Saturday, May 25, 2024  

ਖੇਤਰੀ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

April 12, 2024

ਸ਼੍ਰੋਮਣੀ ਅਕਾਲੀ ਦਲ ਨੇ ਮਲੂਕਾ ਦੀ ਥਾਂ ਜਨਮੇਜਾ ਸੇਖੋਂ ਨੂੰ ਲਗਾਇਆ ਮੌੜ ਹਲਕੇ ਦਾ ਇੰਚਾਰਜ਼

ਡੱਬਵਾਲੀ, 12 ਅਪ੍ਰੈਲ (ਇਕਬਾਲ ਸਿੰਘ ਸ਼ਾਂਤ) : ਸਾਬਕਾ ਆਈਏਐੱਸ ਅਧਿਕਾਰੀ ਪਰਮਪਾਲ ਕੌਰ ਮਲੂਕਾ ਅਤੇ ਉਸ ਦੇ ਪਤੀ ਗੁਰਪ੍ਰੀਤ ਸਿਘ ਮਲੂਕਾ ਵੱਲੋਂ ਭਾਜਪਾ ਦਾ ਕਮਲ ਫੜਨ ਮਗਰੋਂ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ’ਤੇ ਜਥੇਬੰਦਕ ਗਾਜ ਡਿੱਗ ਪਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਮੌੜ ਹਲਕੇ ਦਾ ਇੰਚਾਰਜ਼ ਥਾਪ ਦਿੱਤਾ ਹੈ। ਸਿਕੰਦਰ ਸਿੰਘ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਨ ਅਤੇ ਹੁਣ ਤੱਕ ਮੌੜ ਹਲਕੇ ਦੇ ਇੰਚਾਰਜ਼ ਸਨ। ਅੱਜ ਪਿੰਡ ਬਾਦਲ ਵਿਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ’ਚ ਜਨਮੇਜਾ ਸਿੰਘ ਸੇਖੋਂ ਨੂੰ ਮੌੜ ਹਲਕਾ ਸੌਂਪਿਆ ਗਿਆ। ਇਸ ਮੌਕੇ ਮੌੜ ਦੇ ਕਾਫ਼ੀ ਗਿਣਤੀ ਅਕਾਲੀ ਵਰਕਰ ਅਤੇ ਆਗੂ ਮੌਜੂਦ ਸਨ। ਬੀਬੀ ਮਲੂਕਾ ਦੀ ਬਠਿੰਡਾ ਲੋਕ ਸਭਾ ਤੋਂ ਭਾਜਪਾ ਉਮੀਦਵਾਰੀ ਲਗਪਗ ਤੈਅ ਮੰਨੀ ਜਾ ਰਹੀ ਹੈ। ਤਾਜ਼ਾ ਘਟਨਾਕ੍ਰਮ ਤਹਿਤ ਸੀਨੀਅਰ ਮਲੂਕਾ ਦੀ ਹੁਣ ਅਕਾਲੀ ਦਲ ਨਾਲ ਸਾਂਝ ਲੰਬੀ ਚੱਲਦੀ ਨਹੀਂ ਦਿਸਦੀ। ਨੂੰਹ ਅਤੇ ਪੁੁੱਤਰ ਵੱਲੋਂ ਭਾਜਪਾ ਨਾਲ ਜੁੜਨ ਦੇ ਨਾਲ ਅਕਾਲੀ ਸਫ਼ਾਂ ’ਚ ਪਾਰਟੀ ਦੇ ਵੱਡੇ ਆਗੂ ਸਿਕੰਦਰ ਸਿੰਘ ਮਲੂਕਾ ਦੀ ਵਫ਼ਾਦਾਰੀ ਖਦਸ਼ਿਆਂ ਦਾ ਸ਼ਿਕਾਰ ਹੋ ਗਈ ਹੈ। ਅਕਾਲੀ ਸੂਤਰਾਂ ਮੁਤਾਬਕ ਸ੍ਰੀ ਮਲੂਕਾ ਦੇ ਮੌੜ ਦਾ ਇੰਚਾਰਜ਼ ਬਣੇ ਰਹਿਣ ਨਾਲ ਲੋਕਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਅੰਦਰੂਨੀ ਤੌਰ ’ਤੇ ਕਥਿਤ ਵੱਡੀ ਮਾਰ ਪੈਣੀ ਸੀ। ਉੱਧਰ ਨਵੀਂ ਨਿਯੁਕਤੀ ਬਾਰੇ ਸ੍ਰੀ ਸੇਖੋਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਤੱਕ ਮੌੜ ਹਲਕੇ ਦਾ ਇੰਚਾਰਜ਼ ਲਗਾਇਆ ਹੈ। ਉਹ ਹਫ਼ਤੇ ਦੇ ਤਿੰਨ ਦਿਨ ਹਲਕਾ ਮੌੜ ਅਤੇ ਤਿੰਨ ਦਿਨ ਜੀਰਾ ਹਲਕੇ ’ਚ ਡਿਊਟੀ ਨਿਭਾਉਣਗੇ। ਮੌੜ ਹਲਕੇ ਵਿੱਚ 65 ਪਿੰਡ ਹਨ, ਲੋਕ ਸਭਾ ਚੋਣਾਂ ਤੱਕ ਸਾਰੇ ਹਲਕੇ ਨੂੰ ਤਿੰਨ-ਚਾਰ ਵਾਰ ਕਵਰ ਕਰ ਲਿਆ ਜਾਵੇਗਾ। ਸ੍ਰੀ ਸੇਖੋਂ 2012-2017 ਦੌਰਾਨ ਬਤੌਰ ਵਿਧਾਇਕ ਅਤੇ ਮੰਤਰੀ ਮੌੜ ਹਲਕੇ ਦੀ ਨੁਮਾਇੰਗੀ ਕਰ ਚੁੱਕੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ ਵਿੱਚ 10 ਤੋਂ ਵੱਧ ਝੁੱਗੀਆਂ ਸੜ ਗਈਆਂ, ਕੋਈ ਜ਼ਖਮੀ ਨਹੀਂ ਹੋਇਆ: DFS

ਦਿੱਲੀ ਵਿੱਚ 10 ਤੋਂ ਵੱਧ ਝੁੱਗੀਆਂ ਸੜ ਗਈਆਂ, ਕੋਈ ਜ਼ਖਮੀ ਨਹੀਂ ਹੋਇਆ: DFS

ਬੰਗਾਲ 'ਚ ਟਕਰਾਉਣ ਦੀ ਸੰਭਾਵਨਾ NDRF ਦੀਆਂ ਟੀਮਾਂ ਤਾਇਨਾਤ, ਸੈਨਾ ਅਤੇ ਜਲ ਸੈਨਾ ਅਲਰਟ 'ਤੇ

ਬੰਗਾਲ 'ਚ ਟਕਰਾਉਣ ਦੀ ਸੰਭਾਵਨਾ NDRF ਦੀਆਂ ਟੀਮਾਂ ਤਾਇਨਾਤ, ਸੈਨਾ ਅਤੇ ਜਲ ਸੈਨਾ ਅਲਰਟ 'ਤੇ

ਪੋਰਸ਼ ਕਰੈਸ਼: ਪਰਿਵਾਰ ਦੇ ਡਰਾਈਵਰ ਨੂੰ ਧਮਕੀ ਦੇਣ ਵਾਲੇ ਨਾਬਾਲਗ ਦੋਸ਼ੀ ਦੇ ਦਾਦਾ ਗ੍ਰਿਫਤਾਰ

ਪੋਰਸ਼ ਕਰੈਸ਼: ਪਰਿਵਾਰ ਦੇ ਡਰਾਈਵਰ ਨੂੰ ਧਮਕੀ ਦੇਣ ਵਾਲੇ ਨਾਬਾਲਗ ਦੋਸ਼ੀ ਦੇ ਦਾਦਾ ਗ੍ਰਿਫਤਾਰ

ਟਰੈਕਟਰਾਂ ਦੀ ਲਪੇਟ ’ਚ ਆਉਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ

ਟਰੈਕਟਰਾਂ ਦੀ ਲਪੇਟ ’ਚ ਆਉਣ ਨਾਲ ਮੋਟਰਸਾਇਕਲ ਚਾਲਕ ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਇੱਕ ਲਾਪਤਾ ਫੌਜੀ ਦੀ ਲਾਸ਼ ਸਰਹਿੰਦ ਨੇੜਿਓਂ ਨਹਿਰ 'ਚੋਂ ਮਿਲੀ

ਹਿਮਾਚਲ ਪ੍ਰਦੇਸ਼ ਦੇ ਇੱਕ ਲਾਪਤਾ ਫੌਜੀ ਦੀ ਲਾਸ਼ ਸਰਹਿੰਦ ਨੇੜਿਓਂ ਨਹਿਰ 'ਚੋਂ ਮਿਲੀ

ਦੋ ਮੁਕੱਦਮਿਆਂ ਵਿਚ ਭਗੌੜੇ ਕਾਬੂ

ਦੋ ਮੁਕੱਦਮਿਆਂ ਵਿਚ ਭਗੌੜੇ ਕਾਬੂ

ਵਿਆਹੁਤਾ ਵੱਲੋਂ ਭੇਦ ਭਰੇ ਹਾਲਾਤਾਂ ਚ ਖੁਦਕੁਸ਼ੀ

ਵਿਆਹੁਤਾ ਵੱਲੋਂ ਭੇਦ ਭਰੇ ਹਾਲਾਤਾਂ ਚ ਖੁਦਕੁਸ਼ੀ

ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ

ਸੋਨੇ ਦੇ ਚਮਚ ਲੈ ਕੇ ਪੈਦਾ ਹੋਣ ਵਾਲੇ ਕਦੇ ਆਮ ਲੋਕਾਂ ਦੇ ਦੁੱਖ-ਤਕਲੀਫ਼ਾਂ ਨਹੀਂ ਸਮਝ ਸਕਦੇ

ਅੰਬਾਲਾ : ਸੜਕ ਹਾਦਸੇ ’ਚ ਪਰਿਵਾਰ ਦੇ 7 ਜੀਆਂ ਦੀ ਮੌਤ

ਅੰਬਾਲਾ : ਸੜਕ ਹਾਦਸੇ ’ਚ ਪਰਿਵਾਰ ਦੇ 7 ਜੀਆਂ ਦੀ ਮੌਤ

ਸ੍ਰੀ ਚਮਕੌਰ ਸਾਹਿਬ : ਜੀਪ ਪਲਟਣ ਕਾਰਨ 4 ਮੌਤਾਂ, 12 ਜ਼ਖ਼ਮੀ, 1 ਬੱਚਾ ਪਾਣੀ ’ਚ ਰੁੜਿਆ, ਭਾਲ ਜਾਰੀ

ਸ੍ਰੀ ਚਮਕੌਰ ਸਾਹਿਬ : ਜੀਪ ਪਲਟਣ ਕਾਰਨ 4 ਮੌਤਾਂ, 12 ਜ਼ਖ਼ਮੀ, 1 ਬੱਚਾ ਪਾਣੀ ’ਚ ਰੁੜਿਆ, ਭਾਲ ਜਾਰੀ