Thursday, May 09, 2024  

ਸਿੱਖਿਆ

96.89 ਪਾਸ ਫੀਸਦੀ ਨਾਲ ਸ਼ਾਨਦਾਰ ਰਿਹਾ ਜ਼ਿਲ੍ਹਾ ਮੋਹਾਲੀ ਦਾ ਦਸਵੀਂ ਦਾ ਨਤੀਜਾ

April 18, 2024

ਜ਼ਿਲ੍ਹੇ ਦੇ 3 ਵਿਦਿਆਰਥੀਆਂ ਨੇ ਮੈਰਿਟ ਵਿੱਚ ਬਣਾਈ ਥਾਂ

ਜ਼ੀਰਕਪੁਰ, 18 ਅਪ੍ਰੈਲ (ਵਿੱੱਕੀ ਭਬਾਤ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀ ਬੋਰਡ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਜ਼ਿਲ੍ਹਾ ਮੋਹਾਲੀ ਦਾ ਨਤੀਜਾ 96.89 ਪਾਸ ਫੀ?ਸਦੀ ਰਿਹਾ। ਜ਼ਿਲ੍ਹੇ ਦੇ 8622 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਜਿਸ ਵਿੱਚੋਂ 8354 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ।ਇਸ ਦੇ ਨਾਲ਼ ਹੀ ਜ਼ਿਲ੍ਹੇ ਦੇ 3 ਵਿਦਿਆਰਥੀਆਂ ਨੇ ਮੈਰਿਟ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਆਪਣੇ ਮਾਪਿਆਂ,ਅਧਿਆਪਕਾਂ ਅਤੇ ਸਕੂਲਾਂ ਦਾ ਨਾਂ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿਨਾਮ ਸਿੰਘ ਬਾਠ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੀ ਵਿਦਿਆਰਥਣ ਸਲੋਨੀ ਪਿਤਾ ਕਮਲਦੀਪ ਨੇ 650 ਵਿੱਚੋਂ 634 ਅੰਕ 97.54 ਫ਼ੀਸਦੀ ਨਾਲ਼ ਸੂਬਾ ਪੱਧਰੀ ਮੈਰਿਟ 63 ਨਾਲ ਪਹਿਲਾ ਸਥਾਨ,ਸਰਕਾਰੀ ਹਾਈ ਸਕੂਲ ਦੇਸੂ ਮਾਜਰਾ ਦੀ ਵਿਦਿਆਰਥਣ ਅਨੂ ਕੁਮਾਰੀ ਪਿਤਾ ਚੰਦਰ ਮੋਹਨ ਨੇ 650 ਵਿੱਚੋਂ 629 ਅੰਕ ,96.97 ਫ਼ੀਸਦੀ ਨਾਲ਼ ਸੂਬਾ ਪੱਧਰੀ ਮੈਰਿਟ ਅੰਕ 189 ਨਾਲ਼ ਦੂਜਾ ਸਥਾਨ,ਜਦਕਿ ਸੀਨੀਅਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੀ ਵਿਦਿਆਰਥਣ? ਹੰਸਿਕਾ ਮੇਹਰਾ ਪਿਤਾ ਸੰਜੀਵ ਕੁਮਾਰ ਨੇ 650 ਵਿੱਚੋਂ 627 ਅੰਕ 96.46 ਫ਼ੀਸਦੀ ਨਾਲ਼ ਸੂਬਾ ਪੱਧਰੀ ਮੈਰਿਟ 301 ਨਾਲ਼ ਜ਼ਿਲ੍ਹੇ ਵਿੱਚ ਤੀਜਾ ਸਥਾਨ ਬਣਾ ਕੇ ਆਪਣੇ ਅਧਿਆਪਕਾਂ, ਮਾਪਿਆਂ,ਸਕੂਲਾਂ ਅਤੇ ਜ਼ਿਲ੍ਹੇ ਦਾ ਨਾਂ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ।
ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿਨਾਮ ਸਿੰਘ ਬਾਠ ਨੇ ਦੱਸਿਆ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਵਿੱਚ ਸਮੂਹ ਅਧਿਆਪਕਾਂ ਦੀ ਅਣਥੱਕ ਮਿਹਨਤ ਸਦਕਾ ਜ਼ਿਲ੍ਹੇ ਨੇ ਸ਼ਾਨਾਮੱਤੀ ਪ੍ਰਾਪਤੀ ਕੀਤੀ ਹੈ। ਉਹਨਾਂ ਨੇ ਮੈਰਿਟ ਹੋਲਡਰ ਵਿਦਿਆਰਥੀਆਂ ਦੇ ਸਕੂਲਾਂ ਦੇ ਮੁੱਖੀਆਂ ਅਤੇ ਅਧਿਆਪਕਾਂ ਨੂੰ ਵਧਾਈਆ ਦਿੱਤੀਆਂ ਜਿਹਨਾਂ ਦੀ ਯੋਗ ਅਗਵਾਈ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅੰਗਰੇਜ਼ ਨੇ ਕਿਹਾ ਕਿ ਸਕੂਲ ਮੁੱਖੀਆਂ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਨਾਲ ਸਕੂਲਾਂ ਦੇ ਅਧਿਆਪਕਾਂ ਵੱਲੋਂ,ਮਾਪਿਆਂ ਦੇ ਸਹਿਯੋਗ ਨਾਲ ਲਗਾਤਾਰ ਕੀਤੀ ਗਈ ਸਖ਼ਤ ਮਿਹਨਤ ਅਤੇ ਪੂਰੀ ਤਨਦੇਹੀ ਨਾਲ਼ ਬੱਚਿਆਂ ਨੂੰ ਤਿਆਰੀ ਕਰਾਉਣ ਤੇ ਸ਼ਾਨਦਾਰ ਨਤੀਜੇ ਪ੍ਰਾਪਤ ਹੋਏ ਹਨ। ਉਹਨਾਂ ਦੱਸਿਆ ਲੰਘੇ ਦਿਨੀਂ ਇੱਥੇ ਤਾਇਨਾਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾ.ਗਿੰਨੀ ਦੁੱਗਲ ਦੀ ਸੁਚੱਜੀ ਯੋਜਨਾਬੰਦੀ ਨਾਲ਼ ਜ਼ਿਲ੍ਹੇ ਨੇ ਪਿਛਲੇ ਸਾਲ 22ਵੇਂ ਸਥਾਨ ਦੇ ਮੁਕਾਬਲੇ ਇਸ ਸਾਲ 13ਵਾਂ ਸਥਾਨ ਪ੍ਰਾਪਤ ਕੀਤਾ ਹੈ।ਇਸ ਮੌਕੇ। ਡੀਈਓ ਅਤੇ ਡਿਪਟੀ ਡੀਈਓ ਵੱਲੋਂ ਸਮੂਹ ਸਕੂਲ ਮੁਖੀਆਂ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਖ਼ਾਸ ਤੌਰ ਤੇ ਮੈਰਿਟ ਪ੍ਰਾਪਤ ਵਿਦਿਆਰਥੀਆਂ ਦੇ ਸਕੂਲ ਮੁਖੀਆਂ ਵਿੱਚ ਪਿ੍ਰੰਸੀਪਲ ਸਸਸਸ ਸਿੰਘਪੁਰਾ ਪੁਸ਼ਪਿੰਦਰ ਕੌਰ,ਸਹਸ ਦੇਸੂ ਮਾਜਰਾ ਖੁਸ਼ਵਿੰਦਰ ਕੌਰ ਅਤੇ ਪਿ੍ਰੰਸੀਪਲ ਸਕਸਸਸ ਸੋਹਾਣਾ ਹਿਮਾਂਸ਼ੂ ਢੰਡ ਨੂੰ ਵਧਾਈ ਦਿੱਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ICSE ਅਤੇ ISC ਵਿਦਿਆਰਥੀ DigiLocker ਰਾਹੀਂ ਰੀਅਲ-ਟਾਈਮ ਨਤੀਜਿਆਂ, ਮਾਰਕ ਸ਼ੀਟਾਂ ਤੱਕ ਪਹੁੰਚ ਕਰ ਸਕਦੇ ਹਨ

ICSE ਅਤੇ ISC ਵਿਦਿਆਰਥੀ DigiLocker ਰਾਹੀਂ ਰੀਅਲ-ਟਾਈਮ ਨਤੀਜਿਆਂ, ਮਾਰਕ ਸ਼ੀਟਾਂ ਤੱਕ ਪਹੁੰਚ ਕਰ ਸਕਦੇ ਹਨ

ਸੀਆਈਐਸਸੀਈ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ’ਚ ਲੜਕੀਆਂ ਨੇ ਮਾਰੀ ਬਾਜ਼ੀ

ਸੀਆਈਐਸਸੀਈ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ ’ਚ ਲੜਕੀਆਂ ਨੇ ਮਾਰੀ ਬਾਜ਼ੀ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸਪਤ ਸਿੰਧੂ ਸਭਿਅਤਾ ਬਾਰੇ ਗਿਆਨ ਭਰਪੂਰ ਵਰਕਸ਼ਾਪ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸਪਤ ਸਿੰਧੂ ਸਭਿਅਤਾ ਬਾਰੇ ਗਿਆਨ ਭਰਪੂਰ ਵਰਕਸ਼ਾਪ

ਜਨ ਸ਼ਿਕਸ਼ਨ ਸੰਸਥਾਨ ਦਾਊਂ ਮੋਹਾਲੀ ਵਿਖੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ 

ਜਨ ਸ਼ਿਕਸ਼ਨ ਸੰਸਥਾਨ ਦਾਊਂ ਮੋਹਾਲੀ ਵਿਖੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਖੇ ਸਟੈਂਡਰਡ ਕਲੱਬ ਵੱਲੋਂ ਕਰਵਾਏ ਮੁਕਾਬਲੇ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿਖੇ ਸਟੈਂਡਰਡ ਕਲੱਬ ਵੱਲੋਂ ਕਰਵਾਏ ਮੁਕਾਬਲੇ

TN ਬੋਰਡ ਨੇ ਕਲਾਸ 10, 11 ਅਤੇ 12 ਦੇ ਨਤੀਜਿਆਂ ਲਈ ਤਰੀਕਾਂ ਦਾ ਐਲਾਨ ਕੀਤਾ

TN ਬੋਰਡ ਨੇ ਕਲਾਸ 10, 11 ਅਤੇ 12 ਦੇ ਨਤੀਜਿਆਂ ਲਈ ਤਰੀਕਾਂ ਦਾ ਐਲਾਨ ਕੀਤਾ

ਸੰਗਤਪੁਰ ਸੋਢੀਆਂ ਸਕੂਲ ਦੇ ਵਿਦਿਆਰਥੀਆਂ ਨੇ ਸਰਹਿੰਦ ਥਾਣੇ ਦਾ ਕੀਤਾ ਵਿੱਦਿਅਕ ਦੌਰਾ

ਸੰਗਤਪੁਰ ਸੋਢੀਆਂ ਸਕੂਲ ਦੇ ਵਿਦਿਆਰਥੀਆਂ ਨੇ ਸਰਹਿੰਦ ਥਾਣੇ ਦਾ ਕੀਤਾ ਵਿੱਦਿਅਕ ਦੌਰਾ

ਪੰਜਾਬ ਸਕੂਲ ਬੋਰਡ ਦੇ 12ਵੀਂ ਦੇ ਨਤੀਜੇ ’ਚ ਇਸ ਵਾਰ ਛਾਏ ਮੁੰਡੇ

ਪੰਜਾਬ ਸਕੂਲ ਬੋਰਡ ਦੇ 12ਵੀਂ ਦੇ ਨਤੀਜੇ ’ਚ ਇਸ ਵਾਰ ਛਾਏ ਮੁੰਡੇ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ