Saturday, May 25, 2024  

ਅਪਰਾਧ

ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਿਆਰ 'ਚ ਅੜਿੱਕਾ ਬਣਦੇ ਪਤੀ ਦਾ ਕੀਤਾ ਕਤਲ

April 19, 2024

ਮਲੋਟ, 19 ਅਪ੍ਰੈਲ (ਰਮੇਸ਼ ਜੁਨੇਜਾ) :  ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪੁਲਸ ਅੰਦਰ ਸ਼ਰਾਰਤੀ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਕਬਰਵਾਲਾ ਪੁਲਿਸ ਵੱਲੋਂ ਪਿੰਡ ਆਲਮਵਾਲਾ ਵਿਖੇ ਜਸਕੌਰ ਸਿੰਘ ਨੂੰ ਕਤਲ ਕਰਨ ਵਾਲੇ 02 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ । ਮਾਮਲਾ ਪ੍ਰੇਮ ਸਬੰਧਾਂ ਦਾ ਸੀ ਜਿਸ ਵਿਚ ਅੜਿੱਕਾ ਬਣਦੇ ਪਤੀ ਦਾ ਪਤਨੀ ਨੇ ਆਸ਼ਕ ਨਾਲ ਮਿਲ ਕਿ ਕਤਲ ਕਰ ਦਿੱਤਾ। ਇਸ ਸਬੰਧੀ ਮਲੋਟ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਐਸ ਐਸ ਪੀ ਸ੍ਰੀ ਮੁਕਤਸਰ ਸਾਹਿਬ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮਿਤੀ 17-4-2024 ਨੂੰ ਜਸਕੌਰ ਸਿੰਘ ਉੱਰਫ ਸੋਨੀ ਪੁੱਤਰ ਮੇਜਰ ਸਿੰਘ ਵਾਸੀ ਆਲਮਵਾਲਾ ਦੀ ਲਾਸ਼ ਮਿਲੀ ਜਿਸ ਤੇ ਪੁਲਿਸ ਵੱਲੋਂ ਮਿ੍ਰਤਕ ਜਸਕੌਰ ਸਿੰਘ ਦੀ ਭੈਣ ਕਿਰਨਪਦੀਪ ਕੌਰ ਉਰਫ ਕਿਰਨ ਪਤਨੀ ਗੁਰਮੀਤ ਸਿੰਘ ਵਾਸੀ ਫਿਡੇਕਲਾ ਥਾਣਾ ਸਦਰ ਕੋਟਕਪੂਰਾ ਦੇ ਬਿਆਨਾ ਤੇ 174 ਦੀ ਕਾਰਵਈ ਕੀਤੀ ਗਈ । ਡੀ ਐਸ ਪੀ ਲੰਬੀ ਫਤਿਹ ਸਿੰੰਘ ਬਰਾੜ ਅਤੇ ਐਸ ਐਚ ਓ ਕਬਰਵਾਲਾ ਰਣਜੀਤ ਸਿੰਘ ਸਮੇਤ ਟੀਮ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਸਨ। ਫਿਰ ਮਿ੍ਰਤਕ ਜਸਕੌਰ ਦੇ ਭੈਣ ਕਿਰਨਦੀਪ ਕੌਰ ਨੇ ਦੁਬਾਰਾ ਬਿਆਨ ਦਿੱਤਾ ਕਿ ਮੇਰੇ ਭਰਾ ਜਸਕੌਰ ਸਿੰਘ ਉਰਫ ਸੋਨੀ ਨੂੰ ਉਸਦੀ ਹੀ ਪਤਨੀ ਕੁਲਦੀਪ ਕੌਰ ਨੇ ਆਪਣੇ ਸਾਥੀ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਢਿੱਪਾਂਵਾਲੀ (ਜਿਲ੍ਹਾ ਫਾਜਿਲਕਾ) ਨਾਲ ਮਿਲ ਕੇ ਕਤਲ ਕੀਤਾ ਹੈੇ ਕਿਉਂਕਿ ਦੋਨਾਂ ਦੇ ਆਪਸ ਵਿਚ ਨਜਾਇਜ ਸਬੰਧ ਹਨ। ਇਸ ਤੇ ਉਸਦੇ ਭਰਾ ਜਸਕੌਰ ਸਿੰਘ ਨੂੰ ਇਤਰਾਜ ਸਿੰਘ ਅਤੇ ਉਸਦੀ ਪਤਨੀ ਨੇ ਆਸ਼ਕ ਨਾਂਲ ਮਿਲ ਕਿ ਕਤਲ ਕਰ ਦਿੱਤਾ। ਪੁਲਿਸ ਵੱਲੋਂ ਮੁਕੱਦਮਾ ਨੰਬਰ 41 ਮਿਤੀ 18.04.2024 ਅ/ਧ 302,34 ਹਿੰ:ਦੰ: ਬਰਖਿਲਾਫ ਕੁਲਦੀਪ ਕੌਰ ਪਤਨੀ ਜਸਕੌਰ ਸਿੰਘ ਅਤੇ ਜਗਮੀਤ ਸਿੰਘ ਪੁੱਤਰ ਮੁਖਤਿਅਰ ਸਿੰਘ ਉੱਕਤ ਤੇ, ਥਾਣਾ ਕਬਰਵਾਲਾ ਵਿਖੇ ਦਰਜ ਰਜਿਸ਼ਟਰ ਕੀਤਾ ਗਿਆ। ਪੁਲਿਸ ਵੱਲੋਂ ਆਧੁਨਿਕ ਢੰਗ/ਤਰੀਕਿਆ ਦੀ ਮੱਦਦ ਨਾਲ ਦੋਸ਼ੀ ਕੁਲਦੀਪ ਕੌਰ ਪਤਨੀ ਜਸਕੌਰ ਸਿੰਘ ਅਤੇ ਦੋਸ਼ੀ ਜਗਮੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ । ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਕੁਲਦੀਪ ਕੌਰ ਪਤਨੀ ਮਿ੍ਰਤਕ ਜਸਕੌਰ ਸਿੰਘ ਦੀ ਜਗਮੀਤ ਸਿੰਘ ਦੇ ਨਾਲ ਸਬੰਧ ਸਨ ਜਿਸ ਤੇ ਮਿ੍ਰਤਕ ਜਸਕੌਰ ਸਿੰਘ ਨੂੰ ਉਹ ਆਪਣੇ ਰਾਹ ਦਾ ਰੋੜਾ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਰਲ ਕੇ ਜਸਕੌਰ ਸਿੰਘ ਨੂੰ ਕੋਈ ਨਸ਼ੀਲੀ ਚੀਜ ਦੇ ਕੇ, ਉਸ ਦਾ ਸਰਹਾਣੇ ਨਾਲ ਸਾਹ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।ਦੋਸ਼ੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕੀਤਾ ਜਾਵੇਗਾ ਅਤੇ ਮੁਕੱਦਮੇ ਦੀ ਅੱਗੇ ਤਫਤੀਸ਼ ਜਾਰੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਮੁੱਖ ਮੰਤਰੀ ਕੇਜਰੀਵਾਲ ਦੇ ਸਹਿਯੋਗੀ ਨੇ ਜ਼ਮਾਨਤ ਲਈ ਦਿੱਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ: ਮੁੱਖ ਮੰਤਰੀ ਕੇਜਰੀਵਾਲ ਦੇ ਸਹਿਯੋਗੀ ਨੇ ਜ਼ਮਾਨਤ ਲਈ ਦਿੱਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ

ਜੈਪੁਰ ਦੇ ਹੋਟਲ 'ਚ ਹੁੱਕਾ ਪਾਰਟੀ ਦਾ ਪਰਦਾਫਾਸ਼, 40 ਨੂੰ ਹਿਰਾਸਤ 'ਚ 

ਜੈਪੁਰ ਦੇ ਹੋਟਲ 'ਚ ਹੁੱਕਾ ਪਾਰਟੀ ਦਾ ਪਰਦਾਫਾਸ਼, 40 ਨੂੰ ਹਿਰਾਸਤ 'ਚ 

ਨਕਾਬਪੋਸ਼ਾਂ ਵੱਲੋਂ ਦਿਨ ਦਿਹਾੜੇ ਬਾਜ਼ਾਰ 'ਚ ਖੜ੍ਹੀ ਕਾਰ 'ਤੇ ਚਲਾਈਆਂ ਗੋਲੀਆਂ

ਨਕਾਬਪੋਸ਼ਾਂ ਵੱਲੋਂ ਦਿਨ ਦਿਹਾੜੇ ਬਾਜ਼ਾਰ 'ਚ ਖੜ੍ਹੀ ਕਾਰ 'ਤੇ ਚਲਾਈਆਂ ਗੋਲੀਆਂ

ਮਹਿਲਾ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਕੇਸ ਦਰਜ਼

ਮਹਿਲਾ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਕੇਸ ਦਰਜ਼

ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਕੇਸ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰ

ਵਿਜੀਲੈਂਸ ਬਿਊਰੋ ਵੱਲੋਂ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਕੇਸ ਵਿੱਚ ਇੱਕ ਹੋਰ ਦੋਸ਼ੀ ਗ੍ਰਿਫਤਾਰ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ : ਬਿਭਵ ਕੁਮਾਰ ਨੂੰ 28 ਤੱਕ ਅਦਾਲਤੀ ਹਿਰਾਸਤ ’ਚ ਭੇਜਿਆ

ਸਵਾਤੀ ਮਾਲੀਵਾਲ ਕੁੱਟਮਾਰ ਮਾਮਲਾ : ਬਿਭਵ ਕੁਮਾਰ ਨੂੰ 28 ਤੱਕ ਅਦਾਲਤੀ ਹਿਰਾਸਤ ’ਚ ਭੇਜਿਆ

ਦਿੱਲੀ 'ਚ ਗੁਆਂਢੀ ਨੇ ਲੜਕੀ ਨੂੰ ਅਗਵਾ ਕਰਕੇ ਕਤਲ, ਲਾਸ਼ ਨੂੰ ਨਾਲੇ 'ਚ ਸੁੱਟ ਦਿੱਤਾ

ਦਿੱਲੀ 'ਚ ਗੁਆਂਢੀ ਨੇ ਲੜਕੀ ਨੂੰ ਅਗਵਾ ਕਰਕੇ ਕਤਲ, ਲਾਸ਼ ਨੂੰ ਨਾਲੇ 'ਚ ਸੁੱਟ ਦਿੱਤਾ

ਅਸਾਮ 'ਚ ਮਨੀ ਲਾਂਡਰਿੰਗ ਦੇ ਦੋਸ਼ 'ਚ ਦੋ ਬੈਂਕ ਅਧਿਕਾਰੀ ਮੁਅੱਤਲ, ਜਾਂਚ ਜਾਰੀ

ਅਸਾਮ 'ਚ ਮਨੀ ਲਾਂਡਰਿੰਗ ਦੇ ਦੋਸ਼ 'ਚ ਦੋ ਬੈਂਕ ਅਧਿਕਾਰੀ ਮੁਅੱਤਲ, ਜਾਂਚ ਜਾਰੀ

ਜੰਮੂ-ਕਸ਼ਮੀਰ: ਸ਼੍ਰੀਨਗਰ 'ਚ ਟਰੈਕਟਰ ਨੇ ਲੜਕੇ ਨੂੰ ਕੁਚਲ ਕੇ ਮਾਰ ਦਿੱਤਾ

ਜੰਮੂ-ਕਸ਼ਮੀਰ: ਸ਼੍ਰੀਨਗਰ 'ਚ ਟਰੈਕਟਰ ਨੇ ਲੜਕੇ ਨੂੰ ਕੁਚਲ ਕੇ ਮਾਰ ਦਿੱਤਾ

ਰਾਜਸਥਾਨ 'ਚ 11 ਦਿਨਾਂ ਬਾਅਦ ਦਿਵਯਾਂਗ ਨਾਬਾਲਗ ਲੜਕੀ ਦੀ ਅੱਗ ਲੱਗਣ ਨਾਲ ਮੌਤ; ਮੁੱਖ ਮੰਤਰੀ ਨੇ SIT ਜਾਂਚ ਦੇ ਦਿੱਤੇ ਹੁਕਮ

ਰਾਜਸਥਾਨ 'ਚ 11 ਦਿਨਾਂ ਬਾਅਦ ਦਿਵਯਾਂਗ ਨਾਬਾਲਗ ਲੜਕੀ ਦੀ ਅੱਗ ਲੱਗਣ ਨਾਲ ਮੌਤ; ਮੁੱਖ ਮੰਤਰੀ ਨੇ SIT ਜਾਂਚ ਦੇ ਦਿੱਤੇ ਹੁਕਮ