Friday, May 03, 2024  

ਖੇਤਰੀ

ਪਾਰਟੀ ਵਰਕਰ ਆਪਣੇ ਬੂਥ ਤੇ ਦੇਣ ਪਹਿਰਾ :ਪਰਮਪਾਲ ਕੌਰ

April 19, 2024

ਬੁਢਲਾਡਾ, 19 ਅਪ੍ਰੈਲ (ਮਹਿਤਾ ਅਮਨ) :  ਲੋਕ ਸਭਾ ਹਲਕਾ ਬਠਿੰਡਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਆਪਣੇ ਪਹਿਲੇ ਦੌਰੇ ਦੌਰਾਨ ਚੋਣਾਂ ਸੰਬੰਧੀ ਵਰਕਰਾਂ ਨਾਲ ਰੂਹ ਬ ਰੂਹ ਹੁੰਦਿਆਂ ਵਿਚਾਰ ਵਟਾਂਦਰਾਂ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਪਰਮਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਪਬਲਿਕ ਸਰਵਿਸ ਤੋਂ ਬਾਅਦ ਜੋ ਜਿੰਮੇਵਾਰੀ ਪਾਰਟੀ ਵੱਲੋਂ ਸੌਂਪੀ ਗਈ ਹੈ ਉਸ ਨੂੰ ਵੋਟਰਾਂ ਦੇ ਸਹਿਯੋਗ ਨਾਲ ਬਾਖੁਭੀ ਨਿਭਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇੱਕ ਕਿਸਾਨ ਪਰਿਵਾਰ ਚ ਪੈਦਾ ਹੋਏ ਹਨ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਭਲੀਭਾਂਤ ਜਾਣਦੇ ਹਨ। ਜੋ ਕੇਂਦਰ ਸਰਕਾਰ ਵਿਚਕਾਰ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਇੱਕ ਕੜੀ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ ਭਲਾਈ ਸਕੀਮਾਂ ਦੇ ਸਹਾਰੇ ਲੋਕਾਂ ਦੀ ਕਚੈਹਿਰੀ ਵਿੱਚ ਜਾਣਗੇ ਤਾਂ ਜੋ ਲੋਕ ਸਭਾ ਬਠਿੰਡਾ ਦੀ ਸੀਟ ਤੇ ਵੱਡੀ ਗਿਣਤੀ ਵੋਟਾਂ ਦੇ ਮੋਦੀ ਦੀ ਝੋਲੀ ਪਾਈ ਜਾਵੇ। ਉਨ੍ਹਾਂ ਪਾਰਟੀ ਦੀ ਰੀੜ੍ਹ ਹੱਡੀ ਜਾਣੇ ਜਾਂਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੂਥ ਤੇ ਪਹਿਰਾ ਦਿੰਦਿਆਂ ਇੱਕ ਇੱਕ ਵੋਟਰ ਤੱਕ ਪਹੁੰਚ ਕਰਕੇ ਮੋਦੀ ਸਰਕਾਰ ਦੀਆਂ ਲਾਭਪਾਤਰੀ ਸਕੀਮਾਂ ਬਾਰੇ ਜਾਣੂ ਕਰਵਾਉਣ। ਇਸ ਮੌਕੇ ਬੋਲਦਿਆਂ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਪਾਰਟੀ ਵੱਲੋਂ ਉਮੀਦਵਾਰ ਸੰਬੰਧੀ ਲਿਆ ਗਿਆ ਫੈਂਸਲਾ ਜਿੱਥੇ ਹਲਕੇ ਲਈ ਲਾਹੇਵੰਦ ਸਾਬਿਤ ਹੋਵੇਗਾ ਉਥੇ ਪੜ੍ਹੇ ਲਿਖੇ ਸੂਝਵਾਨ ਉਮੀਦਵਾਰ ਦੇ ਆਉਣ ਨਾਲ ਕੇਂਦਰ ਸਰਕਾਰ ਨਾਲ ਸੰਬੰਧਤ ਮੱਸਲਿਆ ਨੂੰ ਹੱਲ ਕਰਵਾ ਕੇ ਲੋਕ ਸਭਾ ਹਲਕਾ ਬਠਿੰਡਾ ਨੂੰ ਪੰਜਾਬ ਦਾ ਮਾਡਲ ਹਲਕਾ ਬਨਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਪੁਨੀਤ ਸਿੰਗਲਾ, ਗਗਨਦੀਪ ਸ਼ਰਮਾਂ ਬਰੇਟਾ, ਸਰਪੰਚ ਕੁਲਦੀਪ ਸਿੰਘ ਬੱਪੀਆਣਾ, ਮਨਮਿੰਦਰ ਸਿੰਘ , ਹਰਜੀਤ ਸਿੰਘ ਕਾਲਾ,, ਭੋਲਾ ਸਿੰਘ ਹਸਨਪੁਰ, , ਯਸ਼ਪਾਲ ਗਰਗ ਤੋਂ ਇਲਾਵਾ ਵੱਡੀ ਗਿਣਤੀ ਭਾਜਪਾ ਵਰਕਰ ਹਾਜ਼ਰ ਸਨ।
ਦੂਸਰੇ ਪਾਸੇ ਸ਼ਹਿਰ ਅੰਦਰ ਸ਼ਹਿਰ ਅੰਦਰ ਭਾਜਪਾ ਦੇ ਜਿਲ੍ਹਾ ਪ੍ਰਧਾਨ ਦੇ ਦਫਤਰ ਮੀਟਿੰਗ ਦੌਰਾਨ ਪਹੁੰਚੀ ਲੋਕ ਸਭਾ ਹਲਕਾ ਬਠਿੰਡਾ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਮਲੂਕਾ ਦਾ ਜਿੱਥੇ ਕਿਸਾਨਾਂ ਨੇ ਭਾਰੀ ਵਿਰੋਧ ਕੀਤਾ। ਪੁਲਿਸ ਨੇ ਭਾਜਪਾ ਨੇਤਾ ਦੇ ਦਫਤਰ ਨੂੰ ਜਾਣ ਵਾਲੇ ਰਾਸਤਿਆਂ ਚ ਬੇਰੀਗੇਟ ਲਗਾ ਕੇ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਸੀ। ਮੀਟਿੰਗ ਖਤਮ ਕਰਨ ਉਪਰੰਤ ਪੁਲਿਸ ਨੇ ਬਦਲਵੇ ਰਸਤੇ ਰਾਹੀਂ ਭਾਜਪਾ ਉਮੀਦਵਾਰ ਨੂੰ ਸੁਰੱਖਿਅਤ ਸ਼ਹਿਰ ਤੋਂ ਬਾਹਰ ਭੇਜ ਦਿੱਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹੈਦਰਾਬਾਦ ਦੀ ਅਦਾਲਤ ਨੇ ਫੋਨ ਟੈਪਿੰਗ ਮਾਮਲੇ 'ਚ ਸਾਬਕਾ ਪੁਲਿਸ ਅਧਿਕਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ 

ਹੈਦਰਾਬਾਦ ਦੀ ਅਦਾਲਤ ਨੇ ਫੋਨ ਟੈਪਿੰਗ ਮਾਮਲੇ 'ਚ ਸਾਬਕਾ ਪੁਲਿਸ ਅਧਿਕਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ 

ਗੁਜਰਾਤ ਦੇ ਪਿੰਡ 'ਚ ਆਨਲਾਈਨ ਪਾਰਸਲ 'ਚ ਧਮਾਕਾ, ਦੋ ਦੀ ਮੌਤ

ਗੁਜਰਾਤ ਦੇ ਪਿੰਡ 'ਚ ਆਨਲਾਈਨ ਪਾਰਸਲ 'ਚ ਧਮਾਕਾ, ਦੋ ਦੀ ਮੌਤ

ਜੰਮੂ-ਕਸ਼ਮੀਰ ਪੁਲਿਸ ਨੇ ਪਾਕਿ ਤੋਂ ਸੰਚਾਲਿਤ ਅੱਤਵਾਦੀ ਹੈਂਡਲਰ ਦੀ ਜਾਇਦਾਦ ਕੁਰਕ ਕੀਤੀ

ਜੰਮੂ-ਕਸ਼ਮੀਰ ਪੁਲਿਸ ਨੇ ਪਾਕਿ ਤੋਂ ਸੰਚਾਲਿਤ ਅੱਤਵਾਦੀ ਹੈਂਡਲਰ ਦੀ ਜਾਇਦਾਦ ਕੁਰਕ ਕੀਤੀ

ਰਾਜਸਥਾਨ 'ਚ ਨਾਜਾਇਜ਼ ਮਾਈਨਿੰਗ: 4 FIR ਦਰਜ, 27 ਵਾਹਨ ਜ਼ਬਤ

ਰਾਜਸਥਾਨ 'ਚ ਨਾਜਾਇਜ਼ ਮਾਈਨਿੰਗ: 4 FIR ਦਰਜ, 27 ਵਾਹਨ ਜ਼ਬਤ

TN quary blast: ਪ੍ਰਬੰਧਨ ਨੇ ਪੀੜਤ ਪਰਿਵਾਰਾਂ ਲਈ 12L ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

TN quary blast: ਪ੍ਰਬੰਧਨ ਨੇ ਪੀੜਤ ਪਰਿਵਾਰਾਂ ਲਈ 12L ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

ਦਿੱਲੀ ਹਾਈ ਕੋਰਟ ਨੇ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਕਤਲ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ

ਦਿੱਲੀ ਹਾਈ ਕੋਰਟ ਨੇ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਕਤਲ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ

ਸੀਬੀਆਈ ਨੇ ਕਲਕੱਤਾ ਹਾਈਕੋਰਟ 'ਚ ਸੰਦੇਖਲੀ ਜ਼ਮੀਨ ਹੜੱਪਣ, ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਤੇ ਮੁੱਢਲੀ ਰਿਪੋਰਟ ਸੌਂਪੀ

ਸੀਬੀਆਈ ਨੇ ਕਲਕੱਤਾ ਹਾਈਕੋਰਟ 'ਚ ਸੰਦੇਖਲੀ ਜ਼ਮੀਨ ਹੜੱਪਣ, ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਤੇ ਮੁੱਢਲੀ ਰਿਪੋਰਟ ਸੌਂਪੀ

ਜੰਮੂ-ਕਸ਼ਮੀਰ: ਜੰਮੂ-ਸ੍ਰੀਨਗਰ ਹਾਈਵੇਅ ਹਾਦਸੇ ਵਿੱਚ ਇੱਕ ਦੀ ਮੌਤ, 11 ਜ਼ਖ਼ਮੀ

ਜੰਮੂ-ਕਸ਼ਮੀਰ: ਜੰਮੂ-ਸ੍ਰੀਨਗਰ ਹਾਈਵੇਅ ਹਾਦਸੇ ਵਿੱਚ ਇੱਕ ਦੀ ਮੌਤ, 11 ਜ਼ਖ਼ਮੀ

ਅਸੀਂ ਬਹੁਤ ਚਿੰਤਤ ਹਾਂ: ਦਿੱਲੀ ਦੇ ਸਕੂਲ ਬੰਬ ਦੀ ਧਮਕੀ ਤੋਂ ਬਾਅਦ ਪ੍ਰਤੀਕਿਰਿਆ ਕਰਦੇ 

ਅਸੀਂ ਬਹੁਤ ਚਿੰਤਤ ਹਾਂ: ਦਿੱਲੀ ਦੇ ਸਕੂਲ ਬੰਬ ਦੀ ਧਮਕੀ ਤੋਂ ਬਾਅਦ ਪ੍ਰਤੀਕਿਰਿਆ ਕਰਦੇ 

BSF ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ 1 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ

BSF ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ 1 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ