Saturday, May 25, 2024  

ਅਪਰਾਧ

ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

April 19, 2024

ਜੈਤੋ,19 ਅਪ੍ਰੈਲ (ਮਨਜੀਤ ਸਿੰਘ ਢੱਲਾ) :  ਜੈਤੋ ਨੌਜਵਾਨ ਵੈਲਫੇਅਰ ਸੁਸਾਇਟੀ ਰਜਿ ਦੇ ਐਮਰਜੰਸੀ ਨੰਬਰ ਤੇ ਦੇਰ ਰਾਤ ਸੂਚਨਾ ਮਿਲੀ ਕਿ ਜੈਤੋ ਕੋਟਕਪੂਰਾ ਰੋਡ ਤੇ ਪੈਂਦੇ ਜੈਲਦਾਰ ਦੇ ਪੈਟਰੋਲ ਪੰਪ ਕੋਲ ਇੱਕ ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਦਾ ਐਕਸੀਡੈਂਟ ਹੋ ਗਿਆ, ਇਸ ਘਟਨਾ ਵਿਚ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ । ਜਿਸ ਦੀ ਸੂਚਨਾ ਮਿਲਦੇ ਹੀ ਸੁਸਾਇਟੀ ਦੇ ਸਰਪ੍ਰਸਤ ਛਜੂ ਰਾਮ ਬਾਂਸਲ ਚੇਅਰਮੈਨ ਮਨੂੰ ਗੋਇਲ ਪ੍ਰਧਾਨ ਨਵਨੀਤ ਗੋਇਲ ਦੀ ਨਿਗਰਾਨੀ ਹੇਠ ਚਲ ਰਹੀ ਸੰਸਥਾ ਦੇ ਵਾਈਸ ਚੇਅਰਮੈਨ ਸ਼ੇਖਰ ਸ਼ਰਮਾ ਪੀ ਆਰ ਓ ਰਾਹੁਲ ਬਾਂਸਲ ਅਤੇ ਪਾਇਲਟ ਗੁਰਜੀਤ ਮੌਕੇ ਤੇ ਪਹੁੰਚੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਤਲਾਹ ਦੇ ਮੌਕੇ ਤੇ ਬੁਲਾ ਲਿਆ ਗਿਆ।ਹਾਲਤ ਨੂੰ ਨਾਜੁਕ ਦੇਖਦਿਆਂ ਸੋਸਾਇਟੀ ਦੀ ਟੀਮ ਵੱਲੋਂ ਪੁਲਸ ਦੀ ਨਿਗਾਰਨੀ ਹੇਠ ਜਖਮੀ ਬਾਈਕ ਚਾਲਕ ਨੂੰ ਜੈਤੋ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਕਿ ਪਿਛਲੇ ਲੰਬੇ ਸਮੇਂ ਤੋਂ ਐਮਰਜੈਂਸੀ ਇਲਾਜ ਦਾ ਪ੍ਰਬੰਧ ਨਾ ਹੋਣ ਕਾਰਨ ਮਜੂਦਾ ਸਟਾਫ਼ ਵੱਲੋਂ ਮੁਡਲੀ ਸਹਾਇਤਾ ਦਿੱਤੀ ਗਈ ਅਤੇ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।ਜਿੱਥੇ ਪਹੁੰਚਣ ਤੇ ਪਤਾ ਲਗਾ ਕਿ ਜਖਮੀ ਵਿਅਕਤੀ ਨੇ ਆਪਣਾ ਦਮ ਤੋੜ ਦਿੱਤਾ। ਪੁਲਸ ਦੁਆਰਾ ਬਣਦੀ ਕਾਰਵਾਈ ਲਈ ਉਸ ਮਿ੍ਰਤਕ ਦੇਹ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ। ਮਿ੍ਰਤਕ ਵਿਅਕਤੀ ਦੀ ਪਹਿਚਾਣ ਲੱਡੂ ਉਮਰ 35 ਸਾਲ ਪੁੱਤਰ ਸਾਗਰ ਸਿੰਘ ਵਾਸੀ ਪਿੰਡ ਸਰਾਵਾਂ ਦਾ ਰਹਿਣ ਵਾਲਾ ਹੈ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਮੁੱਖ ਮੰਤਰੀ ਕੇਜਰੀਵਾਲ ਦੇ ਸਹਿਯੋਗੀ ਨੇ ਜ਼ਮਾਨਤ ਲਈ ਦਿੱਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਮੁੱਖ ਮੰਤਰੀ ਕੇਜਰੀਵਾਲ ਦੇ ਸਹਿਯੋਗੀ ਨੇ ਜ਼ਮਾਨਤ ਲਈ ਦਿੱਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ

ਜੈਪੁਰ ਦੇ ਹੋਟਲ 'ਚ ਹੁੱਕਾ ਪਾਰਟੀ ਦਾ ਪਰਦਾਫਾਸ਼, 40 ਨੂੰ ਹਿਰਾਸਤ 'ਚ 

ਜੈਪੁਰ ਦੇ ਹੋਟਲ 'ਚ ਹੁੱਕਾ ਪਾਰਟੀ ਦਾ ਪਰਦਾਫਾਸ਼, 40 ਨੂੰ ਹਿਰਾਸਤ 'ਚ 

ਨਕਾਬਪੋਸ਼ਾਂ ਵੱਲੋਂ ਦਿਨ ਦਿਹਾੜੇ ਬਾਜ਼ਾਰ 'ਚ ਖੜ੍ਹੀ ਕਾਰ 'ਤੇ ਚਲਾਈਆਂ ਗੋਲੀਆਂ

ਨਕਾਬਪੋਸ਼ਾਂ ਵੱਲੋਂ ਦਿਨ ਦਿਹਾੜੇ ਬਾਜ਼ਾਰ 'ਚ ਖੜ੍ਹੀ ਕਾਰ 'ਤੇ ਚਲਾਈਆਂ ਗੋਲੀਆਂ

ਮਹਿਲਾ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਕੇਸ ਦਰਜ਼

ਮਹਿਲਾ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਕੇਸ ਦਰਜ਼

ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਕੇਸ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰ

ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਕੇਸ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ : ਬਿਭਵ ਕੁਮਾਰ ਨੂੰ 28 ਤੱਕ ਅਦਾਲਤੀ ਹਿਰਾਸਤ ’ਚ ਭੇਜਿਆ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ : ਬਿਭਵ ਕੁਮਾਰ ਨੂੰ 28 ਤੱਕ ਅਦਾਲਤੀ ਹਿਰਾਸਤ ’ਚ ਭੇਜਿਆ

ਦਿੱਲੀ 'ਚ ਗੁਆਂਢੀ ਨੇ ਲੜਕੀ ਨੂੰ ਅਗਵਾ ਕਰਕੇ ਕਤਲ, ਲਾਸ਼ ਨੂੰ ਨਾਲੇ 'ਚ ਸੁੱਟ ਦਿੱਤਾ

ਦਿੱਲੀ 'ਚ ਗੁਆਂਢੀ ਨੇ ਲੜਕੀ ਨੂੰ ਅਗਵਾ ਕਰਕੇ ਕਤਲ, ਲਾਸ਼ ਨੂੰ ਨਾਲੇ 'ਚ ਸੁੱਟ ਦਿੱਤਾ

ਅਸਾਮ 'ਚ ਮਨੀ ਲਾਂਡਰਿੰਗ ਦੇ ਦੋਸ਼ 'ਚ ਦੋ ਬੈਂਕ ਅਧਿਕਾਰੀ ਮੁਅੱਤਲ, ਜਾਂਚ ਜਾਰੀ

ਅਸਾਮ 'ਚ ਮਨੀ ਲਾਂਡਰਿੰਗ ਦੇ ਦੋਸ਼ 'ਚ ਦੋ ਬੈਂਕ ਅਧਿਕਾਰੀ ਮੁਅੱਤਲ, ਜਾਂਚ ਜਾਰੀ

ਜੰਮੂ-ਕਸ਼ਮੀਰ: ਸ਼੍ਰੀਨਗਰ 'ਚ ਟਰੈਕਟਰ ਨੇ ਲੜਕੇ ਨੂੰ ਕੁਚਲ ਕੇ ਮਾਰ ਦਿੱਤਾ

ਜੰਮੂ-ਕਸ਼ਮੀਰ: ਸ਼੍ਰੀਨਗਰ 'ਚ ਟਰੈਕਟਰ ਨੇ ਲੜਕੇ ਨੂੰ ਕੁਚਲ ਕੇ ਮਾਰ ਦਿੱਤਾ

ਰਾਜਸਥਾਨ 'ਚ 11 ਦਿਨਾਂ ਬਾਅਦ ਦਿਵਯਾਂਗ ਨਾਬਾਲਗ ਲੜਕੀ ਦੀ ਅੱਗ ਲੱਗਣ ਨਾਲ ਮੌਤ; ਮੁੱਖ ਮੰਤਰੀ ਨੇ SIT ਜਾਂਚ ਦੇ ਦਿੱਤੇ ਹੁਕਮ

ਰਾਜਸਥਾਨ 'ਚ 11 ਦਿਨਾਂ ਬਾਅਦ ਦਿਵਯਾਂਗ ਨਾਬਾਲਗ ਲੜਕੀ ਦੀ ਅੱਗ ਲੱਗਣ ਨਾਲ ਮੌਤ; ਮੁੱਖ ਮੰਤਰੀ ਨੇ SIT ਜਾਂਚ ਦੇ ਦਿੱਤੇ ਹੁਕਮ