Thursday, May 09, 2024  

ਸਿੱਖਿਆ

ਸਰਕਾਰੀ ਹਾਈ ਸਮਾਰਟ ਸਕੂਲ ਦੇਸੂਮਾਜਰਾ ਦੀ ਅਨੂ ਕੁਮਾਰੀ ਦੀ ਸੋਚ ਆਈ.ਏ.ਐਸ.ਬਣਨਾ

April 18, 2024

ਦਸਵੀ ਦੇ ਨਤੀਜ਼ੇ ਵਿਚ ਪੰਜਾਬ ਦੀ ਮੈਰਿਟ ਸੂਚੀ ਤੇ 17ਵਾਂ ਰੈਕ ਤੇ ਜਿਲ੍ਹੇ ਵਿਚ ਦੂਸਰਾ ਸਥਾਨ

ਖਰੜ,18 ਅਪ੍ਰੈਲ (ਕੁਲਦੀਪ ਸਿੰਘ ਢਿਲੋਂ) : ਸਰਕਾਰੀ ਹਾਈ ਸਮਾਰਟ ਸਕੂਲ ਦੇਸੂਮਾਜਰਾ ਦੀ ਵਿਦਿਆਰਥਣ ਅਨੂ ਕੁਮਾਰੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨ ਕੀਤੇ ਗਏ 10ਵੀਂ ਦੇ ਨਤੀਜ਼ੇ ਵਿਚ 629/650 (96.77 ਫੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ਸੂਚੀ ਵਿਚ 17ਵਾਂ ਰੈਕ ਅਤੇ ਜਿਲ੍ਹਾ ਐਸ.ਏ.ਐਸ. ਨਗਰ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਤੇ ਸਕੂਲ ਦੇ ਅਧਿਆਪਕਾਂ ਦਾ ਨਾਂ ਰੋਸ਼ਨ ਕੀਤਾ ਹੈ। ਸਰਕਾਰੀ ਹਾਈ ਸਮਾਰਟ ਸਕੂਲ ਦੇਸੂਮਾਜਰਾ ਵਿਖੇ ਅਧਿਆਪਕਾਂ ਦੀ ਹਾਜ਼ਰੀ ਵਿਚ ਗੱਲ ਕਰਦਿਆ ਅਨੂਕੁਮਾਰੀ ਨੇ ਦਸਿਆ ਕਿ ਉਹ ਆਈ.ਏ.ਐਸ.ਅਫਸਰ ਬਣਨਾ ਚਾਹੁੰਦੀ ਹੈ, ਜਦੋ ਉਹ 7 ਸਾਲ ਦੀ ਹੁੰਦੀ ਸੀ ਕਿ ਉਸਦੇ ਪਿਤਾ ਨੇ ਇੱਕ ਫਿਲਮ ਦਿਖਾਈ ਸੀ ਕਿ ਇੱਕ ਆਈ.ਏ.ਐਸ.ਅਫਸਰ ਦੀ ਕੀ ਪਾਵਰ ਹੈ ਅਤੇ ਉਹ ਕਿਵੇਂ ਕੰਮ ਕਰਦਾ ਹੈ। ਉਹ ਆਈ.ਏ.ਐਸ ਅਫਸਰ ਦੀ ਪ੍ਰੀਖਿਆ ਪਾਸ ਕਰਕੇ ਗਰਾਊਡ ਪੱਧਰ ਤੇ ਸੇਵਾ ਕਰਨ ਦੀ ਇਛੁੱਕ ਹੈ। ਉਸਦਾ ਕਹਿਣਾ ਕਿ 8ਵੀ ਤੱਕ ਸਰਕਾਰੀ ਮਿਡਲ ਸਮਾਰਟ ਸਕੂਲ ਜੰਡਪੁਰ ਤੋਂ ਪੜਾਈ ਕੀਤੀ ਅਤੇ 9ਵੀਂ ਕਲਾਸ ਸਰਕਾਰੀ ਹਾਈ ਸਮਾਰਟ ਸਕੂਲ ਦੇਸੂਮਾਜਰਾ ਵਿਚ ਦਾਖਲਾ ਲਿਆ ਸੀ। ਉਸਦਾ ਕਹਿਣਾ ਕੋਈ ਟਿਊਸ਼ਨ ਨਹੀ। ਰੋਜ਼ਾਨਾ ਚਾਰ ਤੋਂ ਪੰਜ ਘੰਟੇ ਆਪਣੀ ਸਕੂਲ ਦੀ ਪੜਾਈ ਕਰਦੀ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਮਾਤਾ,ਪਿਤਾ ਅਤੇ ਸਕੂਲ ਅਧਿਆਪਕਾਂ ਨੂੰ ਦਿੱਤਾ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਉਹ ਇਹ ਮੰਜਿਲ ਤੇ ਪੁੱਜੀ ਹੈ। ਕਲਾਸ ਇੰਚਾਰਜ਼ ਪਰਮਿੰਦਰ ਕੌਰ ਨੇ ਦਸਿਆ ਕਿ ਇਹ ਵਿਦਿਆਰਥਣ ਪੜਾਈ ਵਿਚ ਸ਼ੁਰੂ ਤੋਂ ਹੀ ਹੁਸ਼ਿਆਰ ਹੈ ਅਤੇ ਇਸਦੀ ਛੋਟੀ ਭੈਣ ਜੋ ਸਰਕਾਰੀ ਮਿਡਲ ਸਮਾਰਟ ਸਕੂਲ ਜੰਡਪੁਰ ਵਿਚ ਪੜ੍ਹ ਰਹੀ ਹੈ ਉਹ ਵੀ ਪੜ੍ਹਣ ਲਈ ਹੁਸ਼ਿਆਰ ਹੈ। ਜਿਕਰਯੋਗ ਹੈ ਕਿ ਵਿਦਿਆਰਥਣ ਅਨੂ ਕੁਮਾਰ ਦਾ ਪਿਛੋਕੜ ਬਿਹਾਰ ਸੂਬੇ ਦੇ ਜਿਲ੍ਹਾ ਗੋਪਾਲਗੰਜ਼ ਦੇ ਨਾਲ ਹੈ ਅਤੇ ਉਹ ਪ੍ਰਵਾਸੀ ਮਜ਼ਦੂਰ ਪਰਿਵਾਰ ਹੈ ਅਤੇ ਇਸ ਸਮੇਂ ਨਗਰ ਕੌਸਲ ਖਰੜ ਦੀ ਹਦੂਦ ਅੰਦਰ ਪੈਂਦੇ ਪਿੰਡ ਹਰਲਾਲਪੁਰ ਵਿਖੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ, ਪਿਤਾ ਚੰਦਰ ਮੋਹਨ ਪੇਟਰ ਦਾ ਕੰਮ ਕਰਦਾ ਹੈ ਜਦਕਿ ਉਸਦੀ ਮਾਤਾ ਘਰੇਲੂ ਕੰਮਕਾਰ। ਉਹ ਤਿੰਨ ਭੈਣਾਂ ਹਨ। ਸਕੂਲ ਦੀ ਮੁੱਖ ਅਧਿਆਪਕਾ ਖੁਸ਼ਵਿੰਦਰ ਕੌਰ ਅਤੇ ਇੰਚਾਰਜ਼ ਤੇ ਸਟਾਫ ਮੈਬਰਾਂ ਵਲੋਂ ਅਨੂ ਕੁਮਾਰੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਇਸ ਮੌਕੇ ਸਕੂਲ ਅਧਿਆਪਕ ਰਾਜ ਕਮਲ, ਮੋਨਿਕਾ, ਸਰਬਜੀਤ ਕੌਰ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ICSE ਅਤੇ ISC ਵਿਦਿਆਰਥੀ DigiLocker ਰਾਹੀਂ ਰੀਅਲ-ਟਾਈਮ ਨਤੀਜਿਆਂ, ਮਾਰਕ ਸ਼ੀਟਾਂ ਤੱਕ ਪਹੁੰਚ ਕਰ ਸਕਦੇ ਹਨ

ICSE ਅਤੇ ISC ਵਿਦਿਆਰਥੀ DigiLocker ਰਾਹੀਂ ਰੀਅਲ-ਟਾਈਮ ਨਤੀਜਿਆਂ, ਮਾਰਕ ਸ਼ੀਟਾਂ ਤੱਕ ਪਹੁੰਚ ਕਰ ਸਕਦੇ ਹਨ

ਸੀਆਈਐਸਸੀਈ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ’ਚ ਲੜਕੀਆਂ ਨੇ ਮਾਰੀ ਬਾਜ਼ੀ

ਸੀਆਈਐਸਸੀਈ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ’ਚ ਲੜਕੀਆਂ ਨੇ ਮਾਰੀ ਬਾਜ਼ੀ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸਪਤ ਸਿੰਧੂ ਸਭਿਅਤਾ ਬਾਰੇ ਗਿਆਨ ਭਰਪੂਰ ਵਰਕਸ਼ਾਪ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸਪਤ ਸਿੰਧੂ ਸਭਿਅਤਾ ਬਾਰੇ ਗਿਆਨ ਭਰਪੂਰ ਵਰਕਸ਼ਾਪ

ਜਨ ਸ਼ਿਕਸ਼ਨ ਸੰਸਥਾਨ ਦਾਊਂ ਮੋਹਾਲੀ ਵਿਖੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ 

ਜਨ ਸ਼ਿਕਸ਼ਨ ਸੰਸਥਾਨ ਦਾਊਂ ਮੋਹਾਲੀ ਵਿਖੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਖੇ ਸਟੈਂਡਰਡ ਕਲੱਬ ਵੱਲੋਂ ਕਰਵਾਏ ਮੁਕਾਬਲੇ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਖੇ ਸਟੈਂਡਰਡ ਕਲੱਬ ਵੱਲੋਂ ਕਰਵਾਏ ਮੁਕਾਬਲੇ

TN ਬੋਰਡ ਨੇ ਕਲਾਸ 10, 11 ਅਤੇ 12 ਦੇ ਨਤੀਜਿਆਂ ਲਈ ਤਰੀਕਾਂ ਦਾ ਐਲਾਨ ਕੀਤਾ

TN ਬੋਰਡ ਨੇ ਕਲਾਸ 10, 11 ਅਤੇ 12 ਦੇ ਨਤੀਜਿਆਂ ਲਈ ਤਰੀਕਾਂ ਦਾ ਐਲਾਨ ਕੀਤਾ

ਸੰਗਤਪੁਰ ਸੋਢੀਆਂ ਸਕੂਲ ਦੇ ਵਿਦਿਆਰਥੀਆਂ ਨੇ ਸਰਹਿੰਦ ਥਾਣੇ ਦਾ ਕੀਤਾ ਵਿੱਦਿਅਕ ਦੌਰਾ

ਸੰਗਤਪੁਰ ਸੋਢੀਆਂ ਸਕੂਲ ਦੇ ਵਿਦਿਆਰਥੀਆਂ ਨੇ ਸਰਹਿੰਦ ਥਾਣੇ ਦਾ ਕੀਤਾ ਵਿੱਦਿਅਕ ਦੌਰਾ

ਪੰਜਾਬ ਸਕੂਲ ਬੋਰਡ ਦੇ 12ਵੀਂ ਦੇ ਨਤੀਜੇ ’ਚ ਇਸ ਵਾਰ ਛਾਏ ਮੁੰਡੇ

ਪੰਜਾਬ ਸਕੂਲ ਬੋਰਡ ਦੇ 12ਵੀਂ ਦੇ ਨਤੀਜੇ ’ਚ ਇਸ ਵਾਰ ਛਾਏ ਮੁੰਡੇ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ