Saturday, May 25, 2024  

ਅਪਰਾਧ

ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰ ਕਾਬੂ

April 19, 2024

4 ਚੋਰੀ ਤੇ ਖੋਹ ਕੀਤੇ ਮੋਟਰਸਾਈਕਲ ਤੇ ਹੋਰ ਸਮਾਨ ਬਰਾਮਦ

ਬਰਨਾਲਾ, 19 ਅਪ੍ਰੈਲ (ਧਰਮਪਾਲ ਸਿੰਘ) : ਬਰਨਾਲਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗੈਂਗ ਨੂੰ ਚੋਰੀ ਦੇ ਮੋਟਰਸਾਈਕਲਾਂ, ਕਿਰਚਾਂ, ਕਿਰਪਾਨਾਂ ਬੇਸਬੱਲ ਅਤੇ ਇੱਕ ਮੋਬਾਇਲ ਸਮੇਤ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕੇ ਡੀ.ਐਸ.ਪੀ ਸਿਟੀ ਸਤਬੀਰ ਸਿੰਘ ਬੈਂਸ ਤੇ ਥਾਣਾ ਸਦਰ ਦੇ ਐਸ.ਐਚ.ਓ ਇੰਸਪੈਕਟਰ ਲਖਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਸਮੇਤ ਪੁਲਿਸ ਪਾਰਟੀ ਗਸਤ ਦੌਰਾਨ ਖੁੱਡੀ ਕਲਾਂ ਰੋਡ ਹੰਡਿਆਇਆ ਵਿਖੇ ਮੌਜੂਦ ਸੀ, ਜਿਸ ਦੌਰਾਨ ਗੁਪਤ ਸੂਚਨਾ ਦੇ ਅਧਾਰ ਤੇ ਮੁਕੱਦਮਾ ਨੰਬਰ 42 ਧਾਰਾ 399, 402 ਆਈ.ਪੀ.ਐੱਸ ਬਰਖਿਲਾਫ ਜਸਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਰਘਵੀਰ ਸਿੰਘ, ਦਲਜੀਤ ਸਿੰਘ ਉਰਫ ਖੰਡੀ ਪੁੱਤਰ ਜਗਸੀਰ ਸਿੰਘ ਵਾਸੀਆਨ ਨੇੜੇ ਮੇਨ ਹਾਈਵੇ ਰੋਡ ਚੀਮਾ, ਜਸਨਪ੍ਰੀਤ ਸਿੰਘ ਉਰਫ ਜੱਸੂ ਪੁੱਤਰ ਦਰਸ਼ਨ ਸਿੰਘ ਵਾਸੀ ਗੁਰਸੇਵਕ ਨਗਰ ਧਨੌਲਾ ਰੋਡ ਬਰਨਾਲਾ, ਸਮਨਦੀਪ ਸਿੰਘ ਉਰਫ ਲਾਡੀ ਪੁੱਤਰ ਹਰਬੰਸ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਬਾਜਾਖਾਨਾ ਰੋਡ ਬਰਨਾਲਾ, ਉਮੇਸ਼ ਕੁਮਾਰ ਉਰਫ ਮੇਸੀ ਪੁੱਤਰ ਪੁੱਤਰ ਜੱਬਰ ਸਿੰਘ ਵਾਸੀ ਸੇਖਾ ਰੋਡ ਬਰਨਾਲਾ, ਜਸਵੀਰ ਸਿੰਘ ਉਰਫ ਬਿੱਲਾ ਪੁੱਤਰ ਲਾਲ ਸਿੰਘ ਵਾਸੀ ਨੇੜੇ ਕੈਸਟਲ ਪੈਲਸ ਰਾਏਕੋਟ ਰੋਡ ਬਰਨਾਲਾ ਖਿਲਾਫ ਦਰਜ਼ ਕੀਤਾ ਸੀ, ਜਿਨ੍ਹਾਂ ਨੇ ਮਿਲਕੇ ਇੱਕ ਗੈਂਗ ਬਣਾਇਆ ਹੋਇਆ ਸੀ, ਜਿਨਾਂ ਪਾਸ ਮਾਰੂ ਹਥਿਆਰ ਤੇ ਵਹੀਕਲ ਸਨ ਜੋ ਪੈਟਰੋਲ ਪੰਪ, ਸ਼ਰਾਬ ਦੇ ਠੇਕੇ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਕਰਦੇ ਸੀ । ਜਿਨ੍ਹਾਂ ਨੂੰ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਪੁਲਿਸ ਪਾਰਟੀ ਨਾਲ ਨੇੜੇ ਡਰੇਨ ਪੁਲ ਖੁੱਡੀ ਕਲਾਂ ਜਾਂਦੀ ਪਟੜੀ ਤੇ ਰੇਡ ਕਰਕੇ ਜਸਪ੍ਰੀਤ ਸਿੰਘ ਉਰਫ ਬੱਬੂ, ਦਲਜੀਤ ਸਿੰਘ ਖੰਡੀ, ਜਸ਼ਨਪ੍ਰੀਤ ਸਿੰਘ ਉਰਫ ਜੱਸੂ, ਸਮਨਦੀਪ ਸਿੰਘ ਲਾਡੀ, ਉਮੇਸ ਕੁਮਾਰ ਮੇਸੀ ਤੇ ਜਸਵੀਰ ਸਿੰਘ ਉਰਫ ਬਿੱਲਾ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 2 ਕਿਰਚਾਂ, 2 ਕਿਰਪਾਨ ਲੋਹਾ, 2 ਬੇਸਬਲ ਲੱਕੜ ਅਤੇ ਚੋਰੀ ਤੇ ਖੋਹ ਕੀਤੇ 4 ਮੋਟਰਸਾਈਕਲ ਬਿਨਾਂ ਨੰਬਰ ਅਤੇ ਇੱਕ ਮੋਬਾਇਲ ਬਰਾਮਦ ਕਰਵਾਏ ਗਏ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਮੁੱਖ ਮੰਤਰੀ ਕੇਜਰੀਵਾਲ ਦੇ ਸਹਿਯੋਗੀ ਨੇ ਜ਼ਮਾਨਤ ਲਈ ਦਿੱਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਮੁੱਖ ਮੰਤਰੀ ਕੇਜਰੀਵਾਲ ਦੇ ਸਹਿਯੋਗੀ ਨੇ ਜ਼ਮਾਨਤ ਲਈ ਦਿੱਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ

ਜੈਪੁਰ ਦੇ ਹੋਟਲ 'ਚ ਹੁੱਕਾ ਪਾਰਟੀ ਦਾ ਪਰਦਾਫਾਸ਼, 40 ਨੂੰ ਹਿਰਾਸਤ 'ਚ 

ਜੈਪੁਰ ਦੇ ਹੋਟਲ 'ਚ ਹੁੱਕਾ ਪਾਰਟੀ ਦਾ ਪਰਦਾਫਾਸ਼, 40 ਨੂੰ ਹਿਰਾਸਤ 'ਚ 

ਨਕਾਬਪੋਸ਼ਾਂ ਵੱਲੋਂ ਦਿਨ ਦਿਹਾੜੇ ਬਾਜ਼ਾਰ 'ਚ ਖੜ੍ਹੀ ਕਾਰ 'ਤੇ ਚਲਾਈਆਂ ਗੋਲੀਆਂ

ਨਕਾਬਪੋਸ਼ਾਂ ਵੱਲੋਂ ਦਿਨ ਦਿਹਾੜੇ ਬਾਜ਼ਾਰ 'ਚ ਖੜ੍ਹੀ ਕਾਰ 'ਤੇ ਚਲਾਈਆਂ ਗੋਲੀਆਂ

ਮਹਿਲਾ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਕੇਸ ਦਰਜ਼

ਮਹਿਲਾ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਕੇਸ ਦਰਜ਼

ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਕੇਸ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰ

ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਕੇਸ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ : ਬਿਭਵ ਕੁਮਾਰ ਨੂੰ 28 ਤੱਕ ਅਦਾਲਤੀ ਹਿਰਾਸਤ ’ਚ ਭੇਜਿਆ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ : ਬਿਭਵ ਕੁਮਾਰ ਨੂੰ 28 ਤੱਕ ਅਦਾਲਤੀ ਹਿਰਾਸਤ ’ਚ ਭੇਜਿਆ

ਦਿੱਲੀ 'ਚ ਗੁਆਂਢੀ ਨੇ ਲੜਕੀ ਨੂੰ ਅਗਵਾ ਕਰਕੇ ਕਤਲ, ਲਾਸ਼ ਨੂੰ ਨਾਲੇ 'ਚ ਸੁੱਟ ਦਿੱਤਾ

ਦਿੱਲੀ 'ਚ ਗੁਆਂਢੀ ਨੇ ਲੜਕੀ ਨੂੰ ਅਗਵਾ ਕਰਕੇ ਕਤਲ, ਲਾਸ਼ ਨੂੰ ਨਾਲੇ 'ਚ ਸੁੱਟ ਦਿੱਤਾ

ਅਸਾਮ 'ਚ ਮਨੀ ਲਾਂਡਰਿੰਗ ਦੇ ਦੋਸ਼ 'ਚ ਦੋ ਬੈਂਕ ਅਧਿਕਾਰੀ ਮੁਅੱਤਲ, ਜਾਂਚ ਜਾਰੀ

ਅਸਾਮ 'ਚ ਮਨੀ ਲਾਂਡਰਿੰਗ ਦੇ ਦੋਸ਼ 'ਚ ਦੋ ਬੈਂਕ ਅਧਿਕਾਰੀ ਮੁਅੱਤਲ, ਜਾਂਚ ਜਾਰੀ

ਜੰਮੂ-ਕਸ਼ਮੀਰ: ਸ਼੍ਰੀਨਗਰ 'ਚ ਟਰੈਕਟਰ ਨੇ ਲੜਕੇ ਨੂੰ ਕੁਚਲ ਕੇ ਮਾਰ ਦਿੱਤਾ

ਜੰਮੂ-ਕਸ਼ਮੀਰ: ਸ਼੍ਰੀਨਗਰ 'ਚ ਟਰੈਕਟਰ ਨੇ ਲੜਕੇ ਨੂੰ ਕੁਚਲ ਕੇ ਮਾਰ ਦਿੱਤਾ

ਰਾਜਸਥਾਨ 'ਚ 11 ਦਿਨਾਂ ਬਾਅਦ ਦਿਵਯਾਂਗ ਨਾਬਾਲਗ ਲੜਕੀ ਦੀ ਅੱਗ ਲੱਗਣ ਨਾਲ ਮੌਤ; ਮੁੱਖ ਮੰਤਰੀ ਨੇ SIT ਜਾਂਚ ਦੇ ਦਿੱਤੇ ਹੁਕਮ

ਰਾਜਸਥਾਨ 'ਚ 11 ਦਿਨਾਂ ਬਾਅਦ ਦਿਵਯਾਂਗ ਨਾਬਾਲਗ ਲੜਕੀ ਦੀ ਅੱਗ ਲੱਗਣ ਨਾਲ ਮੌਤ; ਮੁੱਖ ਮੰਤਰੀ ਨੇ SIT ਜਾਂਚ ਦੇ ਦਿੱਤੇ ਹੁਕਮ