Thursday, May 02, 2024  

ਖੇਤਰੀ

ਪਿੰਡ ਪੋਤਾ ‘ਚ ਪਾਵਨ ਸਰੂਪਾਂ ਦੀ ਬੇਅਬਦੀ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵਲੋਂ ਪੁਲੀਸ ਨੂੰ ਅਲਟੀਮੇਟਮ

April 19, 2024

ਪੁਲੀਸ ਵਲੋਂ ਅਣਪਛਾਤੇ ਖਿਲਾਫ਼ ਕੇਸ ਦਰਜ਼; ਐਸਪੀ ਬਾਹੀਆ ਵਲੋਂ ਦੋਸ਼ੀ ਜਲਦ ਫੜ ਲਏ ਜਾਣ ਦਾ ਦਾਅਵਾ

ਮਨਜੀਤ ਸਿੰਘ ਚੀਮਾ/ਗੁਰਜਿੰਦਰ ਸਿੰਘ
ਮੁਕੇਰੀਆਂ/ਹਾਜੀਪੁਰ19 ਅਪਰੈਲ : ਇੱਥੋਂ ਦੇ ਪਿੰਡ ਪੋਤਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪਾਂ ਦੇ ਅੰਗਾਂ ਦੀ ਬੇਅਬਦੀ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੁਲੀਸ ਨੂੰ ਦੋਸ਼ੀਆਂ ਦੀ 2 ਦਿਨਾਂ ਅੰਦਰ ਗਿ੍ਰਫਤਾਰੀ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ 21 ਤੱਕ ਬੇਅਦਬੀ ਦੇ ਦੋਸ਼ੀ ਨਾ ਫੜੇ ਗਏ ਤਾਂ 21 ਤੋਂ ਬਾਅਦ ਸ਼੍ਰੋਮਣੀ ਕਮੇਟੀ ਅਗਲਾ ਸੰਘਰਸ਼ ਵਿੱਢ ਦੇਵੇਗੀ। ਉਹ ਅੱਜ ਥਾਣਾ ਮੁਕੇਰੀਆਂ ਅਧੀਨ ਪੈਂਦੇ ਪਿੰਡ ਪੋਤਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਰਵੀਦਾਸ ਸਭਾ ਵਿਖੇ 2 ਪਾਵਨ ਸਰੂਪਾਂ ਦੀ ਹੋਈ ਬੇਅਦਬੀ ਦੇ ਸਬੰਧੀ ਜਾਣਕਾਰੀ ਲੈਣ ਪੁੱਜੇ ਸਨ। ਇਸ ਮੌਕੇ ਮੁਕੇਰੀਆਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਰਵਿੰਦਰ ਸਿੰਘ ਚੱਕ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ, ਸਾਬਕਾ ਅਗਜੈਕਟਿਵ ਮੈਂਬਰ ਜਥੇਦਾਰ ਹਰਬੰਸ ਸਿੰਘ ਮੰਜਪੁਰ, ਬਿਕਰਮਜੀਤ ਸਿੰਘ ਅੱਲਾ ਬਖਸ਼ ਅਤੇ ਗੁਰਜਿੰਦਰ ਸਿੰਘ ਚੱਕ ਆਦਿ ਵੀ ਉਨ੍ਹਾਂ ਨਾਲ ਮੌਜੂਦ ਸੀ।
ਉੱਧਰ ਪੁਲੀਸ ਨੇ ਅਣਪਛਾਤੇ ਵਿਆਕਤੀ ਖਿਲਾਫ਼ ਧਾਰਾ 295 ਏ ਤਹਿਤ ਕੇਸ ਦਰਜ਼ ਕਰਕੇ ਅਗਲੇਰੀ ਜਾਂਚ ਅਰੰਭ ਦਿੱਤੀ ਹੈ।
ਦੱਸਣਯੋਗ ਹੈ ਕਿ ਬੀਤੀ 16 ਅਪਰੈਲ ਨੂੰ ਸ਼ਾਮ ਵੇਲੇ ਪਿੰਡ ਪੋਤਾ ਦੇ ਗੁਰਦੁਆਰਾ ਸਾਹਿਬ ਵਿਖੇ ਜਦੋਂ ਗ੍ਰੰਥੀ ਸਿੰਘ ਹਰਬੰਸ ਲਾਲ ਹੁਕਮਨਾਮਾ ਲੈਣ ਲੱਗਾ ਤਾਂ ਸਾਹਮਣੇ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 570 ਅਤੇ 571 ਦੇ ਅੰਗ ਪਾੜੇ ਹੋਏ ਸਨ। ਇਸ ਬਾਰੇ ਹਾਲੇ ਜਾਂਚਿਆ ਹੀ ਜਾ ਰਿਹਾ ਸੀ ਕਿ 18 ਅਪਰੈਲ ਨੂੰ ਗੁਰਦੁਆਰਾ ਸਾਹਿਬ ਦੇ ਚੌਬਾਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਪੰਨਾ ਨੰਬਰ 618 ਤੋਂ 632 ਤੱਕ ਅੰਗ ਪਾੜੇ ਹੋਏ ਮਿਲੇ। ਜਿਸ ਤੋਂ ਬਾਅਦ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਗ੍ਰੰਥੀ ਸਿੰਘ ਦੇ ਬਿਆਨਾਂ ‘ਤੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਹ ਦੀ ਦੱਸਣਯੋਗ ਹੈ ਕਿ ਇਸ ਸ੍ਰੀ ਗੁਰੂ ਰਵਿਦਾਸ ਸਭਾ ਗੁਰਦੁਆਰਾ ਵਿਖੇ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਕੋਈ ਪੱਕਾ ਗ੍ਰੰਥ ਨਹੀਂ ਹੈ, ਸੀ ਸੀ ਟੀ ਵੀ ਕੈਮਰੇ ਵੀ ਨਹੀਂ ਹਨ ਅਤੇ ਨਾ ਹੀ ਗੁਰੂ ਘਰ ਨੂੰ ਕੋਈ ਜਿੰਦਾ ਲਗਾਇਆ ਜਾਂਦਾ ਸੀ। ਜਿਸ ਦਾ ਲਾਭ ਕਿਸੇ ਸ਼ਰਾਰਤੀ ਅਨਸਰ ਨੇ ਲੈਂਦੇ ਹੋਏ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ।
ਐਡਵੋਕੇਟ ਧਾਮੀ ਨੇ ਸੂਬਾ ਸਰਕਾਰ ‘ਤੇ ਬੇਅਬਦੀਆਂ ਦੇ ਮਾਮਲੇ ‘ਤੇ ਰਾਜਨੀਤੀ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਬੇਅਬਦੀ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਜਾਂ ਸਰਕਾਰ ਦੇ ਕਿਸੇ ਮੰਤਰੀ ਦਾ ਪਿੰਡ ਨਾ ਪੁੱਜਣਾ ਬੇਅਬਦੀਆਂ ਮਾਮਲਿਆਂ ਮੌਕੇ ਧਰਨੇ ਦੇਣ ਵਾਲਿਆਂ ਦੀ ਅਸਲੀਅਤ ਜੱਗ ਜਾਹਿਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਦੀ ‘ਆਪ’ ਸਰਕਾਰ ਬਣੀ ਹੈ ਉਦੋਂ ਤੋਂ ਬੇਅਦਬੀ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਕਿਸੇ ਵੀ ਘਟਨਾ ਦਾ ਇਨਸਾਫ ਨਹੀਂ ਮਿਲਿਆ।
ਐਡਵੋਕੇਟ ਧਾਮੀ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪਾਠੀ ਹਰਬੰਸ ਲਾਲ ਅਤੇ ਪਹਿਲਾਂ ਸੇਵਾ ਨਿਭਾ ਰਹੇ ਸਾਬਕਾ ਪਾਠੀ ਜੋਗਿੰਦਰ ਪਾਲ ਸਿੰਘ ਪਾਸੋਂ ਬੇਅਦਬੀ ਦੀ ਘਟਨਾ ਸਬੰਧੀ ਜਾਣਕਾਰੀ ਹਾਸਿਲ ਕੀਤੀ ਅਤੇ ਕਿਹਾ ਕਿ ਅਸਲ ਦੋਸ਼ੀ ਦੀ ਭਾਲ ਲਈ ਆਪਸੀ ਸਹਿਯੋਗ ਦੀ ਲੋੜ ਹੈ। ਉਨਾਂ ਮੌਕੇ ‘ਤੇ ਮੌਜੂਦ ਐਸ ਪੀ ਸਰਬਜੀਤ ਸਿੰਘ ਬਾਹੀਆ ਅਤੇ ਡੀ ਐਸ ਪੀ ਵਿਪਨ ਕੁਮਾਰ ਨੂੰ ਦੋਸ਼ੀਆਂ ਦੀ ਭਾਲ ਲਈ 2 ਦਿਨ ਦਾ ਸਮਾਂ ਦਿੱਤਾ ਅਤੇ ਕਿਹਾ ਕਿ ਜੇਕਰ 21 ਅਪ੍ਰੈਲ ਤੱਕ ਦੋਸ਼ੀ ਨਾ ਫੜੇ ਤਾਂ ਅਗਲਾ ਸੰਘਰਸ਼ ਖਾਲਸਾ ਪੰਥ ਦੇ ਫੈਸਲੇ ਅਨੁਸਾਰ ਹੋਵੇਗਾ। ਇਸ ਮੌਕੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਭਾਈ ਅਮਰੀਕ ਸਿੰਘ, ਤਜਿੰਦਰ ਪਾਲ ਸਿੰਘ, ਇੰਦਰਜੀਤ ਸਿੰਘ ਚੱਕ ਆਦਿ ਵੀ ਹਾਜਰ? ਸਨ।
ਇਸ ਮੌਕੇ ਐਸ ਪੀ ਸਰਬਜੀਤ ਸਿੰਘ ਬਾਹੀਆ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਸੀਸੀਟੀਵੀ ਕੈਮਰੇ ਵੀ ਨਹੀਂ ਲਗਾਏ ਗਏ ਸਨ ਅਤੇ ਨਾ ਹੀ ਕੋਈ ਪੱਕਾ ਗ੍ਰੰਥੀ ਰੱਖਿਆ ਹੋਇਆ ਸੀ। ਗ੍ਰੰਥੀ ਸਿੰਘ ਨੂੰ ਵੀ ਘਟਨਾ ਵਾਲੇ ਦਿਨ ਦੀ ਸਪੱਸ਼ਟ ਜਾਣਕਾਰੀ ਨਹੀਂ ਹੈ ਅਤੇ ਗੁਰਦੁਆਰਾ ਸਾਹਿਬ ਨੂੰ ਸ਼ਾਮ ਵੇਲੇ ਤਾਲਾ ਵੀ ਨਹੀਂ ਲਗਾਇਆ ਜਾਂਦਾ ਸੀ, ਜਿਸ ਦਾ ਲਾਹਾ ਲੈ ਕੇ ਕਿਸੇ ਸ਼ਰਾਰਤੀ ਅਨਸਰ ਨੇ ਇਹ ਕਾਰਾ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਆਪਸੀ ਪਿਆਰ ਤੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਿਆਂ ਦਾਅਵਾ ਕੀਤਾ ਕਿ ਦੋਸ਼ੀ ਜਲਦ ਫੜ ਲਏ ਜਾਣਗੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹੈਦਰਾਬਾਦ ਦੀ ਅਦਾਲਤ ਨੇ ਫੋਨ ਟੈਪਿੰਗ ਮਾਮਲੇ 'ਚ ਸਾਬਕਾ ਪੁਲਿਸ ਅਧਿਕਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ 

ਹੈਦਰਾਬਾਦ ਦੀ ਅਦਾਲਤ ਨੇ ਫੋਨ ਟੈਪਿੰਗ ਮਾਮਲੇ 'ਚ ਸਾਬਕਾ ਪੁਲਿਸ ਅਧਿਕਾਰੀ ਦੀ ਜ਼ਮਾਨਤ ਪਟੀਸ਼ਨ ਖਾਰਜ 

ਗੁਜਰਾਤ ਦੇ ਪਿੰਡ 'ਚ ਆਨਲਾਈਨ ਪਾਰਸਲ 'ਚ ਧਮਾਕਾ, ਦੋ ਦੀ ਮੌਤ

ਗੁਜਰਾਤ ਦੇ ਪਿੰਡ 'ਚ ਆਨਲਾਈਨ ਪਾਰਸਲ 'ਚ ਧਮਾਕਾ, ਦੋ ਦੀ ਮੌਤ

ਜੰਮੂ-ਕਸ਼ਮੀਰ ਪੁਲਿਸ ਨੇ ਪਾਕਿ ਤੋਂ ਸੰਚਾਲਿਤ ਅੱਤਵਾਦੀ ਹੈਂਡਲਰ ਦੀ ਜਾਇਦਾਦ ਕੁਰਕ ਕੀਤੀ

ਜੰਮੂ-ਕਸ਼ਮੀਰ ਪੁਲਿਸ ਨੇ ਪਾਕਿ ਤੋਂ ਸੰਚਾਲਿਤ ਅੱਤਵਾਦੀ ਹੈਂਡਲਰ ਦੀ ਜਾਇਦਾਦ ਕੁਰਕ ਕੀਤੀ

ਰਾਜਸਥਾਨ 'ਚ ਨਾਜਾਇਜ਼ ਮਾਈਨਿੰਗ: 4 FIR ਦਰਜ, 27 ਵਾਹਨ ਜ਼ਬਤ

ਰਾਜਸਥਾਨ 'ਚ ਨਾਜਾਇਜ਼ ਮਾਈਨਿੰਗ: 4 FIR ਦਰਜ, 27 ਵਾਹਨ ਜ਼ਬਤ

TN quary blast: ਪ੍ਰਬੰਧਨ ਨੇ ਪੀੜਤ ਪਰਿਵਾਰਾਂ ਲਈ 12L ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

TN quary blast: ਪ੍ਰਬੰਧਨ ਨੇ ਪੀੜਤ ਪਰਿਵਾਰਾਂ ਲਈ 12L ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

ਦਿੱਲੀ ਹਾਈ ਕੋਰਟ ਨੇ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਕਤਲ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ

ਦਿੱਲੀ ਹਾਈ ਕੋਰਟ ਨੇ ਆਈਬੀ ਕਰਮਚਾਰੀ ਅੰਕਿਤ ਸ਼ਰਮਾ ਦੇ ਕਤਲ ਕੇਸ ਵਿੱਚ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ

ਸੀਬੀਆਈ ਨੇ ਕਲਕੱਤਾ ਹਾਈਕੋਰਟ 'ਚ ਸੰਦੇਖਲੀ ਜ਼ਮੀਨ ਹੜੱਪਣ, ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਤੇ ਮੁੱਢਲੀ ਰਿਪੋਰਟ ਸੌਂਪੀ

ਸੀਬੀਆਈ ਨੇ ਕਲਕੱਤਾ ਹਾਈਕੋਰਟ 'ਚ ਸੰਦੇਖਲੀ ਜ਼ਮੀਨ ਹੜੱਪਣ, ਜਿਨਸੀ ਸ਼ੋਸ਼ਣ ਦੇ ਮਾਮਲਿਆਂ 'ਤੇ ਮੁੱਢਲੀ ਰਿਪੋਰਟ ਸੌਂਪੀ

ਜੰਮੂ-ਕਸ਼ਮੀਰ: ਜੰਮੂ-ਸ੍ਰੀਨਗਰ ਹਾਈਵੇਅ ਹਾਦਸੇ ਵਿੱਚ ਇੱਕ ਦੀ ਮੌਤ, 11 ਜ਼ਖ਼ਮੀ

ਜੰਮੂ-ਕਸ਼ਮੀਰ: ਜੰਮੂ-ਸ੍ਰੀਨਗਰ ਹਾਈਵੇਅ ਹਾਦਸੇ ਵਿੱਚ ਇੱਕ ਦੀ ਮੌਤ, 11 ਜ਼ਖ਼ਮੀ

ਅਸੀਂ ਬਹੁਤ ਚਿੰਤਤ ਹਾਂ: ਦਿੱਲੀ ਦੇ ਸਕੂਲ ਬੰਬ ਦੀ ਧਮਕੀ ਤੋਂ ਬਾਅਦ ਪ੍ਰਤੀਕਿਰਿਆ ਕਰਦੇ 

ਅਸੀਂ ਬਹੁਤ ਚਿੰਤਤ ਹਾਂ: ਦਿੱਲੀ ਦੇ ਸਕੂਲ ਬੰਬ ਦੀ ਧਮਕੀ ਤੋਂ ਬਾਅਦ ਪ੍ਰਤੀਕਿਰਿਆ ਕਰਦੇ 

BSF ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ 1 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ

BSF ਨੇ ਭਾਰਤ-ਬੰਗਲਾਦੇਸ਼ ਸਰਹੱਦ 'ਤੇ 1 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ