Wednesday, May 01, 2024  

ਖੇਤਰੀ

ਭਾਰਤੀ ਸੰਵਿਧਾਨ ਨੂੰ ਬਚਾਉਣ ਲਈ ਮੋਦੀ ਨੂੰ ਸੱਤਾ ਤੋਂ ਲਾਂਭੇ ਕਰਨਾ ਜਰੂਰੀ : ਵਿਧਾਇਕ ਲਖਬੀਰ ਸਿੰਘ ਰਾਏ

April 18, 2024

ਸ੍ਰੀ ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਰਵਿੰਦਰ ਸਿੰਘ ਢੀਂਡਸਾ) : ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਜਿੱਥੇ ਕੋਈ ਵੀ ਵਿਅਕਤੀ ਆਪਣੀ ਆਜ਼ਾਦੀ ਅਨੁਸਾਰ ਧਰਮ ਨੂੰ ਮੰਨ ਸਕਦਾ ਹੈ। ਪਰੰਤੂ ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਅੰਦਰ ਧਰਮ ਦੇ ਨਾਮ ਉੱਤੇ ਰਾਜਨੀਤੀ ਹੋ ਰਹੀ ਹੈ, ਇੱਥੇ ਹੀ ਬੱਸ ਨਹੀਂ ਹੁਣ ਤਾਂ ਭਾਰਤੀ ਸੰਵਿਧਾਨ ਵੀ ਖਤਰੇ ਵਿੱਚ ਹੈ। ਇਸ ਲਈ ਭਾਰਤ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਦੇਸ਼ ਦੇ ਲੋਕਾਂ ਨੂੰ ਨਰਿੰਦਰ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ ਹੋਵੇਗਾ। ਇਹ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਹਿੰਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭਾਰਤੀ ਸੰਵਿਧਾਨ ਨੂੰ ਬਦਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜੇਕਰ ਅਸੀਂ ਲੋਕ ਇਸ ਵਾਰੀ ਸਮਾਂ ਨਾ ਸੰਭਾਲ ਸਕੇ, ਫਿਰ ਸਾਨੂੰ ਭਾਰਤੀ ਸੰਵਿਧਾਨ ਨੂੰ ਬਚਾਉਣ ਦਾ ਸਮਾਂ ਵੀ ਨਹੀਂ ਮਿਲੇਗਾ। ਦੇਸ਼ ਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਦੇਸ਼ ਦੀਆਂ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਜੇਲਾਂ ਦੇ ਵਿੱਚ ਸੁੱਟਿਆ ਜਾ ਰਿਹਾ ਹੈ, ਤਾਂ ਜੋ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਲਈ ਵਿਰੋਧੀ ਧਿਰ ਦਾ ਕੋਈ ਲੀਡਰ ਹੀ ਨਾ ਬਚੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਪਣਾ ਕੀਮਤੀ ਵੋਟ ਆਪ ਦੇ ਉਮੀਦਵਾਰਾਂ ਨੂੰ ਦੇਣਾ ਚਾਹੀਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਸੀਂ ਬਹੁਤ ਚਿੰਤਤ ਹਾਂ: ਦਿੱਲੀ ਦੇ ਸਕੂਲ ਬੰਬ ਦੀ ਧਮਕੀ ਤੋਂ ਬਾਅਦ ਪ੍ਰਤੀਕਿਰਿਆ ਕਰਦੇ 

ਅਸੀਂ ਬਹੁਤ ਚਿੰਤਤ ਹਾਂ: ਦਿੱਲੀ ਦੇ ਸਕੂਲ ਬੰਬ ਦੀ ਧਮਕੀ ਤੋਂ ਬਾਅਦ ਪ੍ਰਤੀਕਿਰਿਆ ਕਰਦੇ 

BSF ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ 1 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ

BSF ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ 1 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ

BSF seizes over 1 kg gold along Indo-Bangladesh border; April's haul reaches 9.4 kg

BSF seizes over 1 kg gold along Indo-Bangladesh border; April's haul reaches 9.4 kg

ਕੇਰਲ 'ਚ ਖੂਹ 'ਚੋਂ ਬੱਕਰੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਾਹ ਘੁੱਟਣ ਨਾਲ ਵਿਅਕਤੀ ਦੀ ਮੌਤ

ਕੇਰਲ 'ਚ ਖੂਹ 'ਚੋਂ ਬੱਕਰੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਸਾਹ ਘੁੱਟਣ ਨਾਲ ਵਿਅਕਤੀ ਦੀ ਮੌਤ

ਮੇਅਰ-ਕੇਐਸਆਰਟੀਸੀ ਡਰਾਈਵਰ ਝਗੜਾ: ਕੇਰਲ ਪੁਲਿਸ ਦਾ ਕਹਿਣਾ ਹੈ ਕਿ ਮਹੱਤਵਪੂਰਨ ਮੈਮਰੀ ਕਾਰਡ ਗੁੰਮ

ਮੇਅਰ-ਕੇਐਸਆਰਟੀਸੀ ਡਰਾਈਵਰ ਝਗੜਾ: ਕੇਰਲ ਪੁਲਿਸ ਦਾ ਕਹਿਣਾ ਹੈ ਕਿ ਮਹੱਤਵਪੂਰਨ ਮੈਮਰੀ ਕਾਰਡ ਗੁੰਮ

ਬਿਹਾਰ 'ਚ LPG ਸਿਲੰਡਰ ਫਟਣ ਨਾਲ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ

ਬਿਹਾਰ 'ਚ LPG ਸਿਲੰਡਰ ਫਟਣ ਨਾਲ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ

ਗੁਜਰਾਤ 'ਆਪ' ਸਕੱਤਰ ਨੇ ਹਿੰਮਤਨਗਰ 'ਚ ਸੇਵਾਮੁਕਤ ਪੁਲਿਸ ਜੋੜੇ ਦੇ ਕਤਲ ਤੋਂ ਬਾਅਦ ਕਾਰਵਾਈ ਦੀ ਮੰਗ ਕੀਤੀ 

ਗੁਜਰਾਤ 'ਆਪ' ਸਕੱਤਰ ਨੇ ਹਿੰਮਤਨਗਰ 'ਚ ਸੇਵਾਮੁਕਤ ਪੁਲਿਸ ਜੋੜੇ ਦੇ ਕਤਲ ਤੋਂ ਬਾਅਦ ਕਾਰਵਾਈ ਦੀ ਮੰਗ ਕੀਤੀ 

ਯੂਪੀ ਦੇ ਦੇਵਰੀਆ 'ਚ ਪੁਜਾਰੀ ਦੀ ਕੁੱਟ-ਕੁੱਟ ਕੇ ਹੱਤਿਆ

ਯੂਪੀ ਦੇ ਦੇਵਰੀਆ 'ਚ ਪੁਜਾਰੀ ਦੀ ਕੁੱਟ-ਕੁੱਟ ਕੇ ਹੱਤਿਆ

ਤਾਮਿਲਨਾਡੂ 'ਚ ਗ੍ਰੇਨਾਈਟ ਖੱਡ 'ਚ ਧਮਾਕਾ, 4 ਲੋਕਾਂ ਦੀ ਮੌਤ

ਤਾਮਿਲਨਾਡੂ 'ਚ ਗ੍ਰੇਨਾਈਟ ਖੱਡ 'ਚ ਧਮਾਕਾ, 4 ਲੋਕਾਂ ਦੀ ਮੌਤ

ਸੀਨੀਅਰ ਆਈਪੀਐਸ ਅਧਿਕਾਰੀ ਸਤੀਸ਼ ਗੋਲਚਾ ਨੂੰ ਦਿੱਲੀ ਵਿੱਚ ਡੀਜੀ ਜੇਲ੍ਹਾਂ ਵਜੋਂ ਅੰਤਰਿਮ ਚਾਰਜ ਮਿਲਿਆ 

ਸੀਨੀਅਰ ਆਈਪੀਐਸ ਅਧਿਕਾਰੀ ਸਤੀਸ਼ ਗੋਲਚਾ ਨੂੰ ਦਿੱਲੀ ਵਿੱਚ ਡੀਜੀ ਜੇਲ੍ਹਾਂ ਵਜੋਂ ਅੰਤਰਿਮ ਚਾਰਜ ਮਿਲਿਆ