Saturday, May 25, 2024  

ਸਿਹਤ

ਭਿਖੀਵਿੰਡ ਸ਼ਹਿਰ ਵਿੱਚ ਮੱਛਰ ਮੱਖੀਆਂ ਦੀ ਭਾਰੀ ਭਰਮਾਰ, ਲੋਕ ਹੋ ਰਹੇ ਬਿਮਾਰ

April 12, 2024

ਪ੍ਰਸ਼ਾਸਨ ਤੁਰੰਤ ਧਿਆਨ ਦੇਵੇ:- ਕਾਮਰੇਡ ਮੇਜਰ ਸਿੰਘ ਭਿਖੀਵਿੰਡ

ਹਰਜਿੰਦਰ ਸਿੰਘ ਗੋਲਣ
ਭਿਖੀਵਿੰਡ 12 ਅਪ੍ਰੈਲ  :  ਅਰਬਨ ਅਸਟੇਟ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਵੱਖ ਵੱਖ ਵਾਰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਚਾਰ ਲੱਖ ਰੁਪਏ ਦੇ ਕਰੀਬ ਸਫਾਈ ਉੱਪਰ ਖਰਚ ਕੀਤੇ ਜਾਣ ਦੇ ਬਾਵਜੂਦ ਵੀ ਲੋਕ ਗੰਦਗੀ ਨਾਲ ਜੂਝ ਰਹੇ ਹਨ, ਜਦੋਂ ਕਿ ਨਗਰ ਪੰਚਾਇਤ ਭਿੱਖੀਵਿੰਡ ਕਮੇਟੀ ਵੱਲੋਂ ਗਲੀਆਂ ਨਾਲੀਆਂ ਦੀ ਸਫਾਈ ਵੱਲ ਪੂਰਨ ਤੌਰ ਤੇ ਧਿਆਨ ਨਾ ਕੇਂਦਰਤ ਕਰਨ ਭਿਖੀਵਿੰਡ ਦੀਆਂ ਗਲੀਆਂ ਵਿੱਚ ਲੱਗੇ ਗੰਦਗੀ ਦੇ ਢੇਰ ਕਿਸੇ ਪਲ ਵੀ ਵੇਖੇ ਜਾ ਸਕਦੇ ਅਤੇ ਗੰਦਗੀ ਦੇ ਕਾਰਨ ਮੱਖੀਆਂ ਅਤੇ ਮੱਛਰਾਂ ਦੀ ਭਾਰੀ ਪਰਮਾਰ ਹੋਣ ਦੇ ਕਾਰਨ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਕਿ ਪ੍ਰਸ਼ਾਸਨ ਘੂਕ ਸੁੱਤਾ ਘਰਾੜੇ ਮਾਰ ਰਿਹਾ ਹੈ। ਭਿਖੀਵਿੰਡ ਸ਼ਹਿਰ ਨਿਵਾਸੀਆਂ ਦੀ ਸਮੱਸਿਆ ਤੇ ਚਿੰਤਾ ਜਾਹਰ ਕਰਦਿਆਂ ਸੀਪੀਆਈ (ਐਮ) ਸਕੱਤਰ ਮੈਂਬਰ ਪੰਜਾਬ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਨੇ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਤਰਨਤਾਰਨ ਸੰਦੀਪ ਕੁਮਾਰ ਦਾ ਵਿਸ਼ੇਸ਼ ਧਿਆਨ ਭਿੱਖੀਵਿੰਡ ਵਿਖੇ ਗੰਦਗੀ ਦੇ ਕਾਰਨ ਮੱਖੀਆਂ ਮੱਛਰਾਂ ਦੀ ਪਰਮਾਰ ਨੂੰ ਖਤਮ ਕਰਨ ਲਈ ਭਿਖੀਵਿੰਡ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਮੱਛਰ ਮਾਰ ਦਵਾਈ ਦਾ ਛਿੜਕਾ ਕੀਤਾ ਜਾਵੇ ਤਾਂ ਜੋ ਲੋਕ ਬਿਮਾਰੀਆਂ ਤੋਂ ਬਚ ਕੇ ਨਰੋਆ ਜੀਵਨ ਬਸਰ ਕਰ ਸਕਣ। ਉਨਾਂ ਨੇ ਮਹਿਕਮਾ ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ੍ਹ ਤੋਂ ਪੁਰਜ਼ੋਰ ਮੰਗ ਕੀਤੀ ਭਿਖੀਵਿੰਡ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਟਰੈਕਟਰ ਟਰਾਲੀਆਂ ਦੀ ਜਗ੍ਹਾ ਛੋਟੇ ਹਾਥੀ ਖਰੀਦ ਕੇ ਗਲੀਆਂ ਦਾ ਗੰਦ ਚੁੱਕਣ ਲਈ ਭੇਜੇ ਜਾਣ ਤਾਂ ਜੋ ਲੋਕਾਂ ਦਾ ਗੰਧ ਹਰ ਰੋਜ਼ ਚੁੱਕਿਆ ਜਾਵੇ ਅਤੇ ਸਫਾਈ ਸੇਵਕਾਂ ਨੂੰ ਵੀ ਗਲੀਆਂ ਦੀ ਗੰਦਗੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲਿਜਾਣ ਲਈ ਰਾਹਤ ਮਿਲ ਸਕੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਭਾਰਤ ਵਿੱਚ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਕੈਂਸਰ ਦੇ 20% ਕੇਸ ਹਨ: ਅਧਿਐਨ

ਭਾਰਤ ਵਿੱਚ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਕੈਂਸਰ ਦੇ 20% ਕੇਸ ਹਨ: ਅਧਿਐਨ

ਕੋਵਿਡ ਜੇਬ ਟੈਕਨਾਲੋਜੀ-ਅਧਾਰਤ ਬਰਡ ਫਲੂ ਵੈਕਸੀਨ H5N1 ਮਾਮਲਿਆਂ ਨੂੰ ਰੋਕਣ ਵਿੱਚ ਮਦਦ ਕਰ ਸਕਦੀ

ਕੋਵਿਡ ਜੇਬ ਟੈਕਨਾਲੋਜੀ-ਅਧਾਰਤ ਬਰਡ ਫਲੂ ਵੈਕਸੀਨ H5N1 ਮਾਮਲਿਆਂ ਨੂੰ ਰੋਕਣ ਵਿੱਚ ਮਦਦ ਕਰ ਸਕਦੀ

ਮੁੰਬਈ ਦੇ ਡਾਕਟਰ 77 ਸਾਲਾ ਜ਼ੈਂਬੀਅਨ ਵਿਅਕਤੀ ਦਾ ਟ੍ਰਿਪਲ ਕੈਂਸਰ ਨਾਲ ਇਲਾਜ ਕਰਦੇ 

ਮੁੰਬਈ ਦੇ ਡਾਕਟਰ 77 ਸਾਲਾ ਜ਼ੈਂਬੀਅਨ ਵਿਅਕਤੀ ਦਾ ਟ੍ਰਿਪਲ ਕੈਂਸਰ ਨਾਲ ਇਲਾਜ ਕਰਦੇ 

ਲੰਬੇ ਸਮੇਂ ਤੱਕ ਬੈਠਣ ਨਾਲ ਮੋਟਾਪੇ ਅਤੇ ਸਿਗਰਟਨੋਸ਼ੀ ਦੇ ਸਮਾਨ ਮੌਤ ਦਾ ਖ਼ਤਰਾ: ਡਾਕਟਰ

ਲੰਬੇ ਸਮੇਂ ਤੱਕ ਬੈਠਣ ਨਾਲ ਮੋਟਾਪੇ ਅਤੇ ਸਿਗਰਟਨੋਸ਼ੀ ਦੇ ਸਮਾਨ ਮੌਤ ਦਾ ਖ਼ਤਰਾ: ਡਾਕਟਰ

ਦੇਸ਼ ’ਚ ਕੋਰੋਨਾ ਦੇ 512 ਮਰੀਜ਼ : ਸਿਹਤ ਮੰਤਰਾਲਾ

ਦੇਸ਼ ’ਚ ਕੋਰੋਨਾ ਦੇ 512 ਮਰੀਜ਼ : ਸਿਹਤ ਮੰਤਰਾਲਾ

ਸਿਹਤ ਵਿਭਾਗ ਨੇ ਡੇਂਗੂ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ

ਸਿਹਤ ਵਿਭਾਗ ਨੇ ਡੇਂਗੂ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ

ਅਧਿਐਨ ਦਰਸਾਉਂਦਾ ਹੈ ਕਿ ਪਰਿਵਾਰਕ ਇਤਿਹਾਸ ਸੂਰਜ ਦੇ ਸੰਪਰਕ ਨਾਲੋਂ ਚਮੜੀ ਦੇ ਕੈਂਸਰ ਦੇ ਜੋਖਮ ਨੂੰ ਵਧਾਉਂਦਾ 

ਅਧਿਐਨ ਦਰਸਾਉਂਦਾ ਹੈ ਕਿ ਪਰਿਵਾਰਕ ਇਤਿਹਾਸ ਸੂਰਜ ਦੇ ਸੰਪਰਕ ਨਾਲੋਂ ਚਮੜੀ ਦੇ ਕੈਂਸਰ ਦੇ ਜੋਖਮ ਨੂੰ ਵਧਾਉਂਦਾ 

ਸਿਪਲਾ ਨੂੰ ਟਿਊਮਰ ਦੇ ਇਲਾਜ ਲਈ ਲੈਨਰੀਓਟਾਈਡ ਟੀਕੇ ਲਈ ਅੰਤਿਮ USFDA ਪ੍ਰਵਾਨਗੀ ਪ੍ਰਾਪਤ ਹੋਈ

ਸਿਪਲਾ ਨੂੰ ਟਿਊਮਰ ਦੇ ਇਲਾਜ ਲਈ ਲੈਨਰੀਓਟਾਈਡ ਟੀਕੇ ਲਈ ਅੰਤਿਮ USFDA ਪ੍ਰਵਾਨਗੀ ਪ੍ਰਾਪਤ ਹੋਈ

ਹਮਲਾਵਰ ਛਾਤੀ ਦੇ ਕੈਂਸਰ ਨਾਲ ਲੜਨ ਲਈ ਨਵੀਂ ਅਨੁਕੂਲਿਤ ਦਵਾਈ ਵਿਕਸਿਤ ਕੀਤੀ ਗਈ

ਹਮਲਾਵਰ ਛਾਤੀ ਦੇ ਕੈਂਸਰ ਨਾਲ ਲੜਨ ਲਈ ਨਵੀਂ ਅਨੁਕੂਲਿਤ ਦਵਾਈ ਵਿਕਸਿਤ ਕੀਤੀ ਗਈ

ਭਾਰਤੀ ਮਸਾਲਿਆਂ ’ਚ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਐਥੀਲੀਨ ਆਕਸਾਈਡ ਨਹੀਂ : ਐਫਐਸਐਸਏਆਈ

ਭਾਰਤੀ ਮਸਾਲਿਆਂ ’ਚ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਐਥੀਲੀਨ ਆਕਸਾਈਡ ਨਹੀਂ : ਐਫਐਸਐਸਏਆਈ