Monday, May 06, 2024  

ਕੌਮੀ

ਯੂਪੀਐਸਸੀ ਪ੍ਰੀਖਿਆ ’ਚ ਅਦਿੱਤਿਆ ਸ੍ਰੀਵਾਸਤਵ ਅੱਵਲ, 1016 ਹੋਏ ਸਫ਼ਲ

April 16, 2024

ਏਜੰਸੀਆਂ
ਨਵੀਂ ਦਿੱਲੀ/16 ਅਪ੍ਰੈਲ : ਸੰਘ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਨੇ ਮੰਗਲਵਾਰ ਨੂੰ ਸਿਵਲ ਸਰਵਿਸਿਜ਼ ਐਗਜਾਮੀਨੇਸ਼ਨ 2023 ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ 1016 ਪ੍ਰੀਖਿਆਰਥੀ ਇੰਡੀਅਨ ਐਨਮਨਿਸਟਰੇਸ਼ਨ ਸਰਵਿਸ (ਆਈਏਐਸ), ਇੰਡੀਅਨ ਪੁਲਿਸ ਸਰਵਿਸ (ਆਈਪੀਐਸ) ਅਤੇ ਇੰਡੀਅਨ ਫੋਰਨ ਸਰਵਿਸ (ਆਈਐਫ਼ਐਸ) ਲਈ ਚੁਣੇ ਗਏ ਹਨ। 180 ਆਈਏਐਸ ਅਤੇ 200 ਆਈਪੀਐਸ ਅਫ਼ਸਰ ਬਣਨਗੇ। ਲਖਨਊ ਦਾ ਅਦਿੱਤਿਆ ਸ੍ਰੀਵਾਸਤਵ ਆਲ ਇੰਡੀਆ ਰੈਂਕ ਵਿੱਚ ਅੱਵਲ ਰਿਹਾ ਹੈ। ਇਸੇ ਤਰ੍ਹਾਂ ਅਨੀਮੇਸ਼ ਪ੍ਰਧਾਨ ਨੇ ਦੂਜਾ, ਡੋਨੂਰੂ ਅਨੰਨਿਆ ਰੈੱਡੀ ਨੇ ਤੀਜੇ, ਪੀ.ਕੇ. ਸਿਧਾਰਥ ਰਾਮਕੁਮਾਰ ਨੇ ਚੌਥਾ ਤੇ ਰੂਹਾਨੀ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਸ ਸਾਲ ਪੰਜ ਟੋਪ ਰੈਂਕ ਵਿੱਚ ਆਉਣ ਵਾਲੇ 3 ਕੈਂਡੀਡੈਂਟਸ ਪਹਿਲਾਂ ਤੋਂ ਹੀ ਆਈਪੀਐਸ ਅਫ਼ਸਰ ਹਨ। ਅਧਿਕਾਰਤ ਵੈੱਬਸਾਈਟ ’ਤੇ ਮਿਲੇ ਅੰਕੜਿਆਂ ਅਨੁਸਾਰ ਕੁੱਲ 1016 ਉਮੀਦਵਾਰਾਂ ਦੀ ਨਿਯੁਕਤੀ ਲਈ ਚੋਣ ਕੀਤੀ ਗਈ ਹੈ। ਇਨ੍ਹਾਂ ਵਿਚੋਂ 347 ਜਨਰਲ ਵਰਗ, 115 ਈ. ਡਬਲਿਊਐਸ, 303 ਓਬੀਸੀ, 165 ਐਸਸੀ ਅਤੇ 86 ਐਸਟੀ ਹਨ।
ਦੱਸਦਾ ਬਣਦਾ ਹੈ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ, ਭਾਰਤੀ ਵਿਦੇਸ਼ ਸੇਵਾ, ਭਾਰਤੀ ਪੁਲਿਸ ਸੇਵਾ ਅਤੇ ਕੇਂਦਰੀ ਸੇਵਾਵਾਂ, ਗਰੁੱਪ ਏ ਅਤੇ ਬੀ ਵਿਚ ਨਿਯੁਕਤੀ ਲਈ ਲਿਖਤੀ ਪ੍ਰੀਖਿਆ ਅਤੇ ਵਿਅਕਤੀਤੱਵ ਟੈਸਟ ਦੇ ਆਧਾਰ ’ਤੇ ਅੰਤਿਮ ਨਤੀਜੇ ਤਿਆਰ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ 15, 16, 17, 23 ਅਤੇ 24 ਸਤੰਬਰ ਨੂੰ ਹੋਈਆਂ ਪ੍ਰੀਖਿਆਵਾਂ ਲਈ ਯੂਪੀਐਸਸੀ ਸੀਐਸਈ 2023 ਦਾ ਮੁੱਖ ਨਤੀਜਾ 3 ਦਸੰਬਰ ਨੂੰ ਐਲਾਨਿਆ ਗਿਆ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ