Saturday, May 25, 2024  

ਖੇਤਰੀ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

April 12, 2024

ਮੋਹਾਲੀ, 12 ਅਪ੍ਰੈਲ ( ਹਰਬੰਸ ਬਾਗੜੀ ) :  ਸਫਾਈ ਸੇਵਕਾਂ ਦੀਆਂ ਮੰਗਾਂ ਸਬੰਧੀ ਅਤੇ ਨਗਰ ਨਿਗਮ ਅਧਿਕਾਰੀਆਂ ਦੀ ਸਫਾਈ ਸੇਵਕਾਂ/ਵਾਲਮੀਕਿ ਸਮਾਜ ਵਿਰੋਧੀ ਨੀਤੀਆਂ ਵਿਰੁੱਧ ਚੱਲ ਰਹੀ ਹੜਤਾਲ ਤੀਜੇ ਦਿਨ ਵੀ ਜਾਰੀ। ਅੱਜ ਸਮੂਹ ਸਫਾਈ ਸੇਵਕਾਂ ਵਲੋਂ ਡਿਊਟੀਆਂ ਦਾ ਬਾਈਕਾਟ ਕਰਕੇ ਸੈਕਟਰ 77 ਵਿਖੇ ਲੀਚੀਆਂ ਵਾਲੇ ਬਾਗ ਨੇੜੇ ਪਾਰਕ ਵਿੱਚ ਇਕੱਠੇ ਹੋ ਕੇ, ਪੈਦਲ ਰੋਸ਼ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਦੇ ਗੇਟ ਸਾਹਮਣੇ ਪੁੱਜੇ ਅਤੇ ਨਗਰ ਨਿਗਮ ਅਧਿਕਾਰੀਆਂ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਪਰੰਤ ਏ.ਡੀ.ਸੀ? ਸਾਹਿਬ ਵਲੋਂ ਮੀਟਿੰਗ ਲਈ ਸੱਦਿਆ ਗਿਆ ਹੈ ਪ੍ਰੰਤੂ ਮੀਟਿੰਗ ਵਿੱਚ ਕੋਈ ਵੀ ਸਿੱਟਾ ਨਹੀਂ ਨਿਕਲਿਆ। ਆਗੂਆਂ ਵਲੋਂ ਜਾਣਕਾਰੀ ਦਿੱਤੀ ਗਈ ਹੁਣ ਘਰ ਘਰ ਤੋਂ ਕੁੜਾ ਚੁੱਕਣ ਦਾ ਕੰਮ ਵੀ ਬੰਦ ਕੀਤਾ ਜਾਵੇਗਾ। ਆਗੂਆਂ ਨੇ ਚਲ ਰਹੀ ਹੜਤਾਲ ਵਿੱਚ ਸ਼ਹਿਰ ਵਾਸੀਆਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ। ਆਗੂਆਂ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਨਗਰ ਨਿਗਮ ਮੋਹਾਲੀ ਵਲੋਂ 200/ ਸਫਾਈ ਸੇਵਕਾਂ ਨੂੰ ਬੇਰੋਜ਼ਗਾਰ ਕਰਕੇ ਵਾਲਮੀਕਿ ਸਮਾਜ ਨਾਲ ਵੱਡਾ ਧੱਕਾ ਕੀਤਾ ਜਾ ਰਿਹਾ ਹੈ,ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਾਇਆ ਜਾਂਦਾ ਹੈ। ਤਨਖਾਹਾਂ ਨਾ ਮਾਤਰ ਦਿਤੀ ਜਾਂਦੀ ਹੈ। ਆਗੂਆਂ ਨੇ ਮੰਗ ਕੀਤੀ ਤਨਖਾਹਾਂ ਵਿੱਚ ਵਾੱਧਾ ਕਰਕੇ ਚੰਡੀਗੜ੍ਹ ਦੇ ਬਰਾਬਰ 22000/ ਕੀਤੀ ਜਾਵੇ। ਅਤੇ ਪਬਲਿਕ ਟੁਆਇਲੇਟਾਂ ਤੇ ਕੰਮ ਕਰਦੇ, ਬੇਰੋਜ਼ਗਾਰ ਕੀਤੇ ਜਾ ਰਹੇ ਲਗਭਗ 200/ ਸਫਾਈ ਸੇਵਕਾਂ ਨੂੰ ਮੂੜ ਡਿਊਟੀਆਂ ਤੇ ਰਖਿਆ ਜਾਵੇ। ਆਗੂਆਂ ਨੇ ਐਲਾਨ ਕੀਤਾ ਹੈ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ੳਦੋਂ ਤੱਕ ਹੜਤਾਲ ਜਾਰੀ ਰਹੇਗੀ। ਸ਼ਹਿਰ ਵਾਸੀਆਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੀ ਜ਼ਿਮੇਵਾਰੀ ਨਗਰ ਨਿਗਮ ਮੋਹਾਲੀ ਅਤੇ ਮੋਹਾਲੀ ਪ੍ਰਸ਼ਾਸਨ ਦੀ ਹੋਵੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ ਵਿੱਚ 10 ਤੋਂ ਵੱਧ ਝੁੱਗੀਆਂ ਸੜ ਗਈਆਂ, ਕੋਈ ਜ਼ਖਮੀ ਨਹੀਂ ਹੋਇਆ: DFS

ਦਿੱਲੀ ਵਿੱਚ 10 ਤੋਂ ਵੱਧ ਝੁੱਗੀਆਂ ਸੜ ਗਈਆਂ, ਕੋਈ ਜ਼ਖਮੀ ਨਹੀਂ ਹੋਇਆ: DFS

ਬੰਗਾਲ 'ਚ ਟਕਰਾਉਣ ਦੀ ਸੰਭਾਵਨਾ NDRF ਦੀਆਂ ਟੀਮਾਂ ਤਾਇਨਾਤ, ਸੈਨਾ ਅਤੇ ਜਲ ਸੈਨਾ ਅਲਰਟ 'ਤੇ

ਬੰਗਾਲ 'ਚ ਟਕਰਾਉਣ ਦੀ ਸੰਭਾਵਨਾ NDRF ਦੀਆਂ ਟੀਮਾਂ ਤਾਇਨਾਤ, ਸੈਨਾ ਅਤੇ ਜਲ ਸੈਨਾ ਅਲਰਟ 'ਤੇ

ਪੋਰਸ਼ ਕਰੈਸ਼: ਪਰਿਵਾਰ ਦੇ ਡਰਾਈਵਰ ਨੂੰ ਧਮਕੀ ਦੇਣ ਵਾਲੇ ਨਾਬਾਲਗ ਦੋਸ਼ੀ ਦੇ ਦਾਦਾ ਗ੍ਰਿਫਤਾਰ

ਪੋਰਸ਼ ਕਰੈਸ਼: ਪਰਿਵਾਰ ਦੇ ਡਰਾਈਵਰ ਨੂੰ ਧਮਕੀ ਦੇਣ ਵਾਲੇ ਨਾਬਾਲਗ ਦੋਸ਼ੀ ਦੇ ਦਾਦਾ ਗ੍ਰਿਫਤਾਰ

ਟਰੈਕਟਰਾਂ ਦੀ ਲਪੇਟ ’ਚ ਆਉਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ

ਟਰੈਕਟਰਾਂ ਦੀ ਲਪੇਟ ’ਚ ਆਉਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਇੱਕ ਲਾਪਤਾ ਫੌਜੀ ਦੀ ਲਾਸ਼ ਸਰਹਿੰਦ ਨੇੜਿਓਂ ਨਹਿਰ 'ਚੋਂ ਮਿਲੀ

ਹਿਮਾਚਲ ਪ੍ਰਦੇਸ਼ ਦੇ ਇੱਕ ਲਾਪਤਾ ਫੌਜੀ ਦੀ ਲਾਸ਼ ਸਰਹਿੰਦ ਨੇੜਿਓਂ ਨਹਿਰ 'ਚੋਂ ਮਿਲੀ

ਦੋ ਮੁਕੱਦਮਿਆਂ ਵਿਚ ਭਗੌੜੇ ਕਾਬੂ

ਦੋ ਮੁਕੱਦਮਿਆਂ ਵਿਚ ਭਗੌੜੇ ਕਾਬੂ

ਵਿਆਹੁਤਾ ਵੱਲੋਂ ਭੇਦ ਭਰੇ ਹਾਲਾਤਾਂ ਚ ਖੁਦਕੁਸ਼ੀ

ਵਿਆਹੁਤਾ ਵੱਲੋਂ ਭੇਦ ਭਰੇ ਹਾਲਾਤਾਂ ਚ ਖੁਦਕੁਸ਼ੀ

ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ

ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ

ਅੰਬਾਲਾ : ਸੜਕ ਹਾਦਸੇ ’ਚ ਪਰਿਵਾਰ ਦੇ 7 ਜੀਆਂ ਦੀ ਮੌਤ

ਅੰਬਾਲਾ : ਸੜਕ ਹਾਦਸੇ ’ਚ ਪਰਿਵਾਰ ਦੇ 7 ਜੀਆਂ ਦੀ ਮੌਤ

ਸ੍ਰੀ ਚਮਕੌਰ ਸਾਹਿਬ : ਜੀਪ ਪਲਟਣ ਕਾਰਨ 4 ਮੌਤਾਂ, 12 ਜ਼ਖ਼ਮੀ, 1 ਬੱਚਾ ਪਾਣੀ ’ਚ ਰੁੜਿਆ, ਭਾਲ ਜਾਰੀ

ਸ੍ਰੀ ਚਮਕੌਰ ਸਾਹਿਬ : ਜੀਪ ਪਲਟਣ ਕਾਰਨ 4 ਮੌਤਾਂ, 12 ਜ਼ਖ਼ਮੀ, 1 ਬੱਚਾ ਪਾਣੀ ’ਚ ਰੁੜਿਆ, ਭਾਲ ਜਾਰੀ