Tuesday, May 14, 2024  

ਖੇਤਰੀ

ਦਾਣਾ ਮੰਡੀ ਝੁਨੀਰ ਵਿਖੇ ਕਣਕ ਦੀ ਖਰੀਦ ਨਾ ਹੋਣ ਤੇ ਪਰੇਸ਼ਾਨ ਕਿਸਾਨਾਂ ਨੇ ਸਰਸਾ ਮਾਨਸਾ ਰੋਡ ਕੀਤਾ ਜਾਮ

April 18, 2024

ਕਣਕ ਖਰੀਦ ਪ੍ਰਬੰਧਾਂ ਵਿੱਚ ਤੇਜ਼ੀ ਲਿਆਂਦੀ ਜਾਵੇਗੀ: ਨਾਇਬ ਤਹਸੀਲਦਾਰ

ਝਨੀਰ, 18 ਅਪ੍ਰੈਲ (ਬਲਜਿੰਦਰ ਸਿੰਘ ਚੌਹਾਨ) :  ਕਣਕ ਦੀ ਫਸਲ ਦੀ ਵਾਢੀ ਸ਼ੁਰੂ ਹੋਣ ਤੇ ਕਿਸਾਨਾਂ ਨੇ ਕਣਕ ਵੱਢ ਕੇ ਮੰਡੀਆਂ ਵਿੱਚ ਲਗਾਤਾਰ ਲਿਆਉਣੀ ਸ਼ੁਰੂ ਕਰ ਦਿੱਤੀ। ਲਗਾਤਾਰ ਕਣਕ ਦੀ ਫਸਲ ਮੰਡੀਆਂ ਵਿੱਚ ਆਉਣ ਕਰਕੇ ਮੰਡੀਆਂ ਵਿੱਚ ਕਣਕ ਦੇ ਢੇਰ ਲੱਗਣੇ ਸ਼ੁਰੂ ਹੋ ਚੁੱਕੇ ਹਨ ।ਅੱਜ ਦਾਣਾ ਮੰਡੀ ਝਨੀਰ ਵਿਖੇ ਕਣਕ ਦੀ ਖਰੀਦ ਨਾ ਹੋਣ ਕਾਰਣ ਕਿਸਾਨਾਂ ਵੱਲੋਂ ਕਣਕ ਦੀ ਖਰੀਦ ਵਿੱਚ ਤੇਜ਼ੀ ਲਿਆਉਣ ਨੂੰ ਲੈ ਕੇ ਰੋਸ ਵਜੋਂ ਸਰਸਾ ਮਾਨਸਾ ਰੋਡ ਜਾਮ ਕਰ ਦਿੱਤਾ ਗਿਆ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਮੰਡੀ ਵਿੱਚ ਲਗਭਗ ਛੇ ਸੱਤ ਦਿਨਾਂ ਤੋਂ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਪ੍ਰਸ਼ਾਸਨ ਸਾਡੀ ਬਿਲਕੁਲ ਵੀ ਸਾਰ ਨਹੀਂ ਲੈ ਰਿਹਾ।
ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਖਰੀਦ ਨਾ ਹੋਣ ਕਾਰਨ ਕਣਕ ਮੰਡੀਆਂ ਵਿੱਚ ਇਕੱਠੀ ਹੋ ਰਹੀ ਹੈ ਕਿਸਾਨ ਕਣਕ ਕੱਟ ਕੇ ਲਗਾਤਾਰ ਮੰਡੀਆਂ ਵਿੱਚ ਲਿਆ ਰਹੇ ਹਨ। ਪਰ ਖਰੀਦ ਨਾ ਹੋਣ ਕਾਰਨ ਕਣਕ ਲਾਹੁਣ ਲਈ ਜਗ੍ਹਾ ਨਾ ਹੋਣ ਕਰਕੇ ਬਹੁਤ ਵੱਡੀ ਪਰੇਸ਼ਾਨੀ ਆ ਰਹੀ ਹੈ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਕਣਕ ਦੀ ਖਰੀਦ ਅਤੇ ਚੁਕਾਈ ਵਿੱਚ ਤੇਜ਼ੀ ਲਿਆਂਦੀ ਜਾਵੇ।
ਇਸ ਮੌਕੇ ਫੂਡ ਸਪਲਾਈ ਇੰਸਪੈਕਟਰ ਹਰਜੀਤ ਸਿੰਘ ਅਤੇ ਨਾਇਬ ਤਹਸੀਲਦਾਰ ਝਨੀਰ ਅਦਿਤਿਆ ਬੋਰਾ ਨੇ ਕਿਹਾ ਕਿ ਕਣਕ ਵਿੱਚ ਨਵੀਂ ਜਿਆਦਾ ਹੋਣ ਕਾਰਨ ਖਰੀਦ ਵਿੱਚ ਦਿੱਕਤ ਆ ਰਹੀ ਹੈ ਉਹਨਾਂ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਕੱਲ ਤੱਕ ਦਾਣਾ ਮੰਡੀ ਝੁਨੀਰ ਵਿੱਚ ਖਰੀਦ ਪ੍ਰਬੰਧਾ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਅਨਾਜ ਮੰਡੀ ਵਿੱਚ ਆਈ ਕਣਕ ਦੀ ਫਸਲ ਦੀ ਜਲਦੀ ਤੋਂ ਜਲਦੀ ਤੁਲਾਈ ਅਤੇ ਚੁਕਾਈ ਕਰਕੇ ਕਿਸਾਨਾਂ ਨੂੰ ਵਿਹਲਾ ਕਰ ਦਿੱਤਾ ਜਾਵੇਗਾ।ਇਸ ਮੌਕੇ ਕਿਸਾਨ ਆਗੂ ਕੁਲਦੀਪ ਸਿੰਘ ਚਚੋਹਰ, ਗੁਰਜੰਟ ਸਿੰਘ ਝੁਨੀਰ, ਕ੍ਰਿਸ਼ਨ ਸਿੰਘ ਝੁਨੀਰ, ਕੁਲਦੀਪ ਸਿੰਘ ਚਹਿਲਾਂਵਾਲੀ, ਭੋਲਾ ਸਿੰਘ ਝਨੀਰ, ਜੱਗਾ ਸਿੰਘ ਝਨੀਰ, ਜਗਸੀਰ ਸਿੰਘ ਝਨੀਰ ਆਦਿ ਨੇ ਸੰਬੋਧਨ ਕੀਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ : ਸਵਾਤੀ ਮਾਲੀਵਾਲ ਨੇ ਕੇਜਰੀਵਾਲ ਦੇ ਨਿੱਜੀ ਸਟਾਫ਼ ’ਤੇ ਲਾਏ ਦੁਰਵਿਵਹਾਰ ਦੇ ਦੋਸ਼

ਦਿੱਲੀ : ਸਵਾਤੀ ਮਾਲੀਵਾਲ ਨੇ ਕੇਜਰੀਵਾਲ ਦੇ ਨਿੱਜੀ ਸਟਾਫ਼ ’ਤੇ ਲਾਏ ਦੁਰਵਿਵਹਾਰ ਦੇ ਦੋਸ਼

ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ’ਚ ਇਨੋਵਾ ਸਵਾਰ ਪਤੀ-ਪਤਨੀ ਦੀ ਮੌਤ, 7 ਜ਼ਖ਼ਮੀ

ਤੇਜ਼ ਰਫ਼ਤਾਰ ਕੈਂਟਰ ਦੀ ਟੱਕਰ ’ਚ ਇਨੋਵਾ ਸਵਾਰ ਪਤੀ-ਪਤਨੀ ਦੀ ਮੌਤ, 7 ਜ਼ਖ਼ਮੀ

ਮੁੰਬਈ ’ਚ ਤੇਜ਼ ਹਵਾਵਾਂ ਨੇ ਮਚ1ਾਈ ਤਬਾਹੀ, 100 ਫੁੱਟ ਉੱਚਾ ਬੋਰਡ ਡਿੱਗਾ 4 ਮੌਤਾਂ, 59 ਜ਼ਖ਼ਮੀ

ਮੁੰਬਈ ’ਚ ਤੇਜ਼ ਹਵਾਵਾਂ ਨੇ ਮਚ1ਾਈ ਤਬਾਹੀ, 100 ਫੁੱਟ ਉੱਚਾ ਬੋਰਡ ਡਿੱਗਾ 4 ਮੌਤਾਂ, 59 ਜ਼ਖ਼ਮੀ

ਕਰਨਾਟਕ ਜਿਨਸੀ ਸ਼ੋਸ਼ਣ ਮਾਮਲਾ : ਰੇਵੰਨਾ ਨੂੰ ਮਿਲੀ ਜ਼ਮਾਨਤ

ਕਰਨਾਟਕ ਜਿਨਸੀ ਸ਼ੋਸ਼ਣ ਮਾਮਲਾ : ਰੇਵੰਨਾ ਨੂੰ ਮਿਲੀ ਜ਼ਮਾਨਤ

ਸੀਬੀਐਸਈ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੇ ਐਲਾਨੇ ਨਤੀਜੇ

ਸੀਬੀਐਸਈ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੇ ਐਲਾਨੇ ਨਤੀਜੇ

ਸੀਪੀਆਈ (ਐਮ) ਤੇ ਸੀਪੀਆਈ ਦੇ ਸਾਂਝੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਨੇ ਜਲੰਧਰ ਤੋਂ ਦਾਖ਼ਲ ਕੀਤੇ ਨਾਮਜ਼ਦਗੀ ਕਾਗ਼ਜ਼

ਸੀਪੀਆਈ (ਐਮ) ਤੇ ਸੀਪੀਆਈ ਦੇ ਸਾਂਝੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਨੇ ਜਲੰਧਰ ਤੋਂ ਦਾਖ਼ਲ ਕੀਤੇ ਨਾਮਜ਼ਦਗੀ ਕਾਗ਼ਜ਼

ਆਂਧਰਾ ਪ੍ਰਦੇਸ਼ 'ਚ ਮਤਦਾਨ ਨੂੰ ਲੈ ਕੇ ਛਿਟਪੁਟ ਹਿੰਸਾ

ਆਂਧਰਾ ਪ੍ਰਦੇਸ਼ 'ਚ ਮਤਦਾਨ ਨੂੰ ਲੈ ਕੇ ਛਿਟਪੁਟ ਹਿੰਸਾ

ਧੂੜ ਭਰੀ ਤੂਫਾਨ ਨੇ ਮੁੰਬਈ ਨੂੰ ਆਪਣੀ ਲਪੇਟ 'ਚ ਲਿਆ, ਏਅਰਪੋਰਟ 'ਤੇ ਕੰਮਕਾਜ ਪ੍ਰਭਾਵਿਤ

ਧੂੜ ਭਰੀ ਤੂਫਾਨ ਨੇ ਮੁੰਬਈ ਨੂੰ ਆਪਣੀ ਲਪੇਟ 'ਚ ਲਿਆ, ਏਅਰਪੋਰਟ 'ਤੇ ਕੰਮਕਾਜ ਪ੍ਰਭਾਵਿਤ

ਜੈਪੁਰ ਦੇ 35 ਸਕੂਲਾਂ ਨੂੰ 2008 ਦੇ ਧਮਾਕਿਆਂ ਦੀ ਵਰ੍ਹੇਗੰਢ 'ਤੇ ਬੰਬ ਦੀ ਧਮਕੀ ਮਿਲੀ

ਜੈਪੁਰ ਦੇ 35 ਸਕੂਲਾਂ ਨੂੰ 2008 ਦੇ ਧਮਾਕਿਆਂ ਦੀ ਵਰ੍ਹੇਗੰਢ 'ਤੇ ਬੰਬ ਦੀ ਧਮਕੀ ਮਿਲੀ

ਚੰਡੀਗੜ੍ਹ ਦੇ ਨਾਲ ਵਸਦੇ ਪਿੰਡਾਂ ਨੇ ਕੀਤਾ ਵੋਟਾਂ ਦਾ ਬਾਈਕਾਟ

ਚੰਡੀਗੜ੍ਹ ਦੇ ਨਾਲ ਵਸਦੇ ਪਿੰਡਾਂ ਨੇ ਕੀਤਾ ਵੋਟਾਂ ਦਾ ਬਾਈਕਾਟ