Thursday, May 02, 2024  

ਖੇਤਰੀ

ਆੜਤੀਆਂ ਤੇ ਅਧਿਕਾਰੀਆਂ ਦੀ ਮਿਲੀਭੁਗਤ ਦਾ ਖਾਮਿਆਜਾ ਭੁਗਤ ਰਹੇ ਕਿਸਾਨ

April 19, 2024

ਤਿਰਪਾਲਾਂ ਦੀ ਘਾਟ ਕਾਰਨ ਧਨੌਨੀ ਮੰਡੀ 'ਚ ਫੇਰ ਭਿੱਜੀਆਂ ਕਣਕ ਦੀਆਂ ਢੇਰੀਆਂ

ਡੇਰਾਬੱਸੀ, 19 ਅਪ੍ਰੈਲ (ਗੁਰਜੀਤ ਸਿੰਘ ਈਸਾਪੁਰ)  : ਅੱਜ ਬਾਅਦ ਦੁਪਹਿਰ ਪਏ ਬੇਮੌਸਮੇ ਮੀਂਹ ਨੇ ਇੱਕ ਵਾਰ ਫੇਰ ਤੋਂ ਡੇਰਾਬੱਸੀ ਦੀ ਧਨੌਨੀ ਅਨਾਜ ਮੰਡੀ ਵਿਚਲੇ ਖਸਤਾ ਹਾਲਤ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਮਾਰਕੀਟ ਕਮੇਟੀ ਅਧਿਕਾਰੀਆਂ ਅਤੇ ਆੜਤੀਆਂ ਦੀ ਮਿਲੀਭੁਗਤ ਦਾ ਖਾਮਿਆਜਾ ਮੰਡੀ ਵਿੱਚ ਫਸਲ ਲੈ ਕੇ ਆਏ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ, ਕਿਉਂਕਿ ਨਿਯਮਾਂ ਨੂੰ ਪੂਰਾ ਨਾ ਕਰਨ ਵਾਲੇ ਆੜਤੀਆਂ ਖਿਲਾਫ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜਿਸ ਦੇ ਫ਼ਲਸਰੂਪ ਮੰਡੀ ਵਿੱਚ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਕਿਸਾਨਾਂ ਨੂੰ ਪਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਜਿਆਦਾਤਰ ਆੜਤੀਆਂ ਵੱਲੋਂ ਮੀਹ ਪੈਣ ਤੇ ਕਿਸਾਨਾਂ ਨੂੰ ਤਿਰਪਾਲਾਂ ਮੁਹਈਆ ਨਹੀਂ ਕਰਵਾਈਆਂ ਗਈਆਂ ਜਿਸ ਕਾਰਨ ਉਹਨਾਂ ਦੀ ਕਣਕ ਦੀਆਂ ਢੇਰੀਆਂ ਮੀਹ ਵਿੱਚ ਭਿੱਜਦੀਆਂ ਰਹੀਆਂ । ਹੋਰ ਤਾਂ ਹੋਰ ਤਿਰਪਾਲਾਂ ਦੀ ਘਾਟ ਦੇ ਕਾਰਨ ਏਜੰਸੀਆਂ ਵੱਲੋਂ ਖਰੀਦ ਕੀਤੀ ਕਣਕ ਦੀਆਂ ਬੋਰੀਆਂ ਵੀ ਮੀਂਹ ਵਿੱਚ ਭਿੱਜਦੀਆਂ ਦਿਖਾਈ ਦਿੱਤੀਆਂ। ਆੜਤੀਆਂ ਅਤੇ ਅਧਿਕਾਰੀਆਂ ਨੀ ਲਾਪਰਵਾਹੀ ਦੇ ਚਲਦਿਆਂ ਹੁਣ ਕਿਸਾਨਾਂ ਨੂੰ ਦੋ ਤੋਂ ਤਿੰਨ ਦਿਨ ਮੰਡੀ ਵਿੱਚ ਹੋਰ ਕਣਕ ਸੁਕਾਉਣ ਲਈ ਰਹਿਣਾ ਪਵੇਗਾ ।
ਦੱਸਣਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇੱਟਾਂ ਦੀ ਥਾਂ ਪੱਕਾ ਸਮਿਟਡ ਫ਼ੜ ਬਣਾਇਆ ਜਾਵੇ ਤਾਂ ਜੋ ਮੌਸਮ ਖਰਾਬ ਹੋਣ ਤੇ ਕਿਸਾਨਾਂ ਨੂੰ ਫਸਲ ਇਕੱਠੀ ਕਰਨ ਵਿੱਚ ਆਸਾਨੀ ਰਹੇ। ਕਿਉਂਕਿ ਇੱਟਾਂ ਦੇ ਫੜ ਉੱਤੇ ਕਿਸਾਨਾਂ ਨੂੰ ਫਸਲ ਇਕੱਠੀ ਕਰਨ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਮੰਡੀ ਸੁਪਰਵਾਈਜ਼ਰ ਪੰਕਜ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਸਾਰੇ ਆੜਤੀਆਂ ਕੋਲ ਤਿਰਪਾਲਾਂ ਹਨ, ਜਿਨ੍ਹਾਂ ਦਾ ਉਨ੍ਹਾਂ ਵੱਲੋਂ ਲਿਖਤੀ ਪੱਤਰ ਵੀ ਦਿੱਤਾ ਹੋਇਆ ਹੈ। ਜੇਕਰ ਫੇਰ ਵੀ ਕਿਸੇ ਆੜਤੀ ਵੱਲੋਂ ਤਰਪਾਲਾਂ ਨਾ ਦਿੱਤੇ ਜਾਣ ਕਾਰਨ ਕਿਸੇ ਕਿਸਾਨ ਦੀ ਫਸਲ ਭਿੱਜੀ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹੈਦਰਾਬਾਦ ਦੀ ਅਦਾਲਤ ਨੇ ਫੋਨ ਟੈਪਿੰਗ ਮਾਮਲੇ 'ਚ ਸਾਬਕਾ ਪੁਲਿਸ ਅਧਿਕਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ 

ਹੈਦਰਾਬਾਦ ਦੀ ਅਦਾਲਤ ਨੇ ਫੋਨ ਟੈਪਿੰਗ ਮਾਮਲੇ 'ਚ ਸਾਬਕਾ ਪੁਲਿਸ ਅਧਿਕਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ 

ਗੁਜਰਾਤ ਦੇ ਪਿੰਡ 'ਚ ਆਨਲਾਈਨ ਪਾਰਸਲ 'ਚ ਧਮਾਕਾ, ਦੋ ਦੀ ਮੌਤ

ਗੁਜਰਾਤ ਦੇ ਪਿੰਡ 'ਚ ਆਨਲਾਈਨ ਪਾਰਸਲ 'ਚ ਧਮਾਕਾ, ਦੋ ਦੀ ਮੌਤ

ਜੰਮੂ-ਕਸ਼ਮੀਰ ਪੁਲਿਸ ਨੇ ਪਾਕਿ ਤੋਂ ਸੰਚਾਲਿਤ ਅੱਤਵਾਦੀ ਹੈਂਡਲਰ ਦੀ ਜਾਇਦਾਦ ਕੁਰਕ ਕੀਤੀ

ਜੰਮੂ-ਕਸ਼ਮੀਰ ਪੁਲਿਸ ਨੇ ਪਾਕਿ ਤੋਂ ਸੰਚਾਲਿਤ ਅੱਤਵਾਦੀ ਹੈਂਡਲਰ ਦੀ ਜਾਇਦਾਦ ਕੁਰਕ ਕੀਤੀ

ਰਾਜਸਥਾਨ 'ਚ ਨਾਜਾਇਜ਼ ਮਾਈਨਿੰਗ: 4 FIR ਦਰਜ, 27 ਵਾਹਨ ਜ਼ਬਤ

ਰਾਜਸਥਾਨ 'ਚ ਨਾਜਾਇਜ਼ ਮਾਈਨਿੰਗ: 4 FIR ਦਰਜ, 27 ਵਾਹਨ ਜ਼ਬਤ

TN quary blast: ਪ੍ਰਬੰਧਨ ਨੇ ਪੀੜਤ ਪਰਿਵਾਰਾਂ ਲਈ 12L ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

TN quary blast: ਪ੍ਰਬੰਧਨ ਨੇ ਪੀੜਤ ਪਰਿਵਾਰਾਂ ਲਈ 12L ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

ਦਿੱਲੀ ਹਾਈ ਕੋਰਟ ਨੇ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਕਤਲ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ

ਦਿੱਲੀ ਹਾਈ ਕੋਰਟ ਨੇ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਕਤਲ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ

ਸੀਬੀਆਈ ਨੇ ਕਲਕੱਤਾ ਹਾਈਕੋਰਟ 'ਚ ਸੰਦੇਖਲੀ ਜ਼ਮੀਨ ਹੜੱਪਣ, ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਤੇ ਮੁੱਢਲੀ ਰਿਪੋਰਟ ਸੌਂਪੀ

ਸੀਬੀਆਈ ਨੇ ਕਲਕੱਤਾ ਹਾਈਕੋਰਟ 'ਚ ਸੰਦੇਖਲੀ ਜ਼ਮੀਨ ਹੜੱਪਣ, ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਤੇ ਮੁੱਢਲੀ ਰਿਪੋਰਟ ਸੌਂਪੀ

ਜੰਮੂ-ਕਸ਼ਮੀਰ: ਜੰਮੂ-ਸ੍ਰੀਨਗਰ ਹਾਈਵੇਅ ਹਾਦਸੇ ਵਿੱਚ ਇੱਕ ਦੀ ਮੌਤ, 11 ਜ਼ਖ਼ਮੀ

ਜੰਮੂ-ਕਸ਼ਮੀਰ: ਜੰਮੂ-ਸ੍ਰੀਨਗਰ ਹਾਈਵੇਅ ਹਾਦਸੇ ਵਿੱਚ ਇੱਕ ਦੀ ਮੌਤ, 11 ਜ਼ਖ਼ਮੀ

ਅਸੀਂ ਬਹੁਤ ਚਿੰਤਤ ਹਾਂ: ਦਿੱਲੀ ਦੇ ਸਕੂਲ ਬੰਬ ਦੀ ਧਮਕੀ ਤੋਂ ਬਾਅਦ ਪ੍ਰਤੀਕਿਰਿਆ ਕਰਦੇ 

ਅਸੀਂ ਬਹੁਤ ਚਿੰਤਤ ਹਾਂ: ਦਿੱਲੀ ਦੇ ਸਕੂਲ ਬੰਬ ਦੀ ਧਮਕੀ ਤੋਂ ਬਾਅਦ ਪ੍ਰਤੀਕਿਰਿਆ ਕਰਦੇ 

BSF ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ 1 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ

BSF ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ 1 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ