿਰਸੇ ਦੀ ਕਦਰ ਕਰਨ ਲਈ ਪ੍ਰੇਰਿਤ ਕਰਦੇ ਹੋਏ ਰਾਸ਼ਟਰੀ ਗਾਣ ਨਾਲ ਸਮਾਗਮ ਨੂੰ ਅੰਤ ਵੱਲ ਲਿਆਂਦਾ ਗਿਆ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ ਵਿੱਚ 10 ਤੋਂ ਵੱਧ ਝੁੱਗੀਆਂ ਸੜ ਗਈਆਂ, ਕੋਈ ਜ਼ਖਮੀ ਨਹੀਂ ਹੋਇਆ: DFS

ਦਿੱਲੀ ਵਿੱਚ 10 ਤੋਂ ਵੱਧ ਝੁੱਗੀਆਂ ਸੜ ਗਈਆਂ, ਕੋਈ ਜ਼ਖਮੀ ਨਹੀਂ ਹੋਇਆ: DFS

ਬੰਗਾਲ 'ਚ ਟਕਰਾਉਣ ਦੀ ਸੰਭਾਵਨਾ NDRF ਦੀਆਂ ਟੀਮਾਂ ਤਾਇਨਾਤ, ਸੈਨਾ ਅਤੇ ਜਲ ਸੈਨਾ ਅਲਰਟ 'ਤੇ

ਬੰਗਾਲ 'ਚ ਟਕਰਾਉਣ ਦੀ ਸੰਭਾਵਨਾ NDRF ਦੀਆਂ ਟੀਮਾਂ ਤਾਇਨਾਤ, ਸੈਨਾ ਅਤੇ ਜਲ ਸੈਨਾ ਅਲਰਟ 'ਤੇ

ਪੋਰਸ਼ ਕਰੈਸ਼: ਪਰਿਵਾਰ ਦੇ ਡਰਾਈਵਰ ਨੂੰ ਧਮਕੀ ਦੇਣ ਵਾਲੇ ਨਾਬਾਲਗ ਦੋਸ਼ੀ ਦੇ ਦਾਦਾ ਗ੍ਰਿਫਤਾਰ

ਪੋਰਸ਼ ਕਰੈਸ਼: ਪਰਿਵਾਰ ਦੇ ਡਰਾਈਵਰ ਨੂੰ ਧਮਕੀ ਦੇਣ ਵਾਲੇ ਨਾਬਾਲਗ ਦੋਸ਼ੀ ਦੇ ਦਾਦਾ ਗ੍ਰਿਫਤਾਰ

ਟਰੈਕਟਰਾਂ ਦੀ ਲਪੇਟ ’ਚ ਆਉਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ

ਟਰੈਕਟਰਾਂ ਦੀ ਲਪੇਟ ’ਚ ਆਉਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਇੱਕ ਲਾਪਤਾ ਫੌਜੀ ਦੀ ਲਾਸ਼ ਸਰਹਿੰਦ ਨੇੜਿਓਂ ਨਹਿਰ 'ਚੋਂ ਮਿਲੀ

ਹਿਮਾਚਲ ਪ੍ਰਦੇਸ਼ ਦੇ ਇੱਕ ਲਾਪਤਾ ਫੌਜੀ ਦੀ ਲਾਸ਼ ਸਰਹਿੰਦ ਨੇੜਿਓਂ ਨਹਿਰ 'ਚੋਂ ਮਿਲੀ

ਦੋ ਮੁਕੱਦਮਿਆਂ ਵਿਚ ਭਗੌੜੇ ਕਾਬੂ

ਦੋ ਮੁਕੱਦਮਿਆਂ ਵਿਚ ਭਗੌੜੇ ਕਾਬੂ

ਵਿਆਹੁਤਾ ਵੱਲੋਂ ਭੇਦ ਭਰੇ ਹਾਲਾਤਾਂ ਚ ਖੁਦਕੁਸ਼ੀ

ਵਿਆਹੁਤਾ ਵੱਲੋਂ ਭੇਦ ਭਰੇ ਹਾਲਾਤਾਂ ਚ ਖੁਦਕੁਸ਼ੀ

ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ

ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ

ਅੰਬਾਲਾ : ਸੜਕ ਹਾਦਸੇ ’ਚ ਪਰਿਵਾਰ ਦੇ 7 ਜੀਆਂ ਦੀ ਮੌਤ

ਅੰਬਾਲਾ : ਸੜਕ ਹਾਦਸੇ ’ਚ ਪਰਿਵਾਰ ਦੇ 7 ਜੀਆਂ ਦੀ ਮੌਤ

ਸ੍ਰੀ ਚਮਕੌਰ ਸਾਹਿਬ : ਜੀਪ ਪਲਟਣ ਕਾਰਨ 4 ਮੌਤਾਂ, 12 ਜ਼ਖ਼ਮੀ, 1 ਬੱਚਾ ਪਾਣੀ ’ਚ ਰੁੜਿਆ, ਭਾਲ ਜਾਰੀ

ਸ੍ਰੀ ਚਮਕੌਰ ਸਾਹਿਬ : ਜੀਪ ਪਲਟਣ ਕਾਰਨ 4 ਮੌਤਾਂ, 12 ਜ਼ਖ਼ਮੀ, 1 ਬੱਚਾ ਪਾਣੀ ’ਚ ਰੁੜਿਆ, ਭਾਲ ਜਾਰੀ