Saturday, July 27, 2024  

ਅਪਰਾਧ

ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤੀ, ਪੁਲਿਸ ਨੇ ਦਰਜ ਕੀਤੇ ਤਿੰਨ ਕੇਸ

April 12, 2024

ਸੰਜੀਵ ਧਮੀਜਾ /ਅਬਨਾਸ਼
ਫਾਜ਼ਿਲਕਾ/12 ਅਪ੍ਰੈਲ : ਫਾਜ਼ਿਲਕਾ ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤੀ ਕੀਤੀ ਜਾ ਰਹੀ ਹੈ। ਜਿਲੇ ਦੇ ਐਸਐਸਪੀ ਡਾ ਪ੍ਰਗਿਆ ਜੈਨ ਆਈਪੀਐਸ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਨਾਲ ਜੁੜੇ ਤਿੰਨ ਪਰਚੇ ਦਰਜ ਕੀਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਪੁਲਿਸ ਥਾਣਾ ਅਰਨੀਵਾਲਾ ਵਿੱਚ ਮੁਕਦਮਾ ਨੰਬਰ 29 ਮਿਤੀ 11 ਅਪ੍ਰੈਲ ਅਧੀਨ ਧਾਰਾ 186,353, 379 ਅਤੇ ਅਧੀਨ ਧਾਰਾ 21 ਮਾਈਨਿੰਗ ਐਂਡ ਮਿਨਰਲ ਐਕਟ 1957 ਦੇ ਤਹਿਤ ਦਰਜ ਕੀਤੀ ਗਈ ਹੈ । ਇਹ ਐਫਆਈਆਰ ਅਮਰੀਕ ਸਿੰਘ ਵਾਸੀ ਅਰਨੀਵਾਲਾ ਅਤੇ ਇੱਕ ਨਾ ਮਾਲੂਮ ਟਰੈਕਟਰ ਡਰਾਵਰ ਖਿਲਾਫ ਕੀਤੀ ਗਈ ਹੈ। ਇਸ ਸਬੰਧੀ ਪ੍ਰਵੀਨ ਸਿੰਘ ਐਸਡੀਓ ਮਾਈਨਿੰਗ ਫਾਜ਼ਿਲਕਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ।
ਇਸੇ ਤਰ੍ਹਾਂ ਇੱਕ ਹੋਰ ਪਰਚਾ ਥਾਣਾ ਸਦਰ ਫਾਜ਼ਿਲਕਾ ਵਿੱਚ ਇੱਕ ਨਾਮਲੂਮ ਵਿਅਕਤੀ ਖਿਲਾਫ ਦਰਜ ਕੀਤਾ ਗਿਆ ਹੈ ਜਿਸ ਸਬੰਧੀ ਇੰਸਪੈਕਟਰ ਯੁਵਰਾਜ ਉਪ ਮੰਡਲ ਮਾਈਨਿੰਗ ਅਫਸਰ ਜਲਾਲਾਬਾਦ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਚੰਦ ਭਾਨ ਡਰੇਨ ਤੇ ਲਾਧੂਕਾ ਕੋਲ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ । ਇੱਥੇ ਮੁਕਦਮਾ ਨੰਬਰ 63 ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਥਾਣਾ ਸਦਰ ਫਾਜ਼ਿਲਕਾ ਵਿੱਚ ਹੀ ਇੱਕ ਹੋਰ ਐਫਆਈਆਰ ਪ੍ਰੇਮ ਕੁਮਾਰ ਬਾਸੀ ਨਵੀਂ ਆਬਾਦੀ ਫਾਜ਼ਿਲਕਾ ਦੇ ਖਿਲਾਫ ਦਰਜ ਕੀਤੀ ਗਈ ਹੈ ਉਸ ਕੋਲੋਂ 150 ਘਣ ਫੁੱਟ ਰੇਤਾ ਅਤੇ ਟਰੈਕਟਰ ਅਰਜਨ ਅਲਟਰਾ ਸਮੇਤ ਟਰਾਲਾ ਬਰਾਮਦ ਕੀਤਾ ਗਿਆ ਹੈ। ਐਸਐਸਪੀ ਡਾ ਪ੍ਰਗਿਆ ਜੈਨ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਕਰਨ ਵਾਲੇ ਕਿਸੇ ਵੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਸਖ਼ਤ ਚਿਤਾਵਨੀ ਦਿੱਤੀ ਕਿ ਜੋ ਕੋਈ ਵੀ ਇਸ ਨਜਾਇਜ਼ ਕੰਮ ਵਿਚ ਲੱਗਿਆ ਹੈ ਉਹ ਤੁੰਰਤ ਇਹ ਕੰਮ ਬੰਦ ਕਰ ਦੇਵੇ ਜਾਂ ਕਾਨੂੰਨ ਹੱਥੋਂ ਸਜਾ ਪਾਉਣ ਲਈ ਤਿਆਰ ਰਹੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਜਾਅਲੀ ਬੰਦੂਕ ਲਾਇਸੈਂਸ ਰੈਕੇਟ: ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚ ਰਿਹਾ

ਜਾਅਲੀ ਬੰਦੂਕ ਲਾਇਸੈਂਸ ਰੈਕੇਟ: ਜੰਮੂ-ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗ੍ਰਿਫਤਾਰੀ ਤੋਂ ਬਚ ਰਿਹਾ

ਬੰਗਾਲ ਨਗਰਪਾਲਿਕਾ ਨੌਕਰੀ ਘੁਟਾਲਾ ਮਾਮਲਾ: ਸੀਬੀਆਈ ਨੇ 1,814 ਗੈਰ-ਕਾਨੂੰਨੀ ਭਰਤੀਆਂ ਦੀ ਪਛਾਣ ਕੀਤੀ

ਬੰਗਾਲ ਨਗਰਪਾਲਿਕਾ ਨੌਕਰੀ ਘੁਟਾਲਾ ਮਾਮਲਾ: ਸੀਬੀਆਈ ਨੇ 1,814 ਗੈਰ-ਕਾਨੂੰਨੀ ਭਰਤੀਆਂ ਦੀ ਪਛਾਣ ਕੀਤੀ

ਮੋਬਾਈਲ ਸਪੈਮ ਦਾ ਖਤਰਾ: ਕੇਂਦਰ ਨੇ ਫੀਡਬੈਕ ਜਮ੍ਹਾ ਕਰਨ ਦੀ ਆਖਰੀ ਮਿਤੀ 5 ਅਗਸਤ ਤੱਕ ਵਧਾ ਦਿੱਤੀ

ਮੋਬਾਈਲ ਸਪੈਮ ਦਾ ਖਤਰਾ: ਕੇਂਦਰ ਨੇ ਫੀਡਬੈਕ ਜਮ੍ਹਾ ਕਰਨ ਦੀ ਆਖਰੀ ਮਿਤੀ 5 ਅਗਸਤ ਤੱਕ ਵਧਾ ਦਿੱਤੀ

ਟੈਕ ਫਰਮ ਕਾਕਾਓ ਦੇ ਸੰਸਥਾਪਕ ਨੂੰ ਕਥਿਤ ਸਟਾਕ ਹੇਰਾਫੇਰੀ ਲਈ ਗ੍ਰਿਫਤਾਰ ਕੀਤਾ ਗਿਆ

ਟੈਕ ਫਰਮ ਕਾਕਾਓ ਦੇ ਸੰਸਥਾਪਕ ਨੂੰ ਕਥਿਤ ਸਟਾਕ ਹੇਰਾਫੇਰੀ ਲਈ ਗ੍ਰਿਫਤਾਰ ਕੀਤਾ ਗਿਆ

ਆਸਨਸੋਲ ਵਿੱਚ ਨਵੀਂ ਦਿੱਲੀ-ਬੰਗਾਲ ਲਿੰਕ ਨਾਲ ਫਰਜ਼ੀ ਲਾਟਰੀ ਰੈਕੇਟ ਦਾ ਪਰਦਾਫਾਸ਼; ਦੋ ਆਯੋਜਿਤ

ਆਸਨਸੋਲ ਵਿੱਚ ਨਵੀਂ ਦਿੱਲੀ-ਬੰਗਾਲ ਲਿੰਕ ਨਾਲ ਫਰਜ਼ੀ ਲਾਟਰੀ ਰੈਕੇਟ ਦਾ ਪਰਦਾਫਾਸ਼; ਦੋ ਆਯੋਜਿਤ

ਹਿੰਦੂ ਸ਼ਰਧਾਲੂਆਂ ਦੀ ਧਰਮ ਪਰਿਵਰਤਨ ਦੀ ਸ਼ਿਕਾਇਤ 'ਤੇ ਕਰਨਾਟਕ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਹਿੰਦੂ ਸ਼ਰਧਾਲੂਆਂ ਦੀ ਧਰਮ ਪਰਿਵਰਤਨ ਦੀ ਸ਼ਿਕਾਇਤ 'ਤੇ ਕਰਨਾਟਕ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਗੋਆ: ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ 7 ਗ੍ਰਿਫਤਾਰ

ਗੋਆ: ਫਰਜ਼ੀ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ 7 ਗ੍ਰਿਫਤਾਰ

ਸਿਡਨੀ ਵਿੱਚ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ

ਸਿਡਨੀ ਵਿੱਚ ਇੱਕ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ

ਬੰਗਾਲ ਰਾਸ਼ਨ ਘੋਟਾਲਾ: ਈਡੀ ਨੂੰ ਫਰਜ਼ੀ ਕਾਰਡਾਂ ਦੀ ਵਰਤੋਂ ਬਾਰੇ ਸੁਰਾਗ ਮਿਲਿਆ

ਬੰਗਾਲ ਰਾਸ਼ਨ ਘੋਟਾਲਾ: ਈਡੀ ਨੂੰ ਫਰਜ਼ੀ ਕਾਰਡਾਂ ਦੀ ਵਰਤੋਂ ਬਾਰੇ ਸੁਰਾਗ ਮਿਲਿਆ

15 ਜੁਲਾਈ ਨੂੰ ਬੰਗਾਲ ਪੁਲਿਸ ਟੀਮ 'ਤੇ ਹਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ

15 ਜੁਲਾਈ ਨੂੰ ਬੰਗਾਲ ਪੁਲਿਸ ਟੀਮ 'ਤੇ ਹਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ